ਖੰਨਾ 'ਚ ਰਾਹੁਲ ਗਾਂਧੀ: ਇੱਕ ਸਾਲ ’ਚ 22 ਲੱਖ ਸਰਕਾਰੀ ਨੌਕਰੀਆਂ ਕੱਢਾਂਗੇ

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪੰਜਾਬ ਦੇ ਖੰਨਾ ਵਿੱਚ ਰੈਲੀ ਨੂੰ ਸੰਬੋਧਿਤ ਕੀਤਾ। ਰਾਹੁਲ ਗਾਂਧੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਉਨ੍ਹਾਂ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਅਤੇ ਭਾਰੀ ਬਹੁਮਤ ਨਾਲ ਜਿਤਵਾਉਣ।

ਰਾਹੁਲ ਗਾਂਧੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ

  • ਇਸ ਦੌਰਾਨ ਉਨ੍ਹਾਂ ਕਿਹਾ ਕਿ ਨਿਆਂ ਯੋਜਨਾ ਦੇ ਪੈਸੇ 5 ਕਰੋੜ ਔਰਤਾਂ ਦੇ ਖਾਤੇ ਵਿੱਚ ਜਾਣਗੇ ਮਰਦਾਂ ਦੇ ਖਾਤੇ ਵਿੱਚ ਨਹੀਂ ।
  • ਸੈਮ ਪਿਤਰੋਦਾ ਨੇ 84 ਦੇ ਮੁੱਦੇ 'ਤੇ ਜੋ ਬੋਲੇ ਹੈ, ਉਹ ਗ਼ਲਤ ਹੈ, ਉਨ੍ਹਾਂ ਨੂੰ ਦੇਸ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਮੈਂ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਦੇਸ ਤੋਂ ਮਾਫ਼ੀ ਮੰਗਣ।
  • ਮੈਂ ਮੋਦੀ ਨੂੰ ਕਿਹਾ 15 ਮਿੰਟ ਮੇਰੇ ਨਾਲ ਡਿਬੇਟ ਕਰ ਲਓ, ਰਫਾਲ ਮੋਦੀ 'ਤੇ। ਚਾਰ ਸਵਾਲ ਪੁੱਛਾਂਗਾ, ਮੋਦੀ ਜੀ ਦੇਸ ਨੂੰ ਚਿਹਰਾ ਨਹੀਂ ਦਿਖਾ ਸਕਣਗੇ।
  • 22 ਲੱਖ ਸਰਕਾਰ ਨੌਕਰੀਆਂ ਦੀ ਅਸਾਮੀਆਂ ਖਾਲੀ ਪਈਆਂ ਹਨ, ਕਾਂਗਰਸ ਸਰਕਾਰ ਆਉਣ 'ਤੇ ਇੱਕ ਸਾਲ ਦੇ ਅੰਦਰ ਕਾਂਗਰਸ ਸਰਕਾਰ ਉਸ ਨੂੰ ਭਰੇਗੀ। 10 ਲੱਖ ਨੌਜਵਾਨਾਂ ਨੂੰ ਪੰਚਾਇਤਾਂ ਵਿੱਚ ਰੁਜ਼ਗਾਰ ਦਿੱਤਾ ਜਾ ਸਕਦਾ ਹੈ। ਪੂਰਾ ਪੰਜਾਬ ਜਾਣਦਾ ਹੈ ਕਿ ਅਮਰਿੰਦਰ ਸਿੰਘ ਨੇ ਰੁਜ਼ਗਾਰ ਲਈ ਬਹੁਤ ਕੰਮ ਕੀਤਾ ਹੈ।
  • ਪੰਜਾਬ ਦੇ ਕਿਸੇ ਨੌਜਵਾਨ ਨੇ ਕਾਰੋਬਾਰ ਕਰਨਾ ਹੈ ਤਾਂ ਉਨ੍ਹਾਂ ਨੂੰ ਕਿਤੋਂ ਵੀ ਇਜਾਜ਼ਤ ਲੈਣ ਦੀ ਲੋੜ ਨਹੀਂ। ਤਿੰਨ ਸਾਲ ਤੱਕ ਕਿਸੇ ਸਰਕਾਰੀ ਵਿਭਾਗ ਵਿੱਚ ਜਾਣ ਦੀ ਲੋੜ ਨਹੀਂ। ਮੈਂ ਨੌਜਵਾਨਾਂ ਨੂੰ ਜਾ ਕੇ ਪੁੱਛਿਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਅਸੀਂ ਕਾਰੋਬਾਰ ਖੋਲ੍ਹਣਾ ਚਾਹੁੰਦੇ ਹਾਂ ਪਰ ਸਰਕਾਰੀ ਦਫ਼ਤਰਾਂ ਵਾਲੇ ਚੱਕਰ ਲਗਵਾਉਂਦੇ ਹਨ।

ਕੇਜਰੀਵਾਲ ਨੂੰ ਦਿਖਾਈਆਂ ਕਾਲੀਆਂ ਝੰਡੀਆਂ

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਤੋਂ ਪੰਜ ਦਿਨਾਂ ਦੀ ਪੰਜਾਬ ਫੇਰੀ 'ਤੇ ਹਨ।

ਕੇਜਰੀਵਾਲ ਨੇ ਆਪਣੇ ਦੌਰੇ ਦੀ ਸ਼ੁਰੂਆਤ ਬਰਨਾਲਾ ਜ਼ਿਲ੍ਹੇ ਦੇ ਖਨੋਰੀ ਤੋਂ ਰੋਡ ਸ਼ੋਅ ਦੇ ਨਾਲ ਕੀਤੀ। ਇਸ ਮੌਕੇ ਕੁਝ ਲੋਕਾਂ ਨੇ ਕੇਜਰੀਵਾਲ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਜਤਾਇਆ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)