ਆਟੋ ਇੰਡਸਟਰੀ ਦਾ ਹਾਲ: 'ਮਜ਼ਦੂਰ ਨੌਕਰੀ ਲੱਭ ਲੈਣਗੇ ਪਰ ਮਾਲਕ ਹੋ ਕੇ ਮੈਂ ਕਿੱਥੇ ਜਾਵਾਂ'

    • ਲੇਖਕ, ਨਿਤਿਨ ਸ੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

ਪੂਰਬੀ ਭਾਰਤ ਦੇ ਦੂਰ-ਦੁਰਾਡੇ ਦੇ ਇੱਕ ਪਿੰਡ ਵਿੱਚ ਇੱਕ ਨੌਜਵਾਨ ਜੋੜਾ ਗੱਲ ਕਰ ਰਿਹਾ ਸੀ ਕਿ ਹਫ਼ਤੇ ਦੇ ਅਖ਼ੀਰ ਤੱਕ ਹੀ ਚੌਲ ਚੱਲਣਗੇ।

ਉਸ ਦੀ ਪਤਨੀ ਨੇ ਆਪਣੇ ਛੋਟੇ ਜਿਹੇ ਮਿੱਟੀ ਦੇ ਘਰ ਵੱਲ ਝਾਕ ਦੇ ਦੇਖਿਆ ਦੇ ਕਿਹਾ, "ਸਰ, ਤੁਸੀਂ ਗ਼ਲਤ ਜਗ੍ਹਾ ਆ ਗਏ ਹੋ, ਪਹਿਲਾਂ ਨੇੜਲੀਆਂ ਖਾਲੀ ਪਈਆਂ ਫੈਕਟਰੀਆਂ ਵਿੱਚ ਦੇਖੋ।"

ਪਰਿਵਾਰ ਵਿੱਚ ਸਿਰਫ਼ ਉਸ ਦਾ ਪਤੀ ਹੀ ਕਮਾਉਣ ਵਾਲਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਜਦੋਂ ਤੱਕ ਅਰਥਚਾਰੇ ਦੀ ਰਫ਼ਤਾਰ ਮੰਦੀ ਨਹੀਂ ਸੀ ਉਦੋਂ ਤੱਕ ਅਸੀਂ ਵਧੀਆ ਗੁਜ਼ਾਰਾ ਕਰ ਰਹੇ ਸੀ। ਹੁਣ ਖਾਣ ਦਾ ਪ੍ਰਬੰਧ ਕਰਨਾ ਔਖਾ ਹੋ ਗਿਆ ਹੈ ਅਤੇ ਮੈਂ ਆਪਣੇ ਬੱਚੇ ਵੀ ਸਕੂਲੋਂ ਹਟਾ ਲਏ ਹਨ। ਮੇਰੀ ਮਾਂ ਬਿਮਾਰ ਹੈ ਅਤੇ ਜੇਕਰ ਕਿਸੇ ਦਿਨ ਮੈਂ ਬਿਮਾਰ ਹੋ ਗਿਆ ਤਾਂ ਇਹ ਕਿਵੇਂ ਗੁਜ਼ਾਰਾ ਕਰਨਗੇ?"

ਰਾਮ ਪੂਰਬੀ ਭਾਰਤ ਦੇ ਜਮਸ਼ੇਦਪੁਰ 'ਚ ਇੱਕ ਕੰਪਨੀ ਲਈ ਕੰਮ ਕਰਦਾ ਸੀ, ਜੋ ਕਾਰਾਂ ਅਤੇ ਭਾਰੀ ਵਾਹਨਾਂ ਦੇ ਸਪੇਅਰ ਪਾਰਟ ਬਣਾਉਂਦੀ ਸੀ।

ਪਰ ਪਿਛਲੇ ਸਾਲ ਉਸਨੇ ਸਿਰਫ਼ 14 ਦਿਨ ਹੀ ਕੰਮ ਕੀਤਾ। ਘਟਦੀ ਮੰਗ ਕਾਰਨ ਉਸ ਦੀ ਕੰਪਨੀ ਹਫ਼ਤੇ ਵਿੱਚ ਕਈ ਦਿਨ ਬੰਦ ਰਹਿੰਦੀ ਸੀ।

ਭਾਰਤ ਵਿੱਚ ਮੰਗ ਘੱਟਣ ਕਾਰਨ ਆਰਥਿਕ ਵਿਕਾਸ ਦੀ ਰਫ਼ਤਾਰ ਸੁਸਤ ਹੋ ਰਹੀ ਹੈ। ਦੇਸ ਦੀ ਆਟੋਮੋਬਾਈਲ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਦੇ ਤਹਿਤ ਕੰਪਨੀਆਂ ਨੂੰ ਅਸਥਾਈ ਤੌਰ 'ਤੇ ਉਤਪਾਦਨ ਰੋਕਣਾ ਪਿਆ ਅਤੇ ਨੌਕਰੀਆਂ ਵਿੱਚ ਕਟੌਤੀ ਕਰਨੀ ਪਈ।

ਇਹ ਵੀ ਪੜ੍ਹੋ-

ਜੁਲਾਈ 2019 ਵਿੱਚ ਵਾਹਨਾਂ ਦੀ ਵਿਕਰੀ ਵਿੱਚ 30 ਫੀਸਦ ਦੀ ਗਿਰਾਵਟ ਆਈ ਹੈ।

ਬੈਂਕਿੰਗ ਸੈਕਟਰ ਦੇ ਸੰਕਟ ਕਾਰਨ ਆਟੋ-ਡੀਲਰਜ਼ ਅਤੇ ਸੰਭਾਵਿਤ ਕਾਰ ਖਰੀਦਾਰ ਕ੍ਰੇਡਿਟ ਐਕਸਸ ਕਰਨ ਲਈ ਸੰਘਰਸ਼ ਕਰ ਰਹੇ ਹਨ।

ਇਹ ਛੋਟੇ ਅਤੇ ਮੱਧਮ ਆਕਾਰ ਦੇ ਧੰਦੇ ਹਨ, ਜੋ ਵੱਡੇ ਨਿਰਮਾਤਾਵਾਂ ਨੂੰ ਸਪਲਾਈ ਕਰਦੇ ਹਨ ਤੇ ਇਹੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

ਪੇਸ਼ੇ ਤੋਂ ਇੰਜੀਅਨੀਅਰ ਸਮੀਰ ਸਿੰਘ ਨੂੰ ਆਪਣੇ ਪਿਤਾ ਦੀ ਬਿਮਾਰੀ ਅਤੇ ਆਪਣੇ ਪਰਿਵਾਰ ਦੇ ਆਟੋ ਸਪੇਅਰਸ ਪਾਰਟਸ ਦੇ ਨਿਰਮਾਣ ਯੂਨਿਟ ਦੀ ਮਾੜੀ ਹਾਲਤ ਕਾਰਨ ਆਪਣੇ ਘਰ ਜਮਸ਼ੇਦਪੁਰ ਵਾਪਸ ਜਾਣਾ ਪਿਆ।

ਆਪਣੀ ਵਾਪਸੀ ਮਗਰੋਂ ਪਿਛਲੇ ਦੋ ਦਹਾਕਿਆਂ 'ਚ ਸਮੀਰ ਨੇ ਨਾਲ ਕੇਵਲ ਵਪਾਰ ਨੂੰ ਮੁੜ ਖੜ੍ਹਾ ਕੀਤਾ ਬਲਕਿ ਆਪਣੀ ਉਤਪਾਦਨ ਇਕਾਈਆਂ ਨੂੰ ਵਧਾਇਆ, ਜੋ ਭਾਰੀ ਵਾਹਨਾਂ ਨੂੰ ਸਪੇਅਰਸ ਪਾਰਟਸ ਮੁਹੱਈਆ ਕਰਵਾਉਂਦੇ ਸਨ।

ਉਨ੍ਹਾਂ ਨੇ ਦੱਸਿਆ, "ਮੈਨੂੰ ਆਪਣੀਆਂ ਯੂਨਿਟਾਂ ਨੂੰ ਚਲਾਉਂਦਿਆਂ ਰੱਖਣ ਲਈ ਇੰਨਾਂ ਸੰਘਰਸ਼ ਕਦੇ ਨਹੀਂ ਕਰਨਾ ਪਿਆ।"

ਉਨ੍ਹਾਂ ਨੇ ਕਿਹਾ, "ਤੁਹਾਨੂੰ ਵਪਾਰ ਕਰਨ ਲਈ ਪੈਸੇ ਦੋ ਲੋੜ ਹੁੰਦੀ ਹੈ ਅਤੇ ਇੱਕ ਮਜ਼ਬੂਤ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ। ਮੇਰੇ ਵਰਗੇ ਹੋਰ ਛੋਟੇ ਪੱਧਰ ਦੇ ਕਾਰੋਬਾਰੀਆਂ ਨੇ ਆਪਣੇ ਸਾਰਾ ਪੈਸਾ, ਬਚਤ ਅਤੇ ਕਰਜ਼ ਆਪਣੇ ਕਾਰੋਬਾਰ 'ਚ ਲਗਾ ਦਿੰਤੇ ਹਨ।"

"ਮੇਰੇ ਕਾਮੇ ਕਈ ਹਫ਼ਤੇ ਬੇਕਾਰ ਬੈਠੇ ਰਹੇ ਅਤੇ ਮੈਨੂੰ ਬਹੁਤ ਬੁਰਾ ਲੱਗਾ। ਜੇਕਰ ਇਹ ਜਾਰੀ ਰਹਿੰਦਾ ਤਾਂ ਸ਼ਾਇਦ ਉਹ ਹੋਰ ਕਿਤੇ ਨੌਕਰੀ ਲੱਭ ਲੈਂਦੇ। ਪਰ ਮੈਂ ਕੋਈ ਨੌਕਰੀ ਨਹੀਂ ਲੱਭ ਸਕਦਾ, ਮੇਰੀ ਜ਼ਿੰਦਗੀ ਇੱਥੋਂ ਹੀ ਸ਼ੁਰੂ ਹੁੰਦੀ ਹੈ ਤੇ ਇੱਥੇ ਹੀ ਖ਼ਤਮ ਹੁੰਦੀ ਹੈ।"

ਪਿਛਲੇ ਦੋ ਦਹਾਕਿਆਂ ਦੇ ਮੁਕਾਬਲੇ ਮੌਜੂਦਾ ਦੌਰ 'ਚ ਭਾਰਤ 'ਚ ਆਟੋ ਸੈਕਟਰ ਦੀ ਵਿਕਰੀ 'ਚ ਭਾਰੀ ਗਿਰਾਵਟ ਆਈ ਹੈ।

ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਟੋ ਸੈਕਟਰ ਸਿੱਧੇ ਜਾਂ ਅਸਿੱਧੇ ਤੌਰ 'ਤੇ ਕਰੀਬ 30-35 ਲੱਖ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ।

ਹੁਣ ਤੱਕ ਹਜ਼ਾਰਾਂ ਲੋਕ ਆਪਣੀ ਨੌਕਰੀ ਗੁਆ ਚੁੱਕੇ ਹਨ। ਉਦਯੋਗਿਕ ਸ਼ਹਿਰ ਜਮਸ਼ੇਦਪੁਰ ਦੇ ਲੋਕਾਂ ਦੇ ਸੰਕਟ ਮੱਠੇ ਪੈਂਦੇ ਅਰਥਚਾਰੇ ਦੇ ਅਸਰ ਨੂੰ ਦਰਸਾਉਂਦੇ ਹਨ।

ਆਦਿਤਿਆਪੁਰ ਦੇ ਵਿੱਚੋ-ਵਿੱਚ ਪੈਂਦਾ ਇਮਲੀ ਚੌਂਕ ਕਾਫੀ ਭੀੜ-ਭੜੱਕੇ ਵਾਲਾ ਇਲਾਕਾ ਹੈ, ਜਿੱਥੇ ਜ਼ਿਆਦਾਤਰ ਆਟੋ-ਪਾਰਟਸ ਬਣਾਉਣ ਵਾਲੀਆਂ ਸਹਾਇਕ ਇਕਾਈਆਂ ਹਨ।

ਇਹ ਵੀ ਪੜ੍ਹੋ-

'ਬਾਥਰੂਮ ਸਾਫ ਜਾਂ ਸੜਕਾਂ ਸਾਫ ਕਰਨ ਲਈ ਮਜ਼ਬੂਰ'

ਇੱਥੇ ਦਿਹਾੜੀ 'ਤੇ ਕੰਮ ਕਰਨ ਵਾਲੇ ਸੈਂਕੜੇ ਮਜ਼ਦੂਰ ਰੋਜ਼ ਸਵੇਰੇ ਇਕੱਠੇ ਹੁੰਦੇ ਹਨ।

ਪਰ ਅਸੀਂ ਇਸਦੇ ਬਿਲਕੁਲ ਉਲਟ ਨਜ਼ਾਰਾ ਦੇਖਿਆ। ਹਰ ਉਮਰ ਵਰਗ ਦੀਆਂ ਦੀਆਂ ਔਰਤਾਂ ਅਤੇ ਮਰਦ, ਬੇਚੈਨ ਅਤੇ ਉਤਾਵਲੇ ਹੋ ਕੇ ਇੱਕ ਦਿਨ ਕੰਮ ਮਿਲਣ ਦੀ ਆਸ ਕਰ ਰਹੇ ਸਨ। ਕਈਆਂ ਨੇ ਸਾਨੂੰ ਠੇਕੇਦਾਰ ਹੀ ਸਮਝ ਲਿਆ ਸੀ।

ਤਿੰਨ ਬੱਚਿਆਂ ਦੀ ਮਾਂ ਲਕਸ਼ਮੀ ਘੱਟੋ-ਘੱਟ 15 ਕਿਲੋਮੀਟਰ ਤੋਂ ਰੁਜ਼ਗਾਰ ਦੀ ਆਸ 'ਚ ਆਉਂਦੀ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਉਹ ਲਗਾਤਾਰ ਨਿਰਾਸ਼ ਹੋ ਰਹੀ ਹੈ।

ਉਸ ਦੇ ਮੁਤਾਬਕ, "ਹਰ ਦਿਨ ਬੁਰਾ ਹਾਲ ਹੋ ਰਿਹਾ ਹੈ। ਕੁਝ ਕਿਸਮਤ ਵਾਲਿਆਂ ਨੂੰ ਕੰਮ ਮਿਲ ਜਾਂਦਾ ਪਰ ਜ਼ਿਆਦਾਤਕ ਲੋਕ ਖਾਲੀ ਹੱਥ ਹੀ ਮੁੜਦੇ ਹਨ। ਇਥੋਂ ਤੱਕ ਬਸ ਦੇ ਕਿਰਾਏ ਲਈ ਪੈਸੇ ਵੀ ਨਹੀਂ ਜੁੜਦੇ।"

"ਕਈ ਵਾਰ ਸਾਨੂੰ ਕਈ ਘੰਟੇ ਤੁਰ ਕੇ ਘਰ ਜਾਣਾ ਪੈਂਦਾ ਹੈ। ਅਸੀਂ 400 ਤੋਂ 500 ਰੁਪਏ ਰੋਜ਼ਾਨਾ ਕਮਾ ਲੈਂਦੇ ਸੀ, ਇਸ ਤੋਂ ਵੱਧ ਨਹੀਂ। ਪਰ ਹੁਣ ਅਸੀਂ ਬਾਥਰੂਮ ਸਾਫ ਜਾਂ ਸੜਕਾਂ ਸਾਫ ਕਰਕੇ 100 ਤੋਂ 1500 ਰੁਪਏ ਦੀ ਨੌਕਰੀ ਕਰਨ ਲਈ ਮਜ਼ਬੂਰ ਹਾਂ।"

ਮੱਠੀ ਪੈਂਦੀ ਆਰਥਿਕ ਰਫ਼ਤਾਰ 'ਚ ਆਟੋ ਉਦਯੋਗ ਲਈ ਜੋ ਹੋਰ ਵੀ ਬੁਰੀ ਖ਼ਬਰ ਹੈ ਉਹ ਇਹ ਹੈ ਕਿ ਇਸ ਨਾਲ ਵਧੇਰੇ ਨੌਕਰੀਆਂ ਜਾਣ ਦਾ ਖ਼ਤਰਾ ਹੈ।

ਮੈਂ ਸੰਜੇ ਸਭਰਵਾਲ ਨੂੰ ਮਿਲਿਆ, ਜੋ ਸਪੇਅਰਸ ਪਾਰਸਟ ਦੇ ਨਿਰਮਾਤਾ ਦੇ ਨਾਲ-ਨਾਲ ਕਾਰ ਉਦਯੋਗ ਬਾਡੀ (ACMA) ਦੇ ਜਨਰਲ ਸਕੱਤਰ ਵੀ ਹਨ।

ਇਹ ਵੀ ਪੜ੍ਹੋ-

'ਹਾਲਾਤ ਸੁਧਰਨ ਵਿੱਚ ਸਮਾਂ ਲੱਗੇਗਾ'

ਸਭਰਵਾਲ ਦਾ ਕਹਿਣਾ ਹੈ, "ਇਸ ਸਾਲ ਕਮੀ ਆਈ ਹੈ, ਹਰ ਇੱਕ ਉਤਪਾਦ ਸਮੂਹ ਜਿਵੇਂ ਦੋਪਹੀਆ ਵਾਹਨ, ਕਾਰਾਂ, ਵਪਾਰਕ ਵਾਹਨਾਂ ਆਦਿ ਨੂੰ ਪ੍ਰਭਾਵਿਤ ਕੀਤਾ ਹੈ। ਜੋ ਹੁਣ ਹੋ ਰਿਹਾ ਹੈ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।"

ਹਜ਼ਾਰਾਂ ਲੋਕ ਰੋਜ਼ੀ-ਰੋਟੀ ਲਈ ਫੈਕਟਰੀਆਂ 'ਤੇ ਨਿਰਭਰ ਕਰਦੇ ਹਨ ਪਰ ਅੱਗੇ ਇਸ ਤੋਂ ਵੀ ਬੁਰੀ ਖ਼ਬਰ ਹੋ ਸਕਦੀ ਹੈ।

ਰੁਪੇਸ਼ ਕਟਾਰੀਆ ਇੱਕ ਆਟੋ ਪਾਰਸਟ ਦੇ ਨਿਰਮਾਤਾ ਹਨ, ਉਨ੍ਹਾਂ ਕੋਲ ਦੋ ਇਕਾਈਆਂ ਹਨ ਜੋ ਪਿਛਲੇ ਮਹੀਨੇ ਤੋਂ ਸਿਰਫ਼ ਹਫ਼ਤੇ ਲਈ ਚੱਲੀਆਂ ਹਨ।

ਤਕਰੀਬਨ ਖਾਲੀ ਪਈ ਫੈਕਟਰੀ ਵਿੱਚ ਬੈਠਿਆਂ ਉਨ੍ਹਾਂ ਨੇ ਕਿਹਾ, "ਜ਼ਿਆਦਾ ਪਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਮਾਰਕਿਟ 'ਚ ਅਚਾਨਕ ਹੀ ਗਿਰਾਵਟ ਆਈ।"

"ਮੈਂ ਇਹ ਮੰਨ ਸਕਦਾ ਹਾਂ ਕਿ ਆਰਥਿਕ ਵਿਕਾਸ ਦੀ ਦਰ ਮੱਠੀ ਹੋਣ ਕਰ ਕੇ ਭਾਰੀ ਵਪਾਰਕ ਵਾਹਨਾਂ ਦੀ ਵਿਕਰੀ ਘੱਟ ਹੋ ਗਈ। ਪਰ ਸਸਤੇ ਵਾਹਨ ਜਿਵੇਂ ਕਿ ਮੋਟਰਸਾਈਕਲ, ਆਦਿ ਦੀ ਵਿਕਰੀ ਕਿਉਂ ਘੱਟ ਗਈ?"

"ਇਹ ਤਾਂ ਇੰਨੇ ਮਹਿੰਗੇ ਨਹੀਂ ਹੁੰਦੇ। ਇਹ ਮੰਨਣਾ ਪਵੇਗਾ ਕਿ ਹਾਲਾਤ ਸੁਧਰਨ ਵਿੱਚ ਸਮਾਂ ਲੱਗੇਗਾ।"

ਕਾਰ ਉਦਯੋਗ ਸੈਕਟਰ ਨੂੰ ਮੁੜ ਸੁਰਜੀਤ ਕਰਨ ਲਈ, ਵਪਾਰੀ ਇਹ ਮੰਗ ਕਰ ਰਹੇ ਹਨ ਕਿ ਟੈਕਸ ਵਿੱਚ ਕਟੌਤੀ ਕੀਤੀ ਜਾਵੇ ਅਤੇ ਡੀਲਰਾਂ ਤੇ ਗਾਹਕਾਂ ਨੂੰ ਅਸਾਨੀ ਨਾਲ ਲੋਨ ਮਿਲ ਜਾਵੇ।

ਕੁਝ ਦਾ ਇਹ ਵੀ ਮੰਨਣਾ ਹੈ ਕਿ ਸਰਕਾਰ ਨੂੰ ਇਲੈਕਟਰਿਕ ਵਾਹਨਾਂ ਨੂੰ ਵਧਾਵਾ ਦੇਣ ਦੀ ਸਪੀਡ ਨੂੰ ਹੌਲੀ ਕਰਨਾ ਚਾਹੀਦਾ ਹੈ।

ਆਰਥਿਕ ਸਥਿਤੀ ਨੂੰ ਸੁਧਾਰਨ ਲਈ ਸਰਕਾਰ ਨੇ ਹਾਲ ਹੀ ਵਿੱਚ ਕੁਝ ਕਦਮ ਚੁੱਕਣ ਬਾਰੇ ਐਲਾਨ ਕੀਤਾ ਹੈ।

ਕੀ ਇਹ ਕਦਮ ਕਾਫੀ ਹੋਣਗੇ? ਇਸ ਸਵਾਲ ਦਾ ਜਵਾਬ ਦੇਣਾ ਅਜੇ ਔਖਾ ਹੈ।

ਕਾਰ ਉਦਯੋਗ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਹੈ ਇਹ ਆਰਥਿਕ ਹਾਲਾਤ ਨੂੰ ਦਰਸਾਉਂਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਕਾਰ ਉਦਯੋਗ ਵਿੱਚ ਸਭ ਤੋਂ ਜ਼ਿਆਦਾ ਮੰਦੀ ਆਈ ਹੈ। ਇਸ ਕਾਰਨ ਭਾਰਤ ਦੇ ਆਰਥਿਕ ਹਾਲਾਤ ਬਾਰੇ ਵੀ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)