Air Quality: ਦਿੱਲੀ ਵਿੱਚ ਮੁੜ ਤੋਂ ਔਡ-ਈਵਨ ਸ਼ੁਰੂ, ਉਲੰਘਣਾ ’ਤੇ 4,000 ਜੁਰਮਾਨਾ - 5 ਅਹਿਮ ਖ਼ਬਰਾਂ

ਦਿੱਲੀ ਵਿੱਚ ਸੜਕਾਂ 'ਤੇ ਜਿੰਨੇ ਵਾਹਨ ਆ ਸਕਦੇ ਹਨ ਉਨ੍ਹਾਂ ਦੀ ਗਿਣਤੀ ਘਟਾਉਣ ਦੇ ਉਪਰਾਲੇ ਹੋ ਰਹੇ ਹਨ ਉਨ੍ਹਾਂ ਵਿੱਚੋਂ ਇੱਕ ਹੈ ਔਡ-ਈਵਨ। ਦਿੱਲੀ ਸਰਕਾਰ ਵੱਲੋਂ ਵਧਦੇ ਪ੍ਰਦੂਸ਼ਣ ਨੂੰ ਦੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ।

ਰਾਜਧਾਨੀ ਦਿੱਲੀ ਵਿੱਚ 4 ਤੋਂ 15 ਨਵੰਬਰ ਤੱਕ ਓਡ-ਈਵਨ ਨਿਯਮ ਲਾਗੂ ਰਹੇਗਾ। ਕਹਿਣ ਤੋਂ ਭਾਵ ਔਡ ਤਰੀਕ ਵਾਲੇ ਦਿਨ ਸਿਰਫ਼ ਓਡ ਨੰਬਰ ਵਾਲੀਆਂ ਗੱਡੀਆਂ ਤੇ ਈਵਨ ਤਰੀਕ ਨੂੰ ਈਵਨ ਨੰਬਰ ਵਾਲੀਆਂ ਗੱਡੀਆਂ ਚੱਲਣਗੀਆਂ।

ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਇਹ ਨਿਯਮ ਲਾਗੂ ਹੋਵੇਗਾ।

ਜੇ ਤੁਹਾਡੀ ਗੱਡੀ ਦੀ ਨੰਬਰ ਪਲੇਟ ਦਾ ਅਖੀਰਲਾ ਨੰਬਰ ਔਡ (1,3,5,7,9) ਹੈ ਤਾਂ ਤੁਸੀਂ 5,7,9,11,13 ਅਤੇ 15 ਨਵੰਬਰ ਨੂੰ ਹੀ ਗੱਡੀ ਚਲਾ ਸਕਦੇ ਹੋ। ਇਸ ਤਰ੍ਹਾਂ ਜੇ ਗੱਡੀ ਦਾ ਅਖੀਰਲਾ ਨੰਬਰ ਈਵਨ (2,4,6,8,0) ਹੈ ਤਾਂ ਤੁਸੀਂ 2,4,6,8,10,12 ਅਤੇ 14 ਨਵੰਬਰ ਨੂੰ ਹੀ ਗੱਡੀ ਚਲਾ ਸਕਦੇ ਹੋ।

ਨਿਯਮ ਤੋੜਨ ਉੱਤੇ 4000 ਰੁਪਏ ਦਾ ਜੁਰਮਾਨਾ ਲਗੇਗਾ। ਇਸ ਤੋਂ ਦੋ ਪਹੀਆ ਵਾਹਨ ਅਤੇ ਕਮਰਸ਼ੀਅਲ ਵਾਹਨਾਂ ਨੂੰ ਛੋਟ ਦਿੱਤੀ ਗਈ ਹੈ। ਉਨ੍ਹਾਂ ਗੱਡੀਆਂ ਨੂੰ ਵੀ ਇਸ ਦਾਇਰੇ ਵਿੱਚੋਂ ਬਾਹਰ ਰੱਖਿਆ ਗਿਆ ਹੈ ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਸਵਾਰ ਰਹਿਣਗੇ। ਬੱਚੇ ਸਕੂਲ ਯੂਨੀਫਾਰਮ ਵਿੱਚ ਹੋਣੇ ਲਾਜ਼ਮੀ ਹੋਣਗੇ।

ਕਾਂਗਰਸ ਕਹਿੰਦੀ ਪ੍ਰਿਅੰਕਾ ਦਾ ਫ਼ੋਨ ਹੋਇਆ ਸੀ ਹੈਕ - ਕੇਂਦਰ ਸਰਕਾਰ ਕੀ ਕਹਿੰਦੀ?

ਮੁੱਖ ਸਿਆਸੀ ਧਿਰ ਕਾਂਗਰਸ ਨੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਫੋਨ ਹੈਕ ਹੋਣ ਦਾ ਦਾਅਵਾ ਕੀਤਾ ਤੇ ਇਸ ਲਈ ਕੇਂਦਰ ਸਰਕਾਰ 'ਤੇ ਸਵਾਲ ਚੁੱਕੇ ਹਨ।

ਐਤਵਾਰ ਨੂੰ ਕਾਂਗਰਸ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਜਿਸ ਸਮੇਂ WhatsApp ਨੇ ਹੈਕ ਹੋਏ ਫੋਨਾਂ ਨੂੰ ਮੈਸੇਜ ਭੇਜੇ ਸਨ, ਉਸ ਵੇਲੇ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਵੀ ਵਟਸਐਪ ਵਲੋਂ ਅਜਿਹਾ ਮੈਸੇਜ ਆਇਆ ਸੀ।

ਦਰਅਸਲ ਵਟਸਐਪ ਨੇ ਦੱਸਿਆ ਹੈ ਕਿ ਇਸਰਾਈਲ 'ਚ ਬਣੇ ਇੱਕ ਸਪਾਈਵੇਅਰ ਨਾਲ ਦੁਨੀਆ ਭਰ ਦੇ ਜਿਹੜੇ 1,400 ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਨ੍ਹਾਂ 'ਚ ਭਾਰਤੀ ਪੱਤਰਕਾਰ ਤੇ ਕਈ ਮਨੁੱਖੀ ਅਧਿਕਾਰ ਕਾਰਕੁਨ ਵੀ ਸ਼ਾਮਲ ਸਨ।

ਪੂਰਾ ਮਾਮਲਾ, ਤਫ਼ਸੀਲ ਵਿੱਚ ਜਾਣਨ ਲਈ ਇੱਥੇ ਕਲਿੱਕ ਕਰਕੇਕਰੋ

ਸੈਲਫ਼ੀ ਜਿਸ ਨੇ 17 ਸਾਲਾਂ ਬਾਅਦ ਦਿੱਤੀ ਕੁੜੀ ਨੂੰ ਪਛਾਣ

ਅਪ੍ਰੈਲ 1997 'ਚ ਇੱਕ ਨਰਸ ਕੇਪਟਾਊਨ ਹਸਪਤਾਲ ਵਿੱਚੋਂ 3 ਦਿਨਾਂ ਦੀ ਬੱਚੀ ਨੂੰ ਲੈ ਕੇ ਬਾਹਰ ਨਿਕਲੀ।

ਬੱਚੀ ਨੂੰ ਉਹ ਹਸਪਤਾਲ ਦੇ ਮੈਟਰਨਿਟੀ ਵਾਰਡ ਵਿੱਚੋਂ ਚੁੱਕ ਕੇ ਲਿਆਈ ਸੀ ਜਦੋਂ ਉਸ ਦੀ ਮਾਂ ਸੁੱਤੀ ਪਈ ਸੀ।

ਇਸ ਨੂੰ ਮੌਕਾ ਮੇਲ ਹੀ ਕਿਹਾ ਜਾ ਸਕਦਾ ਹੈ ਕਿ 17 ਸਾਲਾਂ ਬਾਅਦ ਉਸ ਬੱਚੀ ਨੂੰ ਆਪਣੀ ਅਸਲ ਪਛਾਣ ਬਾਰੇ ਪਤਾ ਲੱਗਿਆ।

ਆਖ਼ਰ ਕਿਵੇਂ ਇੱਕ ਸੈਲਫ਼ੀ ਨੇ ਕਰਵਾਇਆ 17 ਸਾਲਾਂ ਬਾਅਦ ਇਸ ਕੁੜੀ ਦਾ ਪਰਿਵਾਰ ਨਾਲ ਮੇਲ, ਤਫ਼ਸੀਲ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ

ਭਾਰਤ ਦੇ ਨਵੇਂ ਨਕਸ਼ੇ ਨੂੰ ਪਾਕਿਸਤਾਨ ਨੇ ਰੱਦ ਕਿਉਂ ਕੀਤਾ?

ਭਾਰਤ ਸਰਕਾਰ ਵਲੋਂ ਜਾਰੀ ਦੇਸ ਦੇ ਨਵੇਂ ਨਕਸ਼ੇ ਨੂੰ ਪਾਕਿਸਤਾਨ ਨੇ ਨਕਾਰਿਆ ਹੈ।

ਇਸ ਸਬੰਧੀ ਪਾਕਿਸਤਾਨ ਸਰਕਾਰ ਨੇ ਕਿਹਾ, "2 ਨਵੰਬਰ ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤਾ ਸਿਆਸੀ ਮਾਨਚਿੱਤਰ ਗ਼ਲਤ ਹੈ, ਜਿਸ 'ਚ ਜੰਮੂ-ਕਸ਼ਮੀਰ ਸਣੇ ਗਿਲਗਿਤ-ਬਾਲਤਿਸਤਾਨ ਅਤੇ ਆਜ਼ਾਦ ਜੰਮੂ-ਕਸ਼ਮੀਰ ਨੂੰ ਭਾਰਤ ਦੇ ਦਾਇਰੇ ਅੰਦਰ ਦਿਖਾਇਆ ਗਿਆ ਹੈ। ਇਹ ਕਾਨੂੰਨੀ ਤੌਰ 'ਤੇ ਅਸਥਿਰ, ਗੈਰ-ਵਾਜਿਬ ਤੇ ਯੂਐਨ ਸੁਰੱਖਿਆ ਕੌਂਸਲ ਮਤੇ ਦੀ ਸਪਸ਼ਟ ਉਲੰਘਣਾ ਹੈ।"

ਕੀ ਹੈ ਇਸ ਨਕਸ਼ੇ ਦੀ ਪੂਰੀ ਕਹਾਣੀ ਜਿਸ ਤੇ ਹੁਣ ਪਾਕਿਸਤਾਨ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਹੈ, ਇੱਥੇ ਕਲਿੱਕ ਕਰੋ ਅਤੇ ਤਫ਼ਸੀਲ ਵਿੱਚ ਪੜ੍ਹੋ

ਕਰਤਾਰਪੁਰ: ਇਮਰਾਨ ਖ਼ਾਨ ਮੇਜ਼ਬਾਨੀ ਲਈ ਤਿਆਰ

ਪਾਕਿਸਤਾਨ ਦੇ PM ਇਮਰਾਨ ਖ਼ਾਨ ਨੇ ਕਰਤਾਰਪੁਰ ਸਾਹਿਬ 'ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਲਈ ਪੂਰੀ ਤਰ੍ਹਾਂ ਤਿਆਰ ਹੋਣ ਦਾ ਐਲਾਨ ਕੀਤਾ ਹੈ।

ਐਤਵਾਰ ਨੂੰ ਟਵੀਟ ਰਾਹੀਂ ਇਮਰਾਨ ਖ਼ਾਨ ਨੇ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਅਤੇ ਹੋਰ ਇਮਾਰਤਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਇਮਰਾਨ ਖ਼ਾਨ ਨੇ ਆਪਣੇ 'ਦਿਲ ਦੀ ਗੱਲ' ਵੀ ਲਿਖੀ ਹੈ, ਤਸਵੀਰਾਂ ਦੇਖਣ ਅਤੇ ਖ਼ਬਰ ਨੂੰ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)