ਕਨ੍ਹੱਈਆ ਕੁਮਾਰ: ਮੋਦੀ ਤੇ ਹਿੰਦੂਤਵ ਵਿਰੋਧੀ ਚਿਹਰਾ ਬਣ ਕੇ ਉਭਰੇ ਨੌਜਵਾਨ ਦਾ ਸਿਆਸੀ ਸਫ਼ਰ

    • ਲੇਖਕ, ਟੀਮ ਬੀਬੀਸੀ ਪੰਜਾਬੀ
    • ਰੋਲ, ਚੋਣ ਡੈਸਕ

ਲੋਕ ਸਭਾ ਚੋਣਾਂ 2019 ਦਾ ਚੋਣ ਅਮਲ ਜ਼ੋਰਾ ਉੱਤੇ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਿਲਮ ਅਦਾਕਾਰ ਅਕਸ਼ੈ ਕੁਮਾਰ ਤੋਂ ਗੈਰ-ਸਿਆਸੀ ਇੰਟਰਵਿਊ ਕਰਵਾ ਰਹੇ ਨੇ ਅਤੇ ਰਾਹੁਲ ਗਾਂਧੀ ਆਪਣੀ ਟੀਮ ਨਾਲ ਲੱਗੇ ਹੋਏ ਨੇ।

ਲਗਪਗ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਪਣੇ ਪ੍ਰਚਾਰ ਲਈ ਪੂਰੀ ਤਾਕਤ ਝੋਕੀ ਹੋਈ ਹੈ। ਅਜਿਹੇ ਹਾਲਾਤ ਵਿਚ ਬਿਹਾਰ ਦੇ ਬੇਗੂਸਰਾਏ ਤੋਂ ਚੋਣ ਲੜ ਰਹੇ ਸੀਪੀਆਈ ਉਮੀਦਵਾਰ ਕਨ੍ਹੱਈਆ ਕੁਮਾਰ ਆਪਣੇ ਭਾਸ਼ਣਾਂ ਅਤੇ ਦਲੀਲਾਂ ਕਾਰਨ ਚਰਚਾ ਵਿਚ ਹਨ।

ਇਹ ਵੀ ਪੜ੍ਹੋ-

ਕਨ੍ਹੱਈਆ ਕੁਮਾਰ ਕੌਣ ਹਨ ਅਤੇ ਉਨ੍ਹਾਂ ਦਾ ਸਿਆਸੀ ਸਫ਼ਰ ਕੀ ਹੈ ਆਓ ਮਾਰਦੇ ਹਾਂ ਇੱਕ ਨਜ਼ਰ

  • ਕਨ੍ਹੱਈਆ ਕੁਮਾਰ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਹਨ। ਉਹ ਖੱਬੇ ਪੱਖੀ ਪਾਰਟੀ ਸੀਪੀਆਈ ਦੇ ਵਿਦਿਆਰਥੀ ਵਿੰਗ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਆਗੂ ਹਨ।
  • ਕਨ੍ਹੱਈਆ ਕੁਮਾਰ ਦਾ ਜਨਮ ਜਨਵਰੀ 1987 ਵਿਚ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦੇ ਭਰਤ ਪਿੰਡ ਵਿਚ ਹੋਇਆ। ਇਹ ਇਲਾਕਾ ਖੱਬੇਪੱਖੀ ਪਾਰਟੀ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦਾ ਗੜ੍ਹ ਸਮਝਿਆ ਜਾਂਦਾ ਹੈ।
  • ਕਨ੍ਹੱਈਆ ਦੇ ਪਿਤਾ ਜੈਸ਼ੰਕਰ ਸਿੰਘ ਛੋਟੇ ਜਿਹੇ ਕਿਸਾਨ ਸਨ ਅਤੇ ਅਧਰੰਗ ਕਾਰਨ ਮੰਜੇ ਉੱਤੇ ਕਾਫ਼ੀ ਸਮਾਂ ਬਿਤਾਉਣ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਉਸ ਦੀ ਮਾਂ ਮੀਨਾ ਦੇਵੀ ਆਂਗਨਵਾੜੀ ਵਰਕਰ ਹੈ। ਉਸ ਦਾ ਵੱਡਾ ਭਰਾ ਮਨੀਕਾਂਤ ਅਸਾਮ ਵਿਚ ਇੱਕ ਕੰਪਨੀ ਵਿਚ ਸੁਪਰਵਾਇਜ਼ਰ ਹਨ।
  • ਕਨ੍ਹੱਈਆ ਕੁਮਾਰ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਖੱਬੇਪੱਖੀ ਸੱਭਿਆਚਾਰਕ ਸੰਗਠਨ ਇੰਡੀਅਨ ਪੀਪਲਜ਼ ਥਿਏਟਰ ਐਸੋਸ਼ੀਏਸ਼ਨ ਨਾਲ ਜੁੜ ਗਏ ਅਤੇ ਉਨ੍ਹਾਂ ਬਹੁਤ ਸਾਰੇ ਨਾਟਕਾਂ ਵਿਚ ਕੰਮ ਕੀਤਾ।
  • ਪਟਨਾ ਵਿਚ ਕਾਮਰਸ ਕਾਲਜ ਵਿਚ ਪੜ੍ਹਦਿਆਂ ਉਹ ਵਿਦਿਆਰਥੀ ਜਥੇਬੰਦੀ ਵਿਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਸਮਾਜ ਵਿਗਿਆਨ ਵਿਚ ਨਾਲੰਦਾ ਓਪਨ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕੀਤੀ।
  • ਕਨ੍ਹੱਈਆ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਓਪਨ ਟੈਸਟ ਪਾਸ ਕਰਕੇ 'ਪ੍ਰੋਸੈੱਸ ਆਫ਼ ਡੀ ਕਾਲੋਨਾਇਜ਼ੇਸ਼ਨ ਐਂਡ ਟਰਾਂਸਫਾਰਮੇਸ਼ਨ ਇਨ ਸਾਊਥ ਅਫਰੀਕਾ' ਵਿਸ਼ੇ ਵਿਚ ਪੀਐੱਚਡੀ ਕੀਤੀ। ਫਰਵਰੀ 2011 ਵਿਚ ਉਹ ਡੌਕਟਰੇਟ ਕਰਕੇ ਡਾਕਟਰ ਕਨ੍ਹੱਈਆ ਕੁਮਾਰ ਬਣ ਗਏ।
  • ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਉਹ ਏਆਈਐੱਸਅਐੱਫ਼ ਦੇ ਪਹਿਲੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਬਣੇ ਅਤੇ 29 ਅਪ੍ਰੈਲ 2018 ਨੂੰ ਉਹ ਸੀਪੀਆਈ ਦੀ 125 ਮੈਂਬਰੀ ਰਾਸ਼ਟਰੀ ਕੌਂਸਲ ਦੇ ਮੈਂਬਰ ਬਣੇ।
  • 12 ਫਰਵਰੀ 2016 ਨੂੰ ਦਿੱਲੀ ਪੁਲਿਸ ਨੇ ਭਾਰਤੀ ਜਨਤਾ ਪਾਰਟੀ ਦੇ ਦੋ ਆਗੂਆਂ ਦੀ ਸ਼ਿਕਾਇਤ ਉੱਤੇ ਕਨ੍ਹੱਈਆ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਉੱਤੇ ਭਾਰਤੀ ਸੰਸਦ ਉੱਤੇ ਅੱਤਵਾਦੀ ਹਮਲਾ ਕਰਵਾਉਣ ਦੇ ਇਲਜ਼ਾਮ ਵਿਚ ਫ਼ਾਂਸੀ ਚਾੜੇ ਗਏ ਅਫ਼ਜਲ ਗੁਰੂ ਦੇ ਹੱਕ ਵਿਚ ਰੈਲੀ ਕਰਨ ਤੇ ਭਾਰਤ ਦੇ ਟੁਕੜੇ-ਟੁਕੜੇ ਕਰਨ ਦੇ ਨਾਅਰੇ ਲਾਉਣ ਦੇ ਇਲਜ਼ਾਮ ਲਗਾਏ ਗਏ। ਜਿਨ੍ਹਾਂ ਨੂੰ ਕਨ੍ਹੱਈਆ ਕੁਮਾਰ ਰੱਦ ਕਰਦੇ ਰਹੇ ਹਨ।

ਇਹ ਵੀ ਪੜ੍ਹੋ-

  • ਕਨ੍ਹੱਈਆ ਕੁਮਾਰ ਦੇ ਪ੍ਰਚਾਰ ਲਈ ਬਿਹਾਰ ਪਹੁੰਚੀਆਂ ਕੁੜੀਆਂ ਕੀ ਕਹਿ ਰਹੀਆਂ
  • ਕਨ੍ਹੱਈਆ ਭਾਜਪਾ ਤੇ ਕਾਂਗਰਸ ਦੀ ਲੜਾਈ 'ਚ 'ਜੇਤੂ' ਕਿਵੇਂ
  • ਚੋਣ ਜ਼ਾਬਤਾ ਲਾਗੂ ਹੋਣ ਦੇ ਕੀ ਨੇ ਮਾਅਨੇ
  • ਬੀਬੀਸੀ ਦੇ ਨਾਂ ਹੇਠ ਸਾਂਝਾ ਕੀਤਾ ਜਾ ਰਿਹਾ ਚੋਣ ਸਰਵੇਖਣ ਜਾਅਲੀ
  • ਪੁਲਿਸ ਨੇ ਕਨ੍ਹੱਈਆ ਕੁਮਾਰ ਉੱਤੇ ਦੇਸ ਧ੍ਰੋਹ ਦੇ ਦੋਸ਼ ਲਗਾਏ ਅਤੇ ਉਹ ਕੁਝ ਸਮਾਂ ਤਿਹਾੜ ਜੇਲ੍ਹ ਵਿਚ ਬੰਦ ਵੀ ਰਹੇ। ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਵਿਦਿਆਰਥੀ, ਅਧਿਆਪਕ, ਸਮਾਜ ਤੇ ਸਿਆਸੀ ਕਾਰਕੁਨਾਂ ਦੇ ਤਿੱਖਾ ਵਿਰੋਧ ਕੀਤਾ ਅਤੇ ਉਹ ਦੇਸ ਭਰ ਵਿਚ ਵਿਦਿਆਰਥੀਆਂ ਤੇ ਭਾਜਪਾ ਵਿਰੋਧੀ ਸੰਗਠਨਾਂ ਦੇ ਹੀਰੋ ਬਣ ਗਏ। ਜਦਕਿ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਉਨ੍ਹਾਂ ਨੂੰ ਟੁਕੜੇ-ਟੁਕੜੇ ਗੈਂਗ ਦੇ ਆਗੂ ਕਹਿੰਦੇ ਹਨ।
  • ਕਨ੍ਹੱਈਆ ਕੁਮਾਰ ਭਾਰਤੀ ਫੌਜ ਵਲੋਂ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਨ ਦੇ ਇਲਜ਼ਾਮ ਲਗਾਉਣ ਵਾਲੇ ਬਿਆਨ ਦੇਣ ਅਤੇ ਮਹਿਲਾ ਵਿਦਿਆਰਥੀ ਆਗੂਆਂ ਨੂੰ ਧਮਕਾਉਣ ਦੇ ਇਲਜ਼ਾਮ ਵੀ ਲੱਗਦੇ ਹਨ। ਜਿਸ ਨੂੰ ਕਨ੍ਹੱਈਆ ਕੁਮਾਰ ਰੱਦ ਕਰਦੇ ਰਹੇ।
  • ਕਨ੍ਹੱਈਆ ਕੁਮਾਰ ਆਪਣੇ ਧੂੰਆਂ-ਧਾਰ ਭਾਸ਼ਣਾਂ ਅਤੇ ਆਰਐੱਸਐੱਸ ਅਤੇ ਖ਼ਾਸਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ ਵਿਰੋਧੀ ਦਲੀਲਾਂ ਕਾਰਨ ਸੋਸ਼ਲ ਮੀਡੀਆ ਉੱਤੇ ਵੀ ਛਾਏ ਰਹਿੰਦੇ ਹਨ। ਉਹ ਇਸ ਸਮੇਂ ਦੇਸ ਵਿਚ ਕੱਟੜ ਹਿੰਦੂਤਵੀ ਸਿਆਸਤ ਦਾ ਵਿਰੋਧ ਕਰਨ ਵਾਲਾ ਪ੍ਰਮੁੱਖ ਚਿਹਰਾ ਹਨ। ਉਨ੍ਹਾਂ ਦੇ ਭਾਸ਼ਣਾਂ ਦਾ ਭਾਜਪਾ ਤੇ ਕੁਝ ਹਿੰਦੂਤਵੀ ਸੰਗਠਨ ਥਾਂ-ਥਾਂ ਵਿਰੋਧ ਕਰਦੇ ਹਨ ਅਤੇ ਕਈ ਵਾਰ ਉਨ੍ਹਾਂ ਉੱਤੇ ਹਮਲੇ ਵੀ ਹੋ ਚੁੱਕੇ ਹਨ।
  • ਆਪਣੇ ਬਚਪਨ ਤੋਂ ਲੈ ਕੇ ਸਿਆਸੀ ਸਰਗਰਮੀ ਕਾਰਨ ਤਿਹਾੜ ਜੇਲ੍ਹ ਜਾਣ ਵਾਲੇ ਕਨ੍ਹੱਈਆ ਕੁਮਾਰ ਨੇ ਆਪਣੇ ਸਫ਼ਰ ਨੂੰ ਸਵੈ-ਜੀਵਨੀ ਬਿਹਾਰ ਤੋਂ ਤਿਹਾੜ ਵਿਚ ਪਰੋਇਆ ਹੈ।
  • ਸੀਪੀਆਈ ਨੇ ਉਨ੍ਹਾਂ ਨੂੰ ਆਪਣੇ ਗੜ੍ਹ ਅਤੇ ਉਨ੍ਹਾਂ ਦੇ ਜੱਦੀ ਹਲਕੇ ਬੇਗੂਸਰਾਏ ਤੋਂ ਪਾਰਟੀ ਉਮੀਦਵਾਰ ਬਣਾਇਆ ਹੈ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।