You’re viewing a text-only version of this website that uses less data. View the main version of the website including all images and videos.
ਫ਼ੈਜ਼ ਅਹਿਮਦ ਫ਼ੈਜ਼ ਦੀ ‘ਹਮ ਦੇਖੇਂਗੇ’ ਕਵਿਤਾ ਹਿੰਦੂ-ਵਿਰੋਧੀ ਜਾਂ ਨਹੀਂ: IIT ਕਾਨਪੁਰ ਕਰੇਗਾ ਜਾਂਚ
ਆਈਆਈਟੀ ਕਾਨਪੁਰ ਵਲੋਂ ਗਠਿਤ ਕੀਤਾ ਗਿਆ ਇੱਕ ਪੈਨਲ ਇਸ ਗੱਲ ਦੀ ਜਾਂਚ ਕਰੇਗਾ ਕਿ ਉਰਦੂ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਦੀ ‘ਹਮ ਦੇਖੇਂਗੇ’ ਕਵਿਤਾ “ਹਿੰਦੂ-ਵਿਰੋਧੀ” ਹੈ ਜਾਂ ਨਹੀਂ।
ਖਬਰ ਏਜੰਸੀ ਆਈਏਐਨਐਸ ਮੁਤਾਬਕ ਫੈਕਲਟੀ ਮੈਂਬਰ ਵਲੋਂ ਦਾਇਰ ਇੱਕ ਸ਼ਿਕਾਇਤ ਦੇ ਆਧਾਰ ਉੱਤੇ ਇਸ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਆਈਆਈਟੀ ਕਾਨਪੁਰ ਦੇ ਪ੍ਰਸ਼ਾਸਨ ਕੋਲ ਸ਼ਿਕਾਇਤ ਕੀਤੀ ਹੈ ਕਿ ਵਿਦਿਆਰਥੀਆਂ ਨੇ ਆਪਣੇ ਮੁਜ਼ਾਹਰੇ ਵਿਚ ਫ਼ੈਜ਼ ਅਹਿਮਦ ਫ਼ੈਜ਼ ਦੀ ਕਵਿਤਾ 'ਹਮ ਦੇਖੇਂਗੇ' ਗਾਈ, “ਜੋ ਕਿ ਹਿੰਦੂ ਵਿਰੋਧੀ ਹੈ”।
ਵਿਦਿਆਰਥੀਆਂ ਨੇ ਨਾਗਰਿਕਤਾ ਸੋਧ ਬਿੱਲ ਖਿਲਾਫ਼ ਮੁਜ਼ਾਹਰੇ ਦੌਰਾਨ ਪੁਲਿਸ ਦੀ ਜਾਮੀਆ ਯੂਨੀਵਰਸਿਟੀ ਵਿਚ ਹਿੰਸਕ ਕਾਰਵਾਈ ਤੋਂ ਬਾਅਦ ਵਿਰੋਧ ਪ੍ਰਗਟਾਇਆ ਸੀ।
ਇਹ ਵੀ ਪੜ੍ਹੋ
ਆਓ ਅਸੀਂ ਤੁਹਾਨੂੰ ਪੜ੍ਹਾਉਂਦੇ ਹਾਂ ਫੈਜ਼ ਦੀ ਉਹ ਕਵਿਤਾ ਜਿਸ ਨੂੰ ਹਿੰਦੂ ਵਿਰੋਧੀ ਹੋਣ ਦੀ ਸ਼ਿਕਾਇਤ ਕੀਤੀ ਗਈ ਹੈ। ਤੁਸੀਂ ਇਹ ਕਵਿਤਾ ਪੜ੍ਹੋ ਕੇ ਦੇਖੋ ਕਿ ਇਸ ਦੇ ਕਿਹੜੇ ਸ਼ਬਦ ਅਜਿਹੇ ਹਨ, ਜਿੰਨ੍ਹਾਂ ਉੱਤੇ ਕਿਸੇ ਨੂੰ ਇਤਰਾਜ਼ ਹੋ ਸਕਦਾ ਹੈ।
ਵ-ਯਬਕਾ-ਵਜਹਿ-ਓ-ਰੱਬਿਕ (ਹਮ ਦੇਖੇਂਗੇ)
- ਫ਼ੈਜ਼ ਅਹਿਮਦ ਫ਼ੈਜ਼
ਹਮ ਦੇਖੇਂਗੇ,
ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ,
ਵੋ ਦਿਨ ਕਿ ਜਿਸ ਕਾ ਵਾਅਦਾ ਹੈ,
ਜੋ ਲੌਹ-ਏ-ਅਜ਼ਲ ਮੇਂ ਲਿੱਖਾ ਹੈ
ਜਬ ਜ਼ੁਲਮ-ਓ-ਸਿਤਮ ਕੇ ਕੋਹ-ਏ-ਗਿਰਾਂ
ਰੁਈ ਕੀ ਤਰ੍ਹਾ ਉੜ ਜਾਏਂਗੇ,
ਹਮ ਮਹਿਕੂਮੋਂ ਕੇ ਪਾਂਓ ਤਲੇ
ਜਬ ਧਰਤੀ ਧੜ-ਧੜ ਧੜਕੇਗੀ,
ਔਰ ਅਹਿਲ-ਏ-ਹੁਕਮ ਕੇ ਸਰ ਊਪਰ
ਜਬ ਬਿਜਲੀ ਕੜ-ਕੜ ਕੜਕੇਗੀ,
ਜਬ ਅਰਜ਼-ਏ-ਖ਼ੁਦਾ ਕੇ ਕਾਅਬੇ ਸੇ
ਸਬ ਬੁਤ ਉਠਵਾਏ ਜਾਏਂਗੇ,
ਹਮ ਅਹਿਲ-ਏ-ਸਫ਼ਾ ਮਰਦੂਦ-ਏ-ਹਰਮ
ਮਸਨਦ ਪੇ ਬਿਠਾਏ ਜਾਏਂਗੇ,
ਸਬ ਤਾਜ ਉਛਾਲੇ ਜਾਏਂਗੇ,
ਸਬ ਤਖ਼ਤ ਗਿਰਾਏ ਜਾਏਂਗੇ,
ਬਸ ਨਾਮ ਰਹੇਗਾ ਅੱਲ੍ਹਾ ਕਾ,
ਜੋ ਗ਼ਾਇਬ ਭੀ ਹੈ ਹਾਜ਼ਿਰ ਭੀ,
ਜੋ ਮੰਜ਼ਰ ਭੀ ਹੈ ਨਾਜ਼ਿਰ ਭੀ
ਉੱਠੇਗਾ ਅਨਲ-ਹਕ ਕਾ ਨਾਰਾ,
ਜੋ ਮੈਂ ਭੀ ਹੂੰ ਔਰ ਤੁਮ ਭੀ ਹੋ
ਔਰ ਰਾਜ ਕਰੇਗੀ ਖ਼ਲਕ-ਏ-ਖ਼ੁਦਾ,
ਜੋ ਮੈਂ ਭੀ ਹੂੰ ਔਰ ਤੁਮ ਭੀ ਹੋ ।