You’re viewing a text-only version of this website that uses less data. View the main version of the website including all images and videos.
#BalaKot: ਬਾਲਾਕੋਟ ਹਮਲੇ ਬਾਰੇ ਭਾਰਤੀ ਹਸਤੀਆਂ - ਸੌ ਸੁਨਿਆਰ ਦੀ, ਇੱਕ ਲੁਹਾਰ ਦੀ - ਸੋਸ਼ਲ
ਭਾਰਤੀ ਹਵਾਈ ਫੌਜ ਨੇ ਮੰਗਲਵਾਰ ਤੜਕੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਫੌਜ ਨੇ ਭਾਰਤੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ।
ਭਾਰਤ ਦੇ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਕਿਹਾ ਕਿ ਖੂਫ਼ੀਆ ਜਾਣਕਾਰੀ ਦੇ ਆਧਾਰ 'ਤੇ ਮੰਗਲਵਾਰ ਤੜਕੇ ਭਾਰਤੀ ਜਹਾਜ਼ਾਂ ਨੇ ਬਾਲਾਕੋਟ ਵਿੱਚ ਜੈਸ਼ ਦੇ ਟਰੇਨਿੰਗ ਕੈਂਪ ਨੂੰ ਨਿਸ਼ਾਨਾ ਬਣਾਇਆ ਹੈ।
ਬੀਬੀਸੀ ਨੂੰ ਜਾਣਕਾਰੀ ਮਿਲੀ ਹੈ ਕਿ ਭਾਰਤੀ ਹਵਾਈ ਫੌਜ ਨੇ ਜੈਸ਼-ਏ-ਮੁਹੰਮਦ ਜੇ ਜਿਹੜੇ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿੱਚ ਹੈ ਨਾ ਕਿ ਐਲਓਸੀ ਦੇ ਨੇੜੇ ਹੈ।
ਦੇਖਦੇ ਹੀ ਦੇਖਦੇ ਭਾਰਤੀ ਮੀਡੀਆ ਵਿੱਚ ਕਿਹਾ ਜਾਣ ਲਗਿਆ ਹੈ ਕਿ ਭਾਰਤ ਨੇ ਪੁਲਵਾਮਾ ਹਮਲੇ ਦਾ ਬਦਲਾ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ
ਇਸ ਹਮਲੇ ਤੋਂ ਬਾਅਦ ਭਾਰਤੀ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮੀ ਦੇਖਣ ਨੂੰ ਮਿਲੀ ਅਤੇ ਲੋਕਾਂ ਨੇ ਹਵਾਈ ਫੌਜ ਨੂੰ ਵਧਾਈਆਂ ਦਿੱਤੀਆਂ। ਭਾਰਤ ਦੀਆਂ ਕਈ ਵੱਡੀਆਂ ਹਸਤੀਆਂ ਨੇ ਪ੍ਰਤੀਕਰਮ ਦਿੱਤੇ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਵਿੱਚ ਲਿਖਿਆ, “ਭਾਰਤੀ ਫੌਜ ਦੇ ਹਵਾਈ ਹਮਲੇ ਤੋਂ ਬਾਅਦ ਅਸੀਂ ਸਥਿਤੀ ਨੂੰ ਵਾਚ ਰਹੇ ਹਾਂ।”
“ਸਾਰੇ ਨਾਗਿਰਕ ਅਤੇ ਪੁਲਿਸ ਅਧਿਕਾਰੀਆਂ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ। ਅਸੀਂ ਸਰਹੱਦੀ ਖੇਤਰਾਂ ਨੂੰ ਹਾਈ ਅਲਰਟ ਕਰ ਦਿੱਤਾ ਹੈ। ਭਲਕੇ ਮੈਂ ਆਪ ਇਨ੍ਹਾਂ ਖੇਤਰਾਂ ਦਾ ਦੌਰਾ ਕਰਾਂਗਾ ਅਤੇ ਹਾਲਾਤ ਦਾ ਜਾਇਜ਼ਾ ਲਵਾਂਗਾ। ਮੇਰੀ ਲੋਕਾਂ ਨੂੰ ਅਪੀਲ ਹੈ ਕਿ ਸ਼ਾਂਤ ਰਹੋ।”
ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨੇ ਆਪਣੇ ਟਵੀਟ ਵਿੱਚ ਲਿਖਿਆ, "ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਲਈ ਭਾਰਤੀ ਹਵਾਈ ਸੈਨਾ ਦੇ ਲੜਾਕੂਆਂ 'ਤੇ ਮਾਣ ਹੈ। ਅੰਦਰ ਦਾਖਲ ਹੋ ਕੇ ਮਾਰੋ। ਚੁੱਪੀ ਹੁਣ ਹੋਰ ਨਹੀਂ।"
ਬਾਲੀਵੁੱਡ ਆਦਾਕਾਰ ਸੋਨਾਕਸ਼ੀ ਸਿਨਹਾ ਨੇ ਹਮਲੇ ਦੀ ਖ਼ਬਰ ਆਉਣ ਤੋਂ ਕੁਝ ਸਮੇਂ ਬਾਅਦ ਹੀ ਦੋ ਟਵੀਟ ਕੀਤੇ।
ਪਹਿਲੇ ਟਵੀਟ ਵਿੱਚ ਸੋਨਾਕਸ਼ੀ ਨੇ ਲਿਖਿਆ, "ਜੈ ਹਿੰਦ"
ਦੂਜੇ ਟਵੀਟ ਵਿੱਚ ਸੋਨਾਕਸ਼ੀ ਸਿਨਹਾ ਨੇ ਭਾਰਤੀ ਹਵਾਈ ਸੈਨਾ ਨੂੰ ਸਮਰਪਿਤ ਇੱਕ ਵੀਡੀਓ ਪੋਸਟ ਕੀਤੀ ਅਤੇ ਨਾਲ ਹੀ ਲਿਖਿਆ, "ਭਾਰਤੀ ਹਵਾਈ ਸੈਨਾ ਨੂੰ ਸਲਾਮ"
ਪ੍ਰੀਟੀ ਜ਼ਿੰਟਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, "ਅੱਜ ਇੱਕ ਅੱਤਵਾਦੀ ਨੂੰ ਮਾਰਨਾ ਕੱਲ੍ਹ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਉਂਦਾ ਹੈ। ਸਰਹੱਦ ਪਾਰ ਦਹਿਸ਼ਤਗਰਦੀ ਟਿਕਾਣੇ ਤਬਾਹ ਕਰਕੇ ਇਹ ਮੁਮਕਿਨ ਕਰਨ ਕਾਰਨ, ਮੈਂ ਭਾਰਤੀ ਹਵਾਈ ਫੌਜ ਨੂੰ ਸਲਾਮ ਕਰਦੀ ਹਾਂ। ਸੌ ਸੁਨਿਆਰ ਦੀ, ਇੱਕ ਲੁਹਾਰ ਦੀ। "
ਅਦਾਕਾਰ ਤਾਪਸੀ ਪੰਨੂ ਨੇ ਸਟਰਾਈਕ ਸਬੰਧੀ ਇੱਕ ਖ਼ਬਰ ਨੂੰ ਰੀ-ਟਵੀਟ ਕਰਦਿਆਂ ਜੇਤੂ ਨਿਸ਼ਾਨ ਬਣਾਇਆ।
ਅਜੇ ਦੈਵਗਨ ਨੇ ਟਵੀਟ ਕੀਤਾ, "ਬਿਹਤਰੀਨ ਨਾਲ ਪੰਗਾ ਲਓ, ਹੋਰਾਂ ਦੀ ਤਰ੍ਹਾਂ ਜਾਨ ਗਵਾਓ। ਭਾਰਤੀ ਹਵਾਈ ਫੌਜ ਨੂੰ ਸਲਾਮ।"
ਰਵੀਨਾ ਟੰਡਨ ਨੇ ਆਪਣੇ ਟਵੀਟ ਵਿੱਚ ਲਿਖਿਆ,"ਇੱਕ ਧਮਾਕੇਦਾਰ ਸਵੇਰ! ਭਾਰਤ ਜਸ਼ਨ ਮਨਾ ਰਿਹਾ ਤਾਂ ਮੈਂ ਪੁਲਵਾਮਾ ਵਾਲੇ ਮੁੰਡਿਆਂ ਨੂੰ ਇਨਸਾਫ਼ ਦਿਵਾਉਣ ਵਾਲੇ 12 ਜਾਂਬਾਜ਼ਾਂ ਨੂੰ ਸਲਾਮ ਕਰਦੀ ਹਾਂ। ਸਾਡੇ ਗੁਆਂਢੀ ਹਮੇਸ਼ਾ ਅੱਤਵਾਦ ਦੇ ਪੀੜਤ ਹੋਣ ਦੀ ਗੱਲ ਕਰਦੇ ਹਨ, ਉਹਨਾਂ ਨੂੰ ਸਾਡਾ ਧੰਨਵਾਦ ਕਰਨਾ ਚਾਹੀਦਾ ਹੈ। ਜੈ ਹਿੰਦ।"
ਸੰਜੇ ਦੱਤ ਨੇ ਲਿਖਿਆ, "ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਣ ਦੀ ਭਾਵਨਾ ਲਈ ਭਾਰਤੀ ਹਵਾਈ ਸੈਨਾ ਨੂੰ ਸਲਾਮ। ਆਓ ਉਹਨਾਂ ਦੀ ਸਲਾਮਤੀ ਦੀ ਦੁਆ ਕਰੀਏ। ਜੈ ਹਿੰਦ।"
ਅਦਾਕਾਰਾ ਸਵਰਾ ਭਾਸਕਰ ਨੇ ਵੀ ਟਵੀਟ ਕੀਤਾ ਅਤੇ ਲਿਖਿਆ, "ਭਾਰਤੀ ਫੌਜਾਂ ਨੂੰ ਸਲਾਮ। ਜੈ ਹਿੰਦ"
ਅਦਾਕਾਰ ਅਨੁਪਮ ਖੇਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਟਵੀਟ ਨੂੰ ਆਪਣੀ ਪੋਸਟ ਵਿੱਚ ਸ਼ਾਮਲ ਕਰਦਿਆਂ ਲਿਖਿਆ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਮ ਕਰਨਾ ਸ਼ੁਰੂ ਕਰਨ ਲਈ ਵੀ ਅੱਜ ਚੰਗਾ ਦਿਨ ਹੋਏਗਾ।"
ਦਰਅਸਲ, ਰਾਹੁਲ ਗਾਂਧੀ ਨੇ ਕਾਰਵਾਈ ਦੇ ਇਸ ਦਾਅਵੇ ਤੋਂ ਬਾਅਦ ਟਵੀਟ ਕਰਕੇ ਲਿਖਿਆ ਸੀ ਕਿ ਭਾਰਤੀ ਹਵਾਈ ਸੈਨਾ ਦੇ ਪਾਇਲਟਾਂ ਨੂੰ ਸਲਾਮ ਕਰਦਾ ਹਾਂ।
ਅਦਾਕਾਰ ਅਭਿਸ਼ੇਕ ਬਚਨ ਨੇ ਲਿਖਿਆ "ਨਮਸਕਾਰ ਕਰਦੇ ਹਾਂ"
ਯਾਮੀ ਗੌਤਮ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੰਡੀਅਨ ਏਅਰ ਫੋਰਸ ਦੇ ਹੈਸ਼ਟੈਗ ਨਾਲ , ਲਿਖਿਆ, "ਜੈ ਹਿੰਦ"
ਬਾਲੀਵੁੱਡ ਅਦਾਕਾਰ ਕਾਜਲ ਅਗਰਵਾਲ ਨੇ ਵੀ ਭਾਰਤੀ ਹਵਾਈ ਸੈਨਾ ਨੂੰ ਸਲਾਮ ਕਰਦਿਆਂ ਟਵੀਟ ਕੀਤਾ।
ਉਹਨਾਂ ਲਿਖਿਆ, "ਭਾਰਤ ਨੇ ਭਾਜੀ ਮੋੜੀ। ਭਾਰਤੀ ਹਵਾਈ ਸੈਨਾ ਦੇ ਸਾਡੇ ਬਹਾਦਰ ਨਾਇਕਾਂ ਨੂੰ ਸਲਾਮ। ਜੈ ਹਿੰਦ "
ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਟਵੀਟ ਕੀਤਾ, "ਸਾਡੀ ਅੱਛਾਈ ਨੂੰ ਸਾਡੀ ਕਮਜ਼ੋਰੀ ਨਹੀਂ ਸਮਝਿਆ ਜਾਣਾ ਚਾਹੀਦਾ। ਮੈਂ ਭਾਰਤੀ ਹਵਾਈ ਸੈਨਾ ਨੂੰ ਸਲਾਮ ਕਰਦਾ ਹਾਂ, ਜੈ ਹਿੰਦ।"
ਕ੍ਰਿਕਟਰ ਰਵਿੰਦਰ ਜਡੇਜਾ ਨੇ ਇੱਕ ਟ੍ਰੋਲਰ ਨੂੰ ਜਵਾਬ ਦਿੰਦਿਆ ਟਵੀਟ ਕੀਤਾ, "ਕਿਸੇ ਨੂੰ ਛੱਡਣ ਲਈ, ਪਹਿਲਾਂ ਉਸ ਨੂੰ ਫੜਨਾ ਪੈਂਦਾ ਹੈ।"
ਦਰਅਸਲ, ਇੱਕ ਟਵਿਟਰ ਯੂਜ਼ਰ ਨੇ ਲਿਖਿਆ ਸੀ ਕਿ ਜੇਕਰ ਭਾਰਤੀ ਲੜਾਕੂ ਵਿਮਾਨ ਪਾਕਿਸਤਾਨ ਅੰਦਰ ਦਾਖਲ ਹੋਏ ਸੀ, ਤਾਂ ਅਸੀਂ ਉਹਨਾਂ ਨੂੰ ਜਾਣ ਕਿਉਂ ਦਿੱਤਾ ?
ਰੈਸਲਰ ਸਾਕਸ਼ੀ ਮਲਿਕ ਨੇ ਟਵੀਟ ਕੀਤਾ, "ਸਚਮੁੱਚ ਇੱਕ ਸੋਹਣੀ ਚੰਗੀ ਸਵੇਰ। ਧੰਨਵਾਦ ਨਰਿੰਦਰ ਮੋਦੀ ਜੀ ਅਤੇ ਭਾਰਤੀ ਫੌਜ ਦੇ ਜਾਂਬਾਜ਼ੋ। ਜੈ ਹਿੰਦ। ਮਾਣ ਨਾਲ ਭਾਰਤੀ।"