ਰਾਮ ਜੇਠਮਲਾਨੀ: ਇੰਦਰਾ ਗਾਂਧੀ ਦੇ ਕਾਤਲਾਂ ਦੇ ਵਕੀਲ ਰਹੇ ਜੇਠਮਲਾਨੀ ਬਾਰੇ ਦਿਲਚਸਪ ਤੱਥ

ਹਾਈ-ਪ੍ਰੋਫਾਈਲ ਕੇਸ ਲੜਨ ਵਾਲੇ ਵਕੀਲ ਅਤੇ ਸਾਬਕਾ ਭਾਜਪਾ ਨੇਤਾ ਰਾਮ ਜੇਠਮਲਾਨੀ ਦਾ ਦੇਹਾਂਤ ਹੋ ਗਿਆ ਹੈ। 95 ਸਾਲਾ ਰਾਮ ਜੇਠਮਲਾਨੀ ਲੰਬੇ ਸਮੇਂ ਤੋਂ ਬਿਮਾਰ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਜੇਠਮਲਾਨੀ ਦੀ ਮੌਤ 'ਤੇ ਦੁੱਖ ਜ਼ਾਹਿਰ ਕਰਦਿਆਂ ਟਵੀਟ ਕੀਤਾ।

ਉਨ੍ਹਾਂ ਨੇ ਲਿਖਿਆ, "ਇੱਕ ਬੇਮਿਸਾਲ ਅਤੇ ਮਸ਼ਹੂਰ ਹਸਤੀ ਗੁਆ ਦਿੱਤੀ ਹੈ, ਜਿਨ੍ਹਾਂ ਅਦਾਲਤ ਤੇ ਸੰਸਦ ਵਿੱਚ ਆਪਣੇ ਵੱਡਾ ਯੋਗਦਾਨ ਦਿੱਤਾ ਸੀ। ਉਹ ਬੁੱਧੀਮਾਨ, ਦਲੇਰ ਸੀ ਅਤੇ ਹਰ ਵਿਸ਼ੇ ਦਾ ਦਲੇਰੀ ਨਾਲ ਡੱਟ ਕੇ ਸਾਹਮਣਾ ਕਰਦੇ ਸਨ।"

ਜੇਠਮਲਾਨੀ ਦੇ ਦੇਹਾਂਤ ਰਾਸ਼ਟਰਪਤੀ ਨੇ ਵੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ, "ਉਹ ਜਨਤਕ ਮੁੱਦਿਆਂ 'ਤੇ ਆਪਣੇ ਵਿਚਾਰਾਂ ਵਿਸ਼ੇਸ਼ ਤਰ੍ਹਾਂ ਨਾਲ ਪੇਸ਼ ਕਰਨ ਵਜੋਂ ਜਾਣੇ ਜਾਂਦੇ ਸਨ। ਦੇਸ ਨੇ ਇੱਕ ਵਿਲੱਖਣ ਨਿਆਂਕਾਰ, ਮਹਾਨ ਗਿਆਨੀ ਅਤੇ ਬੁੱਧੀਮਾਨ ਵਿਅਕਤੀ ਨੂੰ ਗੁਆ ਦਿੱਤਾ ਹੈ।"

ਜੇਠਮਲਾਨੀ ਬਾਰ ਕੌਂਸਲ ਦੇ ਚੇਅਰਮੈਨ ਵੀ ਰਹੇ ਹਨ। ਜੇਠਮਲਾਨੀ ਦਾ ਜਨਮ 14 ਸਤੰਬਰ 1923 'ਚ ਮੌਜੂਦਾ ਪਾਕਿਸਤਾਨ 'ਚ ਹੋਇਆ ਸੀ ਪਰ ਵੰਡ ਤੋਂ ਬਾਅਦ ਉਹ ਭਾਰਤ ਆ ਗਏ ਸਨ।

ਸ਼ੁਰੂ ਤੋਂ ਜ਼ਹੀਨ ਮੰਨੇ ਜਾਣ ਵਾਲੇ ਜੇਠਮਲਾਨੀ ਨੇ ਵੰਡ ਤੋਂ ਪਹਿਲਾਂ ਦੇ ਭਾਰਤ ਦੇ ਕਰਾਚੀ ਸ਼ਹਿਰ ਦੇ ਐੱਸਸੀ ਸ਼ਾਹਨੀ ਲਾਅ ਕਾਲਜ ਤੋਂ ਕਾਨੂੰਨ 'ਚ ਹੀ ਮਾਸਟਰ ਡਿਗਰੀ ਲਈ ਅਤੇ ਛੇਤੀ ਹੀ ਉਨ੍ਹਾਂ ਨੇ ਆਪਣੀ 'ਲਾਅ ਫਰਮ' ਵੀ ਬਣੀ ਲਈ ਸੀ।

ਕਰਾਚੀ ਵਿੱਚ ਉਨ੍ਹਾਂ ਦੇ ਨਾਲ ਵਕਾਲਤ ਪੜ੍ਹਨ ਵਾਲੇ ਦੋਸਤ ਏਕੇ ਬਰੋਹੀ ਵੀ ਉਨ੍ਹਾਂ ਦੇ ਨਾਲ 'ਲਾਅ ਫਰਮ' ਵਿੱਚ ਸਨ।

ਇਹ ਵੀ ਪੜ੍ਹੋ

ਪਰ ਜਦੋਂ ਭਾਰਤ ਆਜ਼ਾਦ ਹੋਇਆ ਅਤੇ ਵੰਡ ਹੋਈ ਤਾਂ ਦੰਗੇ ਭੜਕ ਗਏ। ਆਪਣੇ ਇੱਕ ਮਿੱਤਰ ਦੀ ਸਲਾਹ 'ਤੇ ਜੇਠਮਲਾਨੀ ਭਾਰਤ ਆ ਗਏ।

ਹਾਲਾਂਕਿ, ਬਾਅਦ ਵਿੱਚ ਦੋਵੇਂ ਦੋਸਤ ਆਪਣੇ-ਆਪਣੇ ਮੁਲਕ ਵਿੱਚ ਕਾਨੂੰਨ ਮੰਤਰੀ ਵੀ ਬਣੇ।

ਇਹ ਵੀ ਪੜ੍ਹੋ

ਰਾਮ ਜੇਠਮਲਾਨੀ ਨੇ ਹਰ ਕੰਮ ਉਮਰ ਤੋਂ ਪਹਿਲਾਂ ਕੀਤਾ

ਸਾਲ 1923 ਦੇ 14 ਦਸੰਬਰ ਨੂੰ ਸਿੰਧ ਦੇ ਸ਼ਿਕਾਰਪੁਰ ਵਿੱਚ ਜੰਮੇ ਰਾਮ ਜੇਠਮਲਾਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਿੰਧ ਵਿੱਚ ਬਤੌਰ ਪ੍ਰੋਫੈਸਰ ਕੀਤੀ ਸੀ।

ਰਾਮ ਜੇਠਮਲਾਨੀ ਨੇ ਹਰ ਕੰਮ ਉਮਰ ਤੋਂ ਪਹਿਲਾਂ ਹੀ ਕੀਤਾ, ਪੜ੍ਹਾਈ ਵੀ ਅਤੇ ਵਿਆਹ ਵੀ।

13 ਸਾਲ ਦੀ ਉਮਰ ਵਿੱਚ ਮੈਟ੍ਰਿਕ ਪਾਸ ਕਰਕੇ ਅਤੇ 17 ਸਾਲ ਦੀ ਉਮਰ ਵਿੱਚ ਕਾਨੂੰਨੀ ਡਿਗਰੀ ਹਾਸਿਲ ਕਰਨ ਵਾਲੇ ਜੇਠਮਲਾਨੀ ਦੇਸ ਦੇ ਸਭ ਦੇ ਮਹਿੰਗੇ ਵਕੀਲਾਂ ਵਿਚੋਂ ਸਨ।

18 ਸਾਲ ਦੀ ਉਮਰ ਦੀ ਵਿੱਚ ਉਨ੍ਹਾਂ ਦਾ ਵਿਆਹ ਦੁਰਗਾ ਨਾਲ ਹੋ ਗਿਆ ਅਤੇ ਵੰਡ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਆਪਣੇ ਵਾਂਗ ਹੀ ਵਕੀਲ ਰਤਨਾ ਸ਼ਾਹਨੀ ਨਾਲ ਵਿਆਹ ਕੀਤਾ। ਦੋਵੇਂ ਪਤਨੀਆਂ ਅਤੇ ਬੱਚੇ ਨਾਲ ਹੀ ਰਹਿੰਦੇ ਸਨ।

ਜੇਠਮਲਾਨੀ ਦੇ ਦੋ ਬੇਟੇ ਅਤੇ ਦੋ ਬੇਟੀਆਂ ਹਨ। ਇਨ੍ਹਾਂ ਵਿਚੋਂ ਮਹੇਸ਼ ਜੇਠਮਲਾਨੀ ਅਤੇ ਰਾਣੀ ਜੇਠਮਲਾਨੀ ਵੀ ਮਸ਼ਹੂਰ ਵਕੀਲ ਹਨ।

ਰਾਮ ਜੇਠਮਲਾਨੀ ਕੋਲ 78 ਸਾਲ ਵਕਾਲਤ ਦਾ ਤਜੁਰਬਾ ਸੀ ਅਤੇ 94 ਸਾਲ ਦੀ ਉਮਰ ਵਿੱਚ ਜਦੋਂ ਉਹ ਅਰੁਣ ਜੇਤਲੀ ਦੇ ਖ਼ਿਲਾਫ਼ ਲੜ੍ਹ ਰਹੇ ਸਨ ਤਾਂ ਉਮਰ ਦੇ ਉਸ ਦੌਰ ਵਿੱਚ ਵੀ ਯਾਦਦਾਸ਼ਤ, ਸੈਂਸ ਆਫ ਹਿਊਮਰ ਅਤੇ ਹਮਲਾਵਰ ਸ਼ੈਲੀ 'ਚ ਜ਼ਰਾ ਵੀ ਕਮੀ ਨਹੀਂ ਸੀ।

ਰਾਮ ਜੇਠਮਲਾਨੀ ਦੇ 13 ਵੱਡੇ ਕੇਸ

  • ਜੇਠਮਲਾਨੀ ਇੰਦਰਾ ਗਾਂਧੀ ਦੀ ਹੱਤਿਆ ਦੇ ਮਾਮਲੇ ਵਿੱਚ ਉਨ੍ਹਾਂ ਦੇ ਹਤਿਆਰੇ ਕਿਹਰ ਸਿੰਘ ਅਤੇ ਸਤਵੰਤ ਸਿੰਘ ਅਤੇ ਰਾਜੀਵ ਗਾਂਧੀ ਦੇ ਕਤਲ ਮਾਮਲੇ 'ਚ ਦੋਸ਼ੀ ਮੁਰੂਗਨ ਲਈ ਅਦਾਲਤ ਵਿੱਚ ਪੇਸ਼ ਹੋਏ ਸਨ।
  • ਜੇਠਮਲਾਨੀ ਮਰਹੂਮ ਅਰੁਣ ਜੇਤਲੀ ਵੱਲੋਂ ਦਾਇਰ ਮਾਣਹਾਨੀ ਦੇ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਹੋਰਨਾਂ ਨੇਤਾਵਾਂ ਦੀ ਵੀ ਪੈਰਵੀ ਕੀਤੀ ਸੀ।
  • ਉਨ੍ਹਾਂ ਨੇ ਅੰਡਰਵਰਲਡ ਡਾਨ ਹਾਜੀ ਮਸਤਾਨ ਦੀ ਵੀ ਪੈਰਵੀ ਕੀਤੀ ਸੀ।
  • ਹਵਾਲਾ ਕਾਂਡ ਵਿੱਚ ਰਾਮ ਜੇਠਮਲਾਨੀ ਸੀਨੀਅਰ ਭਾਜਪਾ ਨੇਤਾ ਲਾਲਕ੍ਰਿਸ਼ਨ ਆਡਵਾਨੀ ਦੇ ਵਕੀਲ ਵੀ ਰਹੇ ਹਨ।
  • ਦਿੱਲੀ ਦੇ ਬੇਹੱਦ ਮਸ਼ਹੂਰ ਜੇਸਿਕਾ ਲਾਲ ਮਾਮਲੇ ਵਿੱਚ ਉਹ ਮੁਲਜ਼ਮ ਮਨੁ ਸ਼ਰਾ ਦੇ ਵਕੀਲ ਸਨ।
  • ਸੋਹਰਾਬੁਦੀਨ ਫਰਜ਼ੀ ਮੁਠਭੇੜ ਮਾਮਲੇ ਵਿੱਚ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕੇਸ ਲੜਿਆ।
  • 2ਜੀ ਘੁਟਾਲੇ ਮਾਮਲਾ ਵਿੱਚ ਉਹ ਡੀਐੱਮ ਦੀ ਨੇਤਾ ਕਨੀਮੋਝੀ ਦੇ ਵਕੀਲ ਸਨ।
  • ਰਾਮ ਜੇਠਮਲਾਨੀ ਕਥਿਤ ਬਲਾਤਕਾਰ ਮਾਮਲੇ ਵਿੱਚ ਗ੍ਰਿਫ਼ਤਾਰ ਬਾਪੂ ਆਸਾਰਾਮ ਦੇ ਵੀ ਵਕੀਲ ਰਹੇ ਸਨ।
  • ਆਮਦਨ ਤੋਂ ਵੱਧ ਜਾਇਦਾਦ ਵਾਲੇ ਮਾਮਲੇ ਵਿੱਚ ਉਹ ਤਾਮਿਲਨਾਡੂ ਮਰਹੂਮ ਮੁੱਖ ਮੰਤਰੀ ਜੈਲਲਿਤਾ ਦੇ ਵਕੀਲ ਵੀ ਸਨ।
  • ਗੈ਼ਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਉਨ੍ਹਾਂ ਨੇ ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਯੇਦੁਰੱਪਾ ਦਾ ਵੀ ਬਚਾਅ ਕੀਤੀ ਸੀ।
  • ਚਾਰੇ ਘੁਟਾਲੇ ਵਿੱਚ ਰਾਮ ਜੇਠਮਲਾਨੀ ਲਾਲੂ ਪ੍ਰਸਾਦ ਯਾਦਵ ਦੇ ਵਕੀਲ ਸਨ।
  • ਰਾਮਲੀਲਾ ਮੈਦਾਨ ਵਿੱਚ ਬਾਬਾ ਰਮਦੇਲ ਦੇ ਵੀ ਵਕੀਲ ਸਨ।
  • ਸੇਬੀ ਮਾਮਲੇ ਵਿੱਚ ਸੁਬਰਤ ਰਾਇ ਸਹਾਰਾ ਦੇ ਵਕੀਲ ਵੀ ਰਹੇ ਸਨ।

ਰਾਮ ਜੇਠਮਲਾਨੀ ਭਾਰਤੀ ਜਨਤਾ ਪਾਰਟੀ ਵਿੱਚ ਸਨ ਅਤੇ ਬਿਹਾਰ ਤੋਂ ਰਾਜ ਸਭਾ ਲਈ ਚੁਣੇ ਗਏ ਪਰ ਉਨ੍ਹਾਂ ਬਾਗ਼ੀ ਤੇਵਰਾਂ ਕਰਕੇ ਬਾਅਦ ਵਿੱਚ ਪਾਰਟੀ ਨੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਸੀ।

ਉਨ੍ਹਾਂ ਨੇ ਬਿਹਾਰ ਚੋਣਾਂ ਦੌਰਾਨ ਕਿਹਾ ਸੀ ਕਿ ਉਹ ਚੋਣਾਂ ਵਿੱਚ ਮੋਦੀ ਦੀ ਹਾਰ ਦੇਖਣਾ ਚਾਹੁੰਦੇ ਸਨ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)