ਤੇਲ ਦੀ ਧਾਰ ਨੇ ਕਿਵੇਂ ਬਦਲੀ ਦੁਨੀਆਂ ਅਤੇ ਕਿਉਂ ਇਸ ਨੂੰ ‘ਸ਼ੈਤਾਨ ਦਾ ਮਲ-ਮੂਤਰ’ ਕਹਿੰਦੇ

    • ਲੇਖਕ, ਟਿਮ ਹਰਫੋਰਡ
    • ਰੋਲ, ਬੀਬੀਸੀ

ਸਾਲ ਸੀ 1859 ਅਤੇ ਤਰੀਕ ਸੀ 27 ਅਗਸਤ, ਅਮਰੀਕੀ ਵਪਾਰੀ ਐਡਵਿਨ ਡ੍ਰੈਕ ਨੂੰ ਇੱਕ ਮੈਸੇਜ ਮਿਲਿਆ ਪੜ੍ਹ ਕੇ ਉਹ ਆਪਣਾ ਆਪਾ ਗੁਆ ਬੈਠੇ, ਮੈਸੇਜ ਵਿੱਚ ਲਿਖਿਆ ਸੀ, "ਆਪਣਾ ਕਰਜ਼ ਚੁਕਾਓ, ਹਾਰ ਮੰਨ ਲਓ ਅਤੇ ਘਰ ਜਾਓ।"

ਡਰੈਕ 'ਰਾਕ ਆਇਲ' ਦੀ ਤਲਾਸ਼ ਕਰ ਰਹੇ ਸਨ। ਇਹ ਇੱਕ ਤਰ੍ਹਾਂ ਦਾ ਭੂਰੇ ਰੰਗ ਦਾ ਕੱਚਾ ਤੇਲ ਹੁੰਦਾ ਹੈ। ਪੱਛਮੀ ਪੈਨਸਿਲੇਵੇਨਿਆ ਦੀ ਜ਼ਮੀਨ 'ਤੇ ਇਸ ਤੇਲ ਦੇ ਬੁਲਬੁਲੇ ਦੇਖੇ ਗਏ ਸਨ।

ਡਰੈਕ ਦਾ ਇਰਾਦਾ ਇਸ 'ਰਾਕ ਆਇਲ' ਤੋਂ ਕੈਰੋਸਿਨ (ਮਿੱਟੀ ਦਾ ਤੇਲ) ਕੱਢਣ ਦਾ ਸੀ ਤਾਂ ਜੋ ਲੈਂਪ ਜਗਾਇਆ ਜਾ ਸਕੇ।

ਉਸ ਜ਼ਮਾਨੇ ਵਿੱਚ ਲੈਂਪ ਜਗਾਉਣ ਲਈ ਵ੍ਹੇਲ ਤੋਂ ਕੱਢੇ ਜਾਣ ਵਾਲੇ ਤੇਲ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਉਹ ਹੌਲੀ-ਹੌਲੀ ਮਹਿੰਗਾ ਹੁੰਦਾ ਜਾ ਰਿਹਾ ਸੀ।

ਹਾਲਾਂਕਿ ਮੈਸੇਜ ਮਿਲਣ ਦੇ ਕੁਝ ਸਮੇਂ ਪਹਿਲਾਂ ਹੀ ਇੱਕ ਖੁਦਾਈ ਦੌਰਾਨ ਤੇਲ ਮਿਲ ਗਿਆ ਅਤੇ ਜਦੋਂ ਉਹ ਤੇਲ ਬਾਹਰ ਕੱਢਿਆ ਗਿਆ ਸੀ ਤਾਂ ਉਸ ਦਾ ਦਬਾਅ ਕੁਝ ਇਸ ਤਰ੍ਹਾਂ ਸੀ ਕਿ ਜ਼ਮੀਨ ਤੋਂ 21 ਮੀਟਰ ਦੀ ਉਚਾਈ ਤੱਕ ਇਸਦਾ ਫੁਹਾਰਾ ਪਹੁੰਚਾ ਗਿਆ।

ਇਸ ਘਟਨਾ ਨੇ ਵ੍ਹੇਲ ਮੱਛਲੀਆਂ ਦੀ ਜ਼ਿੰਦਗੀ ਬਚਾ ਲਈ ਅਤੇ ਦੁਨੀਆਂ ਬਦਲਣ ਦੀ ਸ਼ੁਰੂਆਤ ਹੋ ਗਈ।

ਤੇਲ ਦੀ ਖੋਜ ਦੇ ਸਾਲ ਬਾਅਦ

ਡਰੈਕ ਨੂੰ ਜਿਸ ਥਾਂ 'ਤੇ ਤੇਲ ਮਿਲਿਆ ਸੀ, ਉਸ ਤੋਂ ਕੁਝ ਕਿਲੋਮੀਟਰ ਦੱਖਣ ਵਿੱਚ ਜੋ ਚੀਜ਼ਾਂ ਹੋਈਆਂ, ਉਸ ਨਾਲ ਬਾਅਦ ਦੇ ਸਾਲਾਂ ਵਿੱਚ ਇਹ ਸੰਕੇਤ ਮਿਲੇ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਣ ਵਾਲਾ ਸੀ।

ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ 1864 ਵਿੱਚ ਪੈਨੇਸਿਲੇਵੈਨੀਆ ਦੇ ਪਿਟਹੋਲ ਸਿਟੀ 'ਚ ਜਦੋਂ ਤੇਲ ਦੀ ਖੋਜ ਹੋਈ ਸੀ ਤਾਂ ਉੱਥੇ ਦਰਜਨਾਂ ਮੀਲ ਦਾਇਰੇ ਵਿੱਚ 50 ਲੋਕ ਵੀ ਨਹੀਂ ਰਹਿੰਦੇ ਸਨ।

ਪਰ ਤੇਲ ਦੀ ਖੋਜ ਹੋਣ ਦੇ ਪੂਰੇ ਸਾਲ ਅੰਦਰ ਹੀ ਪਿਟਹੋਲ ਸਿਟੀ 'ਚ 10 ਹਜ਼ਾਰ ਲੋਕ ਰਹਿਣ ਲੱਗੇ, 50 ਹੋਟਲ ਦੇਸ ਦੇ ਮਸਰੂਫ਼ ਡਾਕਘਰਾਂ ਵਿੱਚ ਇੱਕ ਪੋਸਟ ਆਫ਼ਿਸ, ਦੋ ਟੈਲੀਗਰਾਮ ਸੈਂਟਰ ਅਤੇ ਦਰਜਨਾਂ ਵੈਸ਼ਵਾਵ੍ਰਿਤੀ ਘਰ ਖੁੱਲ੍ਹ ਗਏ।

ਬਦਲੇ ਹਾਲਾਤ ਵਿੱਚ ਉੱਥੇ ਕੁਝ ਲੋਕ ਰਈਸ ਹੋ ਗਏ। ਪਰ ਪਿਟਹੋਲ ਸਿਟੀ ਇੱਕ ਅਸਲੀ ਅਰਥਚਾਰੇ ਦੀਆਂ ਦੂਜੀਆਂ ਜ਼ਰੂਰਾਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ ਸੀ। ਨਤੀਜਾ ਇਹ ਹੋਇਆ ਕਿ ਪਿਟਹੋਲ ਦੀ ਚਮਕ ਸਾਲ ਭਰ ਅੰਦਰ ਹੀ ਫਿਕੀ ਪੈ ਗਈ।

ਪਿਟਹੋਲ ਦਾ ਤੇਲ 'ਤੇ ਨਿਰਭਰ ਅਰਥਚਾਰਾ ਜ਼ੋਰ ਨਹੀਂ ਫੜ੍ਹ ਸਕਿਆ ਪਰ ਤੇਲ ਲਈ ਸਾਡੀ ਪਿਆਸ ਲਗਾਤਾਰ ਵਧਦੀ ਚਲੀ ਗਈ।

ਵਿਸ਼ਵ ਦੀ ਊਰਜਾ ਲੋੜਾਂ

ਹੁਣ ਤਾਂ ਹਾਲਾਤ ਅਜਿਹੇ ਬਣ ਗਏ ਹਨ ਕਿ ਇਹ ਕਿਹਾ ਜਾ ਸਕਦਾ ਹੈ ਦੁਨੀਆਂ ਦੀ ਇਕੋਨਾਮੀ ਤੇਲ ਨਾਲ ਭਿਜੀ ਹੋਈ ਅਤੇ ਇਹ ਵਿਸ਼ਵ ਦੀ ਊਰਜਾ ਲੋੜਾਂ ਦੀ ਇੱਕ ਤਿਹਾਈ ਮੰਗ ਪੂਰਾ ਕਰਦੀਆਂ ਹਨ।

ਇਹ ਕੋਲੇ ਤੋਂ ਵੱਧ ਹੈ ਅਤੇ ਪਰਮਾਣੂ, ਪਨ ਬਿਜਲੀ ਅਤੇ ਗੈ਼ਰ-ਰਵਾਇਤੀ ਊਰਜਾ ਸਰੋਤਾਂ ਦੀ ਸੰਯੁਕਤ ਸਮਰਥਾ ਦਾ ਦੁਗਣਾ ਹੈ।

ਤੇਲ ਅਤੇ ਗੈਸ ਬਿਜਲੀ ਦੀ ਸਾਡੀ ਜ਼ਰੂਰਤ ਦੀ ਇੱਕ ਚੌਥਾਈ ਮੰਗ ਨੂੰ ਪੂਰਾ ਕਰਦੀ ਹੈ। ਇੰਨਾ ਹੀ ਨਹੀਂ ਇਹ ਪਲਾਸਟਿਕ ਸੈਕਟਰ ਲਈ ਕੱਚਾ ਮਾਲ ਵੀ ਮੁਹੱਈਆ ਕਰਵਾਉਂਦਾ ਹੈ।

ਇਸ ਤੋਂ ਇਲਾਵਾ ਟਰਾਂਸਪੋਰਟ ਵੀ ਸੀ। ਐਡਵਿਨ ਡਰੈਕ ਨੂੰ ਇਹ ਲੱਗਿਆ ਸੀ ਕਿ ਗੈਸੋਲੀਨ ਕੌਣ ਖਰੀਦੇਗਾ ਪਰ ਕੌਮਬੁਸਟਨ ਇੰਜਨ ਨੇ ਉਨ੍ਹਾਂ ਦੇ ਇਸ ਸਵਾਲ ਦਾ ਜਵਾਬ ਦੇ ਦਿੱਤਾ।

ਕਾਰ ਤੋਂ ਟਰੱਕ, ਮਾਲਵਾਹਕ ਜਹਾਜ਼ ਤੋਂ ਲੈ ਤੋਂ ਜੈਟ ਜਹਾਜ਼ ਤੱਕ, ਉਹ ਤੇਲ ਹੀ ਹੈ ਜੋ ਸਾਡੀ ਦੁਨੀਆਂ ਚਲਾ ਰਿਹਾ ਹੈ।

ਇਸ ਵਿੱਚ ਕੋਈ ਹੈਰਤ ਦੀ ਗੱਲ ਨਹੀਂ ਹੈ ਕਿ ਇਹ ਤੇਲ ਦੀ ਕੀਮਤ ਹੀ ਹੈ ਜੋ ਸੰਭਾਵਿਤ ਦੁਨੀਆਂ ਦੀ ਸਭ ਤੋਂ ਮਹੱਤਵਪੂਰਨ ਕੀਮਤ ਹੈ।

ਸਾਲ 1973 ਵਿੱਚ ਜਦੋਂ ਕੁਝ ਅਰਬ ਦੇਸਾਂ ਨੇ ਕੁਝ ਖੁਸ਼ਹਾਲ ਦੇਸਾਂ ਨੂੰ ਤੇਲ ਦੀ ਵਿਕਰੀ 'ਤੇ ਰੋਕ ਲਗਾਉਣ ਦਾ ਐਲਾਨ ਕਰ ਦਿੱਤਾ ਸੀ। ਉਸ ਵੇਲੇ ਮਹਿਜ਼ 6 ਮਹੀਨਿਆਂ ਅੰਦਰ ਹੀ ਤੇਲ ਦੀਆਂ ਕੀਮਤਾਂ 3 ਡਾਲਰ ਪ੍ਰਤੀ ਬੈਰਲ ਤੋਂ 12 ਡਾਲਰ ਹੋ ਗਈ ਸੀ।

ਇਸ ਘਟਨਾ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਆਰਥਿਕ ਸੁਸਤੀ ਦਾ ਮਾਹੌਲ ਦੇਖਿਆ ਗਿਆ। ਸਾਲ 1978, 1990 ਅਤੇ ਸਾਲ 2001 ਵਿੱਚ ਤੇਲ ਦੀਆਂ ਕੀਮਤਾਂ ਦੇ ਵਧਣ ਤੋਂ ਬਾਅਦ ਅਮਰੀਕਾ ਵਿੱਚ ਮੰਦੀ ਆ ਗਈ ਸੀ।

ਕੁਝ ਅਰਥ-ਸ਼ਸਾਤਰੀ ਤਾਂ ਇਹ ਵੀ ਮੰਨਦੇ ਹਨ ਕਿ ਤੇਲ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ ਹੀ ਸਾਲ 2008 ਦੀ ਗਲੋਬਲ ਮੰਦੀ ਦਾ ਕਾਰਨ ਸੀ, ਹਾਲਾਂਕਿ ਇਸ ਲਈ ਬੈਂਕਿੰਗ ਸੰਕਟ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਸੀ।

ਜਿਵੇਂ-ਜਿਵੇਂ ਤੇਲ ਦੀ ਕੀਮਤ ਦੀ ਵਧਦੀ ਹੈ, ਅਰਥ-ਚਾਰੇ ਵੀ ਉਸੇ ਰਸਤੇ ਨੂੰ ਅਪਣਾਉਂਦੇ ਹਨ।

ਪਰ ਇਹ ਸਵਾਲ ਉਠਦਾ ਹੈ ਕਿ ਅਸੀਂ ਇਸ ਚੀਜ਼ 'ਤੇ ਇਸ ਕਦਰ ਕਿਉਂ ਨਿਰਭਰ ਹੋ ਗਏ ਹਨ। ਤੇਲ ਦੇ ਇਤਿਹਾਸ 'ਤੇ ਡੈਨੀਅਲ ਯੇਰਗਿਨ ਦੀ ਕਿਤਾਬ ਦਿ ਪ੍ਰਾਈਜ਼ ਦੀ ਸ਼ੁਰੂਆਤ ਵਿੰਸਟਨ ਚਰਚਿਲ ਦੀ ਇੱਕ ਦੁਚਿੱਤੀ ਨਾਲ ਹੁੰਦੀ ਹੈ।

1911 ਵਿੱਚ ਚਰਚਿਲ ਨੂੰ ਰਾਇਲ ਨੇਵੀ (ਯੁਨਾਇਟਡ ਕਿੰਗਡਮ ਦੀ ਸ਼ਾਹੀ ਜਲ ਸੈਨਾ) ਦਾ ਪ੍ਰਮੁਖ ਨਿਯੁਕਤ ਕੀਤੇ ਗਏ ਸਨ।

ਇਹ ਸ਼ੁਰੂਆਤੀ ਕੁਝ ਉਨ੍ਹਾਂ ਫ਼ੈਸਲਿਆਂ 'ਚੋਂ ਇੱਕ ਸੀ ਕਿ ਜਿਸ ਨਾਲ ਇਹ ਪਤਾ ਲਗਦਾ ਸੀ ਕਿ ਕੀ ਬਰਤਾਨੀਆ ਸਾਮਰਾਜ ਵੇਲਸ਼ ਕੋਲਾ, ਸੁਰੱਖਿਅਤ ਮੂਲ ਜਾਂ ਦੂਰ ਸਥਿਤ ਫਾਰਸ (ਵਰਤਮਾਨ ਇਰਾਨ) ਦੇ ਤੇਲ ਨਾਲ ਚਲਣ ਵਾਲੇ ਜੰਗੀ ਬੇੜਿਆਂ ਦੇ ਨਾਲ ਵਿਸਥਾਰਵਾਦੀ ਜਰਮਨੀ ਦੀ ਚੁਣੌਦੀ ਦਾ ਸਾਹਮਣਾ ਕਰੇਗਾ ਜਾਂ ਨਹੀਂ।

ਅਜਿਹੇ ਅਸੁਰੱਖਿਅਤ ਸਰੋਤਾਂ 'ਤੇ ਕਿਉਂ ਭਰੋਸਾ? ਕਿਉਂਕਿ ਤੇਲ ਨਾਲ ਚੱਲਣ ਵਾਲੇ ਜੰਗੀ ਬੇੜੇ ਜਲਦਬਾਜ਼ੀ ਵਿੱਚ ਬਣਾਏ ਗਏ ਸਨ ਅਤੇ ਬਾਲਣ ਨਾਲ ਚੱਲਣ ਕਰਕੇ ਇਸ ਵਿੱਚ ਘੱਟ ਲੋਕਾਂ ਦੀ ਲੋੜ ਪੈਂਦੀ ਸੀ। ਇਸ ਦੇ ਨਾਲ ਹੀ ਜੰਗੀ ਬੇੜਿਆਂ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਰੱਖਣ ਲਈ ਵਧੇਰੇ ਸਮਰਥਾ ਸੀ।

ਤੇਲ ਕੋਲੇ ਤੋਂ ਬਿਹਤਰ ਬਾਲਣ ਸੀ।

ਅਪਰੈਲ 1912 ਵਿੱਚ ਚਰਚਿਲ ਦੇ ਫ਼ੈਸਲਿਆਂ ਨੇ ਉਸੇ ਤਰਕ ਨੂੰ ਹੀ ਪੇਸ਼ ਕੀਤਾ ਕਿ ਤੇਲ 'ਤੇ ਸਾਡੀ ਨਿਰਭਰਤਾ ਹੈ ਅਤੇ ਉਦੋਂ ਗਲੋਬਲ ਸਿਆਸਤ ਦਾ ਆਕਾਰ ਬਦਲਿਆ।

ਚਰਚਿਲ ਦੇ ਫ਼ੈਸਲੇ ਤੋਂ ਬਾਅਦ, ਬਰਤਾਨੀਆ ਟਰੈਜਰੀ ਨੇ ਬੀਪੀ (ਮੂਲ ਤੌਰ 'ਤੇ ਬ੍ਰਿਟਿਸ਼ ਪੈਟਰੋਲੀਅਮ) ਦੀ ਪਹਿਲੀ ਐਂਗਲੋ-ਫਾਰਸੀ ਆਇਲ ਕੰਪਨੀ ਵਿੱਚ ਬਹੁਮਤ ਹਿੱਸੇਦਾਰੀ ਖਰੀਦੀ।

1951 ਵਿੱਚ ਇਰਾਨ ਸਰਕਾਰ ਨੇ ਤੇਲ ਕੰਪਨੀ ਦਾ ਰਾਸ਼ਟਰੀਕਰਨ ਕੀਤਾ। ਅੰਗਰੇਜ਼ਾਂ ਨੇ ਵਿਰੋਧ ਕੀਤਾ "ਇਹ ਸਾਡੀ ਕੰਪਨੀ ਹੈ।"

ਇਰਾਨੀਆਂ ਨੇ ਜਵਾਬ ਦਿੱਤਾ, "ਇਹ ਸਾਡਾ ਤੇਲ ਹੈ।" ਬਾਅਦ ਦੇ ਦਹਾਕਿਆਂ ਦੌਰਾਨ ਪੂਰੀ ਦੁਨੀਆਂ ਵਿੱਚ ਇਸ ਤਰਕ ਨੂੰ ਦੁਹਰਾਇਆ ਗਿਆ।

ਤੇਲ ਦੇ ਖੇਤਰ ਵਿੱਚ ਕੁਝ ਦੇਸਾਂ ਨੇ ਬਹੁਤ ਚੰਗਾ ਕੀਤਾ। ਸਾਊਦੀ ਅਰਬ ਧਰਤੀ 'ਤੇ ਸਭ ਤੋਂ ਅਮੀਰ ਦੇਸਾਂ ਵਿੱਚ ਇੱਕ ਹੈ, ਇਸ ਲਈ ਵੱਡੇ ਤੇਲ ਭੰਡਾਰ ਨੂੰ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ।

ਇਸ ਦੀ ਸਰਕਾਰੀ ਤੇਲ ਕੰਪਨੀ, ਸਾਊਦੀ ਅਰਾਮਕੋ, ਐਪਲ, ਗੂਗਲ ਜਾਂ ਅਮੇਜ਼ਨ ਤੋਂ ਵੱਧ ਮੁੱਲ ਦੀ ਹੈ।

ਸਾਊਦੀ ਅਰਾਮਕੋ, ਦੁਨੀਆਂ ਦੀ ਸਭ ਤੋਂ ਲਾਭਦਾਇਦ ਤੇਲ ਕੰਪਨੀ ਹੈ ਜਿਸ ਨੂੰ ਹਾਲ ਹੀ ਵਿੱਚ "ਡਰੋਨ" ਹਮਲਿਆਂ ਨਾਲ ਨਿਸ਼ਾਨਾ ਬਣਾਇਆ ਗਿਆ ਸੀ। (ਇਸ ਘਟਨਾ ਨਾਲ ਤੇਲ ਦੀਆਂ ਕੀਮਤਾਂ ਅਸਮਾਨੀ ਪਹੁੰਚ ਸਕਦੀਆਂ ਹਨ।)

ਹੋਰਨਾਂ ਥਾਵਾਂ 'ਤੇ ਇਰਾਕ ਤੋਂ ਇਰਾਨ ਅਤੇ ਵੈਨੇਜ਼ੁਏਲਾ ਨਾਲ ਨਾਈਜੀਰੀਆ ਤੱਕ, ਕੁਝ ਤੇਲ ਖੁਸ਼ਹਾਲ ਦੇਸਾਂ ਨੇ ਇਸ ਖੋਜ ਲਈ ਧੰਨ ਦਿੱਤੀ ਸੀ। ਅਰਥ ਸ਼ਾਸਤਰੀ ਇਸ ਨੂੰ "ਤੇਲ ਸ਼ਰਾਪ" ਕਹਿੰਦੇ ਹਨ।

ਇਸ 'ਤੇ 1960 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਵੈਨੇਜ਼ੁਏਲਾ ਦੇ ਪੈਟ੍ਰੋਲੀਅਮ ਮੰਤਰੀ ਜੁਆਨ ਪਾਬਲੋ ਪੇਰੇਜ਼ ਆਲਫਾਜ਼ੋ ਦਾ ਵਧੇਰੇ ਸਪੱਸ਼ਟ ਵਰਣਨ ਸੀ। ਉਨ੍ਹਾਂ ਨੇ 1975 ਵਿੱਚ ਇਸ "ਇਹ ਸ਼ੈਤਾਨ ਦਾ ਮਲ-ਮੂਤਰ" ਕਰਾਰ ਦਿੱਤਾ ਅਤੇ ਕਿਹਾ ਹੈ ਕਿ "ਅਸੀਂ ਸ਼ੈਤਾਨ ਦੇ ਮਲ-ਮੂਤਰ ਵਿੱਚ ਡੁੱਬ ਰਹੇ ਹਾਂ।"

ਤੇਲ ਦੀ ਬਹੁਤ ਸਮੱਸਿਆ ਕਿਉਂ ਹੈ?

ਇਸ ਨੂੰ ਬਰਾਮਦ ਕਰਨ ਨਾਲ ਤੁਹਾਡੀ ਮੁਦਰਾ ਦਾ ਮੁੱਲ ਵਧ ਜਾਂਦਾ ਹੈ ਜੋ ਉਸ ਦੇਸ ਵਿੱਚ ਉਤਪਾਦਨ ਕਰਨ ਲਈ ਤੇਲ ਤੋਂ ਇਲਾਵਾ ਹਰ ਚੀਜ਼ ਨੂੰ ਮਹਿੰਗਾ ਬਣਾ ਸਕਦਾ ਹੈ।

ਇਸ ਦਾ ਮਤਲਬ ਹੈ ਕਿ ਨਿਰਮਾਣ ਜਾਂ ਜਟਿਲ ਸੇਵਾ ਉਦਯੋਗਾਂ ਨੂੰ ਵਿਕਸਿਤ ਕਰਨਾ ਮੁਸ਼ਕਲ ਹੋ ਸਕਦਾ ਹੈ।

ਇਤਿਹਾਸਕ ਤੌਰ 'ਤੇ ਕਈ ਰਾਜਨੇਤਾਵਾਂ ਨੇ ਆਪਣੇ ਅਤੇ ਆਪਣੇ ਸਹਿਯੋਗੀਆਂ ਲਈ ਆਪਣੇ ਦੇਸ ਦੇ ਤੇਲ ’ਤੇ ਏਕਾਧਿਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਨਸ਼ਾਹੀ ਆਸਾਧਾਰਨ ਨਹੀਂ ਹੈ। ਪੈਸਾ ਕੁਝ ਚੀਜ਼ਾਂ ਲਈ ਹੈ ਪਰ ਇਸ ਨਾਲ ਅਰਥਚਾਰੇ ਕਮਜ਼ੋਰ ਹੋ ਜਾਂਦੀ ਹੈ।

ਇਹੀ ਕਾਰਨ ਹੈ ਕਿ ਅਸੀਂ ਤੇਲ ਬਦਲੇ ਕੁਝ ਹੋਰ ਚੀਜ਼ਾਂ ਦੀ ਵਰਤੋਂ ਕਰਨ ਦੀ ਆਸ ਕਰਦੇ ਹਾਂ। ਜਲਵਾਯੂ ਪਰਿਵਤਰਨ ਸਪੱਸ਼ਟ ਤੌਰ 'ਤੇ ਇੱਕ ਹੋਰ ਸਮੱਸਿਆ ਹੈ।

ਪਰ ਤੇਲ ਹੁਣ ਤੱਕ ਬੈਟਰੀ ਦਾ ਥਾਂ ਘੇਰ ਕੇ ਬੈਠਿਆ ਹੋਇਆ ਹੈ। ਅਜਿਹਾ ਇਸ ਲਈ ਹੈ ਕਿ ਕਿਉਂਕਿ ਮਸ਼ੀਨਾਂ ਲਈ ਉਸ ਦਾ ਆਪਣਾ ਖ਼ੁਦ ਦਾ ਊਰਜਾ ਸਰੋਤ ਅਤੇ ਲਾਈਟਰ ਬਿਹਤਰ ਹੋਣਾ ਚਾਹੀਦਾ ਹੈ।

ਇੱਕ ਕਿਲੋਗਰਾਮ ਗੈਸੋਲੀਨ ਵਿੱਚ ਓਨੀਂ ਹੀ ਮਾਤਰਾ ਵਿੱਚ ਊਰਜਾ ਹੁੰਦੀ ਹੈ, ਜਿੰਨੀ 60 ਕਿਲੋਗਰਾਮ ਬੈਟਰੀ ਵਿੱਚ ਹੁੰਦੀ ਹੈ ਅਤੇ ਵਰਤੋ ਤੋਂ ਬਾਅਦ ਗਇਬ ਹੋਣ ਦੀ ਸੁਵਿਧਾਜਨਕ ਵਿਸ਼ੇਸ਼ਤਾ ਹੁੰਦਾ ਹੈ। ਬਦਕਿਸਮਤੀ ਨਾਲ, ਖਾਲੀ ਬੈਟਰੀਆਂ ਪੂਰੀ ਤਰ੍ਹਾਂ ਨਾਲ ਭਾਰੀ ਹੁੰਦੀਆਂ ਹਨ।

ਇਲੈਟ੍ਰਾਨਿਕ ਕਾਰਾਂ ਆਖ਼ਿਰਕਾਰ ਟੁੱਟਣ ਲਗਦੀਆਂ ਹਨ। ਇਲੈਟ੍ਰਾਨਿਕ ਜੰਬੋ ਪਲੇਨ ਇੱਕ ਵਧੇਰੇ ਔਖੀ ਚੁਣੌਤੀ ਬਣ ਗਈ ਹੈ।

ਇੱਕ ਸਮਾਂ ਸੀ ਜਦੋਂ ਅਜਿਹਾ ਲਗਦਾ ਸੀ ਕਿ ਤੇਲ ਦੀਆਂ ਕੀਮਤਾਂ ਕਾਬੂ ਤੋਂ ਬਾਹਰ ਹੋ ਜਾਣਗੀਆਂ, ਇਸ ਨੂੰ "ਪੀਕ ਆਇਲ" ਕਿਹਾ ਜਾਂਦਾ ਸੀ। ਇਸ ਨੇ ਸਾਨੂੰ ਸਾਫ ਅਤੇ ਨਵਿਆਉਣਯੋਗ ਅਰਥਚਾਰੇ ਵੱਲ ਵਧਣ ਲਈ ਪ੍ਰੇਰਿਤ ਕੀਤਾ।

ਪਰ ਅਸਲ ਵਿੱਚ ਅੱਜ ਤੇਲ ਦਾ ਜਿੰਨਾ ਪਤਾ ਲਗਦਾ ਹੈ ਉਸ ਦੀ ਤੁਲਨਾ ਵਿੱਚ ਇਸ ਦੀ ਖਪਤ ਬਹੁਤ ਵੱਧ ਹੈ।

ਇਹ ਹਾਈਡਰੋਲਿਕ ਫਰੈਕਚਰਿੰਗ, ਜਾਂ "ਫਰੈਕਿੰਗ" ਦੇ ਤੇਜ਼ੀ ਨਾਲ ਵਿਕਾਸ ਦੇ ਹਿੱਸੇ ਦਾ ਕਾਰਨ ਹੈ। ਇਹ ਇੱਕ ਅਜਿਹੀ ਵਿਵਾਦਿਤ ਪ੍ਰਕਿਰਿਆ ਹੈ, ਜਿਸ ਵਿੱਚ ਤੇਲ ਅਤੇ ਗੈਸ ਨੂੰ ਛੱਡਣ ਲਈ ਪਾਣੀ, ਰੇਤ ਅਤੇ ਰਸਾਇਣਾਂ ਨੂੰ ਉੱਚ ਦਬਾਅ ਵਿੱਚ ਜਮੀਨ ਦੇ ਹੇਠਾਂ ਪੰਪ ਕੀਤਾ ਜਾਂਦਾ ਹੈ।

ਫਰੈਕਿੰਗ ਕੀ ਹੈ ਅਤੇ ਇਸ ਦਾ ਇੰਨਾ ਵਿਰੋਧ ਕਿਉਂ ਹੋ ਰਿਹਾ ਹੈ?

ਫਰੈਕਿੰਗ ਰਵਾਇਤੀ ਤੇਲ ਦੀ ਖੋਜ ਅਤੇ ਉਤਪਾਦਨ ਦੀ ਤੁਲਨਾ ਵਿੱਚ ਨਿਰਮਾਣ ਵਾਂਗ ਵਧੇਰੇ ਹੈ।

ਇਹ ਮਾਨਕੀਕ੍ਰਿਤ ਹੈ, ਤੇਜ਼ੀ ਨਾਲ ਉਤਪਾਦਕਤਾ ਲਾਭ ਹਾਸਿਲ ਕਰਦਾ ਹੈ ਅਤੇ ਕੀਮਤਾਂ ਸਹੀ ਹਨ ਜਾਂ ਨਹੀਂ ਇਸਦੇ ਆਧਾਰ 'ਤੇ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਅਤੇ ਰੁਕ ਜਾਂਦੀ ਹੈ।

ਕਈ ਆਲੋਚਕਾਂ ਨੇ ਇਸ ਦੇ ਸੰਭਾਵਿਤ ਲੰਬੇ ਸਮੇਂ ਤੱਕ ਹੋਣ ਵਾਲੇ ਵਾਤਾਵਰਣ ਨਤੀਜਿਆਂ ਨੂੰ ਲੈ ਕੇ ਸ਼ੰਕਾ ਜ਼ਾਹਿਰ ਕੀਤੀ ਹੈ।

ਹਾਲਾਂਕਿ, ਅਮਰੀਕਾ ਦਾ ਮੁੱਖ ਫਰੈਕਿੰਗ ਉਦਯੋਗ ਪਰਮਿਆਨ ਬੈਸਿਨ, ਪਹਿਲਾਂ ਤੋਂ ਹੀ ਸਾਊਦੀ ਅਰਬ ਅਤੇ ਇਰਾਕ ਸਣੇ ਪੈਟ੍ਰੋਲੀਅਮ ਬਰਾਮਦ ਦੇਸਾਂ (ਓਪੇਕ) ਸੰਗਠਨ ਦੇ 14 ਮੈਂਬਰਾਂ ਤੋਂ ਵੱਧ ਤੇਲ ਦਾ ਉਤਪਾਦਨ ਕਰਦਾ ਹੈ।

ਅਜਿਹਾ ਲਗਦਾ ਹੈ ਕਿ ਅਸੀਂ ਅਜੇ ਵੀ "ਸ਼ੈਤਾਨ ਦੇ ਮਲ-ਮੂਤਰ" ਵਿੱਚ ਡੁੱਬ ਰਹੇ ਹਾਂ ਅਤੇ ਕੁਝ ਸਮੇਂ ਤੱਕ ਇਹ ਇਸ ਤਰ੍ਹਾਂ ਦੀ ਜਾਰੀ ਰਹਿ ਸਕਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)