ਕੇਂਦਰ ਨੇ ਕੀਤਾ ਕੋਰੋਨਾ ਵੈਕਸੀਨ ਵੰਡਣ ਦਾ ਐਲਾਨ, ਤੁਹਾਨੂੰ ਕਦੋਂ ਮਿਲੇਗੀ ਆਪਣੇ ਸੂਬੇ ਦੀ ਚੋਣਾਂ ਦੀ ਤਰੀਕ ਦੇਖੋ -ਰਾਹੁਲ ਗਾਂਧੀ

"ਜਦੋਂ ਵਿਗਿਆਨੀ ਕਹਿਣਗੇ ਕਿ ਵੈਕਸੀਨ ਦੀ ਪ੍ਰੋਡਕਸ਼ਨ ਕੀਤੀ ਜਾ ਸਕਦੀ ਹੈ, ਵੈਕਸੀਨ ਦੀ ਇਸ ਪੱਧਰ 'ਤੇ ਪ੍ਰੋਡਕਸ਼ਨ ਹੋਵੇਗੀ ਕਿ ਬਿਹਾਰ ਵਿੱਚ ਹਰੇਕ ਨੂੰ ਮੁਫ਼ਤ ਵਿੱਚ ਵੈਕਸੀਨ ਮਿਲੇਗਾ। ਇਹ ਸਾਡੇ ਸੰਕਲਪ ਪੱਤਰ ਦਾ ਪਹਿਲਾ ਵਾਅਦਾ ਹੈ।"

ਕੁਝ ਇਸ ਤਰ੍ਹਾਂ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਬਿਹਾਰ ਦੇ ਲੋਕਾਂ ਨੂੰ ਵਾਅਦਾ ਕੀਤਾ।

ਦਰਅਸਲ ਭਾਰਤੀ ਜਨਤਾ ਪਾਰਟੀ ਨੇ ਬੁੱਧਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣਾ ਸੰਕਲਪ ਪੱਤਰ ਜਾਰੀ ਕੀਤਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਮੌਜੂਦਗੀ ਵਿੱਚ ਇਹ ਸੰਕਲਪ ਪੱਤਰ ਪਟਨਾ ਵਿੱਚ ਜਾਰੀ ਕੀਤਾ ਗਿਆ।

ਭਾਜਪਾ ਨੇ ਬਿਹਾਰ ਦੇ ਲੋਕਾਂ ਲਈ 11 ਸੰਕਲਪ ਲਏ ਹਨ, ਜਿਨ੍ਹਾਂ ਨੇ ਬਿਹਾਰ ਦੇ ਲੋਕਾਂ ਨੂੰ ਸੱਤਾ ਵਿੱਚ ਆਉਣ 'ਤੇ ਪੂਰਾ ਕਰਨ ਦਾ ਵਾਅਦਾ ਕੀਤਾ ਹੈ।

"ਆਤਮ-ਨਿਰਭਰ ਬਿਹਾਰ" ਦੇ ਟੀਚੇ ਨਾਲ ਜਾਰੀ ਕੀਤੇ ਗਏ ਆਪਣੇ ਸੰਕਲਪ ਪੱਤਰ ਵਿੱਚ ਭਾਜਪਾ ਨੇ "ਟੀਚਾ 1- ਆਤਮ-ਨਿਰਭਰ ਬਿਹਾਰ, ਸੂਤਰ 5- ਪਿੰਡਾਂ, ਸ਼ਹਿਰਾਂ, ਉਦਯੋਗਾਂ, ਸਿੱਖਿਆ, ਖੇਤੀਬਾੜੀ ਦਾ ਵਿਕਾਸ ਸਣੇ 11 ਸੰਕਲਪ" ਦੀ ਗੱਲ ਕੀਤੀ ਹੈ।

ਇਹ ਵੀ ਪੜ੍ਹੋ:

ਇਸ ਵਿੱਚ 11 ਅਹਿਮ ਸੰਕਲਪਾਂ ਦੇ ਨਾਲ ਕਈ ਹੋਰ ਵਾਅਦੇ ਵੀ ਕੀਤੇ ਗਏ ਹਨ। ਜਿਸ ਵਿੱਚ ਬਿਹਾਰ ਦੇ ਲੋਕਾਂ ਲਈ ਕੋਰੋਨਾ ਦਾ ਮੁਫ਼ਤ ਟੀਕਾ ਲਗਾਉਣ ਦਾ ਜੋ ਵਾਅਦਾ ਕੀਤਾ ਹੈ, ਉਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਪ੍ਰਤੀਕਰਮ ਆ ਰਹੇ ਹਨ।

ਮੁਫ਼ਤ ਕੋਰੋਨਾ ਵੈਕਸੀਨ ਵਾਅਦੇ ਬਾਰੇ ਸਿਆਸਤਦਾਨਾਂ ਦੇ ਪ੍ਰਤੀਕਰਮ

ਕਾਂਗਰਸ ਦੀ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਟਵੀਟ ਰਾਹੀ ਵਿਅੰਗਆਤਮਕ ਟਿੱਪਣੀ ਕੀਤੀ ਹੈ। ਉਨ੍ਹਾਂ ਲਿਖਿਆ, ''ਭਾਰਤ ਸਰਕਾਰ ਨੇ ਕੋਰੋਨਾ ਵੈਕਸੀਨ ਵੰਡਣ ਦਾ ਐਲਾਨ ਕਰ ਦਿੱਤਾ ਹੈ। ਇਹ ਕਦੋਂ ਮਿਲੇਗੀ ਇਹ ਦੇਖਣ ਲਈ ਕਿ ਵੈਕਸੀਨ ਤੇ ਝੂਠੇ ਵਾਅਦੇ ਤੁਹਾਨੂੰ ਕਦੋਂ ਮਿਲਣਗੇ ਆਪਣੇ ਸੂਬੇ ਦੀਆਂ ਚੋਣਾਂ ਦੀ ਤਰੀਕ ਦੇਖੋ।"

ਕਾਂਗਰਸ ਨੇ ਸਵਾਲ ਕੀਤਾ, "ਕੀ ਖਜ਼ਾਨਾ ਮੰਤਰੀ ਇਹ ਕਹਿ ਰਹੇ ਹਨ ਕਿ ਦੂਜੇ ਸੂਬਿਆਂ ਦੇ ਨਾਗਰਿਕਾਂ ਨੂੰ ਟੀਕੇ ਲਈ ਭੁਗਤਾਨ ਕਰਨਾ ਪਏਗਾ? ਕੀ ਭਾਜਪਾ ਸਰਕਾਰ ਭਾਰਤੀ ਨਾਗਰਿਕਾਂ ਨੂੰ ਆਪਣੀ ਜਾਨ ਬਚਾਉਣ ਲਈ ਪੈਸੇ ਦੇਣ ਲਈ ਕਹਿ ਰਹੀ ਹੈ? ਪੋਲੀਓ ਤੋਂ ਸਮਾਲਪੌਕਸ ਤੱਕ ਹਰ ਵੱਡਾ ਟੀਕਾਕਰਨ ਪ੍ਰੋਗਰਾਮ ਸਾਡੇ ਨਾਗਰਿਕਾਂ ਲਈ ਮੁਫ਼ਤ ਕੀਤਾ ਗਿਆ ਹੈ। ਕੀ ਭਾਜਪਾ ਇਸ ਨੂੰ ਬਦਲਣ ਜਾ ਰਹੀ ਹੈ?

ਭਾਜਪਾ ਦੀ ਕੌਮੀ ਸੂਚਨਾ ਅਤੇ ਤਕਨਾਲੋਜੀ ਦੇ ਇੰਚਾਰਜ ਅਮਿਤ ਮਾਲਵੀਆ ਨੇ ਵਿਵਾਦ ਹੋਣ ਤੋਂ ਬਾਅਦ ਟਵੀਟ ਕੀਤਾ, "ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਮੁਫ਼ਤ ਕੋਵਿਡ ਟੀਕੇ ਦੇਣ ਦਾ ਵਾਅਦਾ ਕੀਤਾ ਗਿਆ ਹੈ। ਸਾਰੇ ਪ੍ਰੋਗਰਾਮਾਂ ਵਾਂਗ ਕੇਂਦਰ ਸੂਬਿਆਂ ਨੂੰ ਮਾਮੁਲੀ ਕੀਮਤ 'ਤੇ ਟੀਕੇ ਦੇਵੇਗਾ। ਇਹ ਸੂਬਾ ਸਰਕਾਰਾਂ ਨੇ ਫ਼ੈਸਲਾ ਕਰਨਾ ਹੈ ਕਿ ਉਹ ਇਸ ਨੂੰ ਮੁਫਤ ਦੇਣਾ ਚਾਹੁੰਦੇ ਹਨ ਜਾਂ ਨਹੀਂ। ਸਿਹਤ ਸੂਬੇ ਦਾ ਮੁੱਦਾ ਹੋਣ ਕਰਕੇ ਬਿਹਾਰ ਭਾਜਪਾ ਨੇ ਇਸ ਨੂੰ ਮੁਫ਼ਤ ਦੇਣ ਦਾ ਫ਼ੈਸਲਾ ਕੀਤਾ ਹੈ।"

ਉੱਧਰ ਤਮਿਲਨਾਡੂ ਦੇ ਮੁੱਖ ਮੰਤਰੀ ਨੇ ਵੀ ਕੁਝ ਅਜਿਹਾ ਹੀ ਵਾਅਦਾ ਕੀਤਾ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਤਮਿਲਨਾਡੂ ਦੇ ਮੁੱਖ ਮੰਤਰੀ ਈਦਾਪੱਦੀ ਪਲਾਨੀਸਵਾਮੀ ਨੇ ਕਿਹਾ ਕਿ ਜੇ ਕੋਰੋਨਾ ਵੈਕਸੀਨ ਤਿਆਰ ਹੋ ਜਾਂਦਾ ਹੈ ਤਾਂ ਸੂਬੇ ਦੇ ਸਾਰੇ ਲੋਕਾਂ ਨੂੰ ਮੁਫ਼ਤ ਲਾਇਆ ਜਾਵੇਗਾ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਲੋਕਾਂ ਨੇ ਕੀ ਕਿਹਾ

ਰਾਗਨਾਰ ਲੋਥਬ੍ਰੋਕ ਨਾਂ ਦੀ ਇੱਕ ਟਵਿੱਟਰ ਯੂਜ਼ਰ ਨੇ ਕਿਹਾ, "ਮੈਨੂੰ ਖੂਨ ਦਿਓ ਤੇ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ- ਬੋਸ।

ਮੈਨੂੰ ਵੋਟਾਂ ਦਿਓ, ਮੈਂ ਤੁਹਾਨੂੰ ਮੁਫ਼ਤ ਵੈਕਸੀਨ ਦੇਵਾਂਗੇ- ਭਾਜਪਾ।"

ਇਹ ਵੀ ਪੜ੍ਹੋ:

ਰਾਹੁਲ ਬਜੌਰੀਆ ਨੇ ਟਵੀਟ ਕੀਤਾ, "ਸਰਕਾਰ ਵਲੋਂ ਹਰੇਕ ਨੂੰ ਟੀਕੇ ਮੁਫ਼ਤ ਮੁਹੱਈਆ ਕਰਾਉਣ ਦਾ ਕੋਈ ਕਾਰਨ ਨਹੀਂ। ਬਹੁਤ ਸਾਰੇ ਲੋਕ ਆਪਣੇ ਆਪਣੇ ਟੀਕੇ ਲਈ ਪੈਸੇ ਦੇ ਸਕਦੇ ਹਨ ਅਤੇ ਕਈਆਂ ਹੋਰ ਲਈ ਵੀ। ਟੀਕੇ ਜਨ-ਭਾਗੀਦਾਰੀ ਮੁਹਿੰਮ ਦੀ ਇੱਕ ਹੋਰ ਮਿਸਾਲ ਬਣ ਸਕਦੇ ਹਨ।"

ਪਾਰਥਾ ਚੱਕਰਬਰਤੀ ਨੇ ਕਿਹਾ, "ਹਾਸੋ-ਹੀਣੇ ਘਿਣਾਉਣੇ ... ਕਿਸ ਤਰ੍ਹਾਂ ਕਰਜ਼ਾ ਮੁਆਫ਼ੀ, ਟੀਕੇ ਦੀ ਰਾਹਤ ਵਾਂਗ ਹੋ ਸਕਦਾ ਹੈ। ਦੂਜਾ ਇਹ ਕਿ ਵਿਧਾਨ ਸਭਾ ਚੋਣਾਂ ਲਈ ਕਿਵੇਂ ਕੀਤਾ ਸਕਦਾ ਹੈ... ਆਪਣਾ ਤਰਕ ਲਾਓ।"

ਵਿਨਤੀ ਅਗਰਵਾਲ ਨਾਮ ਦੇ ਟਵਿੱਟਰ ਯੂਜ਼ਰ ਨੇ ਕਿਹਾ, "ਅਸੀਂ ਚੀਜ਼ਾਂ ਨੂੰ ਮੁਫ਼ਤ ਦੇਣ ਦਾ ਵਾਅਦਾ ਕਿਵੇਂ ਕਰ ਸਕਦੇ ਹਾਂ ਜੋ ਕਿਸੇ ਵੀ ਸੂਰਤ ਵਿੱਚ ਕਦੇ ਵੀ ਨਹੀਂ ਲੈਣਾ ਚਾਹੀਦਾ ..."

ਇਹ ਵੀ ਪੜ੍ਹੋ:

ਵੀਡੀਓ: ਖੇਤੀ ਬਿੱਲ ਪਾਸ ਕਰਨ ਵੇਲੇ ਕੈਪਟਨ ਅਮਰਿੰਦਰ ਸਿੰਘ ਕੀ-ਕੀ ਕਿਹਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)