ਸਿਮਰਨਜੀਤ ਲਈ ਸੋਸ਼ਲ ਮੀਡੀਆ 'ਤੇ ਮਦਦ ਦੀ ਅਪੀਲ 'ਤੇ ਕੈਪਟਨ ਅਮਰਿੰਦਰ ਨੇ ਵਿਸ਼ਵ ਚੈਂਪੀਅਨ ਖਿਡਾਰਨ ਨੂੰ ਦਿੱਤਾ ਭਰੋਸਾ

"ਸਿਮਰਨਜੀਤ ਕੌਰ ਕਿਸੇ ਚੀਜ਼ ਦੀ ਫ਼ਿਕਰ ਨਾ ਕਰੋ। ਸਿਰਫ਼ ਆਉਣ ਵਾਲੇ ਓਲੰਪਿਕਸ 'ਤੇ ਧਿਆਨ ਦਿਓ।"

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਟੈਗ ਕਰਕੇ ਮਦਦ ਦਾ ਭਰੋਸਾ ਦਿੰਦਿਆਂ ਟਵੀਟ ਕੀਤਾ।

ਟਵੀਟ ਵਿੱਚ ਉਨ੍ਹਾਂ ਅੱਗੇ ਕਿਹਾ, "ਮੈਂ ਖੇਡ ਵਿਭਾਗ ਦੇ ਸਕੱਤਰ ਨੂੰ ਇਸ ਮਾਮਲੇ ਵੱਲ ਤੁਰੰਤ ਧਿਆਨ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਮੈਂ ਸੋਸ਼ਲ ਮੀਡੀਆ ਤੇ ਮੀਡੀਆ ਨੂੰ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਸ ਮਾਮਲੇ ਵੱਲ ਧਿਆਨ ਦਿਵਿਆਇਆ।"

ਦਰਅਸਲ ਇੱਕ ਨਿਜੀ ਚੈਨਲ ਦੇ ਖੇਡ ਪੱਤਰਕਾਰ ਵਿਕਰਾਂਤ ਗੁਪਤਾ ਨੇ ਕੈਪਟਨ ਅਮਰਿਦੰਰ ਸਿੰਘ ਨੂੰ ਸੰਬੋਧਨ ਕਰਦਿਆਂ ਟਵੀਟ ਕੀਤਾ ਸੀ।

ਇਹ ਵੀ ਪੜ੍ਹੋ:-

ਉਨ੍ਹਾਂ ਸਿਮਰਨਜੀਤ ਕੌਰ ਦੀ ਤਸਵੀਰ ਪੋਸਟ ਕਰਦਿਆਂ ਲਿਖਿਆ ਸੀ, "ਸੁਣ ਕੇ ਹੈਰਾਨ ਹਾਂ ਕਿ ਵਿਸ਼ਵ ਚੈਂਪੀਅਨਸ਼ਿਪ ਦੀ ਮੈਡਲ ਜੇਤੂ ਇਸ ਵੇਲੇ ਬੇਰੁਜ਼ਗਾਰ ਹੈ ਤੇ ਉਸ 'ਤੇ ਪਰਿਵਾਰ ਪਾਲਣ ਦੀ ਜ਼ਿੰਮੇਵਾਰੀ ਹੈ।"

"ਉਸ ਨੇ ਟੋਕੀਓ 2020 ਲਈ ਕਵਾਲੀਫ਼ਾਈ ਕਰ ਲਿਆ ਹੈ ਤੇ ਭਾਰਤ ਨੂੰ ਉਮੀਦ ਹੈ ਕਿ ਪੰਜਾਬ ਦੀ ਇਹ ਮੁੱਕੇਬਾਜ਼ ਮੈਡਲ ਜਿੱਤ ਕੇ ਲਿਆਏਗੀ। ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਸ ਦੀਆਂ ਲੋੜਾਂ ਵੱਲ ਧਿਆਨ ਦੇਣ।"

ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਵਿਕਰਾਂਤ ਗੁਪਤਾ ਤੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।

ਜਗਮਪਾਲ ਸਿੰਘ ਨੇ ਟਵੀਟ ਕਰਕੇ ਕਿਹਾ, "ਵਿਕਰਾਂਤ ਗੁਪਤਾ ਤੁਸੀਂ ਬਹੁਤ ਚੰਗੇ ਵਿਅਕਤੀ ਹੋ ਤੇ ਖੇਡ ਪ੍ਰੇਮੀ ਹੋਣ ਦਾ ਚੰਗਾ ਉਦਾਹਰਨ ਹੋ।"

ਜਾਦਵ ਕਾਕੋਟੀ ਨੇ ਟਵੀਟ ਕਰਕੇ ਕਿਹਾ, "ਅਜਿਹਾ ਇਸ ਲਈ ਹੈ ਕਿਉਂਕਿ ਉਹ ਕ੍ਰਿਕਟ ਖਿਡਾਰੀ ਨਹੀਂ ਹੈ।"

ਲਲਿਤ ਨੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕਰਦਿਆਂ ਇੱਕ ਅਪੀਲ ਵੀ ਕੀਤੀ। ਉਨ੍ਹਾਂ ਟੀਵਟ ਕੀਤਾ, "ਚੰਗਾ ਕੰਮ, ਪਰ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੇ ਕਿਸੇ ਹੋਰ ਐਥਲੀਟ ਨਾਲ ਨਾ ਹੋਵੇ।"

ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੇ 29 ਜੁਲਾਈ 2019 ਨੂੰ ਸਿਮਰਨਜੀਤ ਕੌਰ ਦੇ 23ਵੇਂ ਪ੍ਰੈਜ਼ੀਡੈਂਟ ਕੱਪ ਇੰਟਰਨੈਸ਼ਨਲ ਕੱਪ ਵਿੱਚ ਜਿੱਤਣ 'ਤੇ ਵਧਾਈ ਦਿੰਦਿਆਂ ਟਵੀਟ ਵੀ ਕੀਤਾ ਸੀ।

ਇਹ ਵੀ ਦੇਖੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)