ਮੋਗਾ ਵਿੱਚ ਮਿਲਿਆ ਮੋਰਟਾਰ ਸ਼ੈੱਲ, ਬੰਬ ਡਿਸਪੋਜ਼ਲ ਟੀਮ ਨੂੰ ਸੱਦਿਆ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਮੋਗਾ-ਲੁਧਿਆਣਾ ਨੈਸ਼ਨਲ ਹਾਈਵੇ 'ਤੇ ਬੁੱਘੀਪੁਰਾ ਬਾਈਪਾਸ ਨੇੜੇ ਇੱਕ ਮੋਰਟਾਰ ਸ਼ੈੱਲ ਮਿਲਿਆ ਹੈ। ਇਹ ਇੱਕ ਕਬਾੜੀ ਵਾਲੇ ਨੂੰ ਮਿਲਿਆ ਹੈ।

ਦਰਅਸਲ ਰਾਜ ਕੁਮਾਰ ਨਾਮ ਦਾ ਕਬਾੜੀ ਸਵੇਰੇ ਕਬਾੜ ਇਕੱਠਾ ਕਰ ਰਿਹਾ ਸੀ ਜਦੋਂ ਉਹ ਕਿਸੇ ਭਾਰੀ ਜਿਹੀ ਚੀਜ਼ ਨਾਲ ਟਕਰਾਇਆ।

ਰਾਜ ਕੁਮਾਰ ਮੁਤਾਬਕ, "ਮੈਨੂੰ ਲੱਗਿਆ ਸ਼ਾਇਦ ਕੋਈ ਪਾਈਪ ਹੈ। ਜਦੋਂ ਇਸ ਨੂੰ ਅੱਗੋਂ ਨੁਕੀਲਾ ਜਿਹਾ ਦੇਖਿਆ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਬੰਬ ਹੈ। ਇਸ ਲਈ ਮੈਂ ਪੁਲਿਸ ਨੂੰ ਜਾਣਕਾਰੀ ਦਿੱਤੀ।"

ਜਿਸ ਥਾਂ ਤੋਂ ਇਹ ਮੋਰਟਾਰ ਸ਼ੈੱਲ ਮਿਲਿਆ ਹੈ, ਉਸ ਦੇ ਨੇੜੇ ਸ਼ਹਿਰ ਦੇ ਦੋ ਅਹਿਮ ਤਿੰਨ ਸਟਾਰ ਹੋਟਲ ਹਨ।

ਇਹ ਵੀ ਪੜ੍ਹੋ:

ਪੁਲਿਸ ਮੌਕੇ 'ਤੇ ਪਹੁੰਚੀ ਅਤੇ ਛਾਣਬੀਣ ਸ਼ੁਰੂ ਕਰ ਦਿੱਤੀ। ਬੰਬ ਡਿਸਪੋਸਜ਼ਲ ਟੀਮ ਨੂੰ ਵੀ ਬੁਲਾ ਲਿਆ।

ਮੋਗਾ ਦੇ ਐਸਐਸਪੀ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ, "ਇਹ ਕੋਈ ਬੰਬ ਨਹੀਂ ਹੈ, ਇਹ ਤਾਂ ਮੋਰਟਾਰ ਸ਼ੈੱਲ ਹੈ। ਇਹ ਕੋਈ ਨਵਾਂ ਮੋਰਟਾਰ ਸ਼ੈੱਲ ਨਹੀਂ ਸਗੋਂ ਕਾਫ਼ੀ ਪੁਰਾਣਾ ਹੈ ਅਤੇ ਜੰਗਾਲਿਆ ਹੋਇਆ ਹੈ। ਸ਼ਾਇਦ ਕਿਸੇ ਸਕਰੈਪ ਵਿੱਚ ਆਇਆ ਹੋਏਗਾ ਅਤੇ ਫਿਰ ਘਬਰਾ ਕੇ ਇਸ ਨੂੰ ਸੁੱਟ ਦਿੱਤਾ।"

ਉਨ੍ਹਾਂ ਇਹ ਵੀ ਦੱਸਿਆ ਕਿ ਇਹ ਇੱਕ ਫੁੱਟ ਲੰਬਾ ਅਤੇ ਮੋਟਾ ਸ਼ੈੱਲ ਹੈ। ਜਲੰਧਰ ਤੋਂ ਬੰਬ ਡਿਸਪੋਜ਼ਲ ਟੀਮ ਨੂੰ ਬੁਲਾਇਆ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)