You’re viewing a text-only version of this website that uses less data. View the main version of the website including all images and videos.
CAA: ਪੂਰੇ ਮੁਲਕ 'ਚ ਥਾਂ-ਥਾਂ ਪ੍ਰਦਰਸ਼ਨ, ਕਾਨਪੁਰ ਵਿੱਚ ਹਿੰਸਾ ਭੜਕੀ
ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਦੇਸ ਵਿਆਪੀ ਅੰਦੋਲਨ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਸਬੰਧ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।
ਬੀਬੀਸੀ ਸਹਿਯੋਗੀ ਸਮੀਰਆਤਮਜ ਸਿਸ਼ਰ ਮੁਤਾਬਕ, ਕਾਨਪੁਰ ਵਿਖੇ ਹਿੰਸਕ ਝੜਪਾਂ ਹੋਣ ਦੇ ਇੱਕ ਦਿਨ ਬਾਅਦ ਅੱਜ ਸਥਿਤੀ ਫਿਰ ਬਿਗੜ ਗਈ। ਕਾਨਪੁਰ ਦੇ ਪਰੇਡ ਚੌਰਾਹੇ ਤੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵਿਚਕਾਰ ਹੋਇਆ। ਦੋਵਾਂ ਪਾਸਿਆਂ ਤੋਂ ਰੁੱਕ-ਰੁੱਕ ਕੇ ਫਾਇਰਿੰਗ ਵੀ ਹੋਈ।
ਪ੍ਰਦਰਸ਼ਨਕਾਰੀਆਂ ਨੇ ਪੱਥਰ ਵੀ ਸੁੱਟੇ। ਪੂਰਾ ਇਲਾਕਾ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ। ਫਾਇਰਿੰਗ ਵਿੱਚ ਇੱਕ ਪੁਲਿਸਕਰਮੀ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਵਾਹਨਾ ਨੂੰ ਵੀ ਸਾੜਿਆ।
ਬਿਹਾਰ ਵਿੱਚ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਆਰਜੇਡੀ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ।
ਦਿੱਲੀ ਦੀ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਬਾਹਰ ਪ੍ਰਦਰਸ਼ਨ ਹੋਏ। ਪਿਛਲੇ ਐਤਵਾਰ ਪ੍ਰਦਰਸ਼ਨ ਦੌਰਾਨ ਉੱਥੇ ਹਿੰਸਾ ਭੜਕ ਗਈ ਸੀ।
ਤਮਿਲਨਾਡੂ ਵਿੱਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪ
ਤਮਿਲਨਾਡੂ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੋ ਰਿਹਾ ਸੀ। ਚੇੱਨਈ ਦੇ ਸੈਂਟਰਲ ਰੇਲਵੇ ਸਟੇਸ਼ਨ ਤੇ ਬੈਰੀਕੇਡਿੰਗ ਨੂੰ ਪ੍ਰਦਰਸ਼ਨਕਾਰੀਆਂ ਨੇ ਨੁਕਸਾਨ ਪਹੁੰਚਾਇਆ। ਇਸ ਮਗਰੋਂ ਪੁਲਿਸ ਤੇ ਮੁਜ਼ਾਹਰਾਕਾਰੀ ਭਿੜ ਗਏ।
ਯੂਪੀ ਵਿੱਚ ਹੁਣ ਤੱਕ 15 ਮੌਤਾਂ ਦੀ ਪੁਸ਼ਟੀ
ਯੂਪੀ ਦੇ ਆਈਜੀ (ਲਾਅ ਐਂਡ ਆਰਡਰ) ਪ੍ਰਵੀਨ ਕੁਮਾਰ ਮੁਤਾਬਕ, ''ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ਼ 10 ਦਸੰਬਰ ਤੋਂ ਸੂਬੇ ਵਿੱਚ ਤੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿੱਚ 705 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਕਰੀਬਨ 4500 ਲੋਕਾਂ ਨੂੰ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਛੱਡ ਦਿੱਤਾ ਗਿਆ ਹੈ। 15 ਲੋਕਾਂ ਦੀ ਮੌਤ ਹੋਈ ਹੈ। 263 ਪੁਲਿਸਵਾਲੇ ਜ਼ਖਮੀ ਹੋਏ ਹਨ।''
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਹਿੰਸਾ ਕਰਨ ਵਾਲਿਆਂ ਨੂੰ ਜਾਇਦਾਦ ਜ਼ਬਤ ਕਰਕੇ ਬਦਲਾ ਲਏ ਜਾਣ ਦੀ ਚੇਤਾਵਨੀ ਦੇ ਚੁੱਕੇ ਹਨ।
ਮੁਜ਼ਾਹਰਿਆਂ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਵਿੱਚ ਸ਼ਨਿੱਚਰਵਾਰ ਨੂੰ ਸਕੂਲ ਕਾਲਜ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ।
ਇਹ ਵੀ ਪੜ੍ਹੋ:
ਅਨੁਰਾਗ ਕਸ਼ਿਅਪ ਦਾ ਪੀਐੱਮ ਮੋਦੀ 'ਤੇ ਹਮਲਾ
ਫਿਲਮ ਨਿਰਮਾਤਾ ਤੇ ਨਿਰਦੇਸ਼ਕ ਅਨੁਰਾਗ ਕਸ਼ਿਅਪ ਨੇ ਟਵੀਟ ਕਰਕੇ ਨਿਸ਼ਾਨਾ ਲਾਇਆ। ਸ਼ੁੱਕਰਵਾਰ ਦੇਰ ਰਾਤ ਉਨ੍ਹਾਂ ਟਵੀਟ ਕੀਤਾ, ''ਸਾਡਾ ਪ੍ਰਧਾਨ ਸੇਵਕ, ਸਾਡਾ ਪ੍ਰਧਾਨ ਮੰਤਰੀ, ਜਨਤਾ ਦਾ ਪ੍ਰਧਾਨ ਨੌਕਰ ਬਹਿਰਾ ਹੈ, ਗੂੰਗਾ ਹ ਅਤੇ ਭਾਵਨਾਵਾਂ ਤੋਂ ਪਰੇ ਹੈ।''
'ਮੇਰੇ ਸੂਬੇ ਦੀ ਅੱਧੀ ਵਸੋਂ ਨਾਗਰਿਕਤਾ ਸਾਬਤ ਨਹੀਂ ਕਰ ਸਕੇਗੀ'
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਹੈ ਕਿ ਜੇ ਐੱਨਆਰਸੀ ਲਾਗੂ ਕੀਤੀ ਗਈ ਤਾਂ ਉਨ੍ਹਾਂ ਦੇ ਸੂਬੇ ਦੇ ਅੱਧੇ ਲੋਕ ਆਪਣੀ ਨਾਗਰਿਕਤਾ ਸਾਬਤ ਨਹੀਂ ਕਰ ਸਕਣਗੇ ਕਿਉਂਕਿ ਨਾ ਤਾਂ ਉਨ੍ਹਾਂ ਕੋਲ ਜ਼ਮੀਨ ਹੈ ਤੇ ਨਾ ਜ਼ਮੀਨ ਰਿਕਾਰਡ।
ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਐੱਨਡੀਏ ਦੇ ਅੰਦਰੋਂ ਵੀ ਵਿਰੋਧੀ ਸੁਰਾਂ ਉੱਠਣ ਲੱਗੀਆਂ ਹਨ। ਖ਼ਬਰ ਏਜੰਸੀ ਪੀਟੀਆਈ ਮੁਤਾਬਕ ਬਹੁਜਨ ਸਮਾਜਵਾਦੀ ਪਾਰਟੀ ਸੁਪਰੀਮੋ ਮਾਇਆਵਤੀ ਕੇਂਦਰ ਸਰਕਾਰ ਨੂੰ ਅੜੀਅਲ ਰਵਈਆ ਤਿਆਗ ਕੇ ਆਪਣਾ ਫ਼ੈਸਲਾ ਵਾਪਸ ਲੈਣ ਦੀ ਸਲਾਹ ਦਿੱਤੀ ਹੈ।
ਇਹ ਵੀਡੀਓ ਵੀ ਵੇਖੋ