ਕ੍ਰਿਸਮਸ: ਈਸਾਈਆਂ ਦੇ ਜੀਸਸ, ਮੁਸਲਮਾਨਾਂ ਦੇ ਈਸਾ — ‘ਹਜ਼ਰਤ’ ਤੇ ‘ਮਸੀਹ’ ਕਿਤੇ ਇੱਕੋ ਤਾਂ ਨਹੀਂ

    • ਲੇਖਕ, ਐਮਰੀ ਇਜ਼ਲੇਰੀ
    • ਰੋਲ, ਬੀਬੀਸੀ ਵਰਲਡ ਸਰਵਿਸ

"ਤੁਸੀਂ ਤੁਰਕੀ ਵਿੱਚ ਕ੍ਰਿਸਮਸ ਕਿਵੇਂ ਮਨਾਉਂਦੇ ਸੀ?" — ਬ੍ਰਿਟੇਨ ਆਏ ਮੈਨੂੰ 21 ਸਾਲ ਹੋ ਗਏ ਹਨ, ਪਰ ਹਰ ਵਾਰ ਕ੍ਰਿਸਮਿਸ 'ਤੇ ਇਹ ਸਵਾਲ ਮੇਰੇ ਸਾਹਮਣੇ ਆ ਕੇ ਖੜ੍ਹਾ ਹੋ ਜਾਂਦਾ ਹੈ।

ਪੱਛਮੀ ਦੁਨੀਆਂ ਦੇ ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਕ੍ਰਿਸਮਸ ਹਰ ਜਗ੍ਹਾ ਮਨਾਇਆ ਜਾਂਦਾ ਹੈ।

ਜਵਾਬ ਵਿੱਚ ਮੈਂ ਇਹ ਹੀ ਕਹਿੰਦਾ ਹਾਂ ਕਿ ਤੁਰਕੀ ਇੱਕ ਮੁਸਲਿਮ ਬਹੁਗਿਣਤੀ ਵਾਲਾ ਦੇਸ਼ ਹੈ, ਇਸ ਲਈ 25 ਦਸੰਬਰ ਦੀ ਤਰੀਕ ਵੀ ਆਮ ਕੈਲੰਡਰ ਦੀ ਤਰੀਕ ਵਰਗੀ ਹੈ। ਇਹ ਸਿਰਫ਼ ਤੁਰਕੀ ਵਿੱਚ ਹੀ ਨਹੀਂ ਹੁੰਦਾ। ਕ੍ਰਿਸਮਸ ਵਿਸ਼ਵ ਦੀ ਇੱਕ ਵੱਡੀ ਆਬਾਦੀ ਲਈ ਇੱਕ ਆਮ ਦਿਨ ਹੀ ਹੈ।

ਕ੍ਰਿਸਮਸ ਈਸਾਈ ਧਰਮ ਦੇ ਪੈਗੰਬਰ ਯੀਸ਼ੂ ਮਸੀਹ (ਈਸਾ) ਦੇ ਜਨਮ ਦਾ ਤਿਉਹਾਰ ਹੈ। ਇਹ ਹਿੰਦੂਆਂ, ਯਹੂਦੀਆਂ ਅਤੇ ਮੁਸਲਮਾਨਾਂ ਦੇ ਕੈਲੰਡਰ ਲਈ ਕੋਈ ਪਵਿੱਤਰ ਤਰੀਕ ਨਹੀਂ ਹੈ।

‘ਜੀਸਸ’ — ਕੀ ਤੁਹਾਡਾ ਮਤਲਬ ਹਜ਼ਰਤ ਈਸਾ ਹੈ?

ਈਦ ਅਤੇ ਕ੍ਰਿਸਮਸ ’ਚ ਫ਼ਰਕ ਹੈ ਅਤੇ ਇਸ ਨੂੰ ਸਮਝਣਾ ਮਹੱਤਵਪੂਰਨ ਹੈ। ਨਾਲ ਹੀ ਈਸਾਈ ਧਰਮ ਤੇ ਇਸਲਾਮ ਵਿਚਕਾਰ ਸਬੰਧ ਨੂੰ ਸਮਝਣਾ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ।

ਇਹ ਚੀਜ਼ ਤੁਹਾਨੂੰ ਹੈਰਾਨ ਕਰ ਸਕਦੀ ਹੈ — ਇਸਲਾਮ ਭਾਵੇਂ ਯੀਸ਼ੂ ਦਾ ਜਨਮ ਦਿਨ ਨਹੀਂ ਮਨਾਉਂਦਾ, ਪਰ ਇੱਜ਼ਤ ਜ਼ਰੂਰ ਕਰਦਾ ਹੈ।

ਮੁਸਲਮਾਨਾਂ ਦੀ ਨਜ਼ਰ ਵਿੱਚ ‘ਯੀਸ਼ੂ ਮਸੀਹ’ ਹੀ ‘ਹਜ਼ਰਤ ਈਸਾ’ ਹਨ। ਇਹ ਵਿਸ਼ਵਾਸ ਉਨ੍ਹਾਂ ਦੇ ਧਰਮ ਦਾ ਇੱਕ ਅਟੁੱਟ ਅੰਗ ਹੈ।

ਕੁਰਾਨ ਈਸਾ ਨੂੰ ਇਕ ਅਜਿਹੀ ਮਹੱਤਵਪੂਰਣ ਸ਼ਖਸੀਅਤ ਵਜੋਂ ਵੇਖਦਾ ਹੈ ਜੋ ਪੈਗੰਬਰ ਮੁਹੰਮਦ ਤੋਂ ਪਹਿਲਾਂ ਆਏ ਸਨ।

ਹਕੀਕਤ ਤਾਂ ਇਹ ਹੈ ਕਿ ਜੀਸਸ (ਯੀਸ਼ੂ), ਜਿਸ ਨੂੰ ਅਰਬੀ ਭਾਸ਼ਾ ਵਿੱਚ ਈਸਾ ਵੀ ਕਿਹਾ ਜਾਂਦਾ ਹੈ, ਦਾ ਜ਼ਿਕਰ ਕੁਰਾਨ ਵਿੱਚ ਵੀ ਕਈ ਵਾਰ ਹੋਇਆ ਹੈ। ਇੱਥੋਂ ਤੱਕ ਕਿ ਪੈਗੰਬਰ ਮੁਹੰਮਦ ਤੋਂ ਵੀ ਜ਼ਿਆਦਾ ਵਾਰ।

ਮੈਰੀ, ਕੀ ਤੁਹਾਡਾ ਮਤਲਬ ਮਰੀਅਮ ਤੋਂ ਹੈ?

ਇਹ ਗੱਲ ਵੀ ਘੱਟ ਦਿਲਚਸਪ ਨਹੀਂ ਹੈ ਕਿ ਇਸਲਾਮ ਦੀ ਪਵਿੱਤਰ ਕਿਤਾਬ ਵਿੱਚ ਸਿਰਫ਼ ਇਕ ਹੀ ਔਰਤ ਦਾ ਜ਼ਿਕਰ ਹੈ — ਉਹ ਹੈ ਵਰਜਿਨ ਮੈਰੀ, ਜਿਨ੍ਹਾਂ ਨੂੰ ਅਰਬੀ ਭਾਸ਼ਾ ਵਿੱਚ ਮਰੀਅਮ ਕਿਹਾ ਜਾਂਦਾ ਹੈ।

ਕੁਰਾਨ ਵਿੱਚ ਇਕ ਪੂਰਾ ਅਧਿਆਇ ਮਰੀਅਮ ਨੂੰ ਸਮਰਪਤ ਕੀਤਾ ਗਿਆ ਹੈ, ਜਿਸ ਵਿੱਚ ਈਸਾ ਦੇ ਜਨਮ ਦਾ ਜ਼ਿਕਰ ਹੈ, ਪਰ ਇਸਲਾਮ ਵਿੱਚ ਜੋ ਕਹਾਣੀ ਦੱਸੀ ਗਈ ਹੈ ਉਸ ਵਿੱਚ ਨਾ ਤਾਂ ਜੋਸਫ਼ ਹੈ ਅਤੇ ਨਾ ਹੀ ਫ਼ਰਿਸ਼ਤਾ ਅਤੇ ਨਾ ਹੀ ਨਾਦ (ਜਾਨਵਰਾਂ ਨੂੰ ਖਿਲਾਉਣ ਦੇ ਕੰਮ ਆਉਣ ਵਾਲਾ ਪਾਤਰ) ਦਾ ਜ਼ਿਕਰ ਹੈ।

ਮਰੀਅਮ ਨੇ ਇਕੱਲੇ ਹੀ ਮਾਰੂਥਲ ’ਚ ਈਸਾ ਨੂੰ ਜਨਮ ਦਿੱਤਾ ਸੀ ਅਤੇ ਇੱਕ ਸੁੱਕੇ ਹੋਏ ਖਜੂਰ ਦੇ ਰੁੱਖ ਦੇ ਪਰਛਾਵੇਂ ਹੇਠਾਂ ਪਨਾਹ ਲਈ ਸੀ।

ਮੰਨਿਆ ਜਾਂਦਾ ਹੈ, ਨਾਲ ਹੀ ਇੱਕ ਚਮਤਕਾਰ ਹੋਇਆ ਅਤੇ ਉਨ੍ਹਾਂ ਨੇ ਖਾਣ ਲਈ ਦਰਖ਼ਤ ਤੋਂ ਖਜੂਰ ਡਿੱਗ ਗਿਆ ਅਤੇ ਉਨ੍ਹਾਂ ਦੇ ਪੈਰਾਂ ਨੇੜੇ ਪਾਣੀ ਦਾ ਇੱਕ ਝਰਨਾ ਫੁੱਟ ਪਿਆ।

ਇੱਕ ਅਣਵਿਆਹੀ ਔਰਤ ਕੋਲ ਇੱਕ ਬੱਚੇ ਦਾ ਹੋਣਾ, ਉਸ ਦੇ ਚਰਿੱਤਰ 'ਤੇ ਬਹੁਤ ਸਾਰੇ ਸਵਾਲ ਖੜ੍ਹੇ ਕਰ ਸਕਦਾ ਸੀ। ਪਰ ਨਵਜੰਮੇ ਈਸਾ ਨੇ ‘ਈਸ਼ਵਰ ਦੇ ਦੂਤ’ ਵਾਂਗ ਬੋਲਣਾ ਸ਼ੁਰੂ ਕਰ ਦਿੱਤਾ। ਇਸ ਕਰਾਮਾਤ ਨਾਲ ਇੱਕ ਮਾਂ ਨਿਰਦੋਸ਼ ਸਾਬਤ ਹੋ ਗਈ। ਇਹ ਕਹਾਣੀ ਪੱਖਪਾਤ ’ਤੇ ਜਿੱਤ ਦੀ ਕਹਾਣੀ ਹੈ।

ਰੂਹਾਂ ਦਾ ਪੈਗੰਬਰ

ਜਦੋਂ ਮੁਸਲਮਾਨ ਈਸਾ ਦਾ ਜ਼ਿਕਰ ਕਰਦੇ ਹਨ ਤਾਂ ਉਹ ਵਿਸ਼ਵਾਸ ਕਰਦੇ ਹਨ ਕਿ ਉਹ ਕਿਆਮਤ ਦੇ ਦਿਨ ਵਾਪਸ ਆਉਣਗੇ।

ਮੁਸਲਮਾਨ ਸਾਹਿਤ ਵਿੱਚ ਈਸਾ ਦੀ ਤਾਰੀਫ਼ ਕੁਰਾਨ ਤੋਂ ਪਹਿਲਾਂ ਤੋਂ ਕੀਤੀ ਜਾ ਰਹੀ ਹੈ। ਸੂਫੀ ਦਰਵੇਸ਼ ਅਲ-ਗ਼ਜ਼ਲੀ ਉਨ੍ਹਾਂ ਨੂੰ "ਰੂਹਾਂ ਦਾ ਪੈਗੰਬਰ" ਆਖ਼ਦੇ ਸਨ।

ਮੁਸਲਿਮ ਦੁਨੀਆਂ ਵਿੱਚ ਮੁੰਡਿਆਂ ਦੇ ਨਾਮ ਵਿੱਚ ਈਸਾ ਅਤੇ ਕੁੜੀਆਂ ਦੇ ਨਾਮ ਵਿੱਚ ਮਰੀਅਮ ਆਮ ਹਨ।

ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਈਸਾਈ ਧਰਮ ਨੂੰ ਮੰਨਣ ਵਾਲਾ ਪਰਿਵਾਰ ਆਪਣੇ ਲੜਕੇ ਦਾ ਨਾਮ ਮੁਹੰਮਦ ਰੱਖ ਸਕਦਾ ਹੈ?

ਈਸਾ ਦੇ ਜ਼ਿਕਰ ਬਾਰੇ ਰੋਚਕ ਤੱਥ

ਇਸਲਾਮ ਦੀ ਪਵਿੱਤਰ ਕਿਤਾਬ ਵਿੱਚ ਸਿਰਫ਼ ਇਕ ਹੀ ਔਰਤ ਦਾ ਜ਼ਿਕਰ ਹੈ — ਉਹ ਹੈ ਵਰਜਿਨ ਮੈਰੀ, ਜਿਨ੍ਹਾਂ ਨੂੰ ਅਰਬੀ ਭਾਸ਼ਾ ਵਿੱਚ ਮਰੀਅਮ ਕਿਹਾ ਜਾਂਦਾ ਹੈ।

ਮੁਸਲਿਮ ਦੁਨੀਆਂ ਵਿੱਚ ਮੁੰਡਿਆਂ ਦੇ ਨਾਮ ਵਿੱਚ ਈਸਾ ਅਤੇ ਕੁੜੀਆਂ ਦੇ ਨਾਮ ਵਿੱਚ ਮਰੀਅਮ ਆਮ ਹਨ।

ਸਲਮਾਨ ਸਾਹਿਤ ਵਿੱਚ ਈਸਾ ਦੀ ਤਾਰੀਫ਼ ਕੁਰਾਨ ਤੋਂ ਪਹਿਲਾਂ ਤੋਂ ਕੀਤੀ ਜਾ ਰਹੀ ਹੈ। ਸੂਫੀ ਦਰਵੇਸ਼ ਅਲ-ਗ਼ਜ਼ਲੀ ਉਨ੍ਹਾਂ ਨੂੰ "ਰੂਹਾਂ ਦਾ ਪੈਗੰਬਰ" ਆਖ਼ਦੇ ਸਨ।

ਇਟਲੀ ਦੇ ਕਲਾਕਾਰ ਗਿਓਵਾਨੀ ਦਾ ‘ਮੋਦੇਨਾ’ ਇੱਕ ਕਵੀ ਦਾਂਤੇ ਦੀ ਪ੍ਰਸਿੱਧ ਰਚਨਾ ‘ਡਿਵਾਇਨ ਕਾਮੇਡੀ’ ਤੋਂ ਪ੍ਰੇਰਿਤ ਸੀ, ਜਿਸ ਵਿੱਚ ਦਾਂਤੇ ਨੇ ਮੁਹੰਮਦ ਨੂੰ ਨਰਕ ਦਾ ਨੌਵਾਂ ਚੱਕਰ ਦੱਸਿਆ ਹੈ।

ਇਸਲਾਮ ਧਰਮ ਈਸਾ ਨੂੰ ਜਾਣਦਾ ਹੈ ਕਿਉਂਕਿ ਸੱਤਵੀਂ ਸਦੀ ਵਿੱਚ ਇਸਲਾਮ ਦੇ ਉਭਾਰ ਸਮੇਂ ਈਸਾਈ ਧਰਮ ਪੱਛਮੀ ਏਸ਼ੀਆ ਵਿੱਚ ਕਾਫ਼ੀ ਪ੍ਰਚਲਿਤ ਸੀ।

ਹਾਲਾਂਕਿ ਬਾਈਬਲ ਵਿੱਚ ਮੁਹੰਮਦ ਦਾ ਜ਼ਿਕਰ ਨਹੀਂ ਹੈ ਅਤੇ ਇਸ ਦੇ ਕਾਰਨ ਹਨ।

ਆਉਣ ਵਾਲੀਆਂ ਸਦੀਆਂ ਵਿੱਚ ਇਸਲਾਮ ਈਸਾ ਮਸੀਹ ਨੂੰ ਮੰਨ ਸਕਦਾ ਹੈ ਪਰ ਇਹ ਸਪਸ਼ਟ ਹੈ ਕਿ ਚਰਚ ਨੇ ਇਹ ਦਿਆਲਤਾ ਨਹੀਂ ਵਿਖਾਈ।

ਇਟਲੀ ਦੇ ਸ਼ਹਿਰ ਬੋਲੋਗਨਾ ’ਚ 15ਵੀਂ ਸਦੀ ਦੇ ਚਰਚ ਸੈਨ ਪੈਟਰੋਨੀਓ 'ਚ ਇੱਕ ਤਸਵੀਰ ਵਿੱਚ ਮੁਸਲਮਾਨ ਪੈਗੰਬਰ ਨੂੰ ਨਰਕ ਵਿੱਚ ਸ਼ੈਤਾਨਾਂ ਵੱਲੋਂ ਦਿੱਤੇ ਜਾ ਰਹੇ ਦਰਦ ਝੱਲਦੇ ਹੋਏ ਦਿਖਾਇਆ ਗਿਆ ਹੈ। ਯੂਰਪ ਵਿੱਚ ਬਹੁਤ ਸਾਰੀਆਂ ਕਲਾਵਾਂ ਮੁਸਲਮਾਨ ਪੈਗੰਬਰ ਦੀ ਬੇਇੱਜ਼ਤੀ ਵਾਲੀ ਕਹਾਣੀ ਨੂੰ ਜਗ੍ਹਾ ਦਿੰਦੀਆਂ ਹਨ।

ਨਰਕ ਦਾ ਨੌਵਾਂ ਚੱਕਰ

ਇਟਲੀ ਦੇ ਕਲਾਕਾਰ ਗਿਓਵਾਨੀ ਦਾ ‘ਮੋਦੇਨਾ’ ਇੱਕ ਕਵੀ ਦਾਂਤੇ ਦੀ ਪ੍ਰਸਿੱਧ ਰਚਨਾ ‘ਡਿਵਾਇਨ ਕਾਮੇਡੀ’ ਤੋਂ ਪ੍ਰੇਰਿਤ ਸੀ, ਜਿਸ ਵਿੱਚ ਦਾਂਤੇ ਨੇ ਮੁਹੰਮਦ ਨੂੰ ਨਰਕ ਦਾ ਨੌਵਾਂ ਚੱਕਰ ਦੱਸਿਆ ਹੈ।

ਇਸ ਕਿਤਾਬ ਨੇ 19ਵੀਂ ਸਦੀ ਦੇ ਬਹੁਤ ਸਾਰੇ ਕਲਾਕਾਰਾਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੇ ਅਜਿਹੀਆਂ ਰਚਨਾਵਾਂ ਰਚੀਆਂ ਜਿਸ ਵਿੱਚ ਮੁਹੰਮਦ ਨੂੰ ਨਰਕ ਵਿੱਚ ਤਸੀਹੇ ਭੋਗਦੇ ਹੋਏ ਦਿਖਾਇਆ ਗਿਆ ਹੈ।

ਇਨ੍ਹਾਂ ਕਲਾਵਾਂ ਵਿੱਚ ਅੰਗਰੇਜ਼ੀ ਕਵਿਤਾ ਅਤੇ ਪੇਂਟਿੰਗ ਦੇ ਥੰਮ ਮੰਨੇ ਜਾਂਦੇ ਵਿਲੀਅਮ ਬਲੈਕ ਦੀਆਂ ਰਚਨਾਵਾਂ ਵੀ ਸ਼ਾਮਲ ਹਨ।

ਬੈਲਜੀਅਨ ਚਰਚ ਵਿੱਚ 17ਵੀਂ ਸਦੀ ਦੀਆਂ ਮੂਰਤੀਆਂ ’ਚ ਇਸਲਾਮ ਦੇ ਪੈਗੰਬਰ ਨੂੰ ਸਵਰਗ ਦੂਤਾਂ ਦੇ ਪੈਰਾਂ ਹੇਠ ਦੱਬਿਆ ਹੋਇਆ ਦਿਖਾਇਆ ਗਿਆ ਹੈ।

ਹਾਲਾਂਕਿ ਚਰਚ ਹੁਣ ਅਜਿਹੀ ਸੋਚ ਦਾ ਸਮਰਥਨ ਨਹੀਂ ਕਰਦਾ। ਇੱਕ ਲੰਮਾ ਸਮਾਂ ਲੰਘ ਗਿਆ ਹੈ ਪਰ ਸਾਡੇ ਯੁੱਗ ਵਿੱਚ ਇੱਕ ਵੱਖਰਾ ਕਿਸਮ ਦਾ ਤਣਾਅ, ਪੱਖਪਾਤ ਅਤੇ ਕੱਟੜਪੰਥੀ ਹਿੰਸਾ ਹੈ।

ਅੰਤਰ-ਧਰਮ ਸੰਵਾਦ

ਸਾਲ 2002 ਵਿੱਚ ਇਸਲਾਮਿਕ ਕੱਟੜਪੰਥੀ 'ਤੇ ਬੋਲੋਗਨਾ ਚਰਚ ਦੀਆਂ ਮੂਰਤੀਆਂ ਨੂੰ ਢਾਹੁਣ ਦਾ ਸ਼ੱਕ ਗਿਆ ਸੀ। ਉਸ ਦੇ ਬਾਅਦ ਤੋਂ ਇਸਲਾਮ ਦੇ ਨਾਮ 'ਤੇ ਯੂਰਪ ਤੋਂ ਲੈ ਕੇ ਬਹੁਤ ਸਾਰੇ ਮੁਸਲਿਮ ਦੇਸ਼ਾਂ ਵਿੱਚ ਸਾਮੁਹਿਕ ਹੱਤਿਆਵਾਂ ਨੂੰ ਅੰਜਾਮ ਦਿੱਤਾ ਗਿਆ, ਜਿਸ ਕਾਰਨ ਸਮਾਜ ਵਿੱਚ ਫੁੱਟ ਪੈ ਗਈ ਹੈ।

ਮੁਸਲਿਮ ਸਮਾਜ ਤੋਂ ਲੈ ਕੇ ਈਸਾਈ ਸਮਾਜ ਲਈ ਮੁਸਲਿਮ ਈਸਾ ਮਸੀਹ ਦੀ ਤਲਾਸ਼ ਅਤੇ ਉਸ ਦੀ ਮਹੱਤਤਾ ਨੂੰ ਸਮਝਣਾ ਇਸ ਵੇਲੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ।

ਜੇ ਅਸੀਂ ਇਹ ਸਮਝ ਸਕੀਏ ਕਿ ਉਹ ਕਿਹੜੀ ਚੀਜ਼ ਹੈ ਜੋ ਦੁਨੀਆਂ ਦੇ ਸਾਰੇ ਧਰਮਾਂ ਨੂੰ ਆਪਸ ਵਿੱਚ ਜੋੜਦੀ ਹੈ, ਤਾਂ ਸ਼ਾਇਦ ਸਾਨੂੰ ਸਮਾਜ ਵਿੱਚ ਦਰਾਰਾਂ ਨੂੰ ਭਰਨ ਵਿੱਚ ਮਦਦ ਮਿਲੇ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)