You’re viewing a text-only version of this website that uses less data. View the main version of the website including all images and videos.
ਵਿਸ਼ਵ ਕੱਪ 2019: ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਵਿੰਗ ਕਮਾਂਡਰ ਅਭਿਨੰਦਨ ਦਾ ਵਿਗਿਆਪਨ 'ਚ ਉੜਾਇਆ ਗਿਆ ਮਜ਼ਾਕ
ਕ੍ਰਿਕਟ ਵਿਸ਼ਵ ਕੱਪ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਮੈਚ ਤੋਂ ਪਹਿਲਾਂ ਦੋਵੇਂ ਦੇਸਾਂ ਵਿਚਕਾਰ ਇੱਕ ਦੂਜੇ ਨੂੰ ਚਿੜਾਉਣ ਵਾਲੇ ਟੀਵੀ ਵਿਗਿਆਪਨ ਚਰਚਾ ਵਿੱਚ ਹਨ।
ਹਾਲ ਹੀ ਵਿੱਚ ਪਾਕਿਸਤਾਨ ਦੇ ਇੱਕ ਨਿੱਜੀ ਚੈਨਲ ਤੋਂ ਬਣਿਆ ਵਿਸ਼ਵ ਕੱਪ ਸਬੰਧੀ ਵਿਗਿਆਪਨ ਸੁਰਖੀਆਂ ਵਿੱਚ ਹੈ, ਜਿਸ ਦਾ ਕਿਰਦਾਰ ਭਾਰਤੀ ਵਿੰਗ ਵਗਾਂਡਰ ਅਭਿਨੰਦਨ ਜਿਹਾ ਦਿਖਾਇਆ ਗਿਆ ਹੈ ਅਤੇ ਉਸ ਨੇ ਕੱਪੜੇ ਭਾਰਤੀ ਕ੍ਰਿਕਟ ਟੀਮ ਦੀ ਵਰਦੀ ਜਿਹੇ ਪਾਏ ਗਏ ਹਨ।
ਵਿਗਆਪਨ ਵਿੱਚ ਕਿਰਦਾਰ ਨੂੰ ਭਾਰਤ ਦੀ ਪਾਕਿਸਤਾਨ ਨਾਲ ਮੈਚ ਸਬੰਧੀ ਨੀਤੀ ਬਾਰੇ ਸਵਾਲ ਪੁੱਛੇ ਜਾਂਦੇ ਹਨ ਅਤੇ ਜਵਾਬ ਵਿੱਚ ਕਿਰਦਾਰ ਕਹਿੰਦਾ ਹੈ, "ਆਈ ਐਮ ਸੌਰੀ, ਆਈ ਐਮ ਨਾਟ ਸਪੋਜ਼ਡ ਟੂ ਟੈਲ ਯੂ ਦਿਸ।"
ਅਭਿਨੰਦਨ ਜਿਹੀ ਦਿੱਖ ਵਾਲਾ ਕਿਰਦਾਰ ਜਦੋਂ ਹੱਥ ਵਿੱਚ ਚਾਹ ਦਾ ਕੱਪ ਫੜ ਕੇ ਜਾਣ ਲਗਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ, "ਇੱਕ ਸੈਕੇਂਡ ਰੁਕੋ, ਕੱਪ ਕਿਧਰ ਲੈ ਕੇ ਜਾ ਰਹੇ ਹੋ।" ਇਹ ਕਹਿੰਦਿਆਂ ਉਸ ਕਿਰਦਾਰ ਤੋਂ ਕੱਪ ਲੈ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ:
ਸੋਸ਼ਲ ਮੀਡੀਆ 'ਤੇ ਪ੍ਰਤੀਕਰਮ
ਇਸ ਵਿਗਿਆਪਨ ਤੋਂ ਬਾਅਦ ਟਵਿੱਟਰ 'ਤੇ ਵੱਖ-ਵਖ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਹਨ।
ਗੀਤਿਕਾ ਸਵਾਮੀ ਨਾਮੀਂ ਟਵਿੱਟਰ ਯੂਜ਼ਰ ਨੇ ਲਿਖਿਆ, "ਭਾਰਤ ਦੇ ਹੀਰੋ ਅਭਿਨੰਦਨ ਦਾ ਇਸ ਅਪਮਾਨਜਨਕ ਤਰੀਕੇ ਨਾਲ ਮਖੌਲ ਉਡਾਉਣ ਵਾਲੇ ਪਾਕਿਸਤਾਨ ਤੋਂ ਅਸੀਂ ਸੰਜੀਦਾ ਸ਼ਾਂਤੀ ਵਾਰਤਾ ਦੀ ਉਮੀਦ ਹੀ ਕਿਉਂ ਕਰਦੇ ਹਾਂ ? ਇਮਰਾਨ ਖਾਨ, ਕੀ ਇਸ ਨੂੰ ਸਪੋਰਟਸਮੈਨਸ਼ਿਪ ਕਿਹਾ ਜਾਂਦਾ ਹੈ?"
ਵਿਗਨੇਸ਼ ਹਰੀ ਨੇ ਲਿਖਿਆ, "ਪਲੈਨਟ ਦੇ ਸਭ ਤੋਂ ਬੀਮਾਰ ਲੋਕ। ਟੂਰਨਾਮੈਂਟ ਦੇ ਖ਼ਤਮ ਹੋਣ ਤੱਕ ਇੰਤਜ਼ਾਰ ਕਰੋ, ਇਨਸਾਫ਼ ਹੋਏਗਾ।"
ਪਰਵੀਨ ਨਾਮ ਦੇ ਟਵਿੱਟਰ ਯੂਜ਼ਰ ਨੇ ਲਿਖਿਆ, "ਪਾਕਿਸਤਾਨ ਨੇ ਮੰਨ ਲਿਆ ਹੈ ਕਿ ਸਿਰਫ਼ ਕੱਪ ਜੋ ਉਹ ਜਿੱਤ ਸਕਦੇ ਹਨ, ਉਹ 'ਚਾਹ ਦਾ ਕੱਪ' ਹੈ।"
ਸ਼ਾਹਿਦ ਬਸ਼ੀਰ ਨਾਮ ਦੇ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, "ਰਿਲੈਕਸ ਭਾਰਤੀਓ, ਸ਼ਾਂਤ ਹੋ ਜਾਓ। ਜੇ ਤੁਸੀਂ ਟਰਾਫੀ ਜਿੱਤ ਵੀ ਜਾਂਦੇ ਹੋ, ਤਾਂ ਇਹ ਭਾਰਤੀ ਹਵਾਈ ਸੇਨਾ ਦੀ ਪਰਫਾਰਮੈਂਸ ਠੀਕ ਨਹੀਂ ਕਰੇਗਾ। ਅਭੀ ਇੱਕ ਸੱਚਾਈ ਹੈ, ਮੰਨ ਲਓ।"
ਮੁਹੰਮਦ ਜੁਨੈਦ ਨੇ ਲਿਖਿਆ, "ਮੈਂ ਇਸ ਵਿਗਿਆਪਨ ਦੇ ਪੱਖ ਵਿੱਚ ਨਹੀਂ ਹਾਂ ਪਰ ਪਹਿਲਾਂ ਭਾਰਤੀ ਸਪੋਰਟਸ ਚੈਨਲ ਨੇ ਵੀ ਵਿਗਿਆਪਨ ਬਣਾਇਆ ਜਿਸ ਨੂੰ ਪਾਕਿਸਤਾਨੀ ਫੈਨਜ਼ ਨੇ ਪਸੰਦ ਨਹੀਂ ਕੀਤਾ। ਇਹ ਦੋਹੇਂ ਪਾਸਿਓਂ ਬੰਦ ਹੋਣਾ ਚਾਹੀਦਾ ਹੈ।"
ਇਹ ਵੀ ਪੜ੍ਹੋ:
ਭਾਰਤ ਅਤੇ ਪਾਕਿਸਤਾਨ ਦੇ ਮੈਚ ਸਬੰਧੀ ਇਸ ਤੋਂ ਪਹਿਲਾਂ ਵੀ ਵਿਗਿਆਪਨ ਬਣੇ ਹਨ। ਮੌਕਾ-ਮੌਕਾ ਸੀਰੀਜ਼ ਬਹੁਤ ਪ੍ਰਚਲਿਤ ਹੈ, ਇਸ ਵਾਰ ਦਾ ਮੌਕਾ-ਮੌਕਾ ਵਿਗਿਆਪਨ ਵੀ ਕਾਫੀ ਵਾਇਰਲ ਹੋਇਆ ਹੈ।
ਇਸ ਤੋਂ ਇਲਾਵਾ ਭਾਰਤ ਅਤੇ ਪਾਕਿਸਤਾਨ ਦੇ ਮੈਚ ਵਾਲੇ ਦਿਨ ਯਾਨੀ 16 ਜੂਨ ਨੂੰ ਫਾਦਰਜ਼ ਡੇਅ ਹੈ ਅਤੇ ਫਾਦਰਜ਼ ਡੇਅ ਨਾਲ ਜੋੜ ਕੇ ਵੀ ਮੈਚ ਸਬੰਧੀ ਦੋਹੇਂ ਪਾਸਿਓਂ ਕਈ ਮੀਮਜ਼ ਬਣ ਰਹੇ ਹਨ।
ਇਹ ਵੀ ਦੇਖੋ: