'ਮੋਦੀ ਕੇਦਾਰਨਾਥ ਦਰਸ਼ਨ ਕਰਨ ਗਏ ਸੀ ਜਾਂ ਦਰਸ਼ਨ ਦੇਣ?'

ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਦਾਰਨਾਥ ਵਿੱਚ ਦਰਸ਼ਨ ਕਰਨ ਲਈ ਗਏ। ਇਸ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਏ।

ਦਰਅਸਪ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਤੋਂ ਪਹਿਲਾਂ ਮੋਦੀ ਕੇਜਰਾਨਾਥ ਦਰਸ਼ਨ ਕਰਨ ਲਈ ਪਹੁੰਚੇ ਸਨ। ਉਨ੍ਹਾਂ ਇਸ ਦੌਰਾਨ ਮੰਦਿਰ ਵਿੱਚ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਮੰਦਿਰ ਤੋਂ ਕੁਝ ਦੂਰੀ 'ਤੇ ਗੁਫ਼ਾ ਅੰਦਰ ਉਨ੍ਹਾਂ ਧਿਆਨ ਲਗਾਇਆ।

ਮੋਦੀ ਦੇ ਸੋਸ਼ਲ ਮੀਡੀਆ ਅਕਾਉਂਟ ਤੋਂ ਦਰਸ਼ਨ ਕਰਦਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਗੁਫ਼ਾ ਅੰਦਰ ਧਿਆਨ ਲਗਾੁਣ ਦੀਆਂ ਤਸਵੀਰਾਂ ਵੀ ਸਾਰੇ ਕਿਤੇ ਦੇਖੀਆਂ ਗਈਆਂ।

ਸ਼ਾਂਤੀ ਦੀ ਭਾਲ ਵਿੱਚ ਧਿਆਨ ਲਗਾ ਰਗੇ ਮੋਦੀ ਦੀ ਸੁਰੱਖਿਆ ਲਈ ਗੁਫ਼ਾ ਦੇ ਬਾਹਰ ਚਾਕ ਚੌਬੰਦ ਵਿਵਸਥਾ ਕੀਤੀ ਗਈ ਸੀ।

ਇਨ੍ਹਾਂ ਤਸਵੀਰਾਂ ਨੂੰ ਵੇਖਦਿਆਂ ਹੀ ਸੋਸ਼ਲ ਮੀਡੀਆ ਐਕਟਿਵ ਹੋ ਗਿਆ ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਆਉਣ ਲੱਗੀਆਂ। ਲੋਕਾਂ ਨੇ ਮੋਦੀ ਦੀ ਸ਼ਲਾਘਾ ਅਤੇ ਆਲੋਚਨਾ ਜੰਮ ਕੇ ਕੀਤੀ।

ਵਧੇਰੇ ਲੋਕਾਂ ਨੇ ਇਹ ਗੱਲ ਆਖੀ ਕਿ ਆਖਰ ਗੁਫ਼ਾ ਵਿੱਚ ਕੈਮਰਾ ਕੌਣ ਲੈ ਕੇ ਜਾਂਦਾ ਹੈ।

ਮਨੀਸ਼ਾ ਪਾਂਡੇ ਨੇ ਲਿਖਿਆ, ''ਧਿਆਨ- ਮਨ, ਸਰੀਰ ਤੇ ਏਐਨਆਈ ਲਈ।''

ਸੁਹਾਸਿਨੀ ਹੈਦਰ ਨੇ ਲਿਖਿਆ, ''ਚੰਗਾ ਹੈ ਕਿ ਮੋਦੀ ਮੀਡੀਆ ਦੀ ਅਪੀਲ 'ਤੇ ਚੀਜ਼ਾਂ ਕਰਦੇ ਹਨ।''

ਹਿਸਟ੍ਰੀ ਆਫ ਇੰਡੀਆ ਨਾਂ ਦੇ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ, ''ਮੋਦੀ ਜੀ ਕੇਦਾਰਨਾਥ ਦਰਸ਼ਨ ਕਰਨ ਗਏ ਸੀ ਜਾਂ ਦਰਸ਼ਨ ਦੇਣ?''

ਸਰਕਾਜ਼ਮ ਨਾਂ ਦੇ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ, ''ਮੋਦੀ ਜੀ ਦੂਜੀ ਪ੍ਰੈ੍ਸ ਕਾਨਫਰੰਸ ਕਰਦੇ ਹੋਏ।''

ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਬਣਾਈ ਗਈ ਚੁੱਪੀ ਦੀ ਵੀ ਕਾਫੀ ਚਰਚਾ ਹੋਈ ਸੀ।

ਇਹ ਵੀ ਪੜ੍ਹੋ:

ਚਿਚਾ ਨਾਂ ਦੇ ਯੂਜ਼ਰ ਨੇ ਲਿਖਿਆ, ਦੁਨੀਆਂ ਦੇ ਮਸ਼ਹੂਰ ਅਦਾਕਾਰ ਨਰਿੰਦਰ ਮੋਦੀ ਨੇ ਕੇਦਾਰਨਾਥ ਵਿੱਚ ਕਾਨਜ਼ ਫਿਲਮ ਫੈਸਟਿਵਲ 'ਤੇ ਪਹੁੰਚੇ।

ਦੂਜੇ ਪਾਸੇ ਕੁਝ ਲੋਕਾਂ ਨੇ ਇਸ ਨੂੰ ਸਕਾਰਾਤਮਕ ਤੌਰ 'ਤੇ ਵੀ ਲਿਆ। ਰਿਸ਼ਭ ਸਿੰਘ ਨੇ ਲਿਖਿਆ, ''ਮੋਦੀ ਕਦੇ ਵੀ ਕੰਮ ਬਾਰੇ ਨਹੀਂ ਭੁੱਲਦੇ।''

ਮੋਦੀ ਦੀ ਫੌਲੋਅਰ ਦੇਵਿਕਾ ਨੇ ਲਿਖਿਆ, ''ਵੋਟ ਬੈਂਕ ਦੇ ਨੁਕਸਾਨ ਦੀ ਪਰਵਾਹ ਨਾ ਕਿਤੇ ਬਿਨਾਂ, ਪ੍ਰਧਾਨ ਮੰਤਰੀ ਨੂੰ ਆਪਣਾ ਧਰਮ ਨਿਭਾਉਣ ਵਿੱਚ ਕੋਈ ਸ਼ਰਮ ਨਹੀਂ ਆਉਂਦੀ।''

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)