#Balakot: ਭਾਰਤੀ ਹਵਾਈ ਫੌਜ ਦੀ ਕਾਰਵਾਈ ’ਤੇ ਸਿੱਧੂ ਦੀ ਸ਼ਾਇਰੀ, ਕੈਪਟਨ ਦੀਆਂ ਵਧਾਈਆਂ

ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਲੜਾਕਿਆਂ ਨੇ ਐਲਓਸੀ ਦੀ ਉਲੰਘਣਾ ਕੀਤੀ ਹੈ ਅਤੇ ਪਾਕਿਸਤਾਨ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਭਾਰਤ ਦੀਆਂ ਵੱਡੀਆਂ ਸ਼ਖਸੀਅਤਾਂ ਵੱਲੋਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਫੌਜ ਨੂੰ ਵਧਾਈ ਦਿੱਤੀ ਹੈ, ਕੈਪਟਨ ਨੇ ਟਵੀਟ ਕਰਕੇ ਕਿਹਾ ਹੈ ਏਅਰ ਸਟਰਾਇਕ ਨਾਲ ਪਾਕਿਸਤਾਨ ਤੇ ਪੁਲਵਾਮਾ ਵਰਗਾ ਹਮਲਾ ਕਰਵਾਉਣ ਵਾਲਿਆ ਨੂੰ ਲੋੜੀਦਾ ਸੰਕੇਤ ਦੇ ਦਿੱਤਾ ਗਿਆ ਹੈ।

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਭਾਰਤੀ ਹਵਾਈ ਫੌਜ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਹੀ ਸ਼ਲਾਘਾ ਕੀਤੀ ਹੈ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਵਾਈ ਫੌਜ ਨੂੰ ਵਧਾਈ ਦਿੰਦੀਆਂ ਟਵੀਟ ਕੀਤਾ, ''ਮੈਂ ਭਾਰਤੀ ਹਵਾਈ ਫੌਜ ਦੇ ਪਾਇਲਟਸ ਨੂੰ ਸਲਾਮ ਕਰਦਾ ਹਾਂ।''

ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਕੇ ਵਧਾਈ ਦਿੱਤੀ। ਉਨ੍ਹਾਂ ਲਿਖਿਆ, "ਮੈਂ ਭਾਰਤੀ ਹਵਾਈ ਫੌਜ ਦੇ ਪਾਇਲਟਸ ਦੀ ਬਹਾਦਰੀ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਪਾਕਿਸਤਾਨ ਵਿੱਚ ਅੱਤਵਾਦੀ ਇਲਾਕਿਆਂ ਵਿੱਚ ਹਮਲਾ ਕਰਕੇ ਸਾਡਾ ਮਾਣ ਵਧਾਇਆ ਹੈ।''

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਓਮਾਰ ਅਬਦੁੱਲਾਹ ਨੇ ਲਿਖਿਆ, ''ਜੇ ਇਹ ਕੇਪੀਕੇ ਦਾ ਬਾਲਾਕੋਟ ਹੈ ਤਾਂ ਇਹ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਦੀ ਬਹੁਤ ਵੱਢੀ ਪਹਿਲ ਹੈ।''

''ਪਰ ਜੇ ਇਹ ਪੂੰਛ ਸੈਕਟਰ ਦਾ ਬਾਲਾਕੋਟ ਹੈ, ਜੋ ਐਲਓਸੀ ਦੇ ਨਾਲ ਲਗਦਾ ਹੈ, ਤਾਂ ਇਹ ਸੰਕੇਤਕ ਹਮਲਾ ਹੈ, ਕਿਉਂਕਿ ਸਾਲ ਦੇ ਇਸ ਸਮੇਂ ਅੱਤਵਾਦੀਆਂ ਦੇ ਕੈਂਪ ਖਾਲੀ ਹੁੰਦੇ ਹਨ।''

ਹਾਲੇ ਤੱਕ ਭਾਰਤ ਦੀ ਸਰਕਾਰ ਜਾਂ ਫੌਜ ਵੱਲੋਂ ਇਸ 'ਤੇ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ। ਹਾਲਾਂਕਿ ਕੁਝ ਸਮਾਂ ਪਹਿਲਾਂ ਭਾਰਤੀ ਫੌਜ ਨੇ ਵੀਰਤਾ 'ਤੇ ਕਵਿਤਾ ਟਵੀਟ ਕੀਤੀ ਸੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)