ਅਮਰੀਕਾ ਵਿੱਚ 16 ਸਾਲ ਬਾਅਦ ਮੌਤ ਦੀ ਸਜ਼ਾ ਮੁੜ ਬਹਾਲ- 5 ਅਹਿਮ ਖ਼ਬਰਾਂ

ਅਮਰੀਕਾ ਨੇ ਕੀਤੀ 16 ਸਾਲ ਬਾਅਦ ਮੌਤ ਦੀ ਸਜ਼ਾ ਬਹਾਲ

ਅਮਰੀਕੀ ਨਿਆਂ ਵਿਭਾਗ ਨੇ ਐਲਾਨ ਕੀਤਾ ਹੈ ਕਿ ਉਹ 16 ਸਾਲਾਂ ਬਾਅਦ ਸਜ਼ਾ-ਏ-ਮੌਤ ਮੁੜ ਬਹਾਲ ਕਰਨ ਜਾ ਰਿਹਾ ਹੈ।

ਇਸ ਦਿਸ਼ਾ ਵਿੱਚ ਪਹਿਲੇ ਕਦਮ ਵਜੋਂ ਬਿਊਰੋ ਆਫ ਪ੍ਰਿਜ਼ਨ ਨੂੰ ਪੰਜ ਕੈਦੀਆਂ ਦੀ ਮੌਤ ਸਜ਼ਾ ਦੀ ਤਰੀਕ ਮਿੱਥਣ ਦੇ ਹੁਕਮ ਦਿੱਤੇ ਗਏ ਹਨ।

ਇਨ੍ਹਾਂ ਪੰਜਾਂ ਉੱਪਰ ਕਤਲ ਜਾਂ ਬੱਚਿਆਂ ਜਾਂ ਬਜ਼ਰੁਗਾਂ ਨਾਲ ਬਲਾਤਕਾਰ ਦੇ ਇਲਜ਼ਾਮ ਹਨ। ਇਨ੍ਹਾਂ ਮੁਲਜ਼ਮਾਂ ਨੂੰ ਦਸੰਬਰ 2019 ਤੋਂ ਜਨਵਰੀ 2020 ਦੌਰਾਨ ਸਜ਼ਾ ਦਿੱਤੀ ਜਾ ਸਕਦੀ ਹੈ।

ਨਨਕਾਣਾ ਸਾਹਿਬ ਨੂੰ ਜਾਂਦੇ ਰਾਹਾਂ ਦੇ ਸਾਈਨ ਬੋਰਡ ਹਿੰਦੀ ਵਿੱਚ ਪਾਕ ’ਚ ਹੰਗਾਮਾ

ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਨਨਕਾਣਾ ਸਾਹਿਬ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਨਨਕਾਣਾ ਸਾਹਿਬ ਵੱਲ ਨਵੇਂ ਮੋਟਰਵੇਅ (ਹਾਈਵੇਅ) ਬਣਾਉਣ ਨੂੰ ਇੱਕ ਚੰਗਾ ਕੰਮ ਕਿਹਾ ਜਾ ਸਕਦਾ ਹੈ ਪਰ ਕੁਝ ਲੋਕਾਂ ਨੇ ਘੱਟ ਸਮਝ ਕਰਕੇ ਇਸ ਕੰਮ ਨੂੰ ਵੀ ਮੰਦਾ ਕਿਹਾ ਹੈ।

ਮੋਟਰਵੇਅ 'ਤੇ ਯਾਤਰੀਆਂ ਨੂੰ ਰਾਹ ਵਿਖਾਉਣ ਲਈ ਜਿਹੜੇ ਸਾਈਨ ਬੋਰਡ ਲਗਾਏ ਗਏ ਹਨ ਉਨ੍ਹਾਂ 'ਤੇ ਅੰਗ੍ਰੇਜ਼ੀ, ਉਰਦੂ ਅਤੇ ਹਿੰਦੀ ਵਿੱਚ ਲਿਖਿਆ ਗਿਆ ਹੈ।

ਲਾਹੌਰ ਦੇ ਇੱਕ ਵਕੀਲ ਤਾਹਿਰ ਸੰਧੂ ਨੇ ਇਸ ਮੁੱਦੇ ਨੂੰ ਸੋਸ਼ਲ ਮੀਡੀਆ 'ਤੇ ਚੁੱਕਿਆ। ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਇਸ ਗੱਲ ਦੀ ਨਿੰਦਾ ਕੀਤੀ ਅਤੇ ਆਪਣੇ ਗੁੱਸੇ ਦਾ ਵੀ ਇਜ਼ਹਾਰ ਕੀਤਾ।

ਉਨ੍ਹਾਂ ਨੇ ਦੱਸਿਆ,''ਕੁਝ ਦਿਨ ਪਹਿਲਾਂ ਉਹ ਨਨਕਾਣਾ ਸਾਹਿਬ ਜਾਣ ਵਾਲੇ ਨਵੇਂ ਮੋਟਰਵੇਅ 'ਤੇ ਸਫ਼ਰ ਕਰ ਰਹੇ ਸਨ ਤੇ ਉਨ੍ਹਾਂ ਦੀ ਨਜ਼ਰ ਰਾਹ ਦੱਸਣ ਵਾਲੇ ਨਵੇਂ ਸਾਈਨ ਬੋਰਡਾਂ 'ਤੇ ਪਈ। ਉਨ੍ਹਾਂ ਨੂੰ ਬੜੀ ਹੈਰਾਨੀ ਹੋਈ ਕਿ ਸਾਈਨ ਬੋਰਡਾਂ ਉੱਤੇ ਹਿੰਦੀ ਵਿੱਚ ਲਿਖਿਆ ਹੋਇਆ ਸੀ ਜਦੋਂ ਕਿ ਉਹ ਗੁਰਮੁਖੀ ਵਿੱਚ ਲਿਖੇ ਜਾਣੇ ਚਾਹੀਦੇ ਸਨ।

ਭਾਵੇਂ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਸਭ ਕੁਝ ਸਬੰਧਤ ਲੋਕਾਂ ਦੀ ਨਾਸਮਝੀ ਕਾਰਨ ਹੋਇਆ ਹੈ।

ਪੂਰੀ ਖ਼ਬਰ ਇੱਥੇ ਪੜ੍ਹੋ

ਬੱਚਿਆਂ ਦੀ ਬਲੀ ਦੀ ਅਫ਼ਵਾਹ ਤੋਂ ਬਾਅਦ ਭੀੜ ਨੇ ਲਈਆਂ 8 ਜਾਨਾਂ

ਬੰਗਲਾਦੇਸ਼ ਪੁਲਿਸ ਮੁਤਾਬਕ ਇੰਟਰਨੈਟ 'ਤੇ ਬੱਚੇ ਅਗਵਾ ਕਰਨ ਦੀਆਂ ਅਫ਼ਵਾਹਾਂ ਫੈਲਣ ਮਗਰੋਂ ਭੀੜ ਨੇ 8 ਲੋਕਾਂ ਦੀ ਜਾਨ ਲੈ ਲਈ।

ਅਫ਼ਵਾਹ ਸੀ ਕਿ ਇਨ੍ਹਾਂ ਬੱਚਿਆਂ ਦੀ ਰਾਜਧਾਨੀ ਢਾਕਾ ਦੇ ਦੱਖਣੀ ਪਾਸੇ ਪਦਮਾ ਪੁੱਲ ਬਣਾਉਣ ਲਈ ਨਰ-ਬਲੀ ਵਿੱਚ ਵਰਤੋਂ ਕੀਤੀ ਜਾਣੀ ਸੀ। ਅਫ਼ਵਾਹ ਸੀ ਕਿ ਇਨ੍ਹਾਂ ਬੱਚਿਆਂ ਦੀ 3 ਅਰਬ ਡਾਲਰ ਦੀ ਯੋਜਨਾ ਲਈ ਬਲੀ ਦਿੱਤੀ ਜਾਣੀ ਸੀ।

ਇਸ ਮਗਰੋਂ ਅਖੌਤੀ ਚੌਕੀਦਾਰਾਂ ਦੇ ਸਮੂਹਾਂ ਨੇ ਇਸ ਸ਼ੱਕ ਵਿੱਚ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਢਾਕਾ ਵਿੱਚ ਪੁਲਿਸ ਮੁਖੀ ਜਾਵੇਦ ਪਾਤਰਵੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰੇ ਗਏ ਲੋਕਾਂ ਵਿੱਚੋਂ ਕੋਈ ਵੀ ਬੱਚੇ ਚੁੱਕਣ ਵਿੱਚ ਸ਼ਾਮਲ ਨਹੀਂ ਸੀ।

ਪੂਰੀ ਖ਼ਬਰ ਇੱਥੇ ਪੜ੍ਹੋ

ਇਹ ਵੀ ਪੜ੍ਹੋ:

ਅਦਾਲਤ ਦੇ ਫ਼ੈਸਲੇ ਤੋਂ ਪਹਿਲਾਂ ਹੀ 'ਦਹਿਸ਼ਤਗਰਦ' ਐਲਾਨ ਸਕੇਗੀ ਭਾਰਤ ਸਰਕਾਰ

ਲੋਕ ਸਭਾ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੀ ਅੱਤਵਾਦ ਵਿਰੋਧੀ ਬਿਲ ਦੀ ਹਮਾਇਤ ਵਿੱਚ "ਅਰਬਨ ਨਕਸਲ" ਕਹਿ ਕੇ ਨਿਸ਼ਾਨ ਲਾਇਆ ਗਿਆ ਹੈ। "ਅਰਬਨ ਨਕਸਲ" ਸ਼ਬਦ ਦੀ ਵਰਤੋਂ ਸੱਤਾਧਾਰੀ ਭਾਜਪਾ ਨਵਲੱਖਾ ਵਰਗੇ ਕਾਰਕੁਨਾਂ ਲਈ ਕਰਦੀ ਰਹੀ ਹੈ।

ਇਸ ਬਿਲ ਦਾ ਲਗਭਗ ਸਾਰੇ ਵਿਰੋਧੀ ਆਗੂਆਂ ਨੇ ਵਿਰੋਧ ਕੀਤਾ। ਇਨ੍ਹਾਂ ਆਗੂਆਂ ਦਾ ਸਵਾਲ ਕਿਸੇ ਵਿਅਕਤੀ ਨੂੰ 'ਦਹਿਸ਼ਤਗਰਦ' ਵਜੋਂ ਚਿੰਨ੍ਹਿਤ ਕਰਨ ਦੀ ਪ੍ਰਕਿਰਿਆ ਅਤੇ ਐੱਨਆਈਏ ਨੂੰ ਬਿਨਾਂ ਸੂਬਾ ਸਰਕਾਰ ਦੀ ਆਗਿਆ ਦੇ ਜਾਇਦਾਦ ਜ਼ਬਤ ਕਰਨ ਦੇ ਅਧਿਕਾਰ ਉੱਪਰ ਸਵਾਲ ਖੜ੍ਹੇ ਕੀਤੇ ਹਨ।

ਜੇ ਬਿਲ ਰਾਜ ਸਭਾ ਵਿੱਚ ਵੀ ਪਾਸ ਹੋ ਗਿਆ ਤਾਂ ਕੇਂਦਰ ਸਰਕਾਰ ਨਾ ਸਿਰਫ਼ ਕਿਸੇ ਸੰਗਠਨ ਨੂੰ ਅੱਤਵਾਦੀ ਸੰਗਠਨ ਐਲਾਨ ਸਕਦੀ ਹੈ ਸਗੋਂ ਕਿਸੇ ਵੀ ਬੰਦੇ ਨੂੰ 'ਦਹਿਸ਼ਤਗਰਦ' ਐਲਾਨ ਸਕਦੀ ਹੈ।

ਪੂਰੀ ਖ਼ਬਰ ਇੱਥੇ ਪੜ੍ਹੋ

ਗੁਲਸ਼ਨ ਗਰੋਵਰ ਦੀ ਬੀਬੀਸੀ ਪੰਜਾਬੀ ਨਾਲ ਖ਼ਾਸ ਮੁਲਾਕਾਤ

ਹਿੰਦੀ ਫ਼ਿਲਮਾਂ 'ਚ 'ਬੈਡ ਮੈਨ' (ਬੁਰਾ ਆਦਮੀ) ਨਾਮ ਨਾਲ ਮਸ਼ਹੂਰ ਗੁਲਸ਼ਨ ਗਰੋਵਰ ਵੀ ਆਪਣੇ ਦੂਜੇ ਸਹਿਯੋਗੀਆਂ ਦੀ ਜਮਾਤ ਵਿੱਚ ਆ ਗਏ ਹਨ। ਨਸੀਰੁਦੀਨ ਸ਼ਾਹ ਤੇ ਰਿਸ਼ੀ ਕਪੂਰ ਵਾਂਗ ਉਨ੍ਹਾਂ ਦੀ ਜ਼ਿੰਦਗੀ ਵੀ ਹੁਣ ਖੁੱਲ੍ਹੀ ਕਿਤਾਬ ਬਣਨ ਜਾ ਰਹੀ ਹੈ।

ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਜੰਮੇ ਗੁਲਸ਼ਨ ਗਰੋਵਰ ਦੀ ਜ਼ਿੰਦਗੀ ਦੇ ਪੰਨਿਆਂ ਨੂੰ ਖੋਲ੍ਹਣ ਵਾਲੀ ਕਿਤਾਬ, ਜਿਸ ਦਾ ਸਿਰਲੇਖ ਹੈ 'ਬੈਡ ਮੈਨ', ਛੇਤੀ ਹੀ ਤੁਹਾਡੇ ਸਾਹਮਣੇ ਪੇਸ਼ ਹੋਣ ਵਾਲੀ ਹੈ।

ਪੂਰੀ ਖ਼ਬਰ ਇੱਥੇ ਪੜ੍ਹੋ

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)