ਭਾਰਤ ਅਤੇ ਨੇਪਾਲ 'ਚ ਆਏ ਹੜ੍ਹ ਤੋਂ ਬਾਅਦ ਨਦੀਆਂ 'ਤੇ ਸਿਆਸਤ

ਹੜ੍ਹ

ਤਸਵੀਰ ਸਰੋਤ, Getty Images

    • ਲੇਖਕ, ਨਵੀਨ ਸਿੰਘ ਖੜਕਾ
    • ਰੋਲ, ਵਾਤਾਵਰਣ ਪੱਤਰਕਾਰ

ਜਦੋਂ ਪਾਣੀ ਦੇ ਸਰੋਤਾਂ ਦੀ ਗੱਲ ਆਉਂਦੀ ਹੈ ਤਾਂ ਭਾਰਤ ਤੇ ਨੇਪਾਲ ਵਿਚਲੇ ਸਬੰਧ ਗੰਭੀਰ ਹੋ ਜਾਂਦੇ ਹਨ।

ਪਰ ਪਿਛਲੇ ਕੁਝ ਸਾਲਾਂ ਤੋਂ, ਇਨਾਂ ਮੁਲਕਾਂ ਦੇ ਸਬੰਧ ਵਿਗੜਦੇ ਨਜ਼ਰ ਆ ਰਹੇ ਹਨ, ਖ਼ਾਸਕਰ ਉਸ ਵੇਲੇ ਜਦੋਂ ਹਰ ਸਾਲ ਬਰਸਾਤ ਦਾ ਮੌਸਮ ਸ਼ੁਰੂ ਹੁੰਦਾ ਹੈ।

ਇਹ ਮੌਸਮ ਜੂਨ ਦੇ ਮਹੀਨੇ ਤੋਂ ਲੈ ਕੇ ਸਤੰਬਰ ਤੱਕ ਲਗਭਗ ਚਾਰ ਮਹੀਨੇ ਲਈ ਚੱਲਦਾ ਹੈ।

ਹੜ੍ਹ ਆਉਣ ਨਾਲ ਦੋਵੇਂ ਗੁਆਂਢੀ ਮੁਲਕਾਂ ਵਿੱਚ ਤਣਾਅ ਵੱਧ ਜਾਂਦਾ ਹੈ ਤੇ ਦੋਵੇਂ ਪਾਸਿਆਂ ਦੇ ਵਸਨੀਕ ਸਰਹੱਦ ਪਾਰ ਦੇ ਲੋਕਾਂ 'ਤੇ ਆਪਣੇ ਦੁਖੜਿਆਂ ਦਾ ਇਲਜ਼ਾਮ ਲਗਾਉਂਦੇ ਹਨ।

ਇਸ ਸਾਲ ਵੀ ਹੜ੍ਹਾਂ ਨੇ ਇਸ ਖੇਤਰ ਵਿੱਚ ਤਬਾਹੀ ਮਚਾਈ ਹੋਈ ਹੈ। ਨੇਪਾਲ ਤੇ ਬੰਗਲਾਦੇਸ਼ ਵਿੱਚ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਹੈ ਅਤੇ 30 ਲੱਖ ਤੋਂ ਜਿਆਦਾ ਉੱਤਰ ਤੇ ਉੱਤਰ-ਪੂਰਬੀ ਭਾਰਤ ਵਿੱਚ ਵਸ ਰਹੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪਿਆ ਹੈ।

ਭਾਰਤ ਤੇ ਨੇਪਾਲ ਵਿੱਚ ਲਗਭਗ 1800 ਕਿਲੋਮੀਟਰ ਦੀ ਖੁੱਲ੍ਹੀ ਸਰਹੱਦ ਹੈ।

ਇਹ ਵੀ ਪੜ੍ਹੋ-

ਹੜ੍ਹ

ਨੇਪਾਲ ਤੋਂ 6000 ਤੋਂ ਵੱਧ ਨਦੀਆਂ ਅਤੇ ਨਾਲੇ ਉਤਰੀ ਭਾਰਤ ਵਿੱਚ ਆਉਂਦੇ ਹਨ ਅਤੇ ਗੰਗਾ ਵਿੱਚ 70% ਫੀਸਦ ਪਾਣੀ ਇਨ੍ਹਾਂ ਕਰਕੇ ਆਉਂਦਾ ਹੈ, ਖਾਸਕਰ ਸੋਕੇ ਦੇ ਮੌਸਮ ਵਿੱਚ।

ਜਦੋਂ ਇਨ੍ਹਾਂ ਨਦੀਆਂ 'ਚ ਵਧੇਰੇ ਪਾਣੀ ਆ ਜਾਂਦਾ ਹੈ ਤਾਂ ਇਹ ਪਾਣੀ ਨੇਪਾਲ ਤੇ ਭਾਰਤ ਦੇ ਮੈਦਾਨੀ ਖੇਤਰਾਂ ਨੂੰ ਤਹਿਸ-ਨਹਿਸ ਕਰ ਦਿੰਦਾ ਹੈ।

ਪਿਛਲੇ ਕੁਝ ਸਾਲਾਂ 'ਚ ਸਰਹੱਦ ਦੇ ਨੇਪਾਲ ਵਾਲੇ ਪਾਸੇ ਦੇ ਲੋਕਾਂ ਵਿੱਚ ਜ਼ਿਆਦਾ ਗੁੱਸਾ ਨਜ਼ਰ ਆ ਰਿਹਾ ਹੈ।

ਲਾਈਨ

ਪਿਛਲੇ ਦੋ ਹਫ਼ਤਿਆਂ 'ਚ ਨੇਪਾਲ ਅਤੇ ਬਿਹਾਰ ਦੇ ਸਰਹੱਦੀ ਇਲਾਇਆਂ 'ਚ ਭਾਰੀ ਮੀਂਹ ਪੈਣ ਕਾਰਨ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ।

ਨੀਰਜ ਪ੍ਰਿਆਦਰਸ਼ੀ ਦੀ ਰਿਪੋਰਟ ਮੁਤਾਬਕ ਉੱਤਰ ਬਿਹਾਰ ਦੇ ਕਈ ਜ਼ਿਲ੍ਹਿਆਂ ਅਰਰੀਆ, ਕਿਸ਼ਨਗੰਜ, ਫਾਰਬਿਸਗੰਜ, ਪੁਰਣੀਆ, ਸੁਪੌਲ, ਮਧੁਬਨੀ, ਦਰਭੰਗਾ, ਕਟਿਹਾਰ 'ਚ ਹੜ੍ ਦਾ ਪਾਣੀ ਆ ਗਿਆ ਹੈ।

ਕੋਸੀ, ਕਮਲਾ, ਬਾਗਮਤੀ, ਗੰਦਕ, ਮਹਾਨੰਦਾ ਸਣੇ ਉੱਤਰ ਬਿਹਾਰ ਦੀਆਂ ਕਰੀਬ ਸਾਰੀਆਂ ਛੋਟੀਆਂ-ਵੱਡੀਆਂ ਨਦੀਆਂ ਦੇ ਬੰਨ੍ਹਾਂ ਕਿਨਾਰੇ ਵੱਸੇ ਸੈਂਕੜੇ ਪਿੰਡ ਪਾਣੀ 'ਚ ਡੁੱਬ ਗਏ ਹਨ। ਇਹ ਖ਼ਬਰ ਲਿਖਣ ਤੱਕ 29 ਲੋਕਾਂ ਦੀ ਮੌਤ ਹੋ ਗਈ ਹੈ।

ਉੱਧਰ ਦੂਜੇ ਪਾਸੇ ਦਿਲੀਪ ਸ਼ਰਮਾ ਦੀ ਰਿਪੋਰਟ ਮੁਤਾਬਕ ਆਸਮ ਵਿੱਚ ਹੜ੍ਹ ਕਾਰਨ 3181 ਪਿੰਡ ਡੁੱਬ ਗਏ ਹਨ।

ਹਾਲਾਤ ਦੇ ਮੱਦੇਨਜ਼ਰ ਰਾਹਤ ਕਾਰਜ ਲਈ ਕਈ ਥਾਵਾਂ ਦੇ ਸੈਨਾ ਦੀ ਮਦਦ ਲ ਜਾ ਰਹੀ ਹੈ।

ਅਸਮ ਆਪਦਾ ਪ੍ਰਬੰਧਨ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵੇਲੇ ਸੂਬੇ ਦੇ 28 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਹਨ ਅਤੇ 26,45,533 ਲੋਕ ਪ੍ਰਭਾਵਿਤ ਹੋਏ ਹਨ।

ਪਿਛਲੇ ਕੁਝ ਦਿਨਾਂ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਕਰੀਬ 12 ਲੋਕਾਂ ਦੀ ਮੌਤ ਹੋ ਗਈ ਹੈ।

ਲਾਈਨ

ਨੇਪਾਲ ਹੜ੍ਹਾਂ ਲਈ ਸਰਹੱਦ 'ਤੇ ਬਣੇ ਬੰਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ ਜਿਸ ਕਰਕੇ ਪਾਣੀ ਭਾਰਤ ਵਾਲੇ ਪਾਸੇ ਨਹੀਂ ਆਉਂਦਾ।

ਦੋ ਸਾਲ ਪਹਿਲਾਂ ਬੀਬੀਸੀ ਨੇ ਪੂਰਬੀ ਨੇਪਾਲ ਦੇ ਇਲਾਕੇ 'ਚ ਇੱਕ ਪੜਤਾਲ ਦੌਰਾਨ ਭਾਰਤੀ ਪਾਸੇ ਵੱਲ ਕੁਝ ਅਜਿਹੀਆਂ ਸੰਰਚਨਾਵਾਂ ਨੂੰ ਦੇਖਿਆ ਜੋ ਕੁਝ ਅਜਿਹੀਆਂ ਸਨ।

ਇਹ ਉਸ ਜਗ੍ਹਾ 'ਤੇ ਮੌਜੂਦ ਸਨ ਜਿੱਥੇ ਦੋਵੇਂ ਪਾਸਿਆਂ ਦੇ ਲੋਕ 2016 ਵਿੱਚ ਨੇਪਾਲ ਦੇ ਬੰਨ੍ਹਾਂ 'ਤੇ ਇਤਰਾਜ਼ ਚੁੱਕਣ ਮਗਰੋਂ ਆਪਸ ਵਿੱਚ ਉਲਝੇ ਸਨ।

ਨੇਪਾਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਥਾਂ 'ਤੇ ਲਗਭਗ 10 ਬੰਨ੍ਹ ਸਨ, ਜਿਨਾਂ ਕਾਰਨ ਨੇਪਾਲ ਵਿੱਚ ਹਜ਼ਾਰਾਂ ਹੈਕਟੇਅਰ ਜ਼ਮੀਨ ਪਾਣੀ ਨਾਲ ਭਰ ਜਾਂਦੀ ਹੈ।

ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸੜਕਾਂ ਹਨ, ਪਰ ਨੇਪਾਲ ਵਿੱਚ ਮਾਹਰਾਂ ਦਾ ਕਹਿਣਾ ਹੈ ਕਿ ਇਹ ਬੰਨ੍ਹ ਹਨ ਜੋ ਭਾਰਤ ਦੇ ਸਰਹੱਦ ਕਿਨਾਰੇ ਮੌਜੂਦ ਪਿੰਡਾਂ ਨੂੰ ਹੜ੍ਹ ਤੋਂ ਬਚਾਉਂਦੇ ਹਨ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਦੱਖਣੀ ਨੇਪਾਲ ਦੇ ਰਾਉਤਾਹਤ ਜ਼ਿਲ੍ਹੇ ਵਿੱਚ ਪੈਂਦਾ ਇੱਕ ਮੁੱਖ ਦਫ਼ਤਰ, ਪਿਛਲੇ ਹਫ਼ਤੇ ਤਿੰਨ ਦਿਨ ਪਾਣੀ ਨਾਲ ਭਰਿਆ ਰਿਹਾ ਤੇ ਅਧਿਕਾਰੀਆਂ 'ਚ ਝੜਪਾਂ ਨੂੰ ਲੈ ਕੇ ਤਣਾਅ ਦਾ ਮਾਹੌਲ ਬਣਿਆ ਸੀ।

ਪੁਲਿਸ ਫੋਰਸ ਦੇ ਅਧਿਕਾਰੀ ਕ੍ਰਿਸ਼ਨਾ ਧਕਾਲ ਨੇ ਬੀਬੀਸੀ ਨੂੰ ਦੱਸਿਆ, "ਦਹਿਸ਼ਤ ਦੇ ਮਾਹੌਲ ਤੋਂ ਬਾਅਦ ਭਾਰਤੀ ਪਾਸੇ ਬਣੇ ਬੰਨ੍ਹ ਦੇ ਦੋ ਗੇਟ ਖੋਲ ਦਿੱਤੇ ਗਏ ਜਿਸ ਨਾਲ ਸਾਨੂੰ ਮਦਦ ਮਿਲੀ।"

ਭਾਰਤੀ ਅਧਿਕਾਰੀਆਂ ਨੇ ਇਸ ਬਾਰੇ ਕੁਝ ਵੀ ਨਹੀਂ ਕਿਹਾ।

ਇਸ ਮਾਮਲੇ 'ਤੇ ਦੋਵੇਂ ਦੇਸ ਕਈ ਸਾਲਾਂ ਤੋਂ ਗੱਲਬਾਤ ਕਰਦੇ ਆ ਰਹੇ ਹਨ ਪਰ ਕੁਝ ਵੀ ਨਹੀਂ ਬਦਲਿਆ।

ਮਈ ਦੇ ਮਹੀਨੇ ਵਿੱਚ ਹੋਈ ਨੇਪਾਲੀ ਤੇ ਭਾਰਤੀ ਪਾਣੀ ਪ੍ਰਬੰਧਕ ਅਧਿਕਾਰੀਆਂ ਦੀ ਗੱਲਬਾਤ ਨੇ ਨਵੀਆਂ ਬਣ ਰਹੀਆਂ ਸੜਕਾਂ ਤੇ ਹੋਰ ਬਣਾਵਟਾਂ 'ਤੇ ਮਨਜ਼ੂਰੀ ਪ੍ਰਗਟਾਈ ਤੇ ਕਿਹਾ ਕਿ ਇਸ ਬਾਰੇ ਸਿਰਫ਼ ਰਾਜਦੂਤਾਂ ਦੇ ਪੱਧਰ 'ਤੇ ਹੀ ਗੱਲ ਕੀਤੀ ਜਾਵੇ।

ਨੇਪਾਲ ਦੇ ਰਾਜਦੂਤਾਂ ਨੇ ਆਪਣੇ ਦੇਸ ਵਿੱਚ ਇਸ ਮਾਮਲੇ 'ਤੇ ਚੰਗੀ ਤਰ੍ਹਾਂ ਮੁੱਦਾ ਨਾ ਚੁੱਕ ਸਕਣ ਕਾਰਨ ਆਲੋਚਨਾ ਦਾ ਸਾਹਮਣਾ ਵੀ ਕੀਤਾ।

ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਭਾਰਤ ਦੇ ਲੋਕਾਂ ਨੂੰ ਹੜ੍ਹਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਬਿਹਾਰ ਸਰਕਾਰ ਅਨੁਸਾਰ ਕਰੀਬ 19 ਲੱਖ ਲੋਕਾਂ ਨੂੰ ਮਜਬੂਰੀ ਵਿੱਚ ਆਪਣਾ ਘਰ ਛੱਡਣਾ ਪਿਆ।

ਗੰਗਾ ਵਿੱਚ ਡਿਗਦੇ ਦਰਿਆ ਕੋਸੀ ਅਤੇ ਗੰਦਕ 'ਚ ਜਦੋਂ ਵੀ ਹੜ੍ਹ ਆਉਂਦਾ ਹੈ ਤਾਂ ਇਸ ਦਾ ਸਭ ਤੋਂ ਵੱਧ ਅਸਰ ਬਿਹਾਰ 'ਤੇ ਪੈਂਦਾ ਹੈ।

ਇਹ ਵੀ ਪੜ੍ਹੋ-

ਹੜ੍ਹ

ਤਸਵੀਰ ਸਰੋਤ, AFP/getty image

ਇਨ੍ਹਾਂ ਹਲਾਤਾਂ ਵਿੱਚ ਬੰਨ੍ਹ ਦੇ ਗੇਟ ਖੋਲ੍ਹਣ ਦਾ ਤੇ ਨਦੀਆਂ ਦੇ ਹੇਠਲੇ ਹਿੱਸੇ ਵਿੱਚ ਵਸ ਰਹੇ ਇਲਾਕਿਆਂ ਨੂੰ ਖਤਰੇ ਵਿੱਚ ਪਾਉਣ ਦਾ ਇਲਜ਼ਾਮ ਨੇਪਾਲ ਉੱਤੇ ਲਗਾਇਆ ਜਾਂਦਾ ਹੈ।

ਪਰ ਅਸਲ ਵਿੱਚ ਸਰਹੱਦ ਦੇ ਦੋਵੇਂ ਪਾਸਿਆਂ 'ਤੇ ਬੰਨ੍ਹਾਂ ਨੂੰ ਭਾਰਤੀ ਸਰਕਾਰ ਹੀ ਵੇਖਦੀ ਹੈ।

ਇਸ ਗੱਲ ਦਾ ਫ਼ੈਸਲਾ ਕੋਸੀ ਅਤੇ ਗੰਦਕ ਨਦੀਆਂ ਦੇ ਸੰਧੀ ਸਮੇਂ 1954 ਤੇ 1959 ਵਿੱਚ ਹੋਇਆ ਸੀ।

ਭਾਰਤ ਦੁਆਰਾ ਬੰਨ੍ਹ ਹੜ੍ਹਾਂ 'ਤੇ ਕਾਬੂ, ਸਿੰਚਾਈ ਅਤੇ ਬਿਜਲੀ ਪੈਦਾ ਕਰਨ ਲਈ ਬਣਾਏ ਗਏ ਹਨ। ਪਰ ਇਨ੍ਹਾਂ ਨੂੰ ਲੈ ਕੇ ਨੇਪਾਲ ਦੇ ਲੋਕਾਂ ਵਿੱਚ ਕੁਝ ਮਸਲਾ ਖੜਾ ਰਹਿੰਦਾ ਹੈ।

ਦੂਜੇ ਪਾਸੇ ਭਾਰਤੀ ਸਰਕਾਰ ਇਨ੍ਹਾਂ ਨੂੰ ਸਰਹੱਦ ਪਾਰ ਦੇਸਾਂ ਵਿੱਚ ਪਾਣੀ ਦੀ ਵੰਡ ਨੂੰ ਲੈ ਕੇ ਕੀਤੇ ਇੰਤਜ਼ਾਮ ਨੂੰ ਚੰਗੇ ਉਦਾਰਣ ਵਜੋਂ ਦੇਖਦੇ ਹਨ।

ਕੋਸੀ ਬੰਨ੍ਹ 'ਤੇ ਹੀ ਹੜ੍ਹਾਂ ਵਾਸਤੇ ਬਣਾਏ ਗਏ 56 ਗੇਟ ਹਨ। ਜਦੋਂ ਬਰਸਾਤ ਦੇ ਮੌਸਮ ਵਿੱਚ ਹੜ੍ਹਾਂ ਕਾਰਨ ਪਾਣੀ ਦਾ ਪੱਧਰ ਖ਼ਤਰੇ ਦੇ ਮਿਆਰ 'ਤੇ ਪਹੁੰਚ ਜਾਂਦਾ ਹੈ ਭਾਰਤ ਨੂੰ ਗੇਟ ਨਾ ਖੋਲ੍ਹਣ ਕਾਰਨ ਨਿੰਦਿਆ ਜਾਂਦਾ ਹੈ ਕਿਉਂਕਿ ਵਸਨੀਕਾਂ ਅਨੁਸਾਰ ਇਸ ਨਾਲ ਨੇਪਾਲ ਦੇ ਖੇਤਰਾਂ 'ਤੇ ਖਤਰਾ ਬਣਿਆ ਰਹਿੰਦਾ ਹੈ।

'ਬਿਹਾਰ ਦੇ ਸੰਤਾਪ' ਨਾਲ ਜਾਣੀ ਜਾਂਦੀ ਕੋਸੀ ਵਿੱਚ ਪਿਛਲੇ ਸਮੇਂ 'ਚ ਕਈ ਵਾਰ ਹੜ੍ਹ ਆ ਚੁੱਕੇ ਹਨ ਜਿਸ ਕਾਰਨ ਤਬਾਹੀ ਮੱਚ ਗਈ ਸੀ।

ਹੜ੍ਹ

ਤਸਵੀਰ ਸਰੋਤ, P. SAIKIA

2008 ਵਿੱਚ ਆਏ ਇਸ ਨਦੀ 'ਚ ਹੜ੍ਹਾਂ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋਈ ਤੇ ਭਾਰਤ ਅਤੇ ਨੇਪਾਲ ਵਿੱਚ 30 ਲੱਖ ਲੋਕਾਂ ਉੱਤੇ ਇਸ ਨਾਲ ਅਸਰ ਪਿਆ।

ਇਹ ਬੰਨ੍ਹ ਕੁਝ 70 ਸਾਲ ਪੁਰਾਣਾ ਹੈ ਜਿਸ ਕਰਕੇ ਇਸ ਦਾ ਵੱਡੇ ਹੜ੍ਹ ਆਉਣ 'ਤੇ ਟੁੱਟਣ ਦਾ ਡਰ ਹੈ।

ਭਾਰਤ ਇਸ ਬੰਨ੍ਹ ਦੇ ਉੱਤਰੀ ਦਿਸ਼ਾ ਵਿੱਚ ਡੈਮ ਬਣਾਉਣ ਦੀ ਸੋਚ ਰਿਹਾ ਹੈ। ਇਹ ਡੈਮ ਨੇਪਾਲ ਵਿੱਚ ਬਣੇਗਾ।

ਜ਼ਿਆਦਾਤਰ ਨੇਪਾਲ ਵਿੱਚ ਵਗਣ ਵਾਲੀਆਂ ਨਦੀਆਂ ਚੁਰੇ ਪਰਬਤ ਵਿੱਚੋਂ ਨਿਕਲਦੀਆਂ ਹਨ।

ਇਨ੍ਹਾਂ ਪਹਾੜਾਂ ਵਿੱਚ ਨਾਜ਼ੁਕ ਚੌਗਿਰਦੇ ਹਨ ਤੇ ਇਨ੍ਹਾਂ 'ਤੇ ਖ਼ਤਮ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।

ਇੱਕ ਸਮੇਂ 'ਤੇ ਇਹ ਪਹਾੜ ਭਾਰਤ ਤੇ ਨੇਪਾਲ ਦੀਆਂ ਨਦੀਆਂ ਦੇ ਪਾਣੀ ਉੱਤੇ ਠੱਲ੍ਹ ਰੱਖਦੇ ਸਨ।

ਪਰ ਭਾਰੀ ਮਾਤਰਾ ਵਿੱਚ ਕੱਟੇ ਜਾ ਰਹੇ ਦਰਖਤਾਂ ਤੇ ਖਨਨ ਕਾਰਨ ਇਸ ਸਭ ਉੱਤੇ ਮਾੜਾ ਅਸਰ ਪਿਆ ਹੈ।

ਤੇਜ਼ੀ ਨਾਲ ਵੱਧ ਰਹੀਆਂ ਉਸਾਰੀਆਂ ਕਾਰਨ ਰੇਤ ਅਤੇ ਪੱਥਰਾਂ ਦੀ ਵੱਧਦੀ ਲੋੜ ਕਾਰਨ ਨਦੀਆਂ ਦੇ ਤੱਟਾਂ ਤੋਂ ਭਾਰੀ ਮਾਤਰਾ ਵਿੱਚ ਇਹ ਚੀਜ਼ਾਂ ਕੱਢੀਆਂ ਜਾ ਰਹੀਆਂ ਹਨ।

ਉਤਰ ਪ੍ਰਦੇਸ਼ ਤੇ ਬਿਹਾਰ ਵਿੱਚ ਵੱਧ ਰਹੀਆਂ ਬੁਨਿਆਦੀ ਉਸਾਰੀਆਂ ਇਸ ਖੇਤਰ ਦੇ ਕੁਦਰਤੀ ਸੋਮਿਆਂ ਨੂੰ ਖ਼ਤਮ ਕਰਦੀਆਂ ਜਾ ਰਹੀਆਂ ਹਨ।

ਅਧਿਕਾਰੀਆਂ ਅਨੁਸਾਰ, ਇਨਾਂ ਸਾਰੀਆਂ ਚੀਜ਼ਾਂ ਕਰਕੇ, ਬਰਸਾਤ ਦੇ ਮੌਸਮ ਵਿੱਚ ਆਉਣ ਵਾਲੇ ਹੜ੍ਹਾਂ ਉੱਤੇ ਕੋਈ ਕਾਬੂ ਨਹੀਂ ਰਿਹਾ।

ਕੁਝ ਸਾਲ ਪਹਿਲਾਂ ਇੱਕ ਬਚਾਅ ਮੁਹਿੰਮ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਗਈ ਸੀ ਪਰ ਉਹ ਅਸਫ਼ਲ ਰਹੀ ਤੇ ਕੁਦਰਤੀ ਸੋਮਿਆਂ ਦੀ ਵੱਧਦੀ ਲੁੱਟ ਹੁਣ ਚਿੰਤਾ ਦਾ ਵਿਸ਼ਾ ਬਣ ਗਈ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਵੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)