You’re viewing a text-only version of this website that uses less data. View the main version of the website including all images and videos.
ਬਿਹਾਰ ਚੋਣਾਂ 2020: ਚੋਣ ਨਤੀਜੇ ਦਾ ਪੂਰਾ ਵੇਰਵਾ ਸਿਰਫ਼ 9 ਨੁਕਤਿਆਂ ਰਾਹੀਂ ਜਾਣੋ
ਸਿਆਸੀ ਹਲਕਿਆਂ ਵਿੱਚ ਹਮੇਸ਼ਾ ਹੀ ਇਹ ਕਿਹਾ ਜਾਂਦਾ ਹੈ ਕਿ ਦਿੱਲੀ ਦੀ ਸਰਕਾਰ ਦਾ ਰਾਹ ਉੱਤਰ ਪ੍ਰਦੇਸ਼ ਤੋਂ ਹੋ ਕੇ ਲੰਘਦਾ ਹੈ ਪਰ ਇਹ ਵੀ ਕਿਹਾ ਜਾਂਦਾ ਹੈ ਕਿ ਬਿਹਾਰ ਦੀ ਹਿੱਸੇਦਾਰੀ ਤੋਂ ਬਿਨਾਂ ਕੇਂਦਰ ਵਿੱਚ ਕੋਈ ਵੀ ਸਰਕਾਰ ਮਜ਼ਬੂਤ ਨਹੀਂ ਹੋ ਸਕਦੀ।
ਸੀਨੀਅਰ ਪੱਤਰਕਾਰ ਉਰਮਿਲੇਸ਼ ਮੁਤਾਬਕ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਚੋਣਾਂ ਹੋਣੀਆਂ ਹਨ।
ਬਿਹਾਰ ਦੇ ਚੋਣ ਨਤੀਜੇ ਸਾਰੀਆਂ ਪਾਰਟੀਆਂ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਲਈ ਅਹਿਮ ਹਨ ਕਿਉਂਕਿ ਬਿਹਾਰ ਵਿੱਚ ਅਜੇ ਤੱਕ ਕੋਈ ਵੀ ਭਾਜਪਾ ਆਗੂ ਮੁੱਖ ਮੰਤਰੀ ਨਹੀਂ ਬਣਿਆ ਹੈ।
ਇਹ ਵੀ ਪੜ੍ਹੋ:
ਉਰਮਿਲੇਸ਼ ਅਨੁਸਾਰ, "ਬਿਹਾਰ ਚੋਣਾਂ ਦੇ ਨਤੀਜੇ ਇਹ ਵੀ ਤੈਅ ਕਰਨਗੇ ਕਿ ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦਾ ਸਿਆਸੀ ਭਵਿੱਖ ਕੀ ਹੋਵੇਗਾ। ਚੋਣ ਨਤੀਜਿਆਂ ਤੋਂ ਇਹ ਵੀ ਸਪਸ਼ਟ ਹੋਵੇਗਾ ਕਿ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਬਿਹਾਰ ਵਿਧਾਨ ਸਭਾ ਚੋਣਾਂ ਬਾਰੇ 9 ਤੱਥ
- ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 243 ਸੀਟਾਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 74 ਸੀਟਾਂ ਭਾਜਪਾ, 43 ਜੇਡੀਯੂ ਅਤੇ 75 ਆਰਜੇਡੀ ਨੇ ਜਿੱਤੀਆਂ ਹਨ ਜਦਕਿ ਕਾਂਗਰਸ ਨੇ 19 ਹੀ ਸੀਟਾਂ ਜਿੱਤੀਆਂ ਹਨ।
- ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ ਹਨ ਅਤੇ ਬਹੁਮਤ ਦਾ ਅੰਕੜਾ 122 ਸੀਟਾਂ ਦਾ ਹੈ। ਐੱਨਡੀਏ ਨੇ 125 ਸੀਟਾਂ ਨਾਲ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ।
- ਤੇਜਸਵੀ ਦੀ ਅਗਵਾਈ ਵਾਲਾ ਮਹਾਗਠਜੋੜ ਭਾਵੇਂ ਸਖ਼ਤ ਟੱਕਰ ਦੇਣ ਦੇ ਬਾਵਜੂਦ ਸੱਤਾ ਤੋਂ ਦੂਰ ਰਹਿ ਗਿਆ ਪਰ ਉਸ ਦੀ ਪਾਰਟੀ ਰਾਸ਼ਟਰੀ ਜਨਤਾ ਦਲ 75 ਸੀਟਾਂ ਜਿੱਤ ਕੇ ਸਿੰਗਲ ਲਾਰਜੈਸਟ ਪਾਰਟੀ ਬਣ ਗਈ ਹੈ।
- ਖੱਬੇਪੱਖੀ ਪਾਰਟੀਆਂ ਨੇ ਆਪਣੇ ਖਾਤੇ ਦੀਆਂ ਕੁੱਲ 29 ਸੀਟਾਂ ਵਿੱਚੋਂ 16 ਜਿੱਤ ਲਈਆਂ ਹਨ ਜਿਸ ਨੂੰ ਕਾਫ਼ੀ ਹੈਰਾਨੀਜਨਕ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:-
- ਵੱਖਰਾ ਮੋਰਚਾ ਬਣਾ ਕੇ ਲੜ ਰਹੇ ਅਸਦਉਦਦੀਨ ਓਵੈਸੀ ਦੀ ਪਾਰਟੀ ਨੂੰ ਸੀਮਾਂਚਲ ਖੇਤਰ ਵਿਚ 5 ਸੀਟਾਂ ਹਾਸਲ ਹੋਈਆਂ ਹਨ, ਚਿਰਾਗ ਪਾਸਵਾਨ ਦੀ ਪਾਰਟੀ ਨੂੰ ਇੱਕ ਅਤੇ ਬਹੁਜਨ ਸਮਾਜਪਾਰਟੀ ਨੂੰ ਵੀ ਇੱਕ ਹੀ ਸੀਟ ਮਿਲੀ ਹੈ।
- ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਦਿੱਲੀ ਦੀ ਸਰਕਾਰ ਉਦੋਂ ਤੱਕ ਮਜ਼ਬੂਤ ਨਹੀਂ ਹੋ ਸਕਦੀ , ਜਦੋਂ ਤੱਕ ਬਿਹਾਰ ਦੀ ਭੂਮਿਕਾ ਨਾ ਹੋਵੇ। ਵੋਟਾਂ ਦੀ ਗਿਣਤੀ ਲਈ ਬਿਹਾਰ ਦੇ 38 ਜ਼ਿਲ੍ਹਿਆਂ ਵਿੱਚ ਕੁੱਲ 55 ਕੇਂਦਰ ਸਥਾਪਿਤ ਕੀਤੇ ਗਏ।
- ਨਿਤੀਸ਼ ਕੁਮਾਰ ਪਿਛਲੇ ਪੰਦਰਾਂ ਸਾਲਾਂ ਤੋਂ ਸੂਬੇ ਦੇ ਮੁੱਖ ਮੰਤਰੀ ਹਨ। ਇਸ ਵਾਰ ਜਿੱਥੇ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ ਵੱਲੋਂ ਟੱਕਰ ਮਿਲੀ।
- ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਜੇਡੀ ਦੇ ਰਾਜ ਨੂੰ ਜੰਗਲ ਰਾਜ' ਅਤੇ ਨਿਤੀਸ਼ ਦੇ ਕਾਰਜਕਾਲ ਨੂੰ 'ਰਾਮ ਰਾਜ' ਕਿਹਾ ।
- ਰਾਹੁਲ ਗਾਂਧੀ ਨੇ ਇੱਕ ਜਲਸੇ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਦੁਖ਼ ਹੋਇਆ ਕਿ ਦੇਸ਼ ਵਿੱਚ ਰਾਵਣ ਦੀ ਜਗ੍ਹਾ ਪੀਐੱਮ ਮੋਦੀ ਦੀ ਪੁਤਲੇ ਸਾੜੇ ਗਏ।
ਇਹ ਵੀ ਪੜ੍ਹੋ: