ਰਾਸ਼ਟਰਪਤੀ ਕੋਵਿੰਦ ਨੇ ਗੁਰਬਾਣੀ ’ਤੇ ਨਾਚ ਦਾ ਵੀਡੀਓ ਕੀਤਾ ਟਵੀਟ, ਖੜ੍ਹਾ ਹੋਇਆ ਵਿਵਾਦ

ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਨਮਾਨ ਵਿੱਚ ਇੱਕ ਅਪ੍ਰੈਲ ਨੂੰ ਚਿਲੀ ਵਿੱਚ ਹੋਏ ਇੱਕ ਸਮਾਗਮ ਵਿੱਚ ਮੂਲ ਮੰਤਰ 'ਤੇ ਨੱਚਣ ਨੂੰ ਲੈ ਕੇ ਵਿਵਾਦ ਭਖਿਆ ਹੈ।

ਰਾਸ਼ਟਰਪਤੀ ਕੋਵਿੰਦ ਚਿਲੀ ਦੋ ਦੌਰੇ 'ਤੇ ਸਨ। ਉੱਥੇ ਉਨ੍ਹਾਂ ਦੇ ਸਨਮਾਨ ਵਿੱਚ ਸੈਂਟਿਆਗੋ ਸ਼ਹਿਰ ਵਿੱਚ ਭਾਰਤੀ ਭਾਈਚਾਰੇ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਸੀ।

ਉਸ ਸਮਾਗਮ ਵਿੱਚ ਵੀ ਮੂਲ ਮੰਤਰ ਅਤੇ ਜਪੁਜੀ ਸਾਹਿਬ ਦੀਆਂ ਪੰਕਤੀਆਂ ਉੱਤੇ ਡਾਂਸ ਦੀ ਇੱਕ ਪੇਸ਼ਕਾਰੀ ਕੀਤੀ ਗਈ। ਇਸ ਵੀਡੀਓ ਨੂੰ ਰਾਸ਼ਟਰਪਤੀ ਨੇ ਟਵਿੱਟਰ ਹੈਂਡਲ ਤੋਂ ਅਪਲੋਡ ਕੀਤਾ ਗਿਆ ਹੈ।

ਸੋਸ਼ਲ ਮੀਡੀਆ ਉੱਤੇ ਇਸ ਬਾਰੇ ਕਾਫੀ ਚਰਚਾ ਹੋਈ।

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਪੂਰੇ ਪ੍ਰੋਗਰਾਮ ਦੀ ਨਿਖੇਧੀ ਕੀਤੀ ਹੈ।

ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਗੁਰਬਾਣੀ ਪਰਮਾਤਾਮਾ ਦੀ ਉਸਤਤ ਵਿੱਚ ਗਾਈ ਜਾਂਦੀ ਹੈ। ਇਸ ਉੱਤੇ ਕਿਸੇ ਵੀ ਤਰੀਕੇ ਦਾ ਨਾਚ ਨਹੀਂ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੇ ਇਸ ਸਮਾਗਮ ਦਾ ਪ੍ਰਬੰਧ ਕੀਤਾ ਹੈ, ਉਨ੍ਹਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਰਾਸ਼ਟਰਪਤੀ ਨੂੰ ਇਸ ਵੀਡੀਓ ਨੂੰ ਹਟਾਉਣ ਦੀ ਅਪੀਲ ਕੀਤੀ ਹੈ।"

ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਜੀਕੇ ਨੇ ਵੀ ਮੂਲ ਮੰਤਰ ਉੱਤੇ ਡਾਂਸ ਪਰਫੌਰਮੈਂਸ ਦਾ ਪ੍ਰੋਗਰਾਮ ਹੋਣ ਦੀ ਨਿਖੇਧੀ ਕੀਤੀ ਹੈ।

ਟਵਿੱਟਰ ਹੈਂਡਲਰ ਗੀਤ ਕੌਰ ਨੇ ਕਿਹਾ, "ਮੂਲ ਮੰਤਰੀ ਕੋਈ ਗਾਣਾ ਨਹੀਂ ਹੈ ਜਿਸ 'ਤੇ ਨੱਚਿਆ ਜਾਵੇ ਇਸ ਲਈ ਇਸ ਵੀਡੀਓ ਨੂੰ ਜਲਦੀ ਹੀ ਡਿਲੀਟ ਕਰਨਾ ਚਾਹੀਦਾ ਹੈ।"

ਨਵੀਨਤਮ ਸਿੰਘ ਨੇ ਕਿਹਾ ਕਿ ਇਹ ਇੱਕ ਉੱਚੇ ਅਹੁਦੇ ਉੱਤੇ ਬੈਠੇ ਵਿਅਕਤੀ ਵੱਲੋਂ ਵੱਡੀ ਗਲਤੀ ਹੈ ਤੇ ਅਫਸੋਸ ਹੈ ਕਿ ਟਵੀਟ ਅਜੇ ਤੱਕ ਮੌਜੂਦ ਹੈ।

ਪਰਮਿੰਦਰ ਕੌਰ ਨੇ ਕਿਹਾ ਕਿ ਹਰਮਿੰਦਰ ਸਾਹਿਬ ਜਾ ਚੁੱਕੇ ਹੋ ਤੁਹਾਨੂੰ ਸਿੱਖ ਪ੍ਰੋਟੋਕੋਲ ਦਾ ਪਤਾ ਹੈ।

ਇੱਕ ਟਵਿੱਟਰ ਹੈਂਡਲਰ ਜੈਜ਼ਮੀਨ ਐੱਸਕੇ ਨੇ ਕਿਹਾ, "ਇਹ ਘਟਨਾ ਦਿਲ ਦੁਖਾਉਣ ਵਾਲੀ ਹੈ। ਗੁਰਬਾਣੀ ਦੀ ਆਪਣੀ ਮਰਿਆਦਾ ਹੈ।"

ਗਗਨ ਨੇ ਕਿਹਾ, "ਇਸ ਮਾਮਲੇ ਬਾਰੇ ਸਫਾਰਤਖਾਨੇ ਅਤੇ ਭਾਰਤੀ ਰਾਸ਼ਟਰਪਤੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ।"

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)