ਅਮਰੀਕਾ : ਫ਼ਿਲਡੈਲਫੀਆ ਸ਼ਹਿਰ ਵਿਚ ਕਿਉਂ ਹੋ ਰਹੇ ਹਨ ਦੰਗੇ

USA

ਤਸਵੀਰ ਸਰੋਤ, Reuters

ਅਮਰੀਕਾ ਦੇ ਫ਼ਿਲਡੈਲਫ਼ਿਆ ਸ਼ਹਿਰ ਵਿੱਚ ਇੱਕ ਅਫ਼ਰੀਕੀ ਮੂਲ ਦੇ ਨਾਗਰਿਕ ਦੀ ਮੌਤ ਨੂੰ ਲੈ ਕੇ ਦੂਜੇ ਦਿਨ ਵੀ ਹੰਗਾਮਾ ਜਾਰੀ ਹੈ।

ਫ਼ਿਲਡੈਲਫ਼ਿਆ ਪੁਲਿਸ ਨੇ ਦੱਸਿਆ ਕਿ ਤਣਾਅ ਦੇ ਵਿਚਕਾਰ ਸੈਂਕੜੇ ਲੋਕਾਂ ਦੀ ਭੀੜ ਨੇ ਸੜਕਾਂ 'ਤੇ ਅਗਜ਼ਨੀ ਕੀਤੀ ਅਤੇ ਦੁਕਾਨਾਂ ਦੀ ਲੁੱਟ ਮਾਰ।

ਸਥਾਨਕ ਪ੍ਰਸ਼ਾਸਨ ਦੇ ਅਨੁਸਾਰ, ਫ਼ਿਲਡੈਲਫ਼ਿਆ ਸ਼ਹਿਰ ਵਿੱਚ ਵਾਧੂ ਪੁਲਿਸ ਬਲ ਅਤੇ ਨੈਸ਼ਨਲ ਗਾਰਡ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ

ਪੁਲਿਸ ਅਧਿਕਾਰੀਆਂ ਦੇ ਅਨੁਸਾਰ ਭੀੜ ਨੂੰ ਕਾਬੂ ਕਰਨ ਵਿੱਚ ਹੁਣ ਤੱਕ 30 ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ।

ਪੁਲਿਸ ਦਾ ਕਹਿਣਾ ਹੈ, "27 ਸਾਲਾ ਵਾਲਟਰ ਵਾਲੈਸ ਨੂੰ ਪੁਲਿਸ ਵਾਲਿਆਂ ਨੇ ਉਨ੍ਹਾਂ ਦੇ ਆਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ। ਪੁਲਿਸ ਨੇ ਉਸ ਨੂੰ ਕਿਹਾ ਕਿ ਉਸ ਦੇ ਹੱਥ ਵਿੱਚ ਜੋ ਚਾਕੂ ਹੈ ਉਸ ਨੂੰ ਉਹ ਹੇਠਾਂ ਰੱਖ ਦੇਵੇ, ਪਰ ਉਹ ਰਾਜ਼ੀ ਨਹੀਂ ਹੋਇਆ, ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ।"

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਵਾਲੈਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਮਾਨਸਿਕ ਸਿਹਤ ਸੰਕਟ ਨਾਲ ਜੂਝ ਰਿਹਾ ਸੀ।

usa

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਵਾਲਟਰ ਵਾਲੇਸ ਦੀ ਮੌਤ 'ਤੇ ਹੋ ਰਹੇ ਵਿਰੋਧ ਪ੍ਰਦਰਸ਼ਨ ਕੁਝ ਥਾਵਾਂ 'ਤੇ ਹਿੰਸਕ ਹੋ ਗਏ ਹਨ

ਫ਼ਿਲਡੈਲਫ਼ਿਆ ਵਿੱਚ ਸਥਿਤੀ ਕਿਵੇਂ ਹੈ?

ਮੰਗਲਵਾਰ ਰਾਤ ਨੂੰ ਫ਼ਿਲਡੈਲਫ਼ਿਆ ਪੁਲਿਸ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਕਿ "ਸ਼ਹਿਰ ਦੇ ਕਾਸਟਰ ਅਤੇ ਅਰਾਮਿੰਗੋ ਖੇਤਰਾਂ ਵਿੱਚ ਲਗਭਗ 1000 ਲੋਕਾਂ ਦੀ ਭੀੜ ਲੁੱਟ ਕਰ ਰਹੀ ਹੈ, ਇਨ੍ਹਾਂ ਖੇਤਰਾਂ ਵਿੱਚ ਜਾਣ ਤੋਂ ਬੱਚੋ।"

ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ 'ਵਾਲਟਰ ਵਾਲੈਸ ਦੀ ਮੌਤ 'ਤੇ ਹੋ ਰਹੇ ਵਿਰੋਧ ਪ੍ਰਦਰਸ਼ਨ ਕੁਝ ਥਾਵਾਂ 'ਤੇ ਹਿੰਸਕ ਹੋ ਗਏ ਹਨ, ਇਸ ਲਈ ਸਥਾਨਕ ਨਾਗਰਿਕਾਂ ਨੂੰ ਬਾਹਰ ਨਿਕਲਣ ਤੋਂ ਬਚੋਂ ਅਤੇ ਆਪਣੇ ਘਰਾਂ ਵਿਚ ਹੀ ਰਹੋ।

ਫ਼ਿਲਡੈਲਫ਼ਿਆ ਪੁਲਿਸ ਦੇ ਅਨੁਸਾਰ, "ਪ੍ਰਦਰਸ਼ਨਕਾਰੀਆਂ ਦੀ ਕਈ ਥਾਵਾਂ 'ਤੇ ਪੁਲਿਸ ਨਾਲ ਝੜਪ ਹੋਈ। ਭੀੜ ਨੇ ਕਈ ਥਾਵਾਂ ’ਤੇ ਪੁਲਿਸ ਬੈਰੀਕੇਡਾਂ ਨੂੰ ਉਖਾੜ ਦਿੱਤਾ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ 'ਮਿਰਚ ਦੇ ਸਪਰੇਅ' ਦੀ ਵਰਤੋਂ ਕਰਨੀ ਪਈ।"

ਮੰਗਲਵਾਰ ਸ਼ਾਮ ਨੂੰ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਸਮੇਂ ਤੋਂ ਬਹੁਤ ਪਹਿਲਾਂ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਸ਼ਹਿਰ ਦੀਆਂ ਕਈ ਸੜਕਾਂ ਨੂੰ ਪੁਲਿਸ ਨੇ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਸੀ।

usa

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪ੍ਰਦਰਸ਼ਨਕਾਰੀਆਂ ਦੀ ਕਈ ਥਾਵਾਂ 'ਤੇ ਪੁਲਿਸ ਨਾਲ ਝੜਪ ਹੋਈ

ਸ਼ਹਿਰ ਦੇ ਅਧਿਕਾਰੀ ਕੀ ਕਹਿ ਰਹੇ ਹਨ?

ਮੇਅਰ ਜਿਮ ਕੈਨੀ ਡੈਮੋਕਰੇਟ ਲੀਡਰ ਹਨ। ਉਨ੍ਹਾਂ ਨੇ ਕਿਹਾ ਹੈ ਕਿ "ਸੋਮਵਾਰ ਨੂੰ ਵਾਲਟਰ ਵਾਲੈਸ ਦੀ ਸ਼ੂਟਿੰਗ ਦੀ ਵੀਡੀਓ ਨੇ ਬਹੁਤ ਸਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਜਿਨ੍ਹਾਂ ਦਾ ਜਵਾਬ ਦੇਣਾ ਲਾਜ਼ਮੀ ਹੈ।"

ਉਨ੍ਹਾਂ ਨੇ ਇਸ ਬਾਰੇ ਵਿਸਥਾਰ ਨਾਲ ਕੁਝ ਨਹੀਂ ਕਿਹਾ, ਪਰ ਉਨ੍ਹਾਂ ਨੇ ਕਿਹਾ ਕਿ "ਵਾਲਟਰ ਵਾਲੈਸ, ਉਨ੍ਹਾਂ ਦੇ ਪਰਿਵਾਰ, ਅਧਿਕਾਰੀਆਂ ਅਤੇ ਫ਼ਿਲਡੈਲਫ਼ਿਆ ਲਈ ਇੱਕ ਤੇਜ਼ ਅਤੇ ਪਾਰਦਰਸ਼ੀ ਹੱਲ ਦੀ ਜ਼ਰੂਰਤ ਹੈ।"

ਫ਼ਿਲਡੈਲਫ਼ਿਆ ਦੇ ਪੁਲਿਸ ਕਮਿਸ਼ਨਰ ਡੈਨੀਅਲ ਆਉਟਲੌ ਨੇ ਕਿਹਾ ਕਿ "ਉਹ ਘਟਨਾ ਸਥਾਨ ਦਾ ਦੌਰਾ ਕਰ ਚੁੱਕੇ ਹਨ ਅਤੇ ਮੰਨਦੇ ਹਨ ਕਿ ਇਸ ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਬਹੁਤ ਗੁੱਸਾ ਹੈ।"

ਮੰਗਲਵਾਰ ਨੂੰ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਅਜੇ ਹੋਰ ਤਣਾਅ ਵੇਖਣਾ ਬਾਕੀ ਹੈ। ਲੋਕਾਂ ਵਿਚ ਬਹੁਤ ਗੁੱਸਾ ਹੈ। ਪਰ ਅਸੀਂ ਸਾਰੀਆਂ ਲੋੜੀਂਦੀਆਂ ਤਿਆਰੀਆਂ ਕਰ ਰਹੇ ਹਾਂ ਤਾਂ ਜੋ ਸਥਿਤੀ ਵਿਗੜ ਨਾ ਸਕੇ ਅਤੇ ਕਾਨੂੰਨ ਵਿਵਸਥਾ ਬਣਾਈ ਰਹੇ। ਸ਼ਹਿਰ ਦੇ ਕੁਝ ਮੁੱਖ ਸਥਾਨ 'ਤੇ ਵਾਧੂ ਪੁਲਿਸ ਬਲ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ। "

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਸੇ ਸਾਲ, ਮਿਨੇਸੋਟਾ ਵਿੱਚ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ, ਫ਼ਿਲਡੈਲਫ਼ਿਆ ਵਿੱਚ ਸਖ਼ਤ ਵਿਰੋਧ ਪ੍ਰਦਰਸ਼ਨ ਹੋਏ ਸੀ। ਜੌਰਜ ਫਲਾਇਡ ਨੂੰ ਆਪਣੀ ਅੰਤਮ ਵੀਡੀਓ ਵਿਚ ਸਾਹ ਨਾ ਲੈਣ ਦੀ ਤਕਲੀਫ਼ ਜ਼ਾਹਰ ਕਰਦੇ ਹੋਏ ਦੇਖਿਆ ਗਿਆ ਸੀ, ਪਰ ਗੋਰੇ ਪੁਲਿਸ ਅਧਿਕਾਰੀ ਡੇਰੇਕ ਸ਼ੋਵਿਨ ਨੇ ਜਦੋਂ ਤੱਕ ਜੌਰਜ ਦੀ ਮੌਤ ਨਹੀਂ ਹੋ ਗਈ ਆਪਣੇ ਗੋਡੇ ਉਨ੍ਹਾਂ ਦੇ ਗਲੇ ਤੋਂ ਨਹੀਂ ਹਟਾਏ।

ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਪੂਰੀ ਦੁਨੀਆਂ ਵਿਚ ਨਸਲਵਾਦ ਅਤੇ ਪੁਲਿਸ ਦੀ ਬੇਰਹਿਮੀ ਦੇ ਖਿਲਾਫ ਵੱਡੇ ਪ੍ਰਦਰਸ਼ਨ ਹੋਏ ਸਨ।

ਹਾਲਾਂਕਿ, ਸੋਮਵਾਰ ਨੂੰ ਵਾਲਟਰ ਵਾਲੈਸ ਦੀ ਮੌਤ ਤੋਂ ਬਾਅਦ, 300 ਤੋਂ ਵੱਧ ਲੋਕ ਵਿਰੋਧ ਪ੍ਰਦਰਸ਼ਨ ਕਰਨ ਲਈ ਸੜਕ 'ਤੇ ਉਤਰੇ ਸਨ, ਜਿਨ੍ਹਾਂ ਵਿੱਚੋਂ 91 ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਪ੍ਰਦਰਸ਼ਨ ਸ਼ਾਂਤਮਈ ਸਨ ਅਤੇ ਲੋਕ ਮੰਗਲਵਾਰ ਸਵੇਰ ਤੱਕ ਆਪਣੇ ਜਗ੍ਹਾਂ 'ਤੇ ਬਣੇ ਰਹੇ। ਪੁਲਿਸ ਦੇ ਅਨੁਸਾਰ ਰਾਤ ਨੂੰ ਭੀੜ ਕਈ ਵਾਰ ਹਿੰਸਕ ਵੀ ਹੋਈ। ਪਰ ਮੰਗਲਵਾਰ ਦੀ ਸ਼ਾਮ ਤੱਕ ਸਾਰਾ ਮਾਹੌਲ ਗਰਮ ਹੋ ਗਿਆ ਅਤੇ ਲੁੱਟ-ਖੋਹ ਅਤੇ ਅੱਗ ਲਾਉਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ।

ਤੁਸੀਂ ਇਹ ਵੀ ਪੜ੍ਹ ਸਕਦੇ ਹੋ

usa

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਵਾਲਟਰ ਵਾਲੇਸ ਦੀ ਮੌਤ ਤੋਂ ਬਾਅਦ, 300 ਤੋਂ ਵੱਧ ਲੋਕ ਵਿਰੋਧ ਪ੍ਰਦਰਸ਼ਨ ਕਰਨ ਲਈ ਸੜਕ 'ਤੇ ਉਤਰੇ

ਗੋਲੀਬਾਰੀ ਬਾਰੇ ਕੀ ਪਤਾ ਹੈ?

ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਸੋਮਵਾਰ ਸ਼ਾਮ 4 ਵਜੇ ਵਾਪਰੀ, ਜਦੋਂ ਦੋ ਪੁਲਿਸ ਅਧਿਕਾਰੀਆਂ ਨੂੰ ਪੱਛਮੀ ਫ਼ਿਲਡੈਲਫ਼ਿਆ ਦੇ ਕੋਬਸ ਕ੍ਰੀਕ ਖੇਤਰ ਤੋਂ ਇੱਕ ਵਿਅਕਤੀ ਦੇ ਹੱਥ ਵਿੱਚ ਚਾਕੂ ਲੈ ਕੇ ਘੁੰਮਣ ਦੀ ਸ਼ਿਕਾਇਤ ਮਿਲੀ।

ਪੁਲਿਸ ਦੀ ਬੁਲਾਰੀ ਤਾਨਿਆ ਲਿਟਲ ਨੇ ਪ੍ਰੈਸ ਨੂੰ ਦੱਸਿਆ, "ਇੱਕ ਵਿਅਕਤੀ ਜਿਸਦੀ ਪਛਾਣ ਬਾਅਦ ਵਿੱਚ ਵਾਲਟਰ ਵਾਲੇਸ ਵਜੋਂ ਹੋਈ ਸੀ, ਨੇ ਆਪਣੇ ਹੱਥ ਵਿੱਚ ਇੱਕ ਚਾਕੂ ਫੜਿਆ ਸੀ। ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਉਸ ਨੂੰ ਚਾਕੂ ਹੇਠਾਂ ਰੱਖਣ ਲਈ ਕਿਹਾ। ਪਰ ਚਾਕੂ ਸੁੱਟਣ ਦੀ ਬਜਾਏ ਉਹ ਪੁਲਿਸ ਵਾਲਿਆਂ ਵੱਲ ਵੱਧਣ ਲੱਗਿਆ।"

ਉਨ੍ਹਾਂ ਨੇ ਦੱਸਿਆ,"ਦੋਵਾਂ ਅਧਿਕਾਰੀਆਂ ਨੇ ਗੋਲੀਆਂ ਚਲਾਈਆਂ, ਕੁਝ ਗੋਲੀਆਂ ਵਾਲੈਸ ਦੇ ਸੀਨੇ ਅਤੇ ਮੋਢੇ 'ਤੇ ਲੱਗੀਆ।"

ਉਨ੍ਹਾਂ ਵਿਚੋਂ ਇਕ ਅਧਿਕਾਰੀ ਵਾਲਟਰ ਵਾਲੈਸ ਨੂੰ ਹਸਪਤਾਲ ਲੈ ਕੇ ਭੱਜਿਆ, ਪਰ ਹਸਪਤਾਲ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਵੀਡੀਓ ਜੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਹੈ, ਵਿਚ ਵੇਖਿਆ ਜਾ ਸਕਦਾ ਹੈ ਕਿ ਵਾਲਟਰ ਵਾਲੈਸ ਦੋਵੇਂ ਪੁਲਿਸ ਅਧਿਕਾਰੀਆਂ ਵੱਲ ਵਧ ਰਹੇ ਹਨ ਅਤੇ ਦੋਵਾਂ ਨੇ ਉਨ੍ਹਾਂ 'ਤੇ ਬੰਦੂਕਾਂ ਤੰਨੀਆਂ ਹੋਈਆਂ ਹਨ।

usa

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਅਤੇ ਉਨ੍ਹਾਂ ਦੀ ਸਹਿਯੋਗੀ ਕਮਲਾ ਹੈਰਿਸ ਨੇ ਇਸ ਘਟਨਾ 'ਤੇ ਦੁੱਖ ਜ਼ਾਹਰ ਕੀਤਾ

ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਵਾਲਟਰ ਵਾਲੈਸ ਨੂੰ ਹਥਿਆਰ ਰੱਖਣ ਦੀ ਚੇਤਾਵਨੀ ਦਿੱਤੀ ਸੀ।

ਵਾਲੈਸ ਦੇ ਪਿਤਾ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਮਾਨਸਿਕ ਸਿਹਤ ਸੰਕਟ ਨਾਲ ਜੂਝ ਰਿਹਾ ਸੀ, ਜਿਸਦੇ ਲਈ ਉਸਦੀ ਦਵਾਈ ਚੱਲ ਰਹੀ ਸੀ।

ਉਨ੍ਹਾਂ ਦੇ ਪਿਤਾ ਨੇ ਸਵਾਲ ਕੀਤਾ ਕਿ 'ਪੁਲਿਸ ਵਾਲਿਆਂ ਨੇ ਟੇਜ਼ਰ ਗਨ (ਕਰੰਟ ਮਾਰਨ ਵਾਲੀ ਗਨ) ਕਿਉਂ ਨਹੀਂ ਨਾਲ ਰੱਖੀ ਸੀ?

ਪ੍ਰੈਸ ਕਾਨਫਰੰਸ ਵਿਚ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋ ਪੁਲਿਸ ਮੁਲਾਜ਼ਮਾਂ ਨੇ ਸੱਤ ਫਾਇਰ ਕੀਤੇ ਸਨ, ਜਿਨ੍ਹਾਂ ਵਿਚੋਂ ਕੁਝ ਵਾਲੈਸ ਨੂੰ ਲੱਗੇ ਸੀ। ਪੁਲਿਸ ਵਿਭਾਗ ਨੇ ਦੋਹਾਂ ਅਧਿਕਾਰੀਆਂ ਦੇ ਨਾਮਾਂ ਦਾ ਜ਼ਿਕਰ ਨਹੀਂ ਕੀਤਾ, ਪਰ ਇਹ ਕਿਹਾ ਗਿਆ ਕਿ ਦੋਵਾਂ ਨੇ ਬਾਡੀ-ਕੈਮਰੇ ਪਹਿਨੇ ਹੋਏ ਸਨ ਅਤੇ ਦੋਵਾਂ ਕੋਲ ਸ਼ਾਟ ਗਨ ਨਹੀਂ ਸੀ।

ਇਸ ਦੌਰਾਨ, ਵਾਲੈਸ ਪਰਿਵਾਰ ਦੇ ਵਕੀਲ ਨੇ ਕਿਹਾ ਕਿ 'ਪਰਿਵਾਰ ਨੇ ਵਾਲਟਰ ਦੀ ਮਾਨਸਿਕ ਸਥਿਤੀ ਦੇ ਮੱਦੇਨਜ਼ਰ ਇਕ ਐਂਬੂਲੈਂਸ ਬੁਲਾਈ ਸੀ, ਨਾ ਕਿ ਪੁਲਿਸ'।

ਵਕੀਲ ਸ਼ਾਕਾ ਜੌਹਨਸਨ ਨੇ ਕਿਹਾ ਕਿ ਵਾਲਟਰ ਦੀ ਗਰਭਵਤੀ ਪਤਨੀ ਦੇ ਅਨੁਸਾਰ, ਉਹ ਬਾਈਪੋਲਰ ਮਾਨਸਿਕ ਰੋਗ ਤੋਂ ਪੀੜਤ ਸੀ ਅਤੇ ਦਵਾਈ ਚੱਲ ਰਹੀ ਸੀ।

ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਈਡਨ ਅਤੇ ਉਨ੍ਹਾਂ ਦੀ ਸਹਿਯੋਗੀ ਕਮਲਾ ਹੈਰਿਸ ਨੇ ਇਸ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਹੈ।

ਉਸਨੇ ਇੱਕ ਬਿਆਨ ਵਿੱਚ ਕਿਹਾ ਕਿ 'ਇਸ ਘਟਨਾ ਨਾਲ ਉਨ੍ਹਾਂ ਦਾ ਦਿਲ ਦੁਖੀ ਹੈ। ਉਹ ਇਹ ਨਹੀਂ ਚਾਹਣਗੇ ਕਿ ਮਾਨਸਿਕ ਰੋਗ ਤੋਂ ਪੀੜਤ ਵਿਅਕਤੀ ਦਾ ਅੰਤ ਇਸ ਤਰ੍ਹਾਂ ਦੀ ਮੌਤ ਨਾਲ ਹੋਵੇ।

ਫ਼ਿਲਡੈਲਫ਼ਿਆ ਪੈਨਸਿਲਵੇਨੀਆ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ ਹੈ, ਜੋ ਅਗਲੇ ਹਫ਼ਤੇ ਹੋਣ ਵਾਲੀਆਂ ਚੋਣਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ:

ਵੀਡੀਓ: ਏਸ਼ੀਆ 'ਚ ਕਿਵੇਂ ਵੱਧ ਰਹੀ ਹੈ ਬੁਲਿਟ ਮੋਟਰਸਾਈਕਲ ਦੀ ਵਿਕਰੀ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)