ਕਰਤਾਰਪੁਰ ਲਾਂਘਾ: ਕਿਹੋ ਜਿਹਾ ਹੋਵੇਗਾ ਟਰਮੀਨਲ

ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਕਰਤਾਰਪੁਰ ਕੌਰੀਡੋਰ ਦੀ ਉਸਾਰੀ ਨਾਲ ਸਬੰਧਤ ਅੰਮ੍ਰਿਤਸਰ ’ਚ ਪਹਿਲੀ ਹੋਈ।

ਬੈਠਕ ਅਟਾਰੀ-ਵਾਹਗਾ ਸਰਹੱਦ ਉੱਤੇ ਭਾਰਤ ਵਾਲੇ ਪਾਸੇ ਕੀਤੀ ਗਈ।

ਪਿਛਲੇ ਸਾਲ ਨਵੰਬਰ ਵਿੱਚ ਇਸਲਾਮਾਬਾਦ ’ਚ ਭਾਰਤੀ ਹਾਈ ਕਮਿਸ਼ਨਰ ਨਾਲ ਬਦਸਲੂਕੀ ਅਤੇ ਭਾਰਤੀ ਸਿੱਖ ਯਾਤਰੀਆਂ ਨਾਲ ਨਾ ਮਿਲਣ ਦੇਣ ਦਾ ਭਾਰਤ ਨੇ ਪਾਕਿਸਤਾਨ ਨਾਲ ਤਿੱਖਾ ਵਿਰੋਧ ਪ੍ਰਗਟਾਇਆ ਸੀ।

ਮੀਟਿੰਗ ਵਿੱਚ ਕੀ ਹੋਇਆ

ਇੱਕ ਬਿਆਨ ਜਾਰੀ ਕਰਦਿਆ ਭਾਰਤ ਅਤੇ ਪਾਕਿਸਤਾਨ ਨੇ ਕਿਹਾ ਕਿ ਇਹ ਫੈਸਲਾ ਲਿਆ ਗਿਆ ਹੈ ਕਿ ਲਾਂਘੇ ਦਾ ਕੰਮ ਛੇਤੀ ਤੋਂ ਛੇਤੀ ਕੀਤਾ ਜਾਵੇਗੀ।

ਲਾਂਘੇ ਦੇ ਬਾਰੇ ਅਗਲੀ ਮੀਟਿੰਗ 2 ਅਪ੍ਰੈਲ ਨੂੰ ਹੋਵੇਗੀ। ਇਸ ਤੋਂ ਪਹਿਲਾਂ 19 ਮਾਰਚ ਨੂੰ ਤਕਨੀਕੀ ਮਾਹਿਰਾਂ ਦੀ ਮੀਟਿੰਗ ਹੋਵੇਗੀ।

ਇਸ ਵਿੱਚ ਲਾਂਘੇ ਦੀ ਸੇਧ ਬਾਰੇ ਚਰਚਾ ਕੀਤੀ ਜਾਵੇਗੀ।

ਕਿਹੋ ਜਿਹਾ ਹੋਵੇਗਾ ਟਰਮੀਨਲ

ਭਾਰਤ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਯਾਤਰੀ ਟਰਮੀਨਲ ਇਮਾਰਤ ਦੀ ਉਸਾਰੀ ਲੈਂਡ ਪੋਰਟ ਅਥਾਰਟੀ ਕਰ ਰਹੀ ਹੈ।

ਸਰਕਾਰ ਵੱਲੋਂ ਜਾਰੀ ਪਲਾਨ ਮੁਤਾਬਕ 190 ਕਰੋੜ ਦੀ ਲਾਗਤ ਨਾਲ ਇਹ ਟਰਮੀਨਲ 50 ਏਕੜ ’ਚ ਉਸਾਰਿਆ ਜਾਣਾ ਹੈ।

ਇਹ ਵੀ ਜ਼ਰੂਰ ਪੜ੍ਹੋ

ਇਸ ਟਰਮੀਨਲ ਦੀ ਉਸਾਰੀ ਦੋ ਫੇਜ਼ਾਂ ਵਿਚ ਹੋਵੇਗੀ, ਪਹਿਲੇ ਫੇਜ਼ ਵਿਚ 15 ਏਕੜ ਵਿਚ ਹਰ ਰੋਜ਼ 5 ਹਜ਼ਾਰ ਯਾਤਰੀਆਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ।

ਇਸ ਇਮਰਾਤ ਨੂੰ ਏਕਤਾ ਅਤੇ ਸ਼ਕਤੀ ਦੇ ਪ੍ਰਤੀਕ 'ਖੰਡੇ' ਦੇ ਥੀਮ ਦੇ ਤੌਰ ਉਸਾਰਿਆ ਜਾਵੇਗਾ। ਇਹ ਨਵੰਬਰ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਸਮਾਗਮ ਮੌਕੇ ਲੋਕ-ਅਰਪਣ ਕੀਤਾ ਜਾਵੇਗਾ।

ਕਿਸਾਨ ਸਰਕਾਰ ਤੋਂ ਖ਼ਫ਼ਾ

ਕੁਝ ਦਿਨ ਪਹਿਲਾਂ ਬੀਬੀਸੀ ਨਾਲ ਗੱਲਬਾਤ ਕਰਦਿਆਂ ਇਲਾਕੇ ਦੇ ਕਿਸਾਨਾਂ ਨੇ ਆਪਣੇ ਮੁੱਦੇ ਵੀ ਚੁੱਕੇ ਸਨ।

"ਲਾਂਘਾ ਬਣ ਰਿਹਾ ਹੈ ਸਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਪਰ ਮਾਯੂਸ ਵੀ ਹਾਂ ਕਿ ਅਸੀਂ ਇੱਥੋਂ ਉੱਜੜ ਜਾਣਾ ਹੈ" — ਇਹ ਸ਼ਬਦ ਸਨ ਗੁਰਾਦਾਸਪੁਰ ਦੇ 52 ਸਾਲਾ ਜੋਗਿੰਦਰ ਸਿੰਘ ਦੇ, ਜਿਨ੍ਹਾਂ ਦੀ ਡੇਢ ਏਕੜ ਜ਼ਮੀਨ ਲਾਂਘੇ ਦੀ ਉਸਾਰੀ ਲਈ ਸਰਕਾਰ ਲੈਣਾ ਚਾਹੁੰਦੀ ਹੈ।

3 ਏਕੜ ਜ਼ਮੀਨ ਦੇ ਮਾਲਕ ਜੋਗਿੰਦਰ ਖੇਤੀ ਦੇ ਨਾਲ ਡੇਅਰੀ ਫਾਰਮਿੰਗ ਦਾ ਕੰਮ ਵੀ ਕਰਦੇ ਹਨ ਅਤੇ ਐਕਵਾਇਰ ਕੀਤੀ ਜਾ ਰਹੀ ਜ਼ਮੀਨ 'ਚ ਉਨ੍ਹਾਂ ਦਾ ਮੱਝਾਂ ਦਾ ਵਾੜਾ ਵੀ ਸ਼ਾਮਲ ਹੈ।

ਡੇਰਾ ਬਾਬਾ ਨਾਨਕ ਵਿਖੇ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਦਾ ਕੰਮ ਚੱਲ ਰਿਹਾ ਹੈ।

ਇਹ ਜ਼ਰੂਰ ਦੇਖੋ: ਕੀ ਕਹਿੰਦੇ ਹਨ ਕਿਸਾਨ

ਮਾਹੌਲ ਦਾ ਅਸਰ

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਪਰ ਕਰਤਾਰਪੁਰ ਤੋਂ ਡੇਰਾ ਬਾਬਾ ਨਾਨਕ ਨਾਲ ਲੱਗਦੀ ਕੌਮਾਂਤਰੀ ਸਰਹੱਦ ਉੱਤੇ ਕੰਮ ਜੰਗੀ ਪੱਧਰ 'ਤੇ ਜਾਰੀ ਹੈ।

ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ, "ਉਹ ਪਹਿਲਾਂ ਤੋਂ ਨਿਰਧਾਰਿਤ ਕੀਤੇ ਗਏ ਏਜੰਡੇ ਦੇ ਹਿਸਾਬ ਨਾਲ ਹੀ ਕੰਮ ਕਰ ਰਹੇ ਹਨ ਕਿਉਂਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਉਨ੍ਹਾਂ ਨੂੰ ਇਸ ਮੁੱਦੇ 'ਤੇ ਕੋਈ ਨਵਾਂ ਹੁਕਮ ਨਹੀਂ ਦਿੱਤਾ ਗਿਆ।"

ਇਹ ਵੀ ਜ਼ਰੂਰ ਪੜ੍ਹੋ

ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ 6 ਮਾਰਚ 2019 ਨੂੰ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਮੁਤਾਬਕ ਲਾਂਘੇ ਨੂੰ ਪੂਰਾ ਕਰਨ ਲਈ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਦੀ ਪਹਿਲੀ ਉੱਚ ਪੱਧਰੀ ਮੀਟਿੰਗ 14 ਮਾਰਚ ਨੂੰ ਵਾਹਗਾ-ਅਟਾਰੀ ਸਰਹੱਦ 'ਤੇ ਕੀਤੀ ਜਾਵੇਗੀ। ਭਾਰਤ ਨੇ ਇਹ ਤਜਵੀਜ਼ ਵੀ ਕੀਤੀ ਹੈ ਕਿ ਲਾਂਘੇ ਦੀ ਸੇਧ 'ਤੇ ਇਕ ਤਕਨੀਕੀ ਪੱਧਰ' ਤੇ ਚਰਚਾ ਉਸੇ ਬੈਠਕ 'ਚ ਹੀ ਹੋਣੀ ਚਾਹੀਦੀ ਹੈ।

ਇਹ ਵੀਡੀਓ ਵੀ ਜ਼ਰੂਰ ਦੇਖੋ - ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਲੋਕ

ਇਸ ਲਾਂਘੇ ਲਈ 100 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ।

ਡੇਰਾ ਬਾਬਾ ਨਾਨਕ ਦੇ ਐੱਸਡੀਐੱਮ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ, "ਲਾਂਘੇ ਲਈ ਚਾਰ ਪਿੰਡਾਂ (ਪੱਖੋਕੇ, ਡੇਰਾ ਬਾਬਾ ਨਾਨਕ, ਜੋੜੀਆਂ ਖੁਰਦ ਅਤੇ ਚੰਦੂ ਨੰਗਲ) ਦੀ 100 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕੀਤੀ ਜਾਵੇਗੀ।"

ਇਹ ਵੀ ਜ਼ਰੂਰ ਪੜ੍ਹੋ

"ਜਿਸ ਵਿੱਚ 58 ਏਕੜ 'ਚ ਲਾਂਘੇ ਲਈ ਅਤੇ 50 ਏਕੜ ਵਿੱਚ ਇੰਟੀਗ੍ਰੇਟਿਡ ਚੈੱਕ ਪੋਸਟ ਬਣੇਗਾ। ਜ਼ਮੀਨ ਐਕਵਾਇਰ ਕਰਨ ਦੇ ਲਈ ਐਸਡੀਐਮ ਡੇਰਾ ਬਾਬਾ ਨਾਨਕ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ ਜੋ ਕਿਸਾਨਾਂ ਤੋਂ ਜ਼ਮੀਨ ਲੈ ਕੇ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਦੇਵੇਗਾ।"

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)