You’re viewing a text-only version of this website that uses less data. View the main version of the website including all images and videos.
ਜੇ ਡੋਨਲਡ ਟਰੰਪ ਵ੍ਹਾਈਟ ਹਾਊਸ ਛੱਡਣ ਤੋਂ ਇਨਕਾਰ ਕਰਦੇ ਹਨ ਤਾਂ ਬਾਇਡਨ ਨੇ ਉਸ ਦਾ ਇਲਾਜ ਕੀ ਸੋਚਿਆ
ਅਮਰੀਕਾ ਦੇ 244 ਸਾਲ ਦੇ ਇਤਿਹਾਸ ਵਿੱਚ ਕਦੇ ਕੋਈ ਅਜਿਹਾ ਰਾਸ਼ਟਰਪਤੀ ਨਹੀਂ ਹੋਇਆ ਜਿਸ ਨੇ ਚੋਣਾਂ ਹਾਰਨ ਤੋਂ ਬਾਅਦ ਵ੍ਹਾਈਟ ਹਾਊਸ ਛੱਡਣ ਤੋਂ ਇਨਕਾਰ ਕਰ ਦਿੱਤਾ।
ਕਾਨੂੰਨੀ ਅਤੇ ਸ਼ਾਂਤਮਈ ਤਰੀਕੇ ਨਾਲ ਸੱਤਾ ਵਿੱਚ ਬਦਲਾਅ ਅਮਰੀਕੀ ਲੋਕਤੰਤਰ ਦੀ ਖੂਬੀ ਰਹੀ ਹੈ।
ਟਰੰਪ ਦਾ ਹਾਰ ਨਾ ਮੰਨਣ 'ਤੇ ਅੜ੍ਹੇ ਰਹਿਣਾ ਕਈ ਨਵੀਂਆਂ ਚੁਣੌਤੀਆਂ ਲੈ ਕੇ ਆ ਸਕਦਾ ਹੈ। ਹੁਣ ਜਾਣਕਾਰ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਜੇਕਰ ਚੁਣੌਤੀਆਂ ਸਾਹਮਣੇ ਆਉਂਦੀਆਂ ਹਨ ਤਾਂ ਕੀ ਕਦਮ ਚੁੱਕੇ ਜਾ ਸਕਦੇ ਹਨ।
ਇਹ ਵੀ ਪੜ੍ਹੋ-
'ਚੋਣਾਂ ਅਜੇ ਖ਼ਤਮ ਨਹੀਂ ਹੋਈਆਂ'
7 ਨਵੰਬਰ ਨੂੰ ਜਦੋਂ ਬਾਇਡਨ ਦੀ ਜਿੱਤ ਦੀ ਖ਼ਬਰ ਆਈ ਤਾਂ ਉਦੋਂ ਟਰੰਪ ਵਾਸ਼ਿੰਗਟਨ ਵਿੱਚ ਗੋਲਫ਼ ਖੇਡ ਰਹੇ ਸਨ।
ਖ਼ਬਰ ਆਉਣ ਤੋਂ ਥੋੜ੍ਹੀ ਹੀ ਦੇਰ ਬਾਅਦ ਉਨ੍ਹਾਂ ਦੀ ਮੁਹਿੰਮ ਵੱਲੋਂ ਇੱਕ ਬਿਆਨ ਜਾਰੀ ਕਰ ਕੇ ਕਿਹਾ ਗਿਆ, "ਚੋਣਾਂ ਅਜੇ ਖ਼ਤਮ ਨਹੀਂ ਹੋਈਆਂ।"
ਬਿਆਨ ਵਿੱਚ ਕਿਹਾ ਗਿਆ, "ਅਸੀਂ ਸਾਰੇ ਜਾਣਦੇ ਹਾਂ ਕਿ ਜੋ ਬਾਇਡਨ ਖ਼ੁਦ ਨੂੰ ਜੇਤੂ ਵਜੋਂ ਗ਼ਲਤ ਢੰਗ ਨਾਲ ਪੇਸ਼ ਕਰਨ ਦੀ ਜਲਦੀ ਵਿੱਚ ਹਨ, ਉਨ੍ਹਾਂ ਦੇ ਮੀਡੀਆ ਦੇ ਸਹਿਯੋਗੀ ਉਨ੍ਹਾਂ ਦੀ ਮਦਦ ਕਿਉਂ ਕਰ ਰਹੇ ਹਨ? ਉਹ ਨਹੀਂ ਚਾਹੁੰਦੇ ਕਿ ਸੱਚ ਸਾਹਮਣੇ ਆਵੇ।"
ਉਨ੍ਹਾਂ ਨੇ ਬਾਇਡਨ 'ਤੇ ਧੋਖਾਖੜੀ ਦੇ ਇਲਜ਼ਾਮ ਵੀ ਲਗਾਏ।
ਜੋ ਬਾਇਡਨ ਨੇ 270 ਤੋਂ ਵੱਧ ਇਲੈਕਟ੍ਰੋਲ ਕਾਲਜ ਦੇ ਵੋਟ ਜਿੱਤੇ ਹਨ, ਇਸ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਬਣਨ ਦਾ ਅਧਿਕਾਰ ਹੈ। ਟਰੰਪ ਕੋਲ ਬਹੁਤ ਘੱਟ ਕਾਨੂੰਨੀ ਰਸਤੇ ਬਚੇ ਹਨ।
ਟਰੰਪ ਜੋ ਵੀ ਇਲਜ਼ਾਮ ਲਗਾ ਰਹੇ ਹਨ, ਉਨ੍ਹਾਂ ਨਾਲ ਜੁੜੇ ਕੋਈ ਵੀ ਸਬੂਤ ਉਹ ਪੇਸ਼ ਨਹੀਂ ਕਰ ਸਕੇ ਹਨ।
ਜੇਕਰ ਕੋਰਟ ਉਨ੍ਹਾਂ ਨੂੰ ਇਲਜ਼ਾਮ ਸਾਬਤ ਕਰਨ ਦਾ ਮੌਕਾ ਦਿੰਦੀ ਹੈ, ਤਾਂ ਹੀ ਉਨ੍ਹਾਂ ਲਈ ਕੋਈ ਗੁੰਜਾਇਸ਼ ਬਚੇਗੀ।
ਪਰ ਜੇਕਰ ਅਜਿਹਾ ਨਹੀਂ ਹੋਇਆ ਤਾਂ 20 ਜਨਵਰੀ ਨੂੰ ਬਾਇਡਨ ਨਵੇਂ ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲ ਲੈਣਗੇ।
ਸੈਨਾ ਦਾ ਇਸਤੇਮਾਲ
ਮੁਹਿੰਮ ਦੌਰਾਨ ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਹਾਰ ਸਵੀਕਾਰ ਨਹੀਂ ਕਰਨਗੇ।
ਉਨ੍ਹਾਂ ਸਾਫ਼ ਕਿਹਾ ਸੀ ਕਿ ਉਹ ਨਿਸ਼ਚਿਤ ਤੌਰ ਅਦਾਲਤ ਜਾਣਗੇ ਭਾਵੇਂ ਇਲੈਕਟ੍ਰੋਲ ਦੇ ਨਤੀਜੇ ਕੁਝ ਵੀ ਹੋਣ। ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਉਹ ਤਾਂ ਹੀ ਹਾਰ ਸਕਦੇ ਹਨ ਜੇਕਰ ਵੋਟਾਂ ਖੋਹੀਆਂ ਜਾਣ।
11 ਜੂਨ ਨੂੰ ਇੱਕ ਨੂੰ ਇੱਕ ਟੀਵੀ ਇੰਟਰਵਿਊ ਵਿੱਚ ਬਾਈਡਨ ਕੋਲੋਂ ਇਹ ਪੁੱਛਿਆ ਗਿਆ ਕਿ ਜੇਕਰ ਟੰਰਪ ਵ੍ਹਾਈਟ ਹਾਊਸ ਛੱਡਣ ਤੋਂ ਇਨਕਾਰ ਕਰ ਦੇਣ ਤਾਂ ਕੀ ਹੋਵੇਗਾ। ਇਸ ਦੇ ਜਵਾਬ ਵਿੱਚ ਬਾਇਡਨ ਨੇ ਕਿਹਾ ਸੀ, "ਇਸ ਬਾਰੇ ਮੈਂ ਸੋਚਿਆਂ ਹੈ।"
ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਭਰੋਸਾ ਨਹੀਂ ਹੈ ਕਿ ਜੇਕਰ ਅਜਿਹੇ ਹਾਲਾਤ ਪੈਦਾ ਹੁੰਦੇ ਹਨ ਤਾਂ ਸੈਨਾ ਇਹ ਤੈਅ ਕਰੇਗੀ ਕਿ ਉਹ ਰਾਸ਼ਟਰਪਤੀ ਨਹੀਂ ਰਹੇ ਅਤੇ ਉਨ੍ਹਾਂ ਵ੍ਹਾਈਟ ਹਾਊਸ ਤੋਂ ਬਾਹਰ ਕੱਢਿਆ ਜਾਵੇਗਾ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਅਜਿਹੇ ਹਾਲਾਤ ਵਿੱਚ ਸੀਕਰੇਟ ਸਰਵਿਸ ਦੀ ਮਦਦ ਲਈ ਜਾ ਸਕਦੀ ਹੈ ਕਿਉਂਕਿ ਸਾਬਕਾ ਰਾਸ਼ਟਰਪਤੀਆਂ ਨੂੰ ਸੁਰੱਖਿਆ ਦੇਣਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
ਬਾਇਡਨ ਦੀ ਜਿੱਤ ਦੇ ਅੰਦਾਜ਼ਿਆਂ ਨੂੰ ਦੇਖਦਿਆਂ ਹੋਇਆ ਸੀਕਰੇਟ ਸਰਵਿਸਿਜ਼ ਨੇ ਉਨ੍ਹਾਂ ਦੀ ਸੁਰੱਖਿਆ ਪਹਿਲਾਂ ਹੀ ਵਧਾ ਦਿੱਤੀ ਹੈ।
ਬੀਬੀਸੀ ਨੇ ਕੁਝ ਜਾਣਕਾਰਾਂ ਨਾਲ ਗੱਲ ਕੀਤੀ ਅਤੇ ਸਮਝਮਾ ਚਾਹਿਆ ਕਿ ਕੀ ਅਜਿਹਾ ਸੰਭਵ ਹੈ ਕਿ ਕੋਈ ਰਾਸ਼ਟਰਪਤੀ ਸੁਰੱਖਿਆ ਬਲਾਂ ਵਿੱਚ ਆਪਣੇ ਖ਼ਾਸ ਲੋਕਾਂ ਦੀ ਮਦਦ ਨਾਲ ਕੋਈ ਅਜਿਹੀ ਕੋਈ ਸਥਿਤੀ ਖੜੀ ਕਰ ਦੇਣ।
ਅਮਰੀਕਾ ਦੀ ਓਹੀਓ ਸਟੇਟ ਯੂਨੀਵਰਸਿਚੀ ਦੇ ਪ੍ਰੋਫੈਸਰ ਡਕੋਤਾ ਰਸੈਡਿਲ ਮੁਤਾਬਕ, "ਕਿਸੇ ਰਾਸ਼ਟਰਪਤੀ ਲਈ ਚੋਣਾਂ ਹਾਰ ਜਾਣ ਤੋਂ ਬਾਅਦ ਆਪਣੀਆਂ ਤਾਕਤਾਂ ਦਾ ਗ਼ਲਤ ਇਸਤੇਮਾਲ ਕਰਨਾ ਬਹੁਤ ਮੁਸ਼ਕਿਲ ਹੈ ਅਤੇ ਸਮਝ ਤੋਂ ਬਾਹਰ ਹੈ।"
"ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਦੇਸ਼ ਲਈ, ਲੋਕਾਂ ਅਤੇ ਸੈਨਾ ਦੇ ਰਿਸ਼ਤੇ ਲਈ, ਦੁਨੀਆਂ ਦੇ ਲਿਹਾਜ਼ ਨਾਲ ਅਤੇ ਲੋਕਤੰਤਰ ਲਈ ਬਹੁਤ ਬੁਰਾ ਹੋਵੇਗਾ।"
ਇਹ ਵੀ ਪੜ੍ਹੋ-
ਉਨ੍ਹਾਂ ਦਾ ਮੰਨਣਾ ਹੈ ਕਿ ਟਰੰਪ ਅਜਿਹਾ ਕੁਝ ਵੀ ਨਹੀਂ ਕਰਨਗੇ। ਉਨ੍ਹਾਂ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਕਿ ਅਮਰੀਕੀ ਸੈਨਾ ਦੇ ਸਭ ਤੋਂ ਵੱਡੇ ਅਧਿਕਾਰੀ ਜੁਆਇੰਟ ਚੀਫਸ ਆਫ ਸਟਾਕ ਦੇ ਚੇਅਰਮੈਨ ਜਨਰਲ ਮਾਰਕ ਮਿਲੇ ਕਈ ਵਾਰ ਕਹਿ ਚੁਕੇ ਹਨ ਕਿ ਚੋਣਾਂ ਵਿੱਚ ਸੈਨਾ ਦੀ ਕੋਈ ਭੂਮਿਕਾ ਨਹੀਂ ਹੋਵੇਗੀ।
ਕੇਸ਼ਆ ਬਲਾਇਨ ਪਿਟਸਬਰਗ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਨ ਅਤੇ ਸਮਾਜਿਕ ਵਿਰੋਧੀਆਂ ਦੀ ਜਾਣਕਾਰ ਹੈ, ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, "ਇਸ ਮਾਮਲੇ ਵਿੱਚ ਸਾਡਾ ਸੈਨਾ ਦੀ ਭੂਮਿਕਾ ਵਿੱਚ ਗੱਲ ਕਰਨਾ ਦਰਸਾਉਂਦਾ ਹੈ ਕਿ ਸਾਡੇ ਦੇਸ਼ ਵਿੱਚ ਹਾਲਾਤ ਕਿੰਨੇ ਮਾੜੇ ਹਨ।"
ਉਹ ਕਹਿੰਦੀ ਹੈ, "ਚਾਰ ਸਾਲ ਪਹਿਲਾਂ ਅਮਰੀਕੀ ਇਸ ਬਾਰੇ ਸੋਚਦੇ ਵੀ ਨਹੀਂ ਸੀ, ਪਰ ਟਰੰਪ ਵੱਲੋਂ ਪੋਰਟਲੈਂਡ ਅਤੇ ਵਾਸ਼ਿੰਗਟਨ ਵਿੱਚ ਫੈਡਰਲ ਏਜੰਟਸ ਨੂੰ ਭੇਜਣ (ਦੰਗਿਆਂ ਤੋਂ ਸਮੇਂ) ਤੋਂ ਬਾਅਦ, ਇਹ ਇੱਕ ਚਿੰਤਾ ਦਾ ਵਿਸ਼ਾ ਹੈ, ਮੈਨੂੰ ਨਹੀਂ ਲਗਦਾ ਹੈ ਕਿ ਇਸ ਮਾਮਲੇ ਵਿੱਚ ਅਜਿਹਾ ਹੋਵੇਗਾ ਪਰ ਇਸ ਦੀ ਸੰਭਵਾਨਾ ਤੋਂ ਇਨਕਾਰ ਨਹੀਂ ਕੀਤਾ ਦਾ ਸਕਦਾ।"
ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ ਜਨਰਲ ਮਿਲੇ ਨੇ ਟਰੰਪ ਨੂੰ 18-7 ਇਨਸਰੈਕਸ਼ਨ ਐਕਟ ਦੀ ਵਰਤੋਂ ਨਹੀਂ ਕਰਨ ਲਈ ਮਨਾਇਆ ਸੀ, ਜਿਸ ਦੇ ਤਹਿਤ ਦੇਸ਼ ਭਰ ਵਿੱਚ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਸੈਨਾ ਦੀ ਵਰਤੋਂ ਕੀਤੀ ਜਾ ਸਕਦੀ ਹੈ।"
"ਇਹ ਇੱਕ ਸੀਮਾ ਹੈ, ਜਿਸ ਨੂੰ ਅਮਰੀਕੀ ਸੈਨਾ ਦੇ ਕਈ ਅਧਿਕਾਰੀ ਰਾਸ਼ਟਰਪਤੀ ਦੇ ਆਦੇਸ਼ ਤੋਂ ਬਾਅਦ ਵੀ ਨਹੀਂ ਪਾਰ ਕਰਨ ਦੀ ਗੱਲ ਕਰਦੇ ਰਹੇ ਹਨ।"
ਸੈਨਾ ਦੇ ਇਨਕਾਰ ਤੋਂ ਬਾਅਦ ਟਰੰਪ ਨੇ ਨੈਸ਼ਨਲ ਗਾਰਡ ਦੀ ਮਦਦ ਲਈ ਸੀ।
ਗ੍ਰਹਿ ਮੰਤਰਾਲੇ ਦੇ ਅਧੀਨ ਆਉਣ ਵਾਲੀ ਗ਼ੈਰ-ਸੈਨਿਕ ਟੁਕੜੀਆਂ ਦਾ ਇਸਤੇਮਾਲ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ ਕੀਤਾ ਗਿਆ ਸੀ।
ਕੁਝ ਲਕਾਂ ਦਾ ਮੰਨਣਾ ਹੈ ਕਿ ਚੋਣਾਂ ਤੋਂ ਬਾਅਦ ਪੈਦਾ ਹੋਣ ਵਾਲੇ ਹਾਲਾਤ ਨਾਲ ਨਜਿੱਠਣ ਲਈ ਵੀ ਇਨ੍ਹਾਂ ਟੁਕੜੀਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਪਰ ਕਿਉਂਕਿ ਸੈਨਾ ਉਨ੍ਹਾਂ ਨਾਲ ਨਹੀਂ ਦੇਵੇਗੀ, ਤਾਂ ਟਰੰਪ ਕਿਸੇ ਤਰ੍ਹਾਂ ਦੀ ਬੇਜੋੜ ਸਥਿਤੀ ਨੂੰ ਪੈਦਾ ਕਰਨ ਵਿੱਚ ਅਸਫ਼ਲ ਰਹਿਣਗੇ।
ਹਿੰਸਾ ਦੀ ਸੰਭਾਵਨਾ?
ਰੂਡੈਸਿਲ ਕਹਿੰਦੇ ਹਨ ਕਿ ਉਨ੍ਹਾਂ ਨੇ ਅਜਿਹੇ ਹਾਲਾਤ ਪੈਦਾ ਹੋਣ ਦਾ ਡਰ ਹੈ।
ਉਹ ਕਹਿੰਦੇ ਹਨ, "ਮੈਂ ਇਸ ਬਾਰੇ ਪਹਿਲੇ ਲਿਖਿਆ ਹੈ ਕਿ ਟਰੰਪ ਇੱਕ ਕਾਰਜਕਾਰੀ ਆਦੇਸ਼ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਸਕਦੇ, ਅਤੇ ਆਪਣੇ ਸਿਆਸੀ ਸਹਿਯੋਗੀਆਂ ਦੇ ਕੰਟ੍ਰੋਲ ਵਾਲੇ ਡਿਪਾਰਮੈਂਟ ਆਫ ਜਸਟਿਸ ਨੂੰ ਇਹ ਆਦੇਸ਼ ਜਾਰੀ ਕਰਨ ਲਈ ਕਹਿ ਸਕਦੇ ਹਨ ਕਿ ਕਾਰਜਕਾਰੀ ਸ਼ਾਖ਼ਾ ਵਿਵਾਦਪੂਰਨ ਚੋਣਾਂ ਵਿੱਚ ਜੇਤੂ ਮੰਨੀਆ।"
ਪਰ ਇਸ ਦੇ ਨਾਲ ਹੀ ਉਹ ਚਿਤਾਵਨੀ ਵੀ ਦਿੰਦੇ ਹਨ, "ਇਹ ਬਿਲਕੁੱਲ ਗ਼ਲਤ ਅਤੇ ਆਦੇਸ਼ ਦੇਣ ਲਾਇਕ ਨਹੀਂ ਹੋਵੇਗਾ।"
"ਸੈਨਾ ਨੂੰ ਇਹ ਆਦੇਸ਼ ਦੇਣਾ ਹੈ ਕਿ 20 ਜਨਵਰੀ ਤੋਂ ਬਾਅਦ ਯਾਨਿ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਵੀ ਉਹ ਰਾਸ਼ਟਰਪਤੀ ਨੂੰ ਸਲਾਮੀ ਦੇਣ, ਉਨ੍ਹਾਂ ਲਈ ਇੱਕ ਅਜੀਬ ਹਾਲਾਤ ਪੈਦਾ ਕਰ ਦੇਵੇਗਾ।"
"ਅੱਧੀ ਦੁਨੀਆਂ ਅਤੇ ਦੁਨੀਆਂ ਦੇ ਕਈ ਲੋਕ ਇਹ ਸੋਚਣ ਲੱਗਣਗੇ ਗ਼ੈਰ ਸਿਆਸੀ ਸੈਨਾ ਨੇ ਕੋਈ ਪੱਖ ਲੈ ਲਿਆ ਹੈ।"
ਕੀਸ਼ਆ ਬਲਾਇਨ ਮੁਤਾਬਕ ਰਾਸ਼ਟਰਪਤੀ ਦੇ ਨਤੀਜਿਆਂ ਨੂੰ ਨਾ ਸਵੀਕਾਰ ਕਰਨਾ ਕਾਨੂੰਨ ਵਿਵਸਥਾ ਤੋਂ ਜੁੜੀ ਪਰੇਸ਼ਾਨੀਆਂ ਪੈਦਾ ਕਰ ਸਕਦਾ ਹੈ।
ਉਨ੍ਹਾਂ ਦਾ ਕਹਿਣਾ ਹੈ, "ਰਾਸ਼ਟਰਪਤੀ ਨੇ ਭਾਸ਼ਣਾਂ ਨੇ ਵਿਰੋਧ ਅਤੇ ਹਿੰਸਾ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ। ਅਮਰੀਕਾ ਵਿੱਚ ਹਾਲ ਦੇ ਦਿਨਾਂ ਵਿੱਚ ਟਰੰਪ ਸਮਰਥਨ ਅਤੇ ਉਨ੍ਹਾਂ ਵਿਰੋਧ ਵਿੱਚ ਹੋਏ ਪ੍ਰਦਰਸ਼ਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਲੋਕ ਸੜਕਾਂ 'ਤੇ ਤਾਂ ਸਥਿਤੀ ਵਿਗੜ ਸਕਦੀ ਹੈ।"
ਇਹ ਵੀ ਪੜ੍ਹੋ: