You’re viewing a text-only version of this website that uses less data. View the main version of the website including all images and videos.
Arun Jaitley: ਕੀ ਹੁੰਦਾ ਹੈ ਸਾਫਟ ਟਿਸ਼ੂ ਕੈਂਸਰ ਜਿਸ ਨਾਲ ਪੀੜਤ ਸਨ ਜੇਤਲੀ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਸ਼ਨਿੱਚਰਵਾਰ ਦੁਪਹਿਰੇ ਦੇਹਾਂਤ ਹੋ ਗਿਆ। ਉਹ ਕਿਡਨੀ ਤੋਂ ਇਲਾਵਾ ਇੱਕ ਦੁਰਲਭ ਕੈਂਸਰ ਦੀ ਬਿਮਾਰੀ ਨਾਲ ਵੀ ਪੀੜਤ ਸਨ।
ਸਾਹ ਲੈਣ ਅਤੇ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ 9 ਅਗਸਤ ਨੂੰ ਉਨ੍ਹਾਂ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ।
ਏਮਜ਼ ਦੇ ਹੈਲਥ ਬੁਲੇਟਿਨ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ 'ਹਾਲਤ ਨਾਜ਼ੁਕ ਹੈ ਪਰ ਹੀਮੋਡਾਇਨੈਮਿਕਲੀ ਸਥਿਰ ਹੈ'। ਇਸ ਦਾ ਮਤਲਬ ਸੀ ਕਿ ਦਿਲ ਠੀਕ ਕੰਮ ਕਰ ਰਿਹਾ ਸੀ ਅਤੇ ਉਨ੍ਹਾਂ ਦੇ ਸਰੀਰ ਵਿੱਚ ਖ਼ੂਨ ਦਾ ਦੌਰਾ ਵੀ ਠੀਕ ਸੀ।
ਅਰੁਣ ਜੇਤਲੀ ਦੇ ਜੀਵਨ ਸਫ਼ਰ ਬਾਰੇ ਜਾਣੋ:
ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿੱਚ ਵਿੱਤ ਮੰਤਰੀ ਰਹੇ ਜੇਤਲੀ ਨੂੰ ਇੱਕ ਦੁਰਲਭ ਕੈਂਸਰ ਸੀ ਜਿਸ ਨੂੰ ਸਾਫਟ ਟਿਸ਼ੂ ਸਰਕੋਮਾ ਕਹਿੰਦੇ ਹਨ।
ਇਹ ਕੈਂਸਰ ਮਾਂਸਪੇਸ਼ੀਆਂ, ਉਤਕਾਂ (ਟਿਸ਼ੂ), ਤੰਤਰੀਕਾਵਾਂ ਅਤੇ ਜੋੜਾਂ ਵਿੱਚ ਇੰਨਾ ਹੌਲੀ-ਹੌਲੀ ਫੈਲਦਾ ਹੈ ਕਿ ਇਸ ਦਾ ਪਤਾ ਲਗਾਉਣਾ ਮੁਸ਼ਕਿਲ ਹੁੰਦਾ ਹੈ।
ਇਹ ਵੀ ਪੜ੍ਹੋ-
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਰੀਰ ਵਿੱਚ ਬਹੁਤ ਸਾਰੇ ਨਾਨ ਕੈਂਸਰ ਟਿਊਮਰ ਹੁੰਦੇ ਹਨ ਅਤੇ ਇਸ ਲਈ ਇਨ੍ਹਾਂ ਦਾ ਬਾਕੀ ਹਿੱਸੇ ਵਿੱਚ ਪ੍ਰਸਾਰ ਨਹੀਂ ਹੁੰਦਾ ਅਤੇ ਨਾ ਹੀ ਉਹ ਘਾਤਕ ਹੁੰਦੇ ਹਨ।
ਪਰ ਜਿਨ੍ਹਾਂ ਟਿਊਮਰਸ ਵਿੱਚ ਕੈਂਸਰ ਦਾ ਸ਼ੱਕ ਹੁੰਦਾ ਹੈ ਉਹ ਹੌਲੀ-ਹੌਲੀ ਕੰਟਰੋਲ ਤੋਂ ਬਾਹਰ ਹੁੰਦੇ ਜਾਂਦੇ ਹਨ ਤੇ ਇਸ ਨੂੰ ਸਾਫਟ ਟਿਸ਼ੂ ਸਰਕੋਮਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਮਾਹਿਰਾਂ ਮੁਤਾਬਕ ਇਹ ਬਿਮਾਰੀ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦੀ ਹੈ ਪਰ ਖ਼ਾਸ ਤੌਰ 'ਤੇ ਹੱਥਾਂ ਅਤੇ ਪੈਰਾਂ ਦੀਆਂ ਮਾਸਪੇਸ਼ੀਆਂ 'ਚ ਹੁੰਦੀ ਹੈ।
ਇਸ ਬਿਮਾਰੀ ਦੇ ਲੱਛਣਾਂ ਵਿੱਚ ਮਾਂਸਪੇਸ਼ੀਆਂ ਵਿੱਚ ਸੋਜ, ਹੱਡੀਆਂ ਵਿੱਚ ਦਰਦ ਅਤੇ ਲੰਬੇ ਸਮੇਂ ਤੋਂ ਕਿਸੇ ਗਿਲਟੀ ਦਾ ਹੋਣਾ ਸ਼ਾਮਿਲ ਹੈ।
ਕਿਡਨੀ ਅਤੇ ਦਿਲ ਦੀ ਵੀ ਸੀ ਬਿਮਾਰੀ
ਰਿਪੋਰਟਾਂ ਮੁਤਾਬਕ ਅਰੁਣ ਜੇਤਲੀ ਦਾ ਖੱਬਾ ਪੈਰ ਸੌਫਟ ਟਿਸ਼ੂ ਕੈਂਸਰ ਨਾਲ ਪ੍ਰਭਾਵਿਤ ਸੀ ਅਤੇ ਉਸੇ ਦੀ ਸਰਜਰੀ ਲਈ ਉਹ ਇਸੇ ਸਾਲ ਜਨਵਰੀ 'ਚ ਅਮਰੀਕਾ ਗਏ ਸਨ।
ਇਹ ਵੀ ਪੜ੍ਹੋ-
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਰੀਰ ਵਿੱਚ ਬਹੁਤ ਸਾਰੇ ਨਾਨ ਕੈਂਸਰ ਟਿਊਮਰ ਹੁੰਦੇ ਹਨ ਅਤੇ ਇਸ ਲਈ ਇਨ੍ਹਾਂ ਦਾ ਬਾਕੀ ਹਿੱਸੇ ਵਿੱਚ ਪ੍ਰਸਾਰ ਨਹੀਂ ਹੁੰਦਾ ਅਤੇ ਨਾ ਹੀ ਉਹ ਘਾਤਕ ਹੁੰਦੇ ਹਨ।
ਅਰੁਣ ਜੇਤਲੀ ਕਿਡਨੀ ਦੀ ਬਿਮਾਰੀ ਨਾਲ ਵੀ ਪੀੜਤ ਸਨ ਅਤੇ ਪਿਛਲੇ ਸਾਲ ਹੀ ਉਨ੍ਹਾਂ ਦਾ ਕਿਡਨੀ ਦਾ ਟਰਾਂਸਪਲਾਂਟ ਹੋਇਆ ਸੀ।
ਉਸ ਵੇਲੇ ਉਹ ਸਰਕਾਰ ਵਿੱਚ ਮੰਤਰੀ ਸਨ ਅਤੇ ਇਲਾਜ ਦੌਰਾਨ ਪੀਯੂਸ਼ ਗੋਇਲ ਨੂੰ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਅਗਸਤ 2018 ਵਿੱਚ ਠੀਕ ਹੋ ਕੇ ਉਨ੍ਹਾਂ ਨੇ ਫਿਰ ਤੋਂ ਵਿੱਤ ਮੰਤਰਾਲੇ ਸਾਂਭ ਲਿਆ ਸੀ।
ਕਿਡਨੀ ਦੀ ਬਿਮਾਰੀ ਬਾਰੇ ਖ਼ੁਦ ਜੇਤਲੀ ਨੇ ਪਿਛਲੇ ਸਾਲ ਟਵੀਟ ਕਰ ਕੇ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ, "ਕਿਡਨੀ ਨਾਲ ਜੁੜੀਆਂ ਦਿੱਕਤਾਂ ਅਤੇ ਇਨਫੈਕਸ਼ਨ ਕਾਰਨ ਮੇਰਾ ਇਲਾਜ ਚੱਲ ਰਿਹਾ ਹੈ।"
ਹੋਈ ਸੀ ਦਿਲ ਦੀ ਸਰਜਰੀ
ਇਸ ਤੋਂ ਕੁਝ ਹੀ ਦਿਨ ਬਾਅਦ ਉਨ੍ਹਾਂ ਨੂੰ ਏਮਜ਼ ਵਿੱਚ ਡਾਇਲਿਸਿਸ ਲਈ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਵੀ ਜੇਤਲੀ ਕਈ ਬਿਮਾਰੀਆਂ ਨਾਲ ਪੀੜਤ ਸਨ।
ਸਤੰਬਰ 2014 ਵਿੱਚ ਡਾਇਬਟੀਜ ਦੇ ਇਲਾਜ ਲਈ ਜੇਤਲੀ ਦੀ ਗੈਸਟ੍ਰਿਕ ਬਾਈਪਾਸ ਸਰਜਰੀ ਵੀ ਹੋਈ ਸੀ।
ਅਰੁਣ ਜੇਤਲੀ ਦਿਲ ਦੇ ਰੋਗ ਨਾਲ ਪੀੜਤ ਸਨ ਅਤੇ ਸਾਲ 2005 ਵਿੱਚ ਉਨ੍ਹਾਂ ਦੇ ਦਿਲ ਦੀ ਸਰਜਰੀ ਵੀ ਹੋਈ ਸੀ।
ਮੋਦੀ ਸਰਕਾਰ ਜਦੋਂ ਦੁਬਾਰਾ ਸੱਤਾ ਵਿੱਚ ਆਈ ਤਾਂ ਜੇਤਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਸੀ ਅਤੇ ਮੰਤਰੀ ਮੰਡਲ ਵਿੱਚ ਕੋਈ ਜ਼ਿੰਮੇਵਾਰੀ ਨਾ ਲੈਣ ਦੀ ਗੱਲ ਆਖੀ ਸੀ।
ਇਸ ਤੋਂ ਬਾਅਦ ਉਨ੍ਹਾਂ ਦੀ ਥਾਂ ਨਿਰਮਲਾ ਸੀਤਾਰਮਣ ਨੂੰ ਵਿੱਤ ਮੰਤਰਾਲੇ ਦੀ ਕਮਾਨ ਸੌਂਪੀ ਗਈ ਸੀ।
ਇਹ ਵੀ ਪੜ੍ਹੋ-
ਇਹ ਵੀ ਦੇਖੋ: