ਬਰਗਾੜੀ ਬੇਅਦਬੀ ਮਾਮਲੇ 'ਚ ਸੀਬੀਆਈ ਨੇ ਕੀਤੀ ਮੁੜ ਜਾਂਚ ਦੀ ਅਪੀਲ - 5 ਅਹਿਮ ਖ਼ਬਰਾਂ

ਬਰਗਾੜੀ ਮਮਾਲੇ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰਨ ਤੋਂ ਤਕਰੀਬਨ ਦੋ ਮਹੀਨਿਆਂ ਬਾਅਦ ਸੀਬੀਆਈ ਨੇ ਸੋਮਵਾਰ ਨੂੰ ਅਦਾਲਤ ਵਿੱਚ ਅਪੀਲ ਕੀਤੀ ਕਿ ਉਹ 'ਹੋਰ ਜਾਂਚ' ਕਰਨਾ ਚਾਹੁੰਦੇ ਹਨ।

ਸੀਬੀਆਈ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਬ ਦੀ ਬੇਅਦਬੀ ਨਾਲ ਜੁੜੇ ਤਿੰਨ ਮਾਮਲਿਆਂ ਵਿੱਚ ਉਹ ਕੁਝ ਤੱਥਾਂ ਦੀ ਜਾਂਚ ਕਰਨਾ ਚਾਹੁੰਦੇ ਹਨ।

ਸੀਬੀਆਈ ਨੇ ਇਹ ਅਰਜ਼ੀ, ਸੂਬਾ ਸਰਕਾਰ ਵਲੋਂ ਮੋਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪਾਈ ਰਿਵਿਊ ਪਟੀਸ਼ਨ ਤੋਂ ਇੱਕ ਹਫ਼ਤੇ ਬਾਅਦ ਹੀ ਪਾ ਦਿੱਤੀ ਹੈ।

ਦਰਅਸਲ ਪੰਜਾਬ ਸਰਕਾਰ ਨੇ ਕਲੋਜ਼ਰ ਰਿਪੋਰਟ ਦੀ ਕਾਪੀ ਦੀ ਮੰਗ ਕੀਤੀ ਸੀ।

ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿਦੰਰ ਸਿੰਘ ਨੇ ਇਸ ਨੂੰ ਸਿਆਸਤ ਤੋਂ ਪ੍ਰੇਰਿਰਤ ਮਾਮਲਾ ਕਰਾਰ ਦਿੱਤਾ ਹੈ।

ਉਨ੍ਹਾਂ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਸੀਬੀਆਈ ਦੀ ਅਰਜ਼ੀ ਖਿਲਾਫ਼ ਮਜ਼ਬੂਤ ਕੇਸ ਬਣਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:

ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ, "ਉਹ ਕਲੋਜ਼ਰ ਰਿਪੋਰਟ ਦੀ ਕਾਪੀ ਸਾਂਝਾ ਕਿਉਂ ਨਹੀਂ ਕਰ ਰਹੇ? ਉਹ ਕੀ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ?"

ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਨੂੰ ਚੰਗੀ ਤਰ੍ਹਾਂ ਦਫ਼ਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕਸ਼ਮੀਰ ਮੁੱਦੇ 'ਤੇ ਇਮਰਾਨ ਖ਼ਾਨ ਦਾ ਪਾਕਿਸਤਾਨੀਆਂ ਨੂੰ 'ਘਰੋਂ ਬਾਹਰ ਨਿਕਲਣ' ਦਾ ਸੱਦਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਇਸ ਜੁੰਮੇ ਨੂੰ ਪੂਰੇ ਪਾਕਿਸਤਾਨ ਵਿੱਚ ਅਸੀਂ 12 ਵਜੇ ਤੋਂ 12.30 ਵਜੇ ਤੱਕ ਬਾਹਰ ਨਿਕਲ ਕੇ ਕਸ਼ਮੀਰੀਆਂ ਬਾਰੇ ਦੱਸਾਂਗੇ।

ਇਮਰਾਨ ਖ਼ਾਨ ਕਸ਼ਮੀਰ ਮਾਮਲੇ 'ਤੇ ਪਾਕਿਸਤਾਨ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ, "ਕਸ਼ਮੀਰੀ ਲੋਕ ਮੁਸ਼ਕਿਲ ਵਿੱਚ ਹਨ ਅਤੇ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਾ ਹੈ। ਮੈਂ ਖ਼ੁਦ ਕਸ਼ਮੀਰ ਦਾ ਅੰਬੈਸਡਰ ਬਣ ਕੇ ਦੁਨੀਆਂ ਦੇ ਸਾਹਮਣੇ ਉਨ੍ਹਾਂ ਦੀ ਗੱਲ ਚੁੱਕਾਂਗਾ।"

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਨਰਿੰਦਰ ਮੋਦੀ ਨੂੰ ਮਿਲ ਕੇ ਡੌਨਲਡ ਟਰੰਪ ਨੇ ਕਸ਼ਮੀਰ ਮੁੱਦੇ 'ਤੇ ਕੀ ਕਿਹਾ?

G7 ਦੀ ਬੈਠਕ ਵਿੱਚ ਹਿੱਸਾ ਲੈਣ ਫਰਾਂਸ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੰਮੇਲਨ ਤੋਂ ਵੱਖ ਮੁਲਾਕਾਤ ਕੀਤੀ ਜਿਸ ਵਿੱਚ ਕਸ਼ਮੀਰ ਦੇ ਹਾਲਾਤ 'ਤੇ ਵੀ ਚਰਚਾ ਹੋਈ।

ਬੈਠਕ ਤੋਂ ਬਾਅਦ ਜਦੋਂ ਦੋਨੋਂ ਆਗੂ ਮੀਡੀਆ ਸਾਹਮਣੇ ਆਏ ਤਾਂ ਆਪਸ ਵਿੱਚ ਕਾਫ਼ੀ ਖੁਸ਼ੀ ਵਾਲਾ ਮਾਹੌਲ ਸੀ। ਦੋਨੋਂ ਮੁਸਕਰਾ ਰਹੇ ਸਨ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਈ ਦੁਵੱਲੇ ਮੁੱਦੇ ਹਨ ਅਤੇ ਇਸ ਵਿੱਚ ਕਿਸੇ ਤੀਜੇ ਨੂੰ ਤਕਲੀਫ਼ ਨਹੀਂ ਦਿੱਤੀ ਜਾਵੇਗੀ।

ਪੀਐਮ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਵਿਚਾਲੇ ਪੂਰੀ ਗੱਲਬਾਤ ਸੁਣਨ ਲਈ ਇੱਥੇ ਕਲਿੱਕ ਕਰੋ।

ਵਿਆਹ ਲਈ ਮੁੰਡਿਆਂ ਤੇ ਕੁੜੀਆਂ ਦੀ ਉਮਰ 'ਚ ਫਰਕ ਕਿਉਂ

ਪਿਛਲੇ ਦਿਨੀਂ ਦਿੱਲੀ ਦੇ ਹਾਈ ਕੋਰਟ 'ਚ ਵਕੀਲ ਅਸ਼ਵਿਨੀ ਕੁਮਾਰ ਉਪਾਧਿਆਇ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ।

ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਕੁੜੀ ਅਤੇ ਮੁੰਡੇ ਲਈ ਵਿਆਹ ਦੀ ਉਮਰ ਦਾ ਕਾਨੂੰਨੀ ਅੰਤਰ ਖ਼ਤਮ ਕੀਤਾ ਜਾਵੇ।

ਪਟੀਸ਼ਨ ਕਹਿੰਦੀ ਹੈ ਕਿ ਉਮਰ ਦੇ ਇਸ ਅੰਤਰ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਇਹ ਪਿਤਾਪੁਰਖੀ ਵਿਚਾਰਾਂ ਦੀ ਦੇਣ ਹੈ।

ਇਸ ਪਟੀਸ਼ਨ ਨੇ ਇੱਕ ਵਾਰ ਫਿਰ ਭਾਰਤੀ ਸਮਾਜ ਦੇ ਸਾਹਮਣੇ ਵਿਆਹ ਦੀ ਉਮਰ ਦਾ ਮੁੱਦਾ ਖੜਾ ਕਰ ਦਿੱਤਾ ਹੈ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਰਵਿਦਾਸ ਮੰਦਿਰ ਲਈ ਦਲਿਤ ਪ੍ਰਦਰਸ਼ਨ ਦੀਆਂ ਤਸਵੀਰਾਂ ਦਾ ਸੱਚ

ਦਿੱਲੀ ਦੇ ਤੁਗ਼ਲਕਾਬਾਦ ਇਲਾਕੇ ਵਿੱਚ ਗੁਰੂ ਰਵਿਦਾਸ ਮੰਦਿਰ ਢਾਹੇ ਜਾਣ ਦੇ ਖ਼ਿਲਾਫ਼ ਕਈ ਦਲਿਤ ਸੰਗਠਨਾਂ ਨੇ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਬੁੱਧਵਾਰ ਨੂੰ ਇੱਕ ਵਿਸ਼ਾਲ ਪ੍ਰਦਰਸ਼ਨ ਕੀਤਾ ਸੀ।

ਇਸ ਪ੍ਰਦਰਸ਼ਨ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਜੇ ਜਾ ਰਹੇ ਹਨ।

ਪਰ ਬੀਬੀਸੀ ਨੇ ਆਪਣੀ ਪੜਤਾਲ ਵਿੱਚ ਦੇਖਿਆ ਹੈ ਕਿ ਇਸ ਵਿਚੋਂ ਕੁਝ ਤਸਵੀਰਾਂ ਤੇ ਵੀਡੀਓ ਬੁੱਧਵਾਰ ਨੂੰ ਹੋਏ ਪ੍ਰਦਰਸ਼ਨ ਦੇ ਨਹੀਂ ਹਨ।

ਇਹ ਵੀ ਪੜ੍ਹੋ:

'ਜੈ ਭੀਮ-ਜੈ ਭੀਮ' ਦੇ ਨਾਅਰੇ ਲਗਾਉਂਦੀ ਭੀੜ ਦਾ ਇੱਕ ਵੀਡੀਓ ਜਿਸ ਨੂੰ ਇੱਕ ਬਿਲਡਿੰਗ ਦੀ ਛੱਤ ਤੋਂ ਸ਼ੂਟ ਕੀਤਾ ਗਿਆ, ਸੋਸ਼ਲ ਮੀਡੀਆ 'ਤੇ 5 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ।

ਬੀਬੀਸੀ ਨੇ ਆਪਣੀ ਪੜਤਾਲ ਵਿੱਚ ਦੇਖਿਆ ਹੈ ਕਿ ਇਹ ਵੀਡੀਓ ਨਵੀਂ ਦਿੱਲੀ ਦੇ ਪ੍ਰਦਰਸ਼ਨ ਦਾ ਨਹੀਂ, ਬਲਕਿ ਸਾਲ 2016 'ਚ ਹੋਏ ਮਹਾਰਸ਼ਟਰ ਦੇ ਇੱਕ ਅੰਦੋਲਨ ਦਾ ਹੈ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)