ਪਾਕਿਸਤਾਨ ਕੋਲ ਹੁਣ ਭਾਰਤ ਨਾਲੋਂ ਜ਼ਿਆਦਾ ਪਰਮਾਣੂ ਬੰਬ: ‘ਹੋੜ ਅਜੇ ਜਾਰੀ ਰਹੇਗੀ’

ਭਾਰਤ ਤੇ ਪਾਕਿਸਤਾਨ ਵਿੱਚ ਪਿਛਲੇ ਇੱਕ ਦਹਾਕੇ ਦੌਰਾਨ ਪਰਮਾਣੂ ਬੰਬਾਂ ਦੀ ਸੰਖਿਆ ਦੁੱਗਣੀ ਹੋ ਗਈ ਹੈ ਅਤੇ ਬੀਤੇ ਕੁਝ ਸਾਲਾਂ ਦੌਰਾਨ ਪਾਕਿਸਤਾਨ ਨੇ ਭਾਰਤ ਨਾਲੋਂ ਜ਼ਿਆਦਾ ਪਰਮਾਣੂ ਬੰਬ ਬਣਾਏ ਹਨ।

ਦੁਨੀਆਂ ਵਿੱਚ ਹਥਿਆਰਾਂ ਦੀ ਸਥਿਤੀ ਅਤੇ ਵਿਸ਼ਵੀ ਸੁਰੱਖਿਆ ਦੇ ਵਿਸ਼ਲੇਸ਼ਣ ਕਰਨ ਵਾਲੀ ਸਵੀਡਨ ਦੀ ਸੰਸਥਾ 'ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਟਿਊਟ' ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਇਹ ਗੱਲ ਕਹੀ ਹੈ।

ਇਸ ਰਿਪੋਰਟ ਦੀ ਮਹਤੱਤਾ ਇਸ ਗੱਲੋਂ ਹੋਰ ਵੀ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਰਿਸ਼ਤੇ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫ਼ਲੇ ਉੱਪਰ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਖ਼ਰਾਬ ਚੱਲ ਰਹੇ ਹਨ। ਦੂਸਰੇ ਪਾਸੇ ਅਮਰੀਕਾ ਨੇ ਈਰਾਨ ਨੂੰ ਧਮਕੀ ਦਿੱਤੀ ਹੈ ਕਿ ਜੇ ਜੰਗ ਹੋਈ ਤਾਂ ਈਰਾਨ ਨੂੰ ਤਬਾਹ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:

ਸੰਸਥਾ ਦੇ ਪਰਮਾਣੂ ਹਥਿਆਰਾਂ ਦੇ ਖਾਤਮੇ ਦੇ ਟੀਚੇ ਵਾਲੇ ਪ੍ਰੋਗਰਾਮ ਦੇ ਨਿਰਦੇਸ਼ਕ ਸ਼ੈਨਨ ਕਾਈਲ ਨੇ ਬੀਬੀਸੀ ਪੱਤਰਕਾਰ ਨੂੰ ਦੱਸਿਆ ਕਿ ਦੁਨੀਆਂ ਵਿੱਚ ਪਰਮਾਣੂ ਹਥਿਆਰਾਂ ਦਾ ਕੁੱਲ ਉਤਪਾਦਨ ਘਟਿਆ ਹੈ ਪਰ ਦੱਖਣੀ ਏਸ਼ੀਆ ਵਿੱਚ ਇਹ ਵਧਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਸਾਲ 2009 ਵਿੱਚ ਅਸੀਂ ਦੱਸਿਆ ਸੀ ਕਿ ਭਾਰਤ ਕੋਲ 60-70 ਪਰਮਾਣੂ ਬੰਬ ਹਨ। “ਉਸ ਸਮੇਂ ਪਾਕਿਸਤਾਨ ਕੋਲ ਲਗਪਗ 60 ਪਰਮਾਣੂ ਬੰਬ ਸਨ ਪਰ ਇਨ੍ਹਾਂ ਦਸ ਸਾਲਾਂ ਦੌਰਾਨ ਦੋਹਾਂ ਦੇਸ਼ਾਂ ਨੇ ਬੰਬਾਂ ਦੀ ਸੰਖਿਆ ਦੁੱਗਣੀ ਕਰ ਲਈ ਹੈ।" ਕਾਇਲ ਨੇ ਕਿਹਾ ਕਿ ਪਾਕਿਸਤਾਨ ਕੋਲ ਭਾਰਤ ਤੋਂ ਵਧੇਰੇ ਬੰਬ ਹਨ।

“ਵੱਖ-ਵੱਖ ਸਰੋਤਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਕੋਲ ਹੁਣ 130 ਤੋਂ 140 ਪਰਮਾਣੂ ਬੰਬ ਹਨ ਜਦਕਿ ਪਾਕਿਸਤਾਨ ਕੋਲ 150 ਤੋਂ 160 ਪਰਮਾਣੂ ਬੰਬਾਂ ਦਾ ਜ਼ਖੀਰਾ ਹੈ।”

ਕਾਈਲ ਕਹਿੰਦੇ ਹਨ ਕਿ ਵਰਤਮਾਨ ਸਮੇਂ ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਆਪਣੇ ਸਿਖਰਾਂ 'ਤੇ ਹੈ ਅਤੇ ਇਹ ਬੰਬਾਂ ਦੀ ਗਿਣਤੀ ਵਿੱਚ ਹੋਰ ਵਾਧੇ ਵੱਲ ਇਸ਼ਾਰਾ ਕਰਦਾ ਹੈ।

"ਮੈਂ ਇਸ ਨੂੰ ਸਟਰੈਟਿਜਿਕ ਆਰਮੀ ਕੰਪੀਟੀਸ਼ਨ ਜਾਂ ਰਿਵਰਸ-ਮੋਸ਼ਨ ਨਿਊਕਲੀਅਰ ਆਰਮੀ ਰੇਸ ਕਹਾਂਗਾ, ਮੈਨੂੰ ਲਗਦਾ ਹੈ ਕਿ ਨਜ਼ਦੀਕੀ ਭਵਿੱਖ ਵਿੱਚ ਇਸ ਸਥਿਤੀ ਵਿੱਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ।"

2019 ਵਿੱਚ ਕਿਸ ਕੋਲ ਕਿੰਨੇ ਪਰਮਾਣੂ ਬੰਬ

ਕਿੰਨਾ ਖਰਚਾ

ਕਾਈਨ ਨੇ ਇਹ ਵੀ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਵਿੱਚ ਪਰਮਾਣੂ ਹਥਿਆਰ ਪ੍ਰੋਗਰਾਮਾਂ ਨੂੰ ਬਜਟ ਵਿੱਚ ਪਹਿਲ ਦਿੱਤੀ ਜਾ ਰਹੀ ਹੈ। ਇਹ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਕਿ ਸਰਕਾਰ ਇਨ੍ਹਾਂ ਪ੍ਰੋਗਰਾਮਾਂ ’ਤੇ ਕਿੰਨਾ ਖ਼ਰਚ ਕਰ ਰਹੀ ਹੈ। "ਇਹ ਇੱਕ ਵੱਡਾ ਸਰਕਾਰੀ ਪ੍ਰੋਗਰਾਮ ਹੈ ਅਤੇ ਬਦਕਿਸਮਤੀ ਨਾਲ ਇਸ ਬਾਰੇ ਬਹੁਤ ਥੋੜ੍ਹੀ ਜਾਣਕਾਰੀ ਉਪਲਭਧ ਹੈ।"

ਪਰਮਾਣੂ ਹਥਿਆਰਾਂ ਦੀ ਸੁਰੱਖਿਆ ਬਾਰੇ ਉਨ੍ਹਾਂ ਨੇ ਦੱਸਿਆ ਕਿ ਦੋਵੇਂ ਸਰਕਾਰਾਂ ਪੂਰੀ ਸੁਰੱਖਿਆ ਦਾ ਦਾਅਵਾ ਕਰਦੀਆਂ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆਂ ਵਿੱਚ ਬੰਬਾਂ ਦੀ ਸੰਖਿਆ ਵਿੱਚ ਕਮੀ ਆਈ ਹੈ ਪਰ ਪਰਮਾਣੂ ਹਥਿਆਰ ਪ੍ਰਣਾਲੀਆਂ ਦੇ ਆਧੁਨਿਕੀਕਰਣ ਦਾ ਕੰਮ ਜਾਰੀ ਹੈ।

ਪਹਿਲਾਂ ਦੀ ਤੁਲਨਾ ਵਿੱਚ ਅਮਰੀਕਾ, ਰੂਸ ਅਤੇ ਬ੍ਰਿਟੇਨ ’ਚ ਸੰਖਿਆ ਵਿੱਚ ਕਮੀ ਆਈ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)