You’re viewing a text-only version of this website that uses less data. View the main version of the website including all images and videos.
ਪਾਕਿਸਤਾਨੀ ਕਿਉਂ ਕਹਿ ਰਹੇ, 'ਇੰਸ਼ਾ-ਅੱਲ੍ਹਾ, ਇੰਡੀਆ ਜਿੱਤ ਜਾਵੇ' – ਸੋਸ਼ਲ
ਕ੍ਰਿਕਟ ਵਿਸ਼ਵ ਕੱਪ ਹੁਣ ਅਜਿਹੇ ਦੌਰ 'ਚ ਆ ਗਿਆ ਹੈ, ਜਿੱਥੇ ਕਾਫੀ ਕੁਝ ਸਾਫ਼ ਹੋ ਗਿਆ ਹੈ ਅਤੇ ਕਾਫੀ ਕੁਝ ਨਹੀਂ ਵੀ। ਯਾਨਿ ਕਿ ਕੁਲ ਮਿਲਾ ਕਿ ਦੇਖਿਆ ਜਾਵੇ ਤਾਂ ਟੂਰਨਾਮੈਂਟ ਰੌਮਾਂਚਕ ਦੌਰ 'ਚ ਪਹੁੰਚ ਗਿਆ ਹੈ।
ਵੀਰਵਾਰ ਨੂੰ ਵੈਸਟ ਇੰਡੀਜ਼ ਨੂੰ ਹਰਾਉਣ ਤੋਂ ਬਾਅਦ ਟੀਮ ਇੰਡੀਆ ਐਤਵਾਰ ਨੂੰ ਇੰਗਲੈਂਡ ਦੀ ਟੀਮ ਦਾ ਮੁਕਾਬਲਾ ਕਰੇਗੀ।
ਉੱਥੇ, ਦੂਜੇ ਪਾਸੇ ਦੱਖਣੀ ਅਫ਼ਰੀਕਾ ਅਤੇ ਨਿਊਜ਼ੀਲੈਂਡ ਨੂੰ ਹਰਾਉਣ ਤੋਂ ਬਾਅਦ ਪਾਕਿਸਤਾਨ ਵੀ ਸੈਮੀਫਾਈਨਲ ਵਿੱਚ ਪਹੁੰਚਣ ਦੀ ਆਸ ਰੱਖੀ ਬੈਠਾ ਹੈ।
ਪਰ ਪਾਕਿਸਤਾਨ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਦੀ ਇਹ ਆਸ ਉਦੋਂ ਹੀ ਬਰਕਰਾਰ ਰਹੇਗੀ ਜਦੋਂ ਤੱਕ ਭਾਰਤ ਐਤਵਾਰ ਨੂੰ ਹੋਣ ਵਾਲੇ ਮੈਚ ਵਿੱਚ ਇੰਗਲੈਂਡ ਨੂੰ ਹਰਾ ਦੇਵੇ।
ਇਹ ਵੀ ਪੜ੍ਹੋ-
ਇਸੇ ਰੁਮਾਂਚ ਨੂੰ ਦੇਖਦਿਆਂ ਹੋਇਆ ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਬੜੇ ਹੀ ਮਜ਼ਾਕੀ ਲਹਿਜੇ 'ਚ ਟਵਿੱਟਰ 'ਤੇ ਲਿਖਿਆ, "ਇਹ ਸਵਾਲ ਸਾਰੇ ਪਾਕਿਸਤਾਨੀ ਫੈਨਜ਼ ਨੂੰ ਹੈ। ਐਤਵਾਰ ਨੂੰ ਹੋਣ ਵਾਲੇ ਮੈਚ 'ਚ ਤੁਸੀਂ ਕਿਸ ਨੂੰ ਸਪੋਰਟ ਕਰੋਗੇ? ਇੰਡੀਆ ਜਾਂ ਇੰਗਲੈਂਡ ਨੂੰ?"
ਨਾਸਿਰ ਵੱਲੋਂ ਅਜਿਹਾ ਪੁੱਛਦਿਆਂ ਹੀ, ਪਾਕਿਸਤਾਨੀ ਫੈਨਜ਼ ਦੇ ਫਟਾਫਟ ਜਵਾਬ ਆਉਣ ਲੱਗੇ। ਕਈ ਜਵਾਬ ਤਾਂ ਅਜਿਹੇ ਵੀ ਆਏ ਜਿਸ ਦੀ ਸ਼ਾਇਦ ਕਿਸੇ ਨਾ ਆਸ ਨਾ ਰੱਖੀ ਹੋਵੇ।
ਕਿਸੇ ਪਾਕਿਸਤਾਨੀ ਫੈਨਜ਼ ਨੇ ਜਵਾਬ 'ਚ 'ਜੈ ਹਿੰਦ' ਲਿਖਿਆ ਤਾਂ ਕਿਸੇ ਨੇ 'ਵੰਦੇ ਮਾਤਰਮ'।
ਅਹਿਮਦ ਨੇ ਲਿਖਿਆ, "ਅਸੀਂ ਆਪਣੇ ਗੁਆਂਢੀਆਂ ਨਾਲ ਬਹੁਤ ਪਿਆਰ ਕਰਦੇ ਹਾਂ। ਅਸੀਂ ਨਿਸ਼ਚਿਤ ਤੌਰ 'ਤੇ ਇੰਡੀਆ ਦਾ ਸਮਰਥਨ ਕਰਾਂਗੇ।"
Jatti Says ਨਾਮ ਦੇ ਅਕਾਊਂਟ ਤੋਂ ਟਵੀਟ ਕੀਤਾ ਗਿਆ, "ਭਾਰਤ ਅਤੇ ਪਾਕਿਸਤਾਨ ਦੋਵੇਂ ਇੰਗਲੈਂਡ ਦੇ ਖ਼ਿਲਾਫ਼ ਇਕਜੁੱਟ ਹਨ।"
Inevitable ਨੇ ਕਿਹਾ, "ਮੈਂ ਪਾਕਿਸਤਾਨੀ ਹਾਂ ਪਰ ਮੈਂ ਇੰਡੀਆ ਨੂੰ ਸਪੋਰਟ ਕਰ ਰਿਹਾ ਹਾਂ ਕਿਉਂਕਿ ਮੈਂ ਜਾਣਦਾ ਹਾਂ ਕਿ ਚਾਹੇ ਜੋ ਹੋ ਜਾਵੇ, ਪਾਕਿਸਤਾਨੀ ਟੀਮ ਜਿੱਤੇਗੀ ਨਹੀਂ। ਭਾਰਤ ਟੀਮ ਸਾਡੇ ਤੋਂ ਬਹੁਤ ਅੱਗੇ ਹੈ।"
Siasat.pk ਦੇ ਅਧਿਰਾਕਤ ਅਕਾਊਂਟ ਤੋਂ ਬਿਲਕੁਲ ਅਲਹਿਦਾ ਜਵਾਬ ਆਇਆ, "ਅਸੀਂ ਇੰਗਲੈਂਡ ਦੀ ਹਾਰ ਨੂੰ ਸਪੋਰਟ ਕਰਦੇ ਹਾਂ।"
ਰਾਣਾ ਸ਼ਾਜ਼ਿਬ ਨੇ ਦੱਸਿਆ ਕਿ ਉਹ ਭਾਰਤ ਦਾ ਸਮਰਥਨ ਕਰਨਗੇ ਅਤੇ ਉਨ੍ਹਾਂ ਨੇ ਇਸ ਦੇ ਦੋ ਕਾਰਨ ਵੀ ਦੱਸੇ- ਭਾਰਤ ਸਾਡਾ ਗੁਆਂਢੀ ਦੇਸ ਹੈ, ਭਾਰਤੀਆਂ 'ਚ ਕ੍ਰਿਕਟ ਲਈ ਜੰਨੂਨ ਹੈ।
ਜ਼ਾਕੀ ਜ਼ੈਦੀ ਨੇ ਇੱਕ ਪਾਕਿਸਤਾਨੀ ਫੈਨ ਦੀ ਤਸਵੀਰ ਟਵੀਟ ਕੀਤੀ ਜਿਸ ਵਿੱਚ ਉਸ ਨੇ 'ਵਿਰਾਟ' ਲਿਖੀ ਹੋਈ ਟੀ-ਸ਼ਰਟ ਪਹਿਨੀ ਹੋਈ ਸੀ। ਜ਼ਾਕੀ ਨੇ ਲਿਖਿਆ, "ਇਹ ਵੀ ਕੋਈ ਸਵਾਲ ਹੋਇਆ ਭਲਾ?"
ਕੁਝ ਲੋਕ ਇਸ ਗੱਲ ਤੋਂ ਖੁਸ਼ ਨਜ਼ਰ ਆਏ ਕਿ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿਚਾਲੇ ਇਸ ਤਰ੍ਹਾਂ ਦੀ ਖੁਸ਼ ਮਿਜਾਜ਼ੀ ਅਤੇ ਦੋਸਤਾਨਾ ਗੱਲਾਂ ਹੋ ਰਹੀਆਂ ਹਨ।
ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, ਕਾਸ਼ ਨੇਤਾ ਇਹ ਟਵੀਟਸ ਪੜ੍ਹ ਸਕਦੇ!"
ਭਾਰਤੀ ਫੈਨਜ਼ ਵੀ ਇਸ ਗੱਲ ਤੋਂ ਕਾਫੀ ਖੁਸ਼ ਨਜ਼ਰ ਆਏ ਅਤੇ ਉਹ ਪਾਕਸਿਤਾਨੀਆਂ ਦਾ ਸ਼ੁਕਰੀਆ ਅਦਾ ਕਰਨਾ ਨਾ ਭੁੱਲੇ।
ਹਾਲਾਂਕਿ ਅਜਿਹਾ ਵੀ ਨਹੀਂ ਹੈ ਕਿ ਸਾਰੇ ਪਾਕਿਸਤਾਨੀ ਫੈਨਜ਼ ਨੇ ਭਾਰਤ ਦੀ ਜਿੱਤ ਦੀ ਇੱਛਾ ਜ਼ਾਹਿਰ ਕੀਤੀ, ਕੁਝ ਜੇ ਵੱਖਰੇ ਜਵਾਬ ਵੀ ਸਨ।
ਜਿਵੇਂ ਕਿ ਨਾਜ਼ੀਆ ਅਫ਼ਰੀਦੀ ਨੇ ਲਿਖਿਆ, "ਮੈਂ ਇੰਗਲੈਂਡ ਦੀ ਜਿੱਤ ਚਾਹੁੰਦੀ ਹਾਂ, ਸੈਮੀਫਾਈਨਲ ਵਿੱਚ ਦੁਬਾਰਾ ਪਾਕਿਸਤਾਨ ਨੂੰ ਹਰਾ ਕੇ ਆਵਾਮ (ਲੋਕਾਂ) ਨੂੰ ਹਾਰਟ-ਅਟਾਕ ਥੋੜ੍ਹੀ ਦਿਵਾਉਣਾ ਹੈ!"
ਜ਼ਫ਼ਰ ਨੇ ਲਿਖਿਆ, "ਭਰੋਸਾ ਕਰੋ, ਅਸੀਂ ਇੰਗਲੈਂਡ ਨੂੰ ਸਪੋਰਟ ਕਰਨਾ ਚਾਹੁੰਦੇ ਹਾਂ ਪਰ ਇਹ ਸਾਨੂੰ ਮਹਿੰਗਾ ਪਵੇਗਾ। ਇਸ ਲਈ ਭਾਰਤ ਦਾ ਸਮਰਥਨ ਕਰ ਰਹੇ ਹਾਂ। ਇੰਸ਼ਾ-ਅੱਲ੍ਹਾ!"
ਇਨ੍ਹਾਂ ਸਾਰੇ ਜਵਾਬਾਂ ਤੋਂ ਬਾਅਦ ਨਾਸਿਰ ਨੇ ਇੱਕ ਵਾਰ ਫਿਰ ਟਵੀਟ ਕੀਤਾ, "ਮੈਂ ਇਹ ਟਵੀਟ ਮਜ਼ਾਕ ਵਾਂਗ ਕੀਤਾ ਸੀ। ਮੈਨੂੰ ਲੱਗਾ ਸੀ ਕਿ ਅੱਧੇ ਲੋਕ ਨਾਰਾਜ਼ਗੀ ਵਾਲੇ ਜਵਾਬ ਦੇਣਗੇ ਪਰ ਬਦਲੇ 'ਚ ਪਿਆਰ ਅਤੇ ਹਾਜ਼ਿਰ-ਜਵਾਬੀ ਮਿਲੀ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ