ਭਾਰਤ ਸ਼ਾਸਿਤ ਕਸ਼ਮੀਰ ਤੋਂ ਧਾਰਾ 370 ਹਟਣ 'ਤੇ ਕੀ ਬੋਲਿਆ ਬਾਲੀਵੁੱਡ

ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਦੇ ਖ਼ਤਮ ਹੋਣ ਦੇ ਐਲਾਨ ਤੋਂ ਬਾਅਦ ਦੇਸਾਂ-ਵਿਦੇਸ਼ਾਂ ਵਿਚੋਂ ਪ੍ਰਤਿਕਿਰਿਆਵਾਂ ਦਾ ਦੌਰ ਜਾਰੀ ਹੈ।

ਦਰਅਸਲ ਆਰਟੀਕਲ 370 ਨਾਲ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਹਾਸਿਲ ਹੋਇਆ ਸੀ। ਇਸ ਨੂੰ ਭਾਰਤ ਸਰਕਾਰ ਨੇ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ।

ਇਸ 'ਤੇ ਮਸ਼ਹੂਰ ਬਾਲੀਵੁੱਡ ਹਸਤੀਆਂ ਨੇ ਆਪਣੀ ਪ੍ਰਤਿਕਿਰਿਆਵਾਂ ਨੂੰ ਕੁਝ ਇਸ ਤਰ੍ਹਾਂ ਸਾਂਝਾ ਕੀਤਾ

ਅਦਾਕਾਰ ਦਿਆ ਮਿਰਜ਼ਾ ਨੇ ਲਿਖਿਆ, "ਮੈਂ ਕਸ਼ਮੀਰ ਦੇ ਨਾਲ ਹਾਂ ਤੇ ਸ਼ਾਂਤੀ ਲਈ ਪ੍ਰਾਰਥਨਾ ਕਰਦੀ ਹਾਂ।"

ਗੁਲ ਪਨਾਗ਼ ਨੇ ਆਪਣੇ ਟਵਿੱਟਰ ਹੈਂਡਲ ਤੋਂ ਲਿਖਿਆ ਹੈ, "ਮੈਨੂੰ ਆਸ ਹੈ ਕਿ ਆਮ ਕਸ਼ਮੀਰੀ ਲੋਕਾਂ ਦਾ ਜੀਵਨ ਭਵਿੱਖ ਵਿੱਚ ਵਧੀਆ ਹੋਵੇਗਾ। ਹੁਣ ਤੋਂ ਉਨ੍ਹਾਂ ਦਾ ਸੰਪਰਕ ਬਹਾਲ ਹੋ ਗਿਆ ਹੈ।"

ਪੂਜਾ ਬੇਦੀ ਨੇ ਕਿਹਾ, "ਆਰਟੀਕਲ 370 ਅਸਥਾਈ ਅਤੇ ਥੋੜ੍ਹੇ ਚਿਰ ਲਈ ਸੀ... ਅਜਿਹੇ 'ਚ ਸਵਾਲ ਕਰਨਾ ਚਾਹੀਦਾ ਹੈ ਕਿਉਂ ਇਹ "ਅਸਥਾਈ" 60 ਸਾਲਾਂ ਤੱਕ ਰਿਹਾ।"

ਪਰੇਸ਼ ਰਾਵਲ ਨੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਦਿਆਂ ਕਿਹਾ, "ਅੱਜ ਮਾਂ ਭੂਮੀ ਦੀ ਸੱਚੀ ਅਤੇ ਪੂਰਨ ਸੁਤੰਤਰਤਾ ਹੋਈ। ਸਹੀ ਮਾਅਨਿਆਂ ਭਾਰਤ ਇੱਕ ਹੋ ਗਿਆ।"

ਫਿਲਮ ਡਾਇਰੈਕਟਰ ਮਧੁਰ ਭੰਡਾਰਕਰ ਨੇ ਕਿਹਾ, "ਇਹ ਇੱਕ ਇਤਿਹਾਸਕ ਪਲ ਹੈ...ਸਾਹਸੀ ਕਦਮ ਹੈ।"

ਇਹ ਵੀ ਪੜ੍ਹੋ-

ਅਦਾਕਾਰਾ ਰਵੀਨਾ ਟੰਡਨ ਆਪਣੇ ਵਿਚਾਰ ਕੁਝ ਇਸ ਤਰ੍ਹਾਂ ਸਾਂਝੇ ਕੀਤੇ-

ਰਿੱਚਾ ਚੱਡਾ ਨੇ ਟਵੀਟ ਕਰਕੇ ਕਿਹਾ, "ਰਾਜਨੀਤੀ ਵਿੱਚ ਜੋ ਵੀ ਹੋਵੇ, ਪਰ ਕੋਈ ਖੂਨ ਖ਼ਰਾਬਾ ਨਹੀਂ ਹੋਣਾ ਚਾਹੀਦਾ। ਆਪਾਂ ਸਾਰੇ ਇੱਕ ਹਾਂ, ਸਾਰੇ ਭਾਰਤੀ ਹਾਂ। ਅਸੀਂ ਸ਼ਾਂਤਮਈ ਲੋਕ ਹਾਂ। ਅਸੀਂ ਰਹਿਮਦਿਲੀ 'ਤੇ ਵਿਸ਼ਵਾਸ ਰੱਖਦੇ ਹਾਂ, ਧੱਕੇਸ਼ਾਹੀ 'ਚ ਨਹੀਂ। ਦਯਾ ਭਾਵ ਰੱਖਣਾ ਲੋਕੋ! ਜੈ ਹਿੰਦ।"

ਅਨੁਪਮ ਖੇਰ ਨੇ ਵੀ ਕੱਲ ਰਾਤ ਵੇਲੇ ਹੀ ਆਪਣੇ ਵਿਚਾਰ ਟਵੀਟ ਕਰਦਿਆਂ ਲਿਖਿਆ, "ਕਸ਼ਮੀਰ ਦਾ ਹੱਲ ਸ਼ੁਰੂ ਹੋ ਗਿਆ ਹੈ।"

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)