ਇੰਝ ਹੋਇਆ ਅੰਮ੍ਰਿਤਸਰ 'ਚ ਕਰੋੜਾਂ ਦੀ ਡਰੱਗਸ ਬਰਾਮਦਗੀ ਦਾ ਭੰਡਾਫੋੜ, ਕੈਪਨਟ ਅਮਰਿੰਦਰ ਸਿੰਘ ਨੇ ਕਿਹਾ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਆ ਰਿਹਾ ਨਸ਼ਾ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਅੰਮ੍ਰਿਤਸਰ ਵਿੱਚ ਪੁਲਿਸ ਨੇ ਹੈਰੋਇਨ ਦੀ ਇੱਕ ਵੱਡੀ ਖੇਪ ਫੜੀ ਹੈ ਅਤੇ 6 ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਵਿੱਚ ਇੱਕ ਅਫਗਾਨਿਸਤਾਨ ਦਾ ਨਾਗਰਿਕ ਵੀ ਕਾਬੂ ਕੀਤਾ ਗਿਆ ਹੈ।

ਸਪੈਸ਼ਲ ਟਾਸਕ ਫੋਰਸ ਨੇ ਕੁੱਲ 194 ਕਿੱਲੋ ਹੈਰੋਇਨ ਹੋਰ ਨਸ਼ੇ ਦੀ ਸਮੱਗਰੀ ਬਰਾਮਦ ਕੀਤੀ ਹੈ।

ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ ਘਰ ਦੀ ਵੀ ਨਿਸ਼ਾਨਦੇਹੀ ਹੋਈ ਹੈ ਜਿੱਥੇ ਦਾਅਵਾ ਕੀਤਾ ਗਿਆ ਹੈ ਕਿ ਇਸ ਨੂੰ ਇੱਕ ਲੈਬ ਵਜੋਂ ਵਰਤੋਂ ਕੀਤੀ ਜਾਂਦੀ ਸੀ।

ਇਸ ਬਰਾਮਦਗੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਹੈ ਕਿ ਨਸ਼ੇ ਖਿਲਾਫ਼ ਸਰਕਾਰ ਨੇ ਦੇ ਕਾਰਵਾਈ ਕੀਤੀ ਹੈ ਅਤੇ ਹਜ਼ਾਰਾਂ ਲੋਕਾਂ ਤੇ ਕਾਰਵਾਈ ਕੀਤੀ ਗਈ ਹੈ।

ਕੈਪਟਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਨਸ਼ਾ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਤੋਂ ਆ ਰਿਹਾ ਹੈ

ਕਿਵੇਂ ਹੋਇਆ ਭੰਡਾਫੋੜ

ਸਪੈਸ਼ਲ ਟਾਸਕ ਫੋਰਸ ਦੇ ਆਈਜੀ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਐੱਸਟੀਐੱਫ ਨੇ 29 ਤਰੀਕ ਨੂੰ ਇੱਕ ਵਿਸ਼ੇਸ਼ ਜਾਣਕਾਰੀ ਦੇ ਆਧਾਰ 'ਤੇ ਇੱਕ ਐਫਆਈਆਰ ਰਜਿਸਟਰ ਕੀਤੀ ਸੀ। ਉਸ ਵਿੱਚ ਸੁਖਬੀਰ ਸਿੰਘ ਹੈਪੀ ਨਾਮ ਦੇ ਇੱਕ ਵਿਅਕਤੀ ਕੋਲੋਂ 6 ਪੈਕਟ ਨਸ਼ਾ ਹਾਸਿਲ ਕੀਤਾ ਗਿਆ ਸੀ ਅਤੇ ਬਾਅਦ ਵਿੱਚਪਤਾ ਲੱਗਾ ਸੀ ਕਿ ਉਹ ਵੱਡੀ ਮਾਤਰਾ ਵਿੱਚ ਹੈਰੋਇਨ ਵੇਚ ਰਿਹਾ ਹੈ।

ਉਨ੍ਹਾਂ ਨੇ ਅੱਗੇ ਦੱਸਿਆ, "ਸੁਖਬੀਰ ਕੋਲੋਂ ਜਦੋਂ ਵਧੇਰੇ ਪੁੱਛਗਿੱਛ ਕੀਤੀ ਗਈ ਤਾਂ ਉਸ ਵਿੱਚ ਉਸ ਨੇ ਕੱਪੜਿਆਂ ਦੇ ਵਪਾਰੀ ਅੰਕੁਸ਼ ਕਪੂਰ ਦਾ ਖੁਲਾਸਾ ਕੀਤਾ ਅਤੇ ਅਸੀਂ ਉਸ ਨੂੰ ਗ੍ਰਿਫ਼ਤਾਰ ਕੀਤਾ। ਇਸ ਦੇ ਆਧਾਰ ਸਾਨੂੰ ਉਸ ਟਿਕਾਣੇ ਦਾ ਪਤਾ ਲੱਗਾ ਜਿੱਥੇ ਇਹ ਸਾਰਾ ਜ਼ਖੀਰਾ ਤਿਆਰ ਕੀਤਾ ਜਾਂਦਾ ਸੀ।"

''ਜਦੋਂ ਅਸੀਂ ਇੱਕ ਘਰ 'ਚ ਛਾਪਾ ਮਾਰਿਆਂ ਤਾਂ ਸਾਨੂੰ 4 ਲੋਕ ਮਿਲੇ ਅਤੇ ਇਨ੍ਹਾਂ ਵਿੱਚ ਇੱਕ ਅਫ਼ਗਾਨਿਸਤਾਨੀ ਸ਼ਖਸ ਵੀ ਸੀ। ਉਸ ਵੇਲੇ ਉਹ ਇਨ੍ਹਾਂ ਪਦਾਰਥਾਂ ਦੀ ਕੁਕਿੰਗ (ਨਸ਼ੇ ਨੂੰ ਸੋਧ ਕੇ ਵੱਡੀ ਗਿਣਤੀ ਵਿੱਚ ਖੇਪ ਤਿਆਰ ਕਰਨਾ) ਕਰ ਰਿਹਾ ਸੀ। ਪੂਰੇ ਇਲਾਕੇ ਤਲਾਸ਼ੀ ਦੌਰਾਨ ਸਾਨੂੰ ਵੱਖ-ਵੱਖ ਤਰ੍ਹਾਂ ਹੈਰੋਈਨ ਅਤੇ ਹੋਰ ਚੀਜ਼ਾਂ ਅਸੀਂ ਸੀਲ ਕੀਤੀਆਂ। ਇਸ ਦੌਰਾਨ ਸਾਨੂੰ ਕੁੱਲ 194 ਕਿਲੋ ਦੀ ਹੈਰੋਈਨ ਦੀ ਬਰਾਮਦਗੀ ਹੋਈ।"

ਇਹ ਵੀ ਪੜ੍ਹੋ

ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਆ ਰਿਹਾ ਨਸ਼ਾ- ਕੈਪਟਨ

ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱ, ਕਾਨਫਰੰਸ ਕਰਕੇ ਨਸ਼ੇ ਦੇ ਤਸਕਰਾਂ 'ਤੇ ਕਾਰਵਾਈ ਕਰਨ ਦਾ ਦਾਅਵਾ ਕੀਤਾ।

ਉਨ੍ਹਾਂ ਕਿਹਾ, ''ਪੰਜਾਬ ਵਿੱਚ ਨਸ਼ਾ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਰਿਹਾ ਹੈ। ਪੰਜਾਬ ਵਿੱਚ 44, 500 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਅਤੇ 35, 500 ਨਸ਼ਾ ਤਸਕਰਾਂ 'ਤੇ ਮਾਮਲੇ ਦਰਜ ਕੀਤੇ ਗਏ ਹਨ।''

ਇਹ ਵੀ ਪੜ੍ਹੋ:

ਵੀਡੀਓ: ਚੰਡੀਗੜ੍ਹ ਦੇ ਲੰਗਰ ਬਾਬਾ ਨੂੰ ਮਿਲੋ

ਵੀਡੀਓ: ਕੋਰੋਨਾਵਾਇਰਸ ਦਾ ਕਿੰਨਾ ਡਰ

ਵੀਡੀਓ: ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਸਕਰੀਨ 'ਤੇ ਇੰਝ ਲਿਆਓ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)