You’re viewing a text-only version of this website that uses less data. View the main version of the website including all images and videos.
'ਸ਼ਾਹ ਨੂੰ ਕਨ੍ਹੱਈਆ ਸਾਹਮਣੇ ਆਉਣ ਤੋਂ ਡਰ ਲਗਦਾ ਹੈ, ਬਲੱਡ ਪ੍ਰੈਸ਼ਰ ਹਾਈ ਕਰ ਦੇਵੇਗਾ' - ਸੋਸ਼ਲ
ਕਨ੍ਹੱਈਆ ਕੁਮਾਰ ਟਵਿੱਟਰ 'ਤੇ ਟਰੈਂਡ ਕਰ ਰਹੇ ਹਨ। ਕਾਰਨ ਹੈ ਨਾਗਰਿਕਤਾ ਸੋਧ ਕਾਨੂੰਨ ਦਾ ਮੁੱਦਾ।
ਕਈ ਲੋਕ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਾਗਰਿਕਤਾ ਮੁੱਦੇ 'ਤੇ ਕਨ੍ਹੱਈਆ ਕੁਮਾਰ ਨਾਲ ਬਹਿਸ ਕਰਨ ਦੀ ਗੱਲ ਕਹਿ ਰਹੇ ਹਨ।
ਦਰਅਸਲ ਬੀਤੇ ਦਿਨੀਂ ਜਦੋਂ ਅਮਿਤ ਸ਼ਾਹ ਲਖਨਊ ਵਿੱਚ CAA ਦੇ ਹੱਕ ਵਿੱਚ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ ਤਾਂ ਉਨ੍ਹਾਂ ਰਾਹੁਲ ਗਾਂਧੀ, ਮਮਤਾ ਬੈਨਰਜੀ ਅਤੇ ਅਖਿਲੇਖ ਯਾਦਵ ਨੂੰ ਇਸ ਮੁੱਦੇ 'ਤੇ ਜਨਤਕ ਬਹਿਸ ਲਈ ਲਖਨਊ ਰੈਲੀ ਵਿੱਚ ਪਹੁੰਚਣ ਦੀ ਚੁਣੌਤੀ ਦਿੱਤੀ ਸੀ।
ਅਮਿਤ ਸ਼ਾਹ ਦੀ ਇਸ ਚੁਣੌਤੀ ਤੋਂ ਬਾਅਦ ਹੀ ਟਵਿੱਟਰ 'ਤੇ ਰਾਤੋ-ਰਾਤ ਕਨ੍ਹੱਈਆ ਕੁਮਾਰ ਟਰੈਂਡ ਕਰਨ ਲੱਗੇ, ਜਿਸ ਵਿੱਚ ਸੋਸ਼ਲ ਮੀਡੀਆ ਯੂਜ਼ਰਜ਼ ਅਮਿਤ ਸ਼ਾਹ ਨੂੰ ਕਨ੍ਹੱਈਆ ਨਾਲ ਜਨਤਕ ਬਹਿਸ ਕਰਨ ਦੀ ਗੱਲ ਕਹਿ ਰਹੇ ਹਨ।
ਟਵਿੱਟਰ 'ਤੇ ਕੋਈ ਕਨ੍ਹੱਈਆ ਦੇ ਹੱਕ ਵਿੱਚ ਹੈ ਤਾਂ ਕੋਈ ਅਮਿਤ ਸ਼ਾਹ ਦੇ ਹੱਕ ਵਿੱਚ
ਕਾਮੇਡੀਅਨ ਕੁਨਾਲ ਕਾਮਰਾ ਨੇ ਇਸ ਸਬੰਧੀ ਟਵੀਟ ਕਰਦਿਆਂ ਲਿਖਿਆ ਕਿ ਕਨ੍ਹੱਈਆ ਨਾਲ ਕਰੋਗੇ ਸਰ? ਫਿਕਸ ਕਰਾਂ?
ਅਨਵਰ ਆਲਮ ਆਪਣੇ ਟਵੀਟ ਵਿੱਚ ਲਿਖਦੇ ਹਨ, ''ਭਗਤਾਂ ਵਿੱਚ ਡਰ ਦਾ ਦੂਜਾ ਨਾਮ ਹੈ ਕਨ੍ਹੱਈਆ ਕੁਮਾਰ''
@cliche_always ਨਾਮ ਦੇ ਟਵਿੱਟਰ ਹੈਂਡਲ ਤੋਂ ਟਵੀਟ ਵਿੱਚ ਲਿਖਿਆ ਗਿਆ ਹੈ ਕਿ, ''ਸ਼ਾਹ ਨੂੰ ਕਨ੍ਹੱਈਆ ਸਾਹਮਣੇ ਆਉਣ ਤੋਂ ਡਰ ਲਗਦਾ ਹੈ, ਬਲੱਡ ਪ੍ਰੈਸ਼ਰ ਹਾਈ ਕਰ ਦੇਵੇਗਾ''
ਟਵਿੱਟਰ ਯੂਜ਼ਰ ਪ੍ਰਭਾਤ ਯਾਦਵ ਆਪਣੇ ਟਵੀਟ 'ਚ ਲਿਖਦੇ ਹਨ, '' ਕਨ੍ਹੱਈਆ ਇੱਕ ਵਾਰ ਮੇਰੇ ਨਾਲ ਬਹਿਸ ਕਰ ਲਵੇ...ਜੇ ਉਸ ਨੂੰ ਮੰਚ ਛੱਡ ਕੇ ਨਾ ਭਜਾਇਆ ਤਾਂ ਮੈਂ ਸੋਸ਼ਲ ਮੀਡੀਆ ਤੋਂ ਸਨਿਆਸ ਲੈ ਲਵਾਂਗਾ।''
@truth ਨਾਮ ਦੇ ਟਵਿੱਟਰ ਹੈਂਡਲ ਤੋਂ ਟਵੀਟ ਵਿੱਚ ਲਿਖਿਆ ਗਿਆ ਹੈ, ''ਭਰਾ ਬਹਿਸ ਛੱਡ ਦੇ...ਰਵੀਸ਼ ਸਰ ਨੂੰ ਇੰਟਰਵਿਊ ਹੀ ਦੇ ਦਿਓ ਤਾਂ ਦੁੱਧ ਦਾ ਦੁੱਧ।''
ਧੀਰਜ ਧਵਨ ਨੇ ਲਿਖਿਆ, '' ਕਨ੍ਹੱਈਆ ਕੌਣ ਹੈ, ਗ੍ਰਹਿ ਮੰਤਰੀ ਸਾਹਮਣੇ ਖੜ੍ਹਾ ਹੋਣ ਵਾਲਾ?''
ਤੌਸੀਫ਼ ਹੁਸੈਨ ਲਿਖਦੇ ਹਨ, ''ਅਮਿਤ ਸ਼ਾਹ ਡਰਪੋਕ ਹਨ ਤੇ ਉਨ੍ਹਾਂ ਲੋਕਾਂ ਨਾਲ ਬਹਿਸ ਕਰ ਸਕਦੇ ਹਨ ਜੋ ਬਹਿਸ ਕਰਨਾ ਨਹੀਂ ਜਾਣਦੇ, ਅਸਦੁਦੀਨ ਓਵੈਸੀ ਵੀ ਉਨ੍ਹਾਂ ਨੂੰ ਹਰਾ ਸਕਦੇ ਹਨ।''
@isolatedmonk ਨਾਮ ਦੇ ਟਵਿੱਟਰ ਯੂਜ਼ਰ ਲਿਖਦੇ ਹਨ, ''ਬੇਗੁਸਰਾਏ ਦੇ ਸਰਪੰਚ ਪੱਧਰ ਦੇ ਆਦਮੀ ਨੂੰ ਡਿਬੇਟ ਲਈ ਭੇਜ ਦਿਆਂਗੇ।''
ਦੱਸ ਦਈਏ ਕੇ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਖਨਊ ਵਿੱਚ ਰੈਲੀ ਦੌਰਾਨ ਕਾਂਗਰਸ ਸਮੇਤ ਵਿਰੋਧੀ ਧਿਰਾਂ 'ਤੇ ਸ਼ਬਦੀ ਹਮਲੇ ਕੀਤੇ ਸਨ।
ਸ਼ਾਹ ਨੇ CAA ਦਾ ਵਿਰੋਧ ਕਰਨ ਵਾਲੇ ਸਿਆਸਤਦਾਨਾਂ ਨੂੰ ਜਨਤਕ ਬਹਿਸ ਵਿੱਚ ਇਸ ਮੁੱਦੇ 'ਤੇ ਸ਼ਾਮਿਲ ਹੋਣ ਦੀ ਚੁਣੌਤੀ ਦਿੱਤੀ ਸੀ।
ਇਸ 'ਤੇ ਬਕਾਇਦਾ ਉਨ੍ਹਾਂ ਕਈ ਟਵੀਟ ਵੀ ਕੀਤੇ ਸਨ।