You’re viewing a text-only version of this website that uses less data. View the main version of the website including all images and videos.
ਸੌਮਿਤਰ ਚੈਟਰਜੀ: ਬੰਗਾਲੀ ਸਿਨੇਮਾ ਤੋਂ ਲੈਕੇ ਹੌਲੀਵੁੱਡ ਤੱਕ 300 ਫ਼ਿਲਮਾਂ ਦੇ ਅਦਾਕਾਰ
ਬੰਗਾਲੀ ਸਿਨੇਮਾ ਦੇ ਪ੍ਰਸਿੱਧ ਅਦਾਕਾਰ ਸੌਮਿਤਰ ਚੈਟਰਜੀ ਦਾ 85 ਸਾਲਾਂ ਦੀ ਉਮਰ ਵਿੱਚ ਐਤਵਾਰ ਨੂੰ ਦੇਹਾਂਤ ਹੋ ਗਿਆ।
ਕੋਲਕਾਤਾ ਵਿੱਚ ਬੀਬੀਸੀ ਦੇ ਪੱਤਰਕਾਰ ਅਮਿਤਾਭ ਭੱਟਾਸਾਲੀ ਨੇ ਦੱਸਿਆ ਹੈ ਕਿ ਕੋਲਕਾਤਾ ਦੇ ਬੇਲੇ ਟਿਊ ਕਲਿਨਿਕ ਵਿੱਚ ਐਤਵਾਰ 12.15 ਵਜੇ ਉਨ੍ਹਾਂ ਦੀ ਮੌਤ ਹੋ ਗਈ।
ਉਨ੍ਹਾਂ ਦਾ ਕੋਰੋਨਾ ਟੈਸਟ ਪੌਜ਼ਟਿਵ ਆਉਣ ਤੋਂ ਬਾਅਦ 6 ਅਕਤਬੂਰ ਨੂੰ ਉਨ੍ਹਾਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ-
ਉਨ੍ਹਾਂ ਦੀ ਸਿਹਤ ਵਿੱਚ ਪਹਿਲਾਂ ਕੁਝ ਸੁਧਾਰ ਦਿਖਿਆ ਅਤੇ ਉਨ੍ਹਾਂ ਕੋਰੋਨਾ ਰਿਪੋਰਟ ਨੈਗੇਟਿਵ ਵੀ ਆਈ। ਪਰ ਬਾਅਦ ਵਿੱਚ ਉਨ੍ਹਾਂ ਦੀ ਸਰੀਰਕ ਦਿੱਕਤਾਂ ਵਧਣ ਕਾਰਨ ਉਨ੍ਹਾਂ ਨੂੰ ਅਕਤੂਬਰ ਦੇ ਆਖ਼ਰੀ ਹਫ਼ਤੇ ਵਿੱਚ ਵੈਂਟੀਲੇਟਰ 'ਤੇ ਰੱਖਿਆ ਗਿਆ।
ਐਤਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਸੌਮਿਤਰ ਚੈਟਰਜੀ ਨੇ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ।
ਉਨ੍ਹਾਂ ਨੇ ਪ੍ਰਸਿੱਧ ਨਿਰਦੇਸ਼ਕ ਸਤਿਆਜੀਤ ਰੇ ਦੀ ਫਿਲਮ 'ਅਪੂਰ ਸੰਸਾਰ' ਤੋਂ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ 'ਜੋਏ ਬਾਬਾ ਫੇਲੂਨਾਥ' ਵਿੱਚ ਫੇਲੂਦਾ ਦਾ ਕਿਰਦਾਰ ਨਿਭਾਇਆ।
ਕਈ ਵਾਰ ਅਦਾਕਾਰੀ ਲਈ ਨੈਸ਼ਨਲ ਐਵਾਰਡ ਹਾਸਿਲ ਕਰ ਚੁੱਕੇ ਸੌਮਿਤਰ ਚੈਟਰਜੀ ਨੂੰ ਸਾਲ 2012 ਵਿੱਚ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਵੀ ਨਵਾਜ਼ਿਆ ਗਿਆ ਸੀ।
ਸਾਲ 2004 ਵਿੱਚ ਉਨ੍ਹਾਂ ਨੂੰ ਭਾਰਤ ਦੇ ਤੀਜੇ ਸਰਉੱਚ ਨਾਗਰਿਕ ਦਾ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਨੇ ਫਰਾਂਸ ਦੇ ਸਰਬਉੱਚ ਨਾਗਰਿਕ ਸਨਮਾਨ ਲੀਜ਼ਨ ਦਿ ਔਨਰ ਨਾਲ ਵੀ ਨਵਾਜ਼ਿਆ ਗਿਆ ਸੀ।
ਰੰਗਮੰਚ ਨਾਲ ਰਿਹਾ ਵਿਸ਼ੇਸ਼ ਮੋਹ
ਸਕੂਲ ਵਿੱਚ ਪੜ੍ਹਨ ਦੀ ਉਮਰ ਤੋਂ ਹੀ ਸੌਮਿਤਰ ਨੇ ਐਕਟਿੰਗ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਉਸ ਦੌਰ ਵਿੱਚ ਕਈ ਨਾਟਕਾਂ ਵਿੱਚ ਅਦਾਕਾਰੀ ਕੀਤੀ।
ਉਨ੍ਹਾਂ ਦਾ ਇਹ ਸ਼ੌਕ ਬਾਅਦ ਵਿੱਚ ਵੀ ਉਨ੍ਹਾਂ ਦੇ ਨਾਲ ਰਿਹਾ ਅਤੇ ਉਹ ਫਿਲਮਾਂ ਦੇ ਨਾਲ-ਨਾਲ ਮੰਚ 'ਤੇ ਵੀ ਨਜ਼ਰ ਆਏ।
ਕਾਲਜ ਦੇ ਆਪਣੇ ਦਿਨਾਂ ਦੌਰਾਨ ਉਨ੍ਹਾਂ ਦੇ ਇੱਕ ਮਿੱਤਰ ਨੇ ਉਨ੍ਹਾਂ ਨੂੰ ਸਤਿਆਜੀਤ ਰੇ ਨਾਲ ਮਿਲਵਾਇਆ।
ਉਸ ਵੇਲੇ ਹੋਈ ਇਹ ਛੋਟੀ ਜਿਹੀ ਮੁਲਾਕਾਤ ਬਾਅਦ ਵਿੱਚ ਦੋਸਤੀ ਵਿੱਚ ਬਦਲ ਗਈ। ਸਤਿਆਜੀਤ ਰੇ ਦੀ ਫਿਲਮ ਦੇ ਨਾਲ ਸ਼ੁਰੂਆਤ ਕਰਨ ਤੋਂ ਬਾਅਦ ਉਨ੍ਹਾਂ ਨਾਲ ਕਈ ਹੋਰ ਫਿਲਮਾਂ ਵਿੱਚ ਕੰਮ ਕੀਤਾ।
ਫਿਲਮ ਆਲੋਚਕ ਜੀਵਨੀ ਲੇਖਕ ਮੈਸੀ ਸੈਟੌਨ ਨੂੰ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਸੀ, "ਜਦੋਂ ਸਤਿਆਜੀਤ ਰੇ ਨੇ ਮੈਨੂੰ ਪੁੱਛਿਆ ਕਿ ਮੈਂ ਕੀ ਕਰਨਾ ਚਾਹੁੰਦਾ ਹਾਂ ਤਾਂ ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਮੈਨੂੰ ਉਸ ਵੇਲੇ ਸਟੇਜ 'ਤੇ ਅਤੇ ਫਿਲਮਾਂ ਵਿੱਚ ਐਕਟਿੰਗ ਦੇ ਫਰਕ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਮੈਨੂੰ ਡਰ ਸੀ ਕਿ ਮੈਂ ਓਵਰਐਕਟ ਨਾ ਕਰਾਂ।"
ਉਨ੍ਹਾਂ ਨੇ ਫਿਲਮਾਂ ਵਿੱਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ, "ਸ਼ੋਨਾਰ ਕਿੱਲਾ' ਵਿੱਚ ਉਹ ਸ਼ਰਲੌਕ ਹੋਮਸ ਵਾਂਗ ਇੱਕ ਜਾਸੂਸ ਦੇ ਕਿਰਦਾਰ ਵਿੱਚ ਵੀ ਨਜ਼ਰ ਆਏ, 'ਦੇਵੀ' ਵਿੱਚ ਉਹ ਨਿਯਮਾਂ ਦਾ ਪਾਲਣ ਕਰਨ ਵਾਲਾ ਲਾੜਾ ਬਣੇ, 'ਅਭਿਜਾਨ' ਵਿੱਚ ਗੁੱਸੇ ਵਿੱਚ ਰਹਿਣ ਉੱਤਰ ਭਾਰਤੀ ਟੈਕਸੀ ਡਰਾਈਵਰ ਬਣਾ ਤਾਂ 'ਅਸ਼ਨੀ ਸੰਕਟ' ਵਿੱਚ ਸ਼ਾਂਤ ਰਹਿਣ ਵਾਲੇ ਪੁਜਾਰੀ ਦੇ ਕਿਰਦਾਰ ਵਿੱਚ ਨਜ਼ਰ ਆਏ।
ਨੋਬਲ ਸਨਮਾਨ ਪਾਉਣ ਵਾਲੇ ਰਵਿੰਦਰਨਾਥ ਟੈਗੋਰ ਦੀ ਕਹਾਣੀ 'ਚਾਰੂਲਤਾ' 'ਤੇ ਬਣੀ ਸਤਿਆਜੀਤ ਰਾਏ ਦੀ ਫਿਲਮਾਂ ਵਿੱਚ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ: