ਤਰਨ ਤਾਰਨ ਧਮਾਕਾ ਮਾਮਲੇ 'ਚ ਜਾਂਚ ਕਿੱਥੇ ਪਹੁੰਚੀ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਤਰਨ ਤਾਰਨ ਵਿੱਚ ਹੋਏ ਧਮਾਕੇ ਦੇ ਮਾਮਲੇ ਵਿੱਚ ਐਨਆਈਏ ਨੇ ਮੁੱਖ ਮੁਲਜ਼ਮ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦਰਅਸਲ 4 ਸਤੰਬਰ ਨੂੰ ਪਿੰਡ ਪੰਡੋਰੀ ਗੋਲਾ ਵਿੱਚ ਰਾਤ ਅੱਠ ਵਜੇ ਧਮਾਕਾ ਹੋਇਆ ਸੀ। ਦਰਅਸਲ ਗੁਰਜੰਟ ਸਿੰਘ ਆਪਣੇ ਸਾਥੀਆਂ ਨਾਲ ਪਿੰਡ ਪੰਡੋਰਾ ਦੇ ਇੱਕ ਖਾਲੀ ਪਲਾਟ ਵਿੱਚ ਦੱਬੀ ਹੋਈ ਧਮਾਕਾਖੇਜ਼ ਸਮਗੱਰੀ ਕੱਢ ਰਿਹਾ ਸੀ ਪਰ ਉਸੇ ਵੇਲੇ ਧਮਾਕਾ ਹੋ ਗਿਆ।

ਉਸ ਦੇ ਦੋ ਸਾਥੀਆਂ, ਵਿਕਰਮ ਤੇ ਹਰਪ੍ਰੀਤ ਸਿੰਘ, ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਪਰ ਬਛੇਰੇ ਪਿੰਡ ਦਾ ਰਹਿਣ ਵਾਲਾ ਗੁਰਜੰਟ ਸਿੰਘ ਇਸ ਹਾਦਸੇ ਵਿੱਚ ਜ਼ਖਮੀ ਹੋ ਗਿਆ।

ਗੁਰਜੰਟ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਠੀਕ ਹੁੰਦਿਆਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਮੋਹਾਲੀ ਦੀ ਵਿਸ਼ੇਸ਼ ਐਨਆਈਏ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ 11 ਅਕਤੂਬਰ ਤੱਕ ਐਨਆਈਏ ਰਿਮਾਂਡ 'ਤੇ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ:

ਮਾਮਲੇ 'ਚ ਗ੍ਰਿਫ਼ਤਾਰੀਆਂ

ਇਸ ਮਾਮਲੇ ਵਿੱਚ ਪੁਲਿਸ ਪਹਿਲਾਂ ਹੀ 7 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਿਸ ਵਿੱਚ ਤਰਨ ਤਾਰਨ ਦੇ ਮਨਦੀਪ ਸਿੰਘ, ਅੰਮ੍ਰਿਤ ਸਿੰਘ, ਹਰਜੀਤ ਸਿੰਘ, ਮਨਪ੍ਰੀਤ ਬਟਾਲਾ ਦੇ ਚੰਨਦੀਪ ਸਿੰਘ, ਅੰਮ੍ਰਿਤਸਰ ਦੇ ਮਲਕੀਤ ਸਿੰਘ, ਅਮਰਜੀਤ ਸਿੰਘ ਸ਼ਾਮਿਲ ਹਨ।

ਸਭ ਨੂੰ ਮੋਹਾਲੀ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।

ਐਨਆਈਏ ਨੇ ਅੰਮ੍ਰਿਤ ਸਿੰਘ ਤੇ ਹਰਜੀਤ ਸਿੰਘ ਦੀ ਕਸਟਡੀ ਵੀ ਮੰਗੀ ਸੀ ਜੋ ਕਿ 11 ਅਕਤੂਬਰ ਤੱਕ ਮਿਲ ਗਈ ਹੈ।

ਐਨਆਈਏ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ ਵਿੱਚ ਕੋਈ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਤਾਂ ਨਹੀਂ ਹੋ ਰਹੀਆਂ ਸਨ।

ਇਹ ਵੀ ਪੜ੍ਹੋ:

ਵਿਸਫੋਟਕਾਂ ਦੇ ਸਰੋਤ, ਸਿਖਲਾਈ, ਸੰਭਾਵਿਤ ਟੀਚੇ, ਲੱਗਣ ਵਾਲੇ ਪੈਸੇ ਦੇ ਨਾਲ ਦੇਸ ਅੰਦਰ ਅਤੇ ਬਾਹਰੋਂ ਹੋਰ ਮਦਦ ਹਾਸਿਲ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿੱਚ ਹੁਣ ਤੱਕ ਬਿਕਰਮਜੀਤ ਸਿੰਘ ਦੀ ਭੂਮਿਕਾ ਦਾ ਖੁਲਾਸਾ ਹੋਇਆ ਹੈ ਜੋ ਕਿ ਸਾਲ 2018 ਵਿੱਚ ਦੇਸ ਛੱਡ ਗਿਆ ਸੀ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)