ਖੁੱਲ੍ਹੇ ਵਿੱਚ ਪਖਾਨੇ ਲਈ ਗਏ ਦਲਿਤ ਬੱਚਿਆਂ ਦਾ 'ਕੁੱਟ-ਕੁੱਟ ਕੇ ਕਤਲ' - 5 ਅਹਿਮ ਖ਼ਬਰਾਂ

ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ 'ਚ ਖੁੱਲ੍ਹੇ ਵਿੱਚ ਪਖਾਨੇ ਲਈ ਗਏ ਦਲਿਤ ਬੱਚਿਆਂ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਹੈ।

ਮਾਮਲਾ ਜ਼ਿਲ੍ਹੇ ਦੇ ਸਿਰਸੌਦ ਥਾਣਾ ਖ਼ੇਤਰ ਦੇ ਭਾਵਖੇੜੀ ਪਿੰਡ ਦਾ ਹੈ ਜਿੱਥੇ ਬੁੱਧਵਾਰ ਸਵੇਰੇ ਵਾਲਮੀਕ ਸਮਾਜ ਦੇ ਦੋ ਬੱਚੇ, ਰੋਸ਼ਨੀ ਜਿਸਦੀ ਉਮਰ 12 ਸਾਲ ਅਤੇ ਅਵਿਨਾਸ਼ ਦਿਸਦੀ ਉਮਰ 10 ਸਾਲ ਦੱਸੀ ਜਾ ਰਹੀ ਹੈ, ਪੰਚਾਇਤ ਭਵਨ ਦੇ ਸਾਹਮਣੇ ਸੜਕ 'ਤੇ ਪਖਾਨੇ ਲਈ ਬੈਠੇ ਸਨ।

ਪੁਲਿਸ ਮੁਤਾਬਕ ਹਾਕਿਮ ਨੇ ਦੋਵਾਂ ਬੱਚਿਆਂ ਨੂੰ ਸੜਕ 'ਤੇ ਇਹ ਸਭ ਕਰਨ ਤੋਂ ਮਨਾ ਕੀਤਾ ਅਤੇ ਕਿਹਾ ਕਿ ਸੜਕ ਨੂੰ ਗੰਦਾ ਕਰ ਰਹੇ ਹੋ। ਉਸ ਤੋਂ ਬਾਅਦ ਉਸਨੇ ਰਾਮੇਸ਼ਵਰ ਨਾਲ ਮਿਲ ਕੇ ਹਮਲਾ ਕਰ ਦਿੱਤਾ।

ਪੁਲਿਸ ਨੇ ਹਮਲਾ ਕਰਨ ਵਾਲੇ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ:

ਘਟਨਾ ਤੋਂ ਬਾਅਦ ਤਣਾਅ ਹੋਣ ਕਰਕੇ ਇਲਾਕੇ ਵਿੱਚ ਪੁਲਿਸ ਨੂੰ ਤੈਨਾਤ ਕੀਤਾ ਗਿਆ ਹੈ।

ਅਵਿਨਾਸ਼ ਦੇ ਪਿਤਾ ਮਨੋਜ ਵਾਲਮੀਕਿ ਦਾ ਦਾਅਵਾ ਹੈ, ''ਦੋਵੇਂ ਸਵੇਰ 6 ਵਜੇ ਪਖਾਨੇ ਲਈ ਚਲੇ ਜਾਂਦੇ ਸਨ। ਹਾਕਿਮ ਅਤੇ ਰਾਮੇਸ਼ਵਰ ਯਾਦਵ ਨੇ ਉਨ੍ਹਾਂ ਦੀ ਕੁੱਟਮਾਰ ਡਾਂਗਾਂ ਨਾਲ ਕੀਤੀ। ਉਨ੍ਹਾਂ ਨੇ ਦੋਵਾਂ ਨੂੰ ਉਦੋਂ ਤੱਕ ਕੁੱਟਿਆ ਜਦੋਂ ਤੱਕ ਉਨ੍ਹਾਂ ਦੀ ਮੌਤ ਨਹੀਂ ਹੋ ਗਈ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਦੋਵੇਂ ਉੱਥੋਂ ਭੱਜ ਗਏ ਸਨ।''

ਆਧਾਰ, ਡਰਾਈਵਿੰਗ ਲਾਈਸੈਂਸ ਤੇ ਪੈਨ ਕਾਰਡ ਦੇ ਬਦਲੇ ਇੱਕ ਕਾਰਡ ਸੰਭਵ ਹੈ?

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਅਜਿਹੇ ਡਿਜਟਲ ਕਾਰਡ ਦਾ ਸੁਝਾਅ ਦਿੱਤਾ ਹੈ ਜਿਸ ਵਿੱਚ ਦੇਸ ਦੇ ਸਾਰੇ ਨਾਗਰਿਕਾਂ ਦੀਆਂ ਸਾਰੀਆਂ ਜਾਣਕਾਰੀਆਂ ਇਕੱਠੀਆਂ ਹੋਣ।

ਦਿੱਲੀ ਵਿੱਚ ਜਨਗਣਨਾ ਭਵਨ ਦੇ ਉਦਘਾਟਨ ਦੌਰਾਨ ਬੋਲਦੇ ਹੋਏ ਅਮਿਤ ਸ਼ਾਹ ਨੇ ਸੁਝਾਅ ਦਿੱਤਾ ਕਿ ਇਸ ਕਾਰਡ ਵਿੱਚ ਨਾਗਰਿਕਾਂ ਦੇ ਆਧਾਰ, ਪਾਸਪੋਰਟ, ਬੈਂਕ ਅਤੇ ਡਰਾਈਵਿੰਗ ਲਾਇਸੈਂਸ ਵਰਗੇ ਡਾਟਾ ਨੂੰ ਇਕੱਠਾ ਰੱਖਿਆ ਜਾ ਸਕਦਾ ਹੈ।

ਅਮਿਤ ਸ਼ਾਹ ਨੇ ਆਪਣੇ ਭਾਸ਼ਣ ਵਿੱਚ 2021 ਵਿੱਚ ਹੋਣ ਵਾਲੀ ਮਰਦਮਸ਼ੁਮਾਰੀ ਲਈ ਮੋਬਾਈਲ ਐਪ ਦੀ ਵਰਤੋਂ ਦੀ ਗੱਲ ਕਹੀ ਹੈ ਜਿਸ ਨਾਲ ਜਨਗਣਨਾ ਅਧਿਕਾਰੀਆਂ ਨੂੰ ਕਾਗਜ਼ ਅਤੇ ਪੈਨ ਲੈ ਕੇ ਘੁੰਮਣਾ ਨਹੀਂ ਪਵੇਗਾ।

ਅਮਿਤ ਸ਼ਾਹ ਨੇ ਇਸ ਸਬੰਧੀ ਹੋਰ ਕੀ ਕਿਹਾ, ਇੱਥੇ ਕਲਿੱਕ ਕਰੋ ਅਤੇ ਤਫ਼ਸੀਲ ਵਿੱਚ ਪੜ੍ਹੋ

ਚਿਨਮਿਆਨੰਦ ਮਾਮਲਾ: ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਵਿਦਿਆਰਥਣ ਨੂੰ ਜੇਲ੍ਹ ਭੇਜਿਆ

ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਚਿਨਮਿਆਨੰਦ 'ਤੇ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਵਿਦਿਆਰਥਣ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦੇ ਮੁਖੀ ਨਵੀਨ ਅਰੋੜਾ ਨੇ ਬੀਬੀਸੀ ਲਈ ਸਮੀਰਤਮਜ ਮਿਸ਼ਰ ਨੂੰ ਦੱਸਿਆ ਕਿ ਬੁੱਧਵਾਰ ਸਵੇਰੇ ਕੁੜੀ ਨੂੰ ਕੋਤਵਾਲੀ ਲਿਜਾਇਆ ਗਿਆ, ਉਸ ਤੋਂ ਬਾਅਦ ਉਸ ਦਾ ਮੈਡੀਕਲ ਕਰਵਾਇਆ ਗਿਆ।

ਮੈਡੀਕਲ ਟੈਸਟ ਤੋਂ ਬਾਅਦ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਮਜਿਸਟ੍ਰੇਟ ਨੇ ਵਿਦਿਆਰਥਣ ਨੂੰ ਰਿਮਾਂਡ 'ਤੇ ਲੈਣ ਦੀ ਇਜਾਜ਼ਤ ਦੇ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਪੂਰਾ ਮਾਮਲਾ ਹੈ ਕੀ, ਇਸ ਬਾਰੇ ਤਫ਼ਸੀਲ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ

ਟਰੰਪ ਖ਼ਿਲਾਫ਼ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ

ਅਮਰੀਕਾ ਦੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪਲੋਸੀ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਖ਼ਿਲਾਫ਼ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਡੇਮੋਕ੍ਰੇਟਸ ਨੇ ਰਸਮੀ ਤੌਰ 'ਤੇ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਯੁਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ 'ਤੇ ਦਬਾਅ ਬਣਾਇਆ ਕਿ ਉਹ ਟਰੰਪ ਦੇ ਡੇਮੋਕ੍ਰੇਟਿਕ ਵਿਰੋਧੀ ਜੋ ਬਾਈਡਨ ਅਤੇ ਉਨ੍ਹਾਂ ਦੇ ਪੁੱਤਰ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦਾਅਵਿਆਂ ਦੀ ਜਾਂਚ ਸ਼ੁਰੂ ਕਰਨ।

ਇਸ ਬਾਰੇ ਪੂਰੀ ਖ਼ਬਰ ਇੱਥੇ ਕਲਿੱਕ ਕਰੋ ਤੇ ਪੜ੍ਹੋ

PMC ਬੈਂਕ ਦੇ ਕਾਰੋਬਾਰ ਕਰਨ 'ਤੇ 6 ਮਹੀਨੇ ਦੀ ਪਾਬੰਦੀ

ਰਿਜ਼ਰਵ ਬੈਂਕ ਆਫ਼ ਇੰਡੀਆਂ ਨੇ ਪੰਜਾਬ ਐਂਡ ਮਹਾਰਾਸਟਰ ਕੋ-ਆਪਰੇਟਿਵ ਬੈਂਕ (PMC) 'ਤੇ 6 ਮਹੀਨਿਆਂ ਲਈ ਕਾਰੋਬਾਰ ਕਰਨ ਉੱਤੇ ਪਾਬੰਦੀ ਲਾ ਦਿੱਤੀ ਹੈ। ਇਸ ਦੇ ਨਾਲ ਹੀ ਬੈਂਕ ਦੇ ਗਾਹਕ 1000 ਰੁਪਏ ਤੋਂ ਵੱਧ ਨਕਦੀ ਨਹੀਂ ਕਢਵਾ ਸਕਦੇ।

ਆਰਬੀਆਈ ਦੇ ਇਸ ਫ਼ੈਸਲੇ ਨਾਲ ਬੈਂਕ ਉੱਤੇ ਨਿਰਭਰ ਹਜ਼ਾਰਾਂ ਕਾਰੋਬਾਰੀ ਲੋਕ, ਸਵੈ-ਕਾਰੋਬਾਰੀ ਅਤੇ ਰੋਜ਼ਾਨਾਂ ਕਮਾ ਕੇ ਖਾਣ ਵਾਲਿਆਂ ਦੀ ਜ਼ਿੰਦਗੀ ਅੱਧ ਵਿਚਕਾਰ ਲਟਕ ਗਈ ਹੈ।

ਬੈਂਕ ਦੇ ਪ੍ਰਬੰਧਨ ਲਈ ਰੈਗੂਲੇਟਰ ਅਥਾਰਟੀ ਨੇ ਪ੍ਰਬੰਧਕ ਲਗਾ ਦਿੱਤਾ ਹੈ।

ਆਰਬੀਆਈ ਦੀ ਪਾਬੰਦੀ ਕਾਰਨ ਨਾ ਪੀਐਮਸੀ ਬੈਂਕ ਨਾ ਲੋਨ ਦੇ ਸਕਦਾ ਹੈ ਅਤੇ ਨਾ ਹੀ ਕੋਈ ਦੂਜਾ ਨਿਵੇਸ਼ ਕਰ ਸਕਦਾ ਹੈ।

ਆਰਬੀਆਈ ਦੇ ਮੁੱਖ ਮਹਾਪ੍ਰਬੰਧਕ ਯੋਗੇਸ਼ ਦਿਆਲ ਨੇ ਇਸ ਸਬੰਧੀ ਕੀ ਕਿਹਾ, ਇੱਥੇ ਕਲਿੱਕ ਕਰ ਕੇ ਪੜ੍ਹੋ

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)