ਭਾਜਪਾ ’ਤੇ ‘ਪੁਲਵਾਮਾ ਹਮਲਾ ਕਰਵਾਉਣ ਦਾ ਇਲਜ਼ਾਮ’ ਲਾਉਣ ਵਾਲੀ ਵੀਡੀਓ ਦਾ ਸੱਚ-ਫੈਕਟ ਚੈਕ

ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਅਵੀ ਡਾਂਡਿਆ ਦਾ ਇੱਕ ਸੋਸ਼ਲ ਮੀਡੀਆ 'ਤੇ ਇਸ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਦੇ ਮਕਸਦ ਨਾਲ ਭਾਜਪਾ ਨੇ ਹੀ ਪੁਲਵਾਮਾ ਹਮਲਾ ਕਰਵਾਇਆ ਹੈ ਅਤੇ ਇਹ ਪਾਰਟੀ ਦੀ ਹੀ ਇੱਕ ਚਾਲ ਹੈ।

ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਡਾਂਡਿਆ ਆਪਣਾ ਦਾਅਵਾ ਪੱਕਾ ਕਰਨ ਲਈ ਇੱਕ ਅਖੌਤੀ ਫੋਨ ਰਿਕਾਰਡਿੰਗ ਸੁਣਵਾਉਂਦੇ ਹਨ। ਇਸ ਵਿੱਚ ਭਾਜਪਾ ਮੁਖੀ ਅਮਿਤ ਸ਼ਾਹ ਅਤੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਕਥਿਤ ਤੌਰ ਉੱਤੇ ਇੱਕ ਅਣਜਾਣ ਔਰਤ ਨਾਲ ਗੱਲਬਾਤ ਕਰ ਰਹੇ ਹਨ।

ਇਸ ਭਰਮਾਊ ਕਾਲ ਰਿਕਾਰਡਿੰਗ ਨੂੰ ਸੁਣ ਕੇ ਅਜਿਹਾ ਲਗਦਾ ਹੈ ਕਿ ਪੁਲਵਾਮਾ ਹਮਲੇ ਦੀ ਸਾਜਿਸ਼ ਭਾਜਪਾ ਦੇ ਸੀਨੀਅਰ ਆਗੂਆਂ ਨੇ ਰਚੀ ਸੀ। ਸਾਡੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਰਿਕਾਰਡਿੰਗ ਜਾਅਲੀ ਹੈ, ਨਕਲੀ ਹੈ।

ਇੱਕ ਮਾਰਚ ਨੂੰ ਅਵੀ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਲਾਈਵ ਹੋ ਕੇ ਲੋਕਾਂ ਨੂੰ ਇਹ ਆਡੀਓ ਲੋਕਾਂ ਨੂੰ ਸੁਣਵਾਈ।

ਉਨ੍ਹਾਂ ਨੇ ਲਿਖਿਆ ਸੀ, "ਸੱਚ ਕੀ ਹੈ, ਸੁਣੋ ਜੇ ਵਿਸ਼ਵਾਸ਼ ਨਾ ਹੋਵੇ ਅਤੇ ਦੇਸ ਦੀ ਆਵਾਮ ਵਿੱਚ ਦਮ ਹੋਵੇ ਤਾਂ ਪੁੱਛੋ ਉਨ੍ਹਾਂ ਨੂੰ ਜਿਨ੍ਹਾਂ ਦੀ ਅਵਾਜ਼ ਹੈ, ਜੋ ਫੌਜ ਦੇ ਨਹੀਂ ਉਹ ਆਵਾਮ ਦੇ ਕੀ ਹੋਣਗੇ।"

ਅਵੀ ਡਾਂਡਿਆ ਦੇ ਫੇਸਬੁੱਕ ਸਫੇ ਤੇ ਹੁਣ ਇਹ ਵੀਡੀਓ ਮੌਜੂਦ ਨਹੀਂ ਹੈ ਪਰ ਇੰਟਰਨੈਟ ਆਰਕਾਈਵ ਤੋਂ ਪਤਾ ਲਗਦਾ ਹੈ ਕਿ ਵੀਡੀਓ ਹਟਾਏ ਜਾਣ ਤੋਂ ਪਹਿਲਾਂ 23 ਲੱਖ ਵਾਰ ਦੇਖਿਆ ਜਾ ਚੁੱਕਿਆ ਸੀ ਅਤੇ ਇੱਕ ਲੱਖ ਤੋਂ ਵਧੇਰੇ ਲੋਕਾਂ ਨੇ ਇਸ ਨੂੰ ਫੇਸਬੁੱਕ 'ਤੇ ਸਾਂਝਾ ਕਰ ਦਿੱਤਾ ਸੀ।

ਡੇਲੀ ਕੈਪੀਟਲ ਅਤੇ ਸਿਆਸਤ ਡਾਟ ਪੀਕੇ ਵਰਗੀਆਂ ਛੋਟੀਆਂ ਪਾਕਿਸਤਾਨੀ ਵੈਬਸਾਈਟਾਂ ਨੇ ਵੀ ਅਵੀ ਡਾਂਡਿਆ ਦੇ ਵੀਡੀਓ ਨੂੰ ਆਧਾਰ ਬਣਾ ਕੇ ਭਾਜਪਾ ਵਿਰੋਧੀ ਕਈ ਖ਼ਬਰਾਂ ਲਿਖੀਆਂ ਹਨ।

ਸੈਂਕੜੇ ਲੋਕ ਇਸ ਵੀਡੀਓ ਨੂੰ ਫੇਸਬੁੱਕ ਤੋਂ ਡਾਊਨਲੋਡ ਕਰ ਚੁੱਕੇ ਹਨ ਅਤੇ ਇਸ ਨੂੰ ਵਟਸਐਪ ਰਾਹੀਂ ਸ਼ੇਅਰ ਕਰ ਰਹੇ ਹਨ। ਬੀਬੀਸੀ ਦੇ ਕਈ ਪਾਠਕਾਂ ਨੇ ਵੀ ਵਟਸਐਪ ਰਾਹੀਂ ਸਾਨੂੰ ਇਹ ਵੀਡੀਓ ਭੇਜਿਆ ਤੇ ਇਸ ਦੀ ਸਚਾਈ ਜਾਨਣੀ ਚਾਹੀ ਹੈ।

ਆਡੀਓ ਦੀ ਸਚਾਈ

ਪੇਸ਼ੇ ਤੋਂ ਹੀਰਿਆਂ ਦੇ ਵਪਾਰੀ ਅਵੀ ਡਾਂਡਿਆ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆਨਾਥ ਯੋਗੀ ਦੀ ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਬਾਰੇ ਟਿੱਪਣੀਆਂ ਬਾਰੇ ਆਪਣੀ ਤਿੱਖੀ ਪ੍ਰਤੀਕਿਰਿਆ ਦੇ ਕੇ ਸਾਲ 2015 ਵਿੱਚ ਵੀ ਸੁਰਖ਼ੀਆਂ ਬਟੋਰੀਆਂ ਸਨ।

ਇਸ ਵਾਰ ਉਨ੍ਹਾਂ ਨੇ ਜੋ ਅਵਾਜ਼ ਉਨ੍ਹਾਂ ਨੇ ਲੋਕਾਂ ਨੂੰ ਸੁਣਵਾਈ ਹੈ। ਉਹ ਤਕੜੀ ਐਡਿਟਿੰਗ ਜ਼ਰੀਏ ਭਾਜਪਾ ਮੁਖੀ ਅਮਿਤ ਸ਼ਾਹ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਬਿਆਨਾਂ ਨੂੰ ਜੋੜ-ਤੋੜ ਕੇ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਇਸ ਦਾ ਮਤਲਬ ਇਹ ਹੈ ਕਿ ਜਿਹੜੀ ਅਨਜਾਣ ਔਰਤ ਦੀ ਅਵਾਜ਼ ਸੁਣਾਈ ਦਿੰਦੀ ਹੈ ਅਤੇ ਲਗਦਾ ਹੈ ਕਿ ਉਹ ਦੋਹਾਂ ਆਗੂਆਂ ਨੂੰ ਸਵਾਲ ਕਰ ਰਹੀ ਹੈ, ਉਸਦੇ ਜਵਾਬ ਵਿੱਚ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਦੀ ਅਵਾਜ਼ ਨੂੰ ਉਨ੍ਹਾਂ ਦੇ ਵੱਖ ਵੱਖ ਇੰਟਰਵਿਊ ਵਿੱਚੋਂ ਕੱਢਿਆ ਗਿਆ ਹੈ ਅਤੇ ਬਹੁਤ ਹੀ ਭੁਲੇਖਾਪਾਊ ਪ੍ਰਸੰਗ ਵਿੱਚ ਪੇਸ਼ ਕੀਤਾ ਗਿਆ ਹੈ।

ਮਿਸਾਲ ਵਜੋਂ, ਵਾਇਰਲ ਵੀਡੀਓ ਜਿਸ ਵਿੱਚ ਰਾਜਨਾਥ ਸਿੰਘ ਕਹਿੰਦੇ ਹਨ, "ਜਵਾਨਾਂ ਦੇ ਸਵਾਲ ਕੇ ਸਾਡਾ ਦੇਸ ਬਹੁਤ ਸੰਵੇਦਨਸ਼ੀਲ ਹੈ...." ਉਹ ਹਿੱਸਾ ਹਿੱਸਾ ਰਾਜਨਾਥ ਸਿੰਘ ਦੇ ਪੁਲਵਾਮਾ ਹਮਲੇ ਤੋਂ ਇੱਕ ਹਫ਼ਤੇ ਬਾਅਦ (22 ਫਰਵਰੀ ਨੂੰ) ਇੰਡੀਆ ਟੂਡੇ ਨੂੰ ਦਿੱਤੇ ਇੰਟਰਵਿਊ ਦਾ ਹੈ।

ਪੁਲਵਾਮਾ ਹਮਲੇ ਤੋਂ ਬਾਅਦ ਇਸ ਪਹਿਲੇ ਇੰਟਰਵਿਊ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਨੇ ਕਿਹਾ ਸੀ ਕਿ ਮਾਰੇ ਗਏ ਜਾਵਾਨਾਂ ਬਾਰੇ ਸਿਆਸਤ ਨਹੀਂ ਹੋਣੀ ਚਾਹੀਦੀ।

ਉਨ੍ਹਾਂ ਨੇ ਇਹ ਬਿਆਨ "ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਪੁਲਵਾਮਾ ਹਮਲੇ ਦੀ ਇਤਲਾਹ ਮਿਲਣ ਦੇ ਬਾਵਜੂਦ ਜਿੰਮ ਕਾਰਬਿਟ ਪਾਰਕ ਵਿੱਚ ਘੁੰਮਦੇ ਰਹਿਣ ਦੇ ਇਲਜ਼ਾਮ" ਦੇ ਜਵਾਬ ਵਿੱਚ ਦਿੱਤਾ ਸੀ।

ਵਾਇਰਲ ਆਡੀਓ ਵਿੱਚ ਰਾਜਨਾਥ ਸਿੰਘ ਦੇ ਇਸੇ ਇੰਟਰਵਿਊ ਨੂੰ ਤਿੰਨ ਚਾਰ ਵਾਰ ਗਲਤ ਢੰਗ ਨਾਲ ਐਡਿਟ ਕਰਕੇ ਵਰਤਿਆ ਗਿਆ ਹੈ।

ਉੱਥੇ ਹੀ ਭਾਜਪਾ ਮੁਖੀ ਅਮਿਤ ਸ਼ਾਹ ਨੇ ਪਿਛਲੇ ਸਾਲ ਹੀ ਜ਼ੀ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਚੋਂ ਵੀ ਕੁਝ ਹਿੱਸੇ ਤੋੜ-ਮਰੋੜ ਕੇ ਵਰਤੇ ਗਏ ਹਨ।

ਉੱਥੇ ਹੀ ਭਾਜਪਾ ਮੁਖੀ ਅਮਿਤ ਸ਼ਾਹ ਨੇ ਪਿਛਲੇ ਸਾਲ ਹੀ ਜ਼ੀ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਚੋਂ ਵੀ ਕੁਝ ਹਿੱਸੇ ਤੋੜ-ਮਰੋੜ ਕੇ ਵਰਤੇ ਗਏ ਹਨ।

ਵਾਇਰਲ ਵੀਡੀਓ ਵਿੱਚ ਜਿੱਥੇ ਅਮਿਤ ਸ਼ਾਹ ਕਹਿੰਦੇ ਹਨ, ਦੇਸ ਦੀ ਜਨਤਾ ਨੂੰ ਗੁਮਰਾਹ ਕੀਤਾ ਜਾ ਸਕਦਾ ਹੈ ਅਤੇ ਅਸੀਂ ਮੰਨਦੇ ਵੀ ਹਾਂ ਕਿ ਚੋਣਾਂ ਲਈ ਯੁੱਧ ਦੀ ਲੋੜ ਹੈ" ਇਹ ਉਸੇ ਇੰਟਰਵਿਊ ਦਾ ਹਿੱਸਾ ਹੈ।

ਇੱਥੇ ਅਮਿਤ ਸ਼ਾਹ ਦੇ ਬਿਆਨ ਵਿੱਚੋਂ ਕੁਝ ਸ਼ਬਦ ਹਟਾ ਦਿੱਤੇ ਗਏ ਹਨ ਅਤੇ ਦੋ ਤਿੰਨ ਹੋਰ ਵਾਕਾਂ ਨੂੰ ਜੋੜ ਕੇ ਇੱਕ ਵਾਕ ਬਣਾਇਆ ਗਿਆ ਹੈ।

ਪੂਰੇ ਇੰਟਰਵਿਊ ਵਿੱਚ ਕਦੇ ਵੀ ਅਮਿਤ ਸ਼ਾਹ ਇਹ ਨਹੀਂ ਕਹਿੰਦੇ ਸੁਣੇ ਜਾਂਦੇ,"ਦੇਸ ਦੀ ਜਨਤਾ ਨੂੰ ਗੁਮਰਾਹ ਕੀਤਾ ਜਾ ਸਕਦਾ ਹੈ ਅਤੇ ਚੋਣਾਂ ਲਈ ਯੁੱਧ ਦੀ ਜ਼ਰੂਰਤ ਹੈ।"

ਹਾਲਾਂਕਿ ਇਸ ਨਕਲੀ ਆਡੀਓ ਵਿੱਚ ਕੁਝ ਹਿੱਸੇ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਸਾਫ-ਸਾਫ ਨਹੀਂ ਕਿਹਾ ਜਾ ਸਕਦਾ ਕਿ ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਦੀ ਅਵਾਜ਼ ਕਿੱਥੋਂ ਲਈ ਗਈ ਹੈ।

ਇਹ ਗੱਲ ਜ਼ਰੂਰ ਸਪਸ਼ਟ ਹੈ ਕਿ ਇਹ ਕਿਸੇ ਕਾਲ ਦੀ ਰਿਕਾਰਡਿੰਗ ਨਹੀਂ ਹੈ ਜਿਸ ਵਿੱਚ ਭਾਜਪਾ ਦੇ ਇਹ ਤਿੰਨੇ ਆਗੂ, ਆਡੀਓ ਵਿੱਚ ਸੁਣੀ ਜਾ ਸਕਣ ਵਾਲੀ ਔਰਤ ਨਾਲ ਗੱਲਬਾਤ ਕਰ ਰਹੇ ਹੋਣ।

(ਅਜਿਹੀਆਂ ਖ਼ਬਰਾਂ, ਵੀਡੀਓ, ਤਸਵੀਰਾਂ ਜਾਂ ਦਾਅਵੇ ਜੋ ਤੁਹਾਡੇ ਕੋਲ ਆਉਂਦੇ ਹਨ, ਜਿਨ੍ਹਾਂ ਬਾਰੇ ਤੁਹਾਡੇ ਮਨ ਵਿੱਚ ਸ਼ੱਕ ਹੋਵੇ ਤਾਂ ਉਸ ਦੀ ਪੜਤਾਲ ਕਰਨ ਲਈ ਬੀਬੀਸੀ ਨੂੰ +91-9811520111 'ਤੇ ਵਟਸਐਪ ਕਰੋ ਜਾਂ ਇੱਥੇ ਕਲਿੱਕ ਕਰੋ।)

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)