US Open: ਹਰਿਆਣਾ ਦੇ ਖਿਡਾਰੀ ਨੇ ਯੂਐੱਸ ਓਪਨ 'ਚ ਰੌਜਰ ਫੈਡਰਰ ਨੂੰ ਚੌਂਕਾਇਆ, ਮੈਚ ਹਾਰੇ ਪਰ ਦਿਲ ਜਿੱਤੇ

ਹਰਿਆਣਾ ਦੇ ਝੱਜਰ ਕਸਬੇ ਤੋਂ ਸਬੰਧਤ ਸੁਮਿਤ ਨਾਗਲ ਨੇ ਜਦੋਂ ਯੂਐੱਸ ਓਪਨ ’ਚ ਜਗ੍ਹਾ ਬਣਾਈ ਤਾਂ ਇਸੇ ਨੂੰ ਹੀ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਸੀ।

ਟੈਨਿਸ ਦੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਪਹਿਲੇ ਹੀ ਰਾਊਂਡ ਵਿੱਚ ਸਾਹਮਣਾ ਹੋਇਆ ਰੌਜਰ ਫੈਡਰਰ ਨਾਲ, ਜਿਸ ਨੂੰ ਸੁਮਿਤ ਖ਼ੁਦ "ਟੈਨਿਸ ਦਾ ਰੱਬ' ਮੰਨਦੇ ਹਨ। ਸੁਮਿਤ ਨੇ ਵੀ ਕਿਹਾ ਕਿ ਉਸ ਲਈ ਇੰਨਾ ਹੀ ਬਹੁਤ ਹੈ ਕਿ ਫੈਡਰਰ ਖ਼ਿਲਾਫ਼ ਖੇਡਣ ਦਾ ਮੌਕਾ ਮਿਲੇਗਾ।

ਫਿਰ ਵੀ ਸੁਮਿਤ ਨੇ ਜਦੋਂ ਮੈਚ ਦੇ ਪਹਿਲੇ ਸੈੱਟ ਵਿੱਚ ਫੈਡਰਰ ਨੂੰ ਹਰਾਇਆ ਤਾਂ ਖ਼ੁਦ ਲਈ ਟੈਨਿਸ ਦੀ ਦੁਨੀਆਂ ਵਿੱਚ ਫਿਲਹਾਲ ਥਾਂ ਜ਼ਰੂਰ ਬਣਾ ਲਈ।

ਭਾਵੇਂ ਮੈਚ ਵਿੱਚ ਉਹ ਚੌਥੇ ਸੈੱਟ ਆਉਣ ਤੱਕ ਹਾਰ ਗਏ ਪਰ 22 ਸਾਲਾਂ ਦੇ ਸੁਮਿਤ ਨੇ ਇਹ ਜ਼ਰੂਰ ਯਕੀਨੀ ਬਣਾ ਲਿਆ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤ ਹੀ ਨਹੀਂ ਦੁਨੀਆਂ 'ਚ ਟੈਨਿਸ ਦੇ ਫ਼ੈਨ ਉਨ੍ਹਾਂ ਬਾਰੇ ਉਤਸੁਕ ਰਹਿਣਗੇ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ 'ਤੇ ਵੀ ਦਿੱਲੀ ਦੇ ਰਹਿਣ ਵਾਲੇ ਸੁਮਿਤ ਦੀ ਚਰਚਾ ਜ਼ੋਰ-ਸ਼ੋਰ ਨਾਲ ਹੋ ਰਹੀ ਹੈ।

ਟਵਿੱਟਰ 'ਤੇ ਗੀਤਿਕਾ ਸਵਾਮੀ ਨੇ ਲਿਖਿਆ ਕਿ ਕਿਸੇ ਗ੍ਰੈਂਡ ਸਲੈਮ ਦੇ ਮੁੱਖ ਮੁਕਾਬਲੇ ਵਿੱਚ ਪਹਿਲਾ ਮੈਚ ਖੇਡ ਰਹੇ ਸੁਮਿਤ ਨੇ ਫ਼ੈਡਰਰ ਨੂੰ ਹੈਰਾਨ ਕਰ ਦਿੱਤਾ ਹੈ।

ਸ਼੍ਰੀਧਰ ਨਾਂ ਦੇ ਇੱਕ ਟਵਿੱਟਰ ਯੂਜ਼ਰ ਨੇ ਤਾਂ ਮਜ਼ਾਕ ਵੀ ਕੀਤਾ, ਕਿਹਾ ਕਿ ਭਾਰਤ ਦੀਆਂ ਉਪਲਬਧੀਆਂ 'ਤੇ ਫ਼ਿਲਮਾਂ ਬਣਾਉਣ ਵਾਲੇ ਅਕਸ਼ੇ ਕੁਮਾਰ ਨੇ ਤਾਂ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ!

ਜਦੋਂ ਸੁਮਿਤ ਨੇ ਕੁਆਲੀਫਾਈ ਕੀਤਾ ਸੀ ਤਾਂ ਉਨ੍ਹਾਂ ਨੇ ਟੈਨਿਸ ਦੀ ਮੁੱਖ ਸੰਸਥਾ ਏਟੀਪੀ ਨਾਲ ਗੱਲ ਕਰਦਿਆਂ ਕਿਹਾ ਸੀ, "ਮੈਂ ਦਰਸ਼ਕਾਂ ਦੇ ਜਜ਼ਬੇ ਦਾ ਮਜ਼ਾ ਲਵਾਂਗਾ, ਇਤਿਹਾਸ ਦੇ ਸਭ ਤੋਂ ਚੰਗੇ ਟੈਨਿਸ ਖਿਡਾਰੀ ਖ਼ਿਲਾਫ਼ ਖੇਡਾਂਗਾ। ਮੈਂ ਤਾਂ ਭਾਰਤ ਤੋਂ ਆਇਆ ਕੋਈ ਮੁੰਡਾ ਹਾਂ ਪਰ ਮੈਨੂੰ ਇਸ ਪਰਿਭਾਸ਼ਾ ਨਾਲ ਕੋਈ ਸਮੱਸਿਆ ਨਹੀਂ, ਜਦੋਂ ਤੱਕ ਮੈਂ ਆਪਣਾ ਨਾਂ ਨਹੀਂ ਬਣਾ ਲੈਂਦਾ।"

ਸੌਰਭ ਰਾਇ ਨੇ ਲਿਖਿਆ ਕਿ ਸੁਮਿਤ ਨਾਗਲ ਇੰਨਾ ਚੰਗਾ ਖੇਡ ਰਹੇ ਹਨ ਕਿ "ਮੈਂ ਆਪਣੇ ਪਸੰਦੀਦਾ ਖਿਡਾਰੀ ਫ਼ੈਡਰਰ ਨੂੰ ਛੱਡ ਕੇ ਹੁਣ ਸੁਮਿਤ ਦਾ ਸਮਰਥਨ ਕਰ ਰਿਹਾ ਹਾਂ"।

ਇਸ ਸਭ ਵਿਚਕਾਰ ਭਾਰਤ ਦੇ ਚੈਂਪੀਅਨ ਸ਼ੂਟਰ ਤੇ ਓਲੰਪਿਕ ਵਿਜੇਤਾ ਅਭਿਨਵ ਬਿੰਦਰਾ ਨੇ ਟਵੀਟ ਕੀਤਾ ਕਿ ਸੁਮਿਤ ਦੀ ਇੱਕ ਸੈੱਟ ਦੀ ਜਿੱਤ ਨੂੰ ਪਰਿਪੇਖ ਵਿੱਚ ਵੇਖਣਾ ਚਾਹੀਦਾ ਹੈ ਕਿਉਂਕਿ "ਗ੍ਰੈਂਡ ਸਲੈਮ ਜੇਤੂ ਪੈਦਾ ਕਰਨ ਵਿੱਚ ਅਜੇ ਬਹੁਤ ਕੰਮ ਲੱਗਣਾ ਹੈ"।

ਇਹ ਵੀ ਜ਼ਰੂਰਪੜ੍ਹੋ

ਇਹ ਵੀ ਜ਼ਰੂਰਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)