ਪੰਜਾਬ ਬਜਟ : ਮਨਪ੍ਰੀਤ ਬਾਦਲ ਦੇ ਬਜਟ ਭਾਸ਼ਣ ਦੇ 5 ਅਹਿਮ ਐਲਾਨ

ਤਸਵੀਰ ਸਰੋਤ, Manpreet badal
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ।
ਉਨ੍ਹਾਂ ਨੇ ਆਪਣੇ ਸ਼ੇਅਰੋ-ਸ਼ਾਇਰੀ ਨਾਲ ਭਰਪੂਰ ਤਕਰੀਰ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਰਹੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨਾਲ ਧ੍ਰੋਹ ਕਮਾਇਆ। ਉਸ ਨੇ ਸੂਬੇ ਨੂੰ ਡੂੰਘੇ ਆਰਥਿਕ ਸੰਕਟ ਵਿੱਚ ਧੱਕ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਿਰ ਇਸ ਸਮੇਂ 2, 48, 230 ਕਰੋੜ ਦਾ ਕਰਜ਼ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੀ ਮਿਹਨਤ ਤੋਂ ਬਾਅਦ ਹੁਣ ਪੰਜਾਬ ਦੀ ਆਰਥਿਕਤਾ ਪਟਰੀ ਉੱਤੇ ਆ ਗਈ ਹੈ ਅਤੇ ਪੰਜਾਬ ਵਿੱਚ ਵਿਕਾਸ ਦੀ ਲਹਿਰ ਸ਼ੁਰੂ ਹੋ ਰਹੀ ਹੈ।
ਬਜਟ ਵਿੱਚਕੀਹਦੇ ਲਈ ਕੀ?
ਮੁਲਾਜ਼ਮਾਂ ਲਈ
ਪੰਜਾਬ ਸਰਕਾਰ ਦੇ ਮੁਲਜ਼ਾਮਾਂ ਦੀ ਸੇਵਾਮੁਕਤੀ ਉਮਰ 60 ਸਾਲਾਂ ਤੋਂ ਘਟਾ ਕੇ 58 ਸਾਲ ਕਰ ਦਿੱਤੀ ਗਈ ਹੈ।
ਸਰਕਾਰ ਸਰਕਾਰੀ ਭਰਤੀਆਂ ਦੀ ਪ੍ਰਕਿਰਆ ਜਲਦ ਹੀ ਸ਼ੁਰੂ ਕਰਨ ਜਾ ਰਹੀ ਹੈ ।
6 ਫ਼ੀਸਦ ਡੀਏ ਦੀ ਬਕਾਇਆ ਰਾਸ਼ੀ ਵੀ ਮਾਰਚ ਮਹੀਨੇ ਸ਼ੁਰੂਆਤ ਵਿੱਚ ਹੀ ਜਾਰੀ ਕਰ ਦਿੱਤੀ ਜਾਵੇਗੀ।
ਇਸੇ ਸਾਲ ਨਵੇਂ ਪੇਅ ਕਮਿਸ਼ਨ ਦੀਆਂ ਸਿਫ਼ਾਰਿਸ਼ਾ ਵੀ ਲਾਗੂ ਹੋਣਗੀਆਂ।
ਕਿਸਾਨਾਂ ਲਈ
ਪੰਜ ਏਕੜ ਦੇ ਕਿਸਾਨਾਂ ਦਾ ਕਰਜ਼ ਮਾਫ਼ ਕਰਨ ਤੋਂ ਬਾਅਦ ਹੁਣ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ ਮਾਫ਼ ਕੀਤਾ ਜਾਵੇਗਾ। ਇਸ ਲਈ 520 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
ਕਿਸਾਨਾਂ ਲਈ ਮੁਫ਼ਤ ਬਿਜਲੀ ਲਈ 8, 247 ਕਰੋੜ ਲਿਖੇ ਗਏ ਹਨ।
ਵੀਡੀਓ: ਡਰੈਗਨ ਫਰੂਟ ਦੀ ਖੇਤੀ ਪੰਜਾਬ ਦੇ ਕਿਸਾਨਾਂ ਨੂੰ ਕਿਵੇਂ ਸਹਾਰਾ ਦੇ ਰਹੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮੰਡੀਆਂ ਵਿਚ ਫ਼ਲ ਅਤੇ ਸਬਜ਼ੀਆਂ ’ਤੇ ਲੱਗਦੀ 4 ਫੀਸਦ ਸਰਕਾਰੀ ਫੀਸ ਨੂੰ ਘਟਾ ਕੇ ਇੱਕ ਫੀਸਦ ਕਰਨ ਦਾ ਪ੍ਰਸਤਾਵ ਹੈ।
ਗੁਰਦਾਸਪੁਰ ਅਤੇ ਬਲਾਚੌਰ ਵਿੱਚ 2 ਖੇਤੀਬਾੜੀ ਕਾਲਜ ਬਣਾਉਣ ਲਈ 14 ਕਰੋੜ ਰੁਪਏ ਰੱਖੇ ਗਏ ਹਨ।
ਪਰਾਲ਼ੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪ੍ਰਤੀ ਕੁਇੰਟਲ 100 ਰੁਪਏ ਦੇਣ ਦਾ ਪ੍ਰਸਤਾਵ ਹੈ।
ਝੋਨੇ ਦੀ ਬਜਾਇ ਮੱਕੀ ਨੂੰ ਤਰਜੀਹ ਦੇਣ ਦੀ ਸਕੀਮ ਲਈ 200 ਕਰੋੜ ਦਾ ਫੰਡ।
ਸਿੱਖਿਆ ਖੇਤਰ ਲਈ
ਸਿੱਖਿਆ ਖੇਤਰ ਨੂੰ ਆਪਣੀ ਪ੍ਰਮੁੱਖਤਾ ਦੱਸਦਿਆਂ ਵਿੱਤ ਮੰਤਰੀ ਨੇ ਕੁੱਲ ਬਜਟ ਰਾਸ਼ੀ ਦਾ 8 ਫੀਸਦ ਸਿੱਖਿਆ ਉੱਤੇ ਖਰਚਣ ਦਾ ਪ੍ਰਸਤਾਵ ਰੱਖਿਆ। ਇਹ ਰਕਮ 12, 440 ਕਰੋੜ ਰੁਪਏ ਬਣਦੀ ਹੈ।
ਪੰਜਾਬ ਸਰਕਾਰ ਨੇ 12ਵੀਂ ਤੱਕ ਸਾਰੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕੀਤਾ ਹੈ। ਸਾਰੇ ਸਰਕਾਰੀ ਹਾਈ ਸਕੂਲਾਂ ਨੂੰ ਸਮਾਰਟ ਬਣਾਉਣ ਦਾ ਪ੍ਰਸਤਾਵ ਹੈ।
ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾਉਣ ਲਈ ਮੁਫ਼ਤ ਟਰਾਂਸਪੋਰਟ ਸਹੂਲਤ ਦੇਣ, 259 ਸਕੂਲਾਂ ਵਿਚ ਸੋਲਰ ਪਾਵਰ ਮੁਹੱਈਆ ਕਰਵਾਉਣ ਦੀ ਸਕੀਮ।
ਵੀਡੀਓ: ਪੰਜਾਬ ਦੀ ਇਸ ਅਧਿਆਪਕਾ ਨੇ ਸਨਮਾਨ ਕਿਉਂ ਮੋੜਿਆ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਕੁੜੀਆਂ ਦੇ ਸੈਂਟਰੀ ਪੈਡਸ ਲਈ 13 ਕਰੋੜ ਦੀ ਰਾਸ਼ੀ ਰੱਖਣ ਦਾ ਪ੍ਰਸਤਾਵ ਪੇਸ਼ ਕੀਤਾ ਹੈ।
ਇਸ ਤਰ੍ਹਾਂ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਰੇਨ ਵਾਟਰ ਹਾਰਵੈਸਟ ਦਾ ਪ੍ਰਸਤਾਵ ਰੱਖਿਆ ਹੈ।
35 ਕਰੋੜ ਰੁਪਏ ਨਾਲ ਨਵੇਂ ਖੇਡ ਸਟੇਡੀਅਮ ਦੀ ਉਸਾਰੀ ਅਤੇ 19 ਨਵੀਂਆਂ ਆਈਟੀਆਈ ਤੇ 3 ਤਕਨੀਕੀ ਕਾਲਜ ਖੋਲ੍ਹਣ ਦਾ ਵੀ ਐਲਾਨ ਕੀਤਾ ਗਿਆ।
ਤਰਨ ਤਾਰਨ ਵਿੱਚ ਬਣੇਗੀ ਕਾਨੂੰਨ ਯੂਨੀਵਰਿਸਟੀ।

ਸਿਹਤ ਖੇਤਰ ਲਈ
ਸਿਹਤ ਸਹੂਲਤਾਂ ਲਈ 4, 675 ਕਰੋੜ ਰੁਪਏ ਰੱਖੇ ਗਏ ਹਨ। ਸਿਹਤ ਖੇਤਰ 2022 ਤੱਕ ਸਾਰੇ 2950 ਸਬ ਸੈਂਟਰ ਅਪਗ੍ਰੇਡ ਕਰਨ ਦੀ ਯੋਜਨਾਹਾ। ਇਸ ਨੂੰ ਤੰਦਰੁਸਤ ਪੰਜਾਬ ਸਿਹਤ ਕੇਂਦਰ ਨਾਂ ਦਿੱਤਾ ਗਿਆ ਹੈ।
ਕਪੂਰਥਲਾ ਤੇ ਹੁਸ਼ਿਆਰਪੁਰ ਵਿੱਚ ਮੈਡੀਕਲ ਕਾਲਜ ਸ਼ੁਰੂ ਕਰਨ ਲਈ 10-10 ਕਰੋੜ ਅਤੇ ਮੁਹਾਲੀ ਮੈਡੀਕਲ ਕਾਲਜ ਲਈ 157 ਕਰੋੜ ਰੁਪਏ ਦਾ ਪ੍ਰਸਤਾਵ ਹੈ।
ਬਜੁਰਗਾਂ ਦੀ ਸੰਭਾਲ ਲਈ ਹਰ ਜਿਲ੍ਹੇ ਵਿਚ ਬਿਰਧ ਆਸ਼ਰਮ (ਓਲਡਏਜ਼ ਹੋਮ) ਬਣਾਏ ਜਾਣਗੇ।
ਵੀਡੀਓ: ਕੋਰੋਨਾਵਾਇਰਸ ਨੇ ਰੋਕੇ ਪੰਜਾਬ ਦੇ ਨੌਜਵਾਨਾਂ ਦੇ ਸਮਾਰਟ ਫ਼ੋਨ- ਕੈਪਟਨ ਅਮਰਿੰਦਰ ਸਿੰਘ
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post
ਨੌਜਵਾਨਾਂ ਲਈ
ਫੌਜ ਵਿੱਚ ਸ਼ਾਰਟ ਸਰਵਿਸ ਕਮਿਸ਼ਨ ਦੀ ਭਰਤੀ ਦੀ ਤਿਆਰੀ ਲਈ ਹੁਸ਼ਿਆਰਪੁਰ ਵਿੱਚ ਆਰਮਡ ਫੋਰਸਿਜ਼ ਪ੍ਰਸਪੈਕਟਿਵ ਇੰਸਟੀਚਿਊਟ ਬਣਾਉਣ ਲਈ 11 ਕਰੋੜ ਰੁਪਏ ਰੱਖੇ ਗਏ ਹਨ।
ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 270 ਕਰੋੜ ਰੁਪਏ ਖ਼ਰਚੇ ਜਾਣਗੇ। ਖੇਡ ਯੂਨੀਵਰਿਸਟੀ ਇਸ ਸਾਲ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ।
ਸਾਲ 2020-21 'ਚ 800 ਸਵੈ-ਪਲੇਸਮੈਂਟ ਕੈਂਪ ਤੇ 1, 50, 000 ਨੌਜਵਾਨਾਂ ਤੇ 69, 600 ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਕੌਂਸਲਿੰਗ ਰਾਹੀਂ ਮਦਦ ਕੀਤੀ ਜਾਏਗੀ।
ਵੀਡੀਓ: ਪੰਜਾਬ ਦੇ ਵਿਦਿਆਰਥੀਆਂ ਨੂੰ ਕੀ ਵਾਕਈ ਸਮਰਾਟ ਫ਼ੋਨਾਂ ਦੀ ਲੋੜ ਹੈ?
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਬਜਟ ਦੀਆਂ ਮੁੱਖ ਗੱਲਾਂ
- 13 ਸਾਲ (2006) ਬਾਅਦ ਪੰਜਾਬ ਪਹਿਲੀ ਵਾਰ ਮੁੱਢਲੀ ਸਰਪਲੱਸ ਆਰਥਿਕ ਸਥਿਤੀ ਵਿਚ ਪਹੁੰਚਿਆ।
- ਪੰਜਾਬ ਵਿਚ ਹੁਣ ਆਮਦਨ ਜ਼ਿਆਦਾ ਅਤੇ ਖਰਚ ਘਟਿਆ ਹੈ।
- ਅਗਲੇ ਦੋ ਸਾਲਾਂ ਲਈ ਨਗਰ ਨਿਗਮ ਤੋਂ ਬਾਹਰ ਸਨਅਤ ਲਾਉਣ ਲਈ ਸੀਐੱਲਯੂ ਫੀਸ ਮਾਫ਼ੀ ਕਰਨ ਦਾ ਐਲਾਨ।
- ਦਿੱਲੀ ਦੀ ਕੇਂਦਰ ਸਰਕਾਰ ਸਾਡਾ ਬਣਦਾ ਹੱਕ ਨਹੀਂ ਦੇ ਰਹੀ
- ਪਿਛਲੇ ਤਿੰਨ ਸਾਲਾਂ ਵਿਚ ਪੰਜਾਬ ਦਾ ਬਜਟ ਓਵਰ ਡਰਾਫਟ ਨਹੀਂ ਗਿਆ ਜੋ ਅਕਾਲੀਆਂ ਵੇਲੇ ਆਮ ਸੀ।
- 31 ਹਜ਼ਾਰ ਕਰੋੜ ਦੀ ਸੀਸੀਐੱਲ ਗੈਪ ਉੱਤੇ ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ ਦਸਤਖ਼ਤ ਕੀਤੇ ਸਨ ਤੇ ਉਸ ਦਾ 10,500 ਕਰੋੜ ਉਸਦਾ ਮੂਲ ਕੈਪਟਨ ਸਰਕਾਰ ਨੇ ਭਰਿਆ , ਇਸ ਨਾਲ ਕਿੰਨਾ ਵਿਕਾਸ ਹੋ ਸਕਦਾ।
- ਸਾਲ 2020-21 ਦਾ ਇਹ 1, 54, 805 ਹਜ਼ਾਰ ਕਰੋੜ ਦਾ ਸਮੁੱਚਾ ਬਜਟ ਪੇਸ਼ ਕੀਤਾ ਗਿਆ, ਵਿੱਤੀ ਘਾਟਾ 2.92 ਰੱਖਿਆ ਗਿਆ।
- ਕੁੱਲ ਮਾਲੀਆ ਪ੍ਰਾਪਤੀਆਂ ਉੱਤੇ ਵਿਆਜ ਭੁਗਤਾਨ ਦੇ ਅਨੁਪਾਤ ਸਾਲ 2018-19 ਵਿਚ ਘਟ ਕੇ 26.19 ਫ਼ੀਸਦ ਹੋ ਗਿਆ ਹੈ।
- ਕਿਸਾਨ ਕਰਜ਼ਾ ਲਈ 2 ਹਜ਼ਾਰ ਦਾ ਪ੍ਰਬੰਧ ਕੀਤਾ ਗਿਆ ਹੈ।
- ਕੈਪੀਟਲ ਐਕਪੈਂਡੇਚਰ ਦਾ ਬਜਟ 4 ਹਜ਼ਾਰ ਕਰੋੜ ਤੋਂ ਵਧਾਅ ਕੇ 10 ਹਜ਼ਾਰ ਕਰੋੜ ਰੁਪਏ ਕੀਤਾ ਗਿਆ।
- ਪੰਜਾਬ ਦੇ ਸਰਕਾਰੀ ਤੰਤਰ ਲਈ ਲੋੜੀਦੀਆਂ ਚੀਜ਼ਾਂ ਦੀ ਖਰੀਦ ਪੰਜਾਬ ਦੀ ਇੰਡਸਟਰੀ ਤੋਂ ਹੋਵੇਗੀ ਪਰ ਫਰਕ 15 ਫ਼ੀਸਦ ਤੋਂ ਜ਼ਿਆਦਾ ਨਾ ਹੋਵੇ
- ਸਨਅਤਾਂ ਦੀ ਸਬਸਿਡੀ ਇਸ ਸਾਲ ਵਿੱਚ ਕਲੀਅਰ ਹੋਵੇਗੀ।
- ਲੁਧਿਆਣਾ ਟੈਕਸਟਾਇਲ, ਬਠਿੰਡਾ ਗਰੀਨ ਇੰਡਸਟਰੀ, ਰਾਜਪੁਰਾ - 01 ਹਜ਼ਾਰ ਏਕੜ ਦੇ ਮੈਗਾ ਪਲਾਂਟਸ।
- ਬੱਸੀ ਪਠਾਣਾਂ ਵਿੱਚ ਵੇਰਕਾ ਪਲਾਂਟ ਜਲਦ ਸ਼ੁਰੂ ਹੋਵੇਗਾ।
- ਪੰਜਾਬ ਨੂੰ ਡਰ ਤੋਂ ਇਲਾਵਾ ਹੋਰ ਕਿਸੇ ਤੋਂ ਨਹੀਂ ਡਰਨਾ ਚਾਹੀਦਾ।
ਕਿਸ ਲਈ ਕਿੰਨ ਬਜਟ ਰੱਖਿਆ ਗਿਆ
- ਖੇਤੀ ਤੇ ਸੰਬਧਤ ਕਾਰੋਬਾਰ - 122600 ਕਰੋੜ
- ਸਿਹਤ- 4676 ਕਰੋੜ
- ਮਹਿਲਾ ਤੇ ਬਾਲ ਭਲਾਈ ਲਈ 3498 ਕਰੋੜ
- ਸਿੱਖਿਆ -13092 ਕਰੋੜ ਰੁਪਏ
- ਖੇਡਾਂ ਲਈ 270 ਕਰੋੜ ਰੁਪਏ
- ਅਵਾਰਾ ਪਸ਼ੂਆਂ ਦੀ ਸੰਭਾਲ ਲਈ 25 ਕਰੋੜ ਰੁਪਏ
- ਸਮਾਰਟ ਫੋਨ ਲਈ 100 ਕਰੋੜ ਰੁਪਏ ਰੱਖੇ ਗਏ
- ਫ਼ਾਜਿਲਕਾ ’ਚ ਵੈਟਨਰੀ ਕਾਲਜ ਖੋਲਣ ਲਈ 10 ਕਰੋੜ
- ਹੁਸ਼ਿਆਰਪੁਰ ਵਿੱਚ ਮਿਲਟਰੀ ਟਰੇਨਿੰਗ 11 ਕਰੋੜ
- ਪੰਜਾਬ ਸਕਿਲ ਡਿਵੈਲਪਮੈਂਟ -148 ਕਰੋੜ
- ਖੇਤੀ ਵੰਨ-ਸੁਵੰਨਤਾ ਲਈ 200 ਕਰੋੜ
- ਸੜਕਾਂ ਲਈ 3830 ਕਰੋੜ
- ਨਵੀਂ ਸਿੰਜਾਈ ਸਕੀਮ ਲਈ 2510 ਕਰੋੜ
- ਸਨਅਤੀ ਪਾਰਕਾਂ ਦੀ ਅਪਗਰੇਡਸ਼ਨ ਲਈ 131 ਕਰੋੜ
- ਅਨੰਦਪੁਰ ਸਾਹਿਬ-ਬੰਗਾ 4 ਮਾਰਗੀ ਗੁਰੂ ਤੇਗ ਬਹਾਦਰ ਮਾਰਗ ਬਣੇਗਾ
- ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਲਈ 25 ਕਰੋੜ ਲਈ।
- ਹਰ ਜਿਲ੍ਹੇ ਵਿਚ ਓਲਡਏਜ਼ ਹੋਮਜ਼ ਲਈ 5 ਕਰੋੜ।
- ਪੇਂਡੂ ਵਿਕਾਸ ਤੇ ਪੰਚਾਇਤ 3830 ਕਰੋੜ।
- ਮਨਰੇਗਾ 320 ਕਰੋੜ
- 10, 500 ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ।
- ਸੂਬਾ ਸਰਕਾਰ ਦੀ ਖ਼ਾਸ ਯੋਜਨਾ ਪੰਜਾਬ ਪੇਂਡੂ ਅਵਾਸ ਸਕੀਮ ਲਈ 500 ਕਰੋੜ।
- 259 ਸਕੂਲਾਂ ਵਿੱਚ ਸੋਲਰ ਪਾਵਰ ਕਰਨ ਦੀ ਯੋਜਨਾ।
- ਸੈਨੇਟਰੀ ਪੈਡਸ ਲਈ 13 ਕਰੋੜ ਰੁਪਏ।
- ਸਰਕਾਰੀ ਸਕੂਲਾਂ ਲਈ ਮਫ਼ਤ ਬੱਸਾਂ ਵਾਸਤੇ 10 ਕਰੋੜ।
- ਨਵੇਂ ਖੇਡ ਸਟੇਡੀਅਮ ਤੇ ਢਾਂਚੇ ਲਈ 35 ਕਰੋੜ ਰੁਪਏ
- ਪੀਣ ਵਾਲੇ ਪਾਣੀ ਲਈ 2, 267 ਕਰੋੜ ਰੁਪਏ
- ਬੁੱਢੇ ਨਾਲੇ ਦੀ ਸਫਾਈ ਲਈ 600 ਕਰੋੜ ਰੁਪਏ
- ਬਾਕੀ ਨਦੀਆਂ ਦੀ ਸਫਾਈ ਲਈ ਇਸ ਸਾਲ 500 ਕਰੋੜ ਰੁਪਏ
- ਬਿਜਲੀ ਬੋਰਡ ਪਹਿਲੀ ਵਾਰ ਮੁਨਾਫ਼ੇ ਵਿੱਚ ਆਇਆ ਹੈ ਤੇ 80 ਦਾ ਲਾਭ ਦਰਜ ਕੀਤਾ ਗਿਆ ਹੈ।
- ਸੈਰ ਸਪਾਟਾ ਵਿਭਾਗ ਲਈ 447 ਕਰੋੜ ਰੁਪਏ
- ਕੰਢੀ ਖੇਤ ਵਿਚ ਟਿਊਬਲ ਲਗਾਉਣ ਲਈ 175 ਕਰੋੜ
- ਕੇਂਦਰੀ ਟੈਕਸ ਤੋਂ 3 ਹਜ਼ਾਰ ਘੱਟ ਮਿਲਣਗੇ। ਜਦਕਿ, 3 ਸਾਲ ਜੀਐੱਸਟੀ ਦੀ ਕਿਸ਼ਤ ਲੇਟ ਹੋਣ ਕਰਨ ਕਾਰੋਬਾਰ ਉੱਤੇ ਅਸਰ ਪਿਆ।
- 35 ਹਜ਼ਾਰ ਕਰੋੜ ਤਨਖਾਹਾਂ ਅਤੇ ਭੱਤਿਆਂ ਲਈ।

ਬਜਟ ਤੋਂ ਪਹਿਲਾਂ ਵਿਰੋਧੀ ਧਿਰਾਂ ਦਾ ਮੁਜ਼ਾਹਰਾ
ਬਜਟ ਪੇਸ਼ ਕਰਨ ਤੋਂ ਪਹਿਲਾਂ ਅਕਾਲੀ ਦਲ ਦੇ ਵਿਧਾਇਕਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਦਾ ਘਿਰਾਓ ਕੀਤਾ, ਜਿਸ ਕਾਰਨ ਉਹ ਸਮੇਂ ਸਿਰ ਵਿਧਾਨ ਸਭਾ ਨਹੀਂ ਪਹੁੰਚ ਸਕੇ। ਇਸ ਲਈ ਬਜਟ ਦੇਰੀ ਨਾਲ ਪੇਸ਼ ਕੀਤਾ ਗਿਆ।
ਪਾਰਲੀਮਾਨੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਦੀ ਨਿੰਦਾ ਕਰਦਿਆਂ ਮਾਮਲੇ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜਣ ਦੀ ਮਤਾ ਪੇਸ਼ ਕਰ ਦਿੱਤਾ। ਜੋ ਸਦਨ ਨੇ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ। ਸਪੀਕਰ ਨੇ ਵੀ ਇਸ ਨੂੰ ਨਾਲ ਹੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਣ ਦਾ ਫੈਸਲਾ ਕਰ ਦਿੱਤਾ।
ਉੱਧਰ ਮਨਪ੍ਰੀਤ ਬਾਦਲ ਦੇ ਘਰ ਮੂਹਰੋਂ ਅਕਾਲੀ ਵਿਧਾਇਕਾਂ ਨੂੰ ਉਠਾਉਣ ਲਈ ਚੰਡੀਗੜ੍ਹ ਪੁਲਿਸ ਨੂੰ ਕੁਝ ਜੱਦੋਜਹਿਦ ਕਰਨੀ ਪਈ, ਜਿਸ ਦੌਰਾਨ ਕੁਝ ਵਿਧਾਇਕ ਹੱਥੋਪਾਈ ਵੀ ਹੋਏ, ਆਖਰ ਅਕਾਲੀ ਵਿਧਾਇਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਪੁਲਿਸ ਥਾਣੇ ਬਿਠਾ ਲਿਆ ਗਿਆ।
ਇਹ ਵੀ ਪੜ੍ਹੋ:
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਖਿਲਾਫ਼ ਮੁਜ਼ਾਹਰੇ ਕੀਤੇ ਜਾ ਰਹੇ ਹਨ। ਉਹ ਨੌਜਵਾਨਾਂ ਨੂੰ ਨੌਕਰੀਆਂ ਦਾ ਵਾਅਦਾ ਪੂਰਾ ਨਾ ਕਰਨ ਅਤੇ ਬਿਜਲੀ ਦੀਆਂ ਵਧੀਆਂ ਕੀਮਤਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।
ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4

End of YouTube post, 5

End of YouTube post, 6