You’re viewing a text-only version of this website that uses less data. View the main version of the website including all images and videos.
CAA Protest : 'ਕੀ ਮੇਰਾ ਪੁੱਤ ਪੁਲਿਸ ਨੇ ਇਸ ਲਈ ਮਾਰਿਆ ਕਿਉਂ ਕਿ ਅਸੀਂ ਮੁਸਲਮਾਨ ਹਾਂ'
ਉੱਤਰ ਪ੍ਰਦੇਸ਼ ਵਿਵਾਦਪੂਰਨ ਨਵੇਂ ਨਾਗਰਿਕਤਾ ਕਾਨੂੰਨ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। 20 ਦਸੰਬਰ ਨੂੰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਰਾਜ ਵਿਚ ਘੱਟੋ ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ।
ਬੀਬੀਸੀ ਪੱਤਰਕਾਰ ਵਿਕਾਸ ਪਾਂਡੇ ਨੇ ਇਸ ਖੇਤਰ ਦੀ ਯਾਤਰਾ ਕੀਤੀ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ ਕੀਤੀ ਕਿ ਇੱਥੇ ਇੰਨੇ ਵੱਡੇ ਪੱਧਰ 'ਤੇ ਹਿੰਸਕ ਪ੍ਰਦਰਸ਼ਨ ਕਿਉਂ ਹੋਏ।
ਕਾਨਪੁਰ ਸ਼ਹਿਰ ਵਿੱਚ ਬਾਬੂਪੁਰਵਾ ਦੀਆਂ ਬਹੁਤ ਹੀ ਤੰਗ ਗਲੀਆਂ ਮੈਨੂੰ ਮੁਹੰਮਦ ਸ਼ਰੀਫ ਦੇ ਘਰ ਲੈ ਗਈਆਂ।
ਇਹ ਵੀ ਪੜ੍ਹੋ
ਉਹ ਛੋਟੇ ਜਿਹੇ ਟੀਨ-ਛੱਤ ਵਾਲੇ ਘਰ ਦੇ ਬਾਹਰ ਬੈਠਾ ਹੈ। ਇਸ ਵਿੱਚ ਸਿਰਫ਼ ਇਕ ਕਮਰਾ ਹੈ, ਜਿਸ 'ਚ ਰਸੋਈ ਵੀ ਹੈ। ਉਹ ਉੱਠਦਾ ਹੈ, ਮੈਨੂੰ ਜੱਫੀ ਪਾਉਂਦਾ ਹੈ ਅਤੇ ਟੁੱਟ ਜਾਂਦਾ ਹੈ। ਕਈ ਮਿੰਟ ਚੁੱਪੀ 'ਚ ਲੰਘ ਜਾਂਦੇ ਹਨ।
"ਮੈਂ ਸਭ ਕੁਝ ਗੁਆ ਦਿੱਤਾ ਹੈ। ਮੇਰੇ ਕੋਲ ਰਹਿਣ ਦੀ ਕੋਈ ਇੱਛਾ ਨਹੀਂ ਹੈ। ਮੇਰੇ ਬੇਟੇ ਦਾ ਕੀ ਕਸੂਰ ਸੀ? ਪੁਲਿਸ ਨੇ ਉਸਨੂੰ ਕਿਉਂ ਗੋਲੀ ਮਾਰ ਦਿੱਤੀ?" ਉਹ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਕਹਿੰਦਾ ਹੈ।
ਪੇਟ ਵਿੱਚ ਗੋਲੀ ਲੱਗਣ ਦੇ ਤਿੰਨ ਦਿਨ ਬਾਅਦ - ਉਸ ਦੇ 30 ਸਾਲਾ ਬੇਟੇ, ਮੁਹੰਮਦ ਰਈਸ ਦੀ 23 ਦਸੰਬਰ ਨੂੰ ਮੌਤ ਹੋ ਗਈ ਸੀ।
"ਮੇਰਾ ਬੇਟਾ ਵਿਰੋਧ ਵੀ ਨਹੀਂ ਕਰ ਰਿਹਾ ਸੀ। ਉਹ ਇੱਕ ਗਲੀ 'ਚ ਸਬਜ਼ੀ ਵੇਚਣ ਵਾਲਾ ਸੀ ਅਤੇ ਬੱਸ ਵਿਰੋਧ ਪ੍ਰਦਰਸ਼ਨ ਵਾਲੀ ਥਾਂ 'ਤੇ ਮੌਜੂਦ ਸੀ। ਪਰ ਜੇ ਉਹ ਵਿਰੋਧ ਵੀ ਕਰ ਰਿਹਾ ਹੁੰਦਾ, ਤਾਂ ਕੀ ਉਹ ਮਰਨ ਦਾ ਹੱਕਦਾਰ ਸੀ?"
ਉਸਨੇ ਕਿਹਾ, "ਕੀ ਉਹ ਇਸ ਲਈ ਮਰਿਆ ਕਿਉਂਕਿ ਅਸੀਂ ਮੁਸਲਮਾਨ ਹਾਂ? ਕੀ ਅਸੀਂ ਇਸ ਦੇਸ਼ ਦੇ ਨਾਗਰਿਕ ਨਹੀਂ ਹਾਂ? ਮੈਂ ਇਹ ਪ੍ਰਸ਼ਨ ਪੁੱਛਦਾ ਰਹਾਂਗਾ ਜਦੋਂ ਤੱਕ ਮੈਂ ਮਰ ਨਹੀਂ ਜਾਂਦਾ।"
ਉੱਤਰ ਪ੍ਰਦੇਸ਼ ਵਿੱਚ ਸਿਟੀਜ਼ਨਸ਼ਿਪ ਸੋਧ ਐਕਟ (ਸੀ.ਏ.ਏ.) ਦੇ ਵਿਰੁੱਧ ਸਭ ਤੋਂ ਹਿੰਸਕ ਪ੍ਰਦਰਸ਼ਨ ਹੋਏ ਸਨ। ਪ੍ਰਦਰਸ਼ਨਕਾਰੀ ਪੁਲਿਸ ਮੁਲਾਜ਼ਮਾਂ ਨਾਲ ਝੜਪ ਹੋਣ ਕਾਰਨ ਕੁਝ ਹਿੰਸਕ ਹੋ ਗਏ ਹਨ।
ਇਕੱਲੇ ਉੱਤਰ ਪ੍ਰਦੇਸ਼ ਵਿੱਚ ਹੋਈਆਂ ਝੜਪਾਂ 'ਚ ਘੱਟੋ ਘੱਟ 50 ਅਧਿਕਾਰੀ ਜ਼ਖਮੀ ਹੋਏ। ਪਰ ਪੁਲਿਸ 'ਤੇ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਬੇਹਿਸਾਬੀ ਤਾਕਤ ਦੀ ਵਰਤੋਂ ਕਰਨ ਦਾ ਵੀ ਇਲਜ਼ਾਮ ਲਗਾਇਆ ਗਿਆ ਹੈ।
ਨਾਗਰਿਕ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਜਿਹੜਾ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਗੈਰ ਮੁਸਲਿਮ ਪ੍ਰਵਾਸੀਆਂ ਨੂੰ ਮੁਆਫੀ ਦੀ ਹਿਮਾਇਤ ਕਰਦਾ ਹੈ, ਮੁਸਲਮਾਨਾਂ ਨਾਲ ਵਿਤਕਰਾ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਮੁਸਲਮਾਨਾਂ ਦੇ ਵਿਰੁੱਧ ਨਹੀਂ ਹਨ।
ਉੱਤਰ ਪ੍ਰਦੇਸ਼ ਵਿਚ 40 ਲੱਖ ਮੁਸਲਮਾਨਾਂ ਦੇ ਘਰ ਹਨ ਅਤੇ ਇੱਥੇ ਰੋਸ ਮੁਜ਼ਾਹਰੇ ਜਾਰੀ ਹਨ।
ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਹੈ ਕਿ ਜਨਤਕ ਜਾਇਦਾਦ ਨੂੰ ਤਬਾਹ ਕਰਨ ਵਾਲਿਆਂ ਖ਼ਿਲਾਫ਼ "ਬਦਲਾ" ਲਿਆ ਜਾਵੇਗਾ।
ਉਨ੍ਹਾਂ ਕਿਹਾ, "ਜਨਤਕ ਜਾਇਦਾਦ ਦੇ ਨੁਕਸਾਨ ਲਈ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ ਜਾਏਗੀ।"
ਪੁਲਿਸ ਨੇ ਉਸਦੇ ਆਦੇਸ਼ਾਂ ਦੀ ਪਾਲਣਾ ਕੀਤੀ ਹੈ ਅਤੇ "ਲੋੜੀਂਦੇ" ਲੋਕਾਂ, ਜਿਨ੍ਹਾਂ ਵਿੱਚ ਜ਼ਿਆਦਾਤਰ ਮੁਸਲਮਾਨ ਹਨ, ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਦੇ ਪੋਸਟਰ ਕਾਨਪੁਰ ਵਿੱਚ ਲਗਾਏ ਗਏ।
ਇਸ ਨੇ ਮੁਸਲਮਾਨਾਂ 'ਚ ਡਰ ਪੈਦਾ ਕਰ ਦਿੱਤਾ ਹੈ। ਬਾਬੂਪੁਰਵਾ ਵਿਚ, ਮੈਂ ਕਈ ਔਰਤਾਂ ਨੂੰ ਮਿਲਿਆ ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰਾਂ ਅਤੇ ਪਤੀ ਨੇ ਵੱਖ-ਵੱਖ ਸ਼ਹਿਰਾਂ ਵਿੱਚ ਜਾਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਗ੍ਰਿਫ਼ਤਾਰੀ ਅਤੇ ਤਸ਼ੱਦਦ ਤੋਂ ਡਰਦੇ ਹਨ।
ਕਾਨਪੁਰ ਦੇ ਇੱਕ ਰਾਜਨੇਤਾ ਅਤੇ ਮੁਸਲਿਮ ਭਾਈਚਾਰੇ ਦੇ ਆਗੂ ਨਸੀਰੂਦੀਨ ਦੱਸਦੇ ਹਨ, "ਐਨਆਰਸੀ ਨਾਲ ਲੋਕਾਂ ਨੂੰ ਇਹ ਸਾਬਤ ਕਰਨ ਦੀ ਲੋੜ ਹੈ ਕਿ ਉਹ ਭਾਰਤ ਦੇ ਨਾਗਰਿਕ ਹਨ। "ਜ਼ਰਾ ਸੋਚੋ ਕਿ ਜੇ ਕੋਈ ਹਿੰਦੂ ਪਰਿਵਾਰ ਅਤੇ ਮੁਸਲਿਮ ਪਰਿਵਾਰ ਦੋਵੇਂ ਨਾਗਰਿਕਤਾ ਸਾਬਤ ਕਰਨ ਵਿੱਚ ਅਸਫ਼ਲ ਰਹਿੰਦੇ ਹਨ - ਹਿੰਦੂ ਤਾਂ ਸੀਏਏ ਰਾਹੀਂ ਨਾਗਰਿਕਤਾ ਦਾ ਦਾਅਵਾ ਕਰ ਸਕਦਾ ਹੈ ਪਰ ਮੁਸਲਮਾਨਾਂ ਦੀ ਤਾਂ ਨਾਗਰਿਕਤਾ ਹੀ ਖੋਹ ਦਿੱਤੀ ਜਾਵੇਗੀ।"
ਬੀਬੀਸੀ ਪੱਤਰਕਾਰ ਯੋਗਿਤਾ ਲਿਮਏ ਨੂੰ ਪੁਲਿਸ ਨੇ ਦੱਸਿਆ ਕਿ ਕਾਨਪੁਰ ਤੋਂ 580 ਕਿਲੋਮੀਟਰ (360 ਮੀਲ) ਦੀ ਦੂਰੀ 'ਤੇ ਮੁਜ਼ੱਫਰਨਗਰ ਵਿੱਚ ਕਈ ਥਾਵਾਂ' ਤੇ ਮੁਸਲਮਾਨਾਂ ਦੇ ਘਰਾਂ ਦੀ ਭੰਨਤੋੜ ਕੀਤੀ। ਇਕ ਘਰ ਵਿੱਚ, ਉਨ੍ਹਾਂ ਨੇ ਕਥਿਤ ਤੌਰ 'ਤੇ ਸਭ ਕੁਝ ਤਬਾਹ ਕਰ ਦਿੱਤਾ ਜਿਸ 'ਚ ਟੀਵੀ, ਫਰਿੱਜ ਅਤੇ ਰਸੋਈ ਦੇ ਬਰਤਨ, ਸਭ ਸ਼ਾਮਿਲ ਹੈ।
ਉਸਨੇ ਦੱਸਿਆ, "ਮੈਂ ਉਨ੍ਹਾਂ ਨੂੰ ਵੀ ਮਿਲੀ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਕੁੱਟਿਆ ਸੀ।"
ਇਹ ਵੀ ਪੜ੍ਹੋ-