ਮੋਦੀ ਦੇ ਝੰਡੀ ਦਿਖਾਉਣ ਦੇ ਕੁਝ ਘੰਟਿਆਂ ਬਾਅਦ ਹੀ ਭਾਰਤ ਦੀ ਸਭ ਤੋਂ ਤੇਜ਼ ਟ੍ਰੇਨ ਵੰਦੇ ਭਾਰਤ ਨੂੰ ਤਕਨੀਕੀ ਖਾਮੀ ਕਰਕੇ ਬ੍ਰੇਕ

ਪ੍ਰਧਾਨ ਮੰਤਰੀ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਗਈ ਭਾਰਤ ਦੀ ਸਭ ਤੋਂ ਤੇਜ਼ ਰੇਲ ਗੱਡੀ ਵੰਦੇ ਭਾਰਤ ਆਪਣੇ ਪਹਿਲੇ ਵਾਪਸੀ ਸਫ਼ਰ ਦੌਰਾਨ ਸ਼ਨਿੱਚਰਵਾਰ ਸਵੇਰੇ ਖ਼ਰਾਬ ਹੋ ਗਈ।

ਦਿੱਲੀ ਤੋਂ 194 ਕਿਲੋਮੀਟਰ ਦੂਰ 3 ਘੰਟੇ ਫਸੀ ਰਹੀ ਰੇਲ ਗੱਡੀ ਦੇ ਰੁਕਣ ਦਾ ਕਾਰਨ ਰੇਲ ਅਧਿਕਾਰੀਆਂ ਨੇ ਸੰਚਾਰ ਵਿੱਚ ਖਰਾਬੀ ਅਤੇ ਪਹੀਆਂ ਦੇ ਸਕਿੱਡ ਹੋਣਾ ਦੱਸਿਆ।

ਉੱਤਰੀ ਰੇਲਵੇ ਮੁਤਾਬਕ ਰੇਲਗੱਡੀ ਆਪਣੀ ਨਿਯਮਤ ਆਵਾ-ਜਾਈ ਨਿਰਧਾਰਿਤ ਸਮਾਂ-ਸਾਰਣੀ ਮੁਤਾਬਕ ਜਾਰੀ ਰੱਖੇਗੀ। ਬੀਬੀਸੀ ਦੀ ਵੈੱਬਸਾਈਟ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਪਾਕਿਸਤਾਨੀ ਵਸਤਾਂ ’ਤੇ ਕਸਟਮ ਡਿਊਟੀ 200 ਫੀਸਦ

ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਤੋਂ 'ਮੋਸਟ ਫੇਵਰਡ ਨੇਸ਼ਨ' ਦਾ ਦਰਜਾ ਖੋਹਣ ਮਗਰੋਂ ਭਾਰਤ ਨੇ ਹੁਣ ਆਰਥਿਕ ਮੋਰਚੇ 'ਤੇ ਪਾਕਿਸਤਾਨ ਨੂੰ ਝਟਕਾ ਦਿੱਤਾ ਹੈ।

ਭਾਰਤ ਨੇ ਪਾਕਿਸਤਾਨ ਖਿਲਾਫ਼ ਸਖ਼ਤ ਆਰਥਿਕ ਫੈਸਲਾ ਲੈਂਦਿਆਂ ਪਾਕਿਸਤਾਨ ਤੋਂ ਦਰਾਮਦ ਕੀਤੀਆਂ ਜਾਂਦੀਆਂ ਵਸਤਾਂ 'ਤੇ ਇਮਪੋਰਟ ਡਿਊਟੀ 200 ਗੁਣਾਂ ਕਰ ਦਿੱਤੀ ਹੈ।

ਸਾਲ 2017-18 ਦੌਰਾਨ ਪਾਕਿਸਤਾਨ ਨੇ ਭਾਰਤ ਨੂੰ ਲਗਪਗ 3.482 ਕਰੋੜ ਰੁਪਏ ਦੀਆਂ ਵਸਤਾਂ ਭੇਜੀਆਂ, ਜਿਸ ਵਿੱਚ ਤਾਜ਼ੇ ਫ਼ਲ, ਸੀਮੈਂਟ ਤੇ ਪੈਟਰੋਲੀਅਮ ਉਤਪਾਦ ਸ਼ਾਮਲ ਹਨ।

ਬੀਬੀਸੀ ਪੰਜਾਬੀ ਦੀ ਵੈੱਬਸਾਈਟ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਹੋਰ ਸੂਬਿਆਂ ਵਿੱਚ ਰਹਿ ਰਹੇ ਕਸ਼ਮੀਰੀਆਂ ਨੂੰ ਖ਼ਤਰੇ

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੇ ਕਈ ਸੂਬਿਆਂ ਵਿੱਚ ਰਹਿ ਰਹੇ ਕਸ਼ਮੀਰੀਆਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਦੇਹਰਾਦੂਨ ਵਿੱਚ ਭੀੜ ਨੇ ਕਸ਼ਮੀਰੀ ਕੁੜੀਆਂ ਦੇ ਹੋਸਟਲ ਤੇ ਹਮਲਾ ਕੀਤਾ ਅਤੇ ਅੰਬਾਲਾ ਦੇ ਇੱਕ ਪਿੰਡ ਦੀ ਪੰਚਾਇਤ ਨੇ ਪਿੰਡ ਦੇ ਪੀਜੀ ਵਾਲਿਆਂ ਨੂੰ ਕਿਹਾ ਹੈ ਕਿ ਕਸ਼ਮੀਰੀ ਵਿਦਿਆਰਥੀਆਂ ਨੂੰ 24 ਘੰਟਿਆਂ ਵਿੱਚ ਕਮਰੇ ਖਾਲੀ ਕਰਨ ਲਈ ਕਿਹਾ ਜਾਵੇ ਹੈ।

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਭਾਰਤ ਦੇ ਗ੍ਰਹਿ ਮੰਤਰੀ ਨਾਲ ਇਸ ਸਿਲਸਿਲੇ ਵਿੱਚ ਮੁਲਾਕਾਤ ਕੀਤੀ। ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਕਸ਼ਮੀਰੀਆਂ ਦੀ ਹਿਫ਼ਾਜ਼ਤ ਨੂੰ ਯਕੀਨੀ ਬਣਾਉਣ ਨੂੰ ਕਿਹਾ ਹੈ।

ਪਾਕਿਸਤਾਨ ਤੋਂ ਬਦਲੇ ਦੀ ਗੱਲ ਕਰਨ ਵਾਲਿਆਂ ਨੂੰ ਸੇਵਾ ਮੁਕਤ ਮੇਜਰ ਦੀਆਂ ਖਰੀਆਂ-ਖਰੀਆਂ

ਕਾਰਗਿਲ ਦੀ ਜੰਗ 'ਚ ਬਹਾਦੁਰੀ ਨਾਲ ਲੜਦਿਆਂ ਆਪਣਾ ਪੈਰ ਗੁਆਉਣ ਤੋਂ ਬਾਅਦ ਬਲੇਡ ਰਨਰ ਵਜੋਂ ਪਹਿਚਾਣ ਬਣਾਉਣ ਵਾਲੇ ਡੀਪੀ ਸਿੰਘ ਨੇ ਇੱਕ ਨਿਊਜ਼ ਚੈਨਲ 'ਤੇ ਡਿਬੇਟ ਵਿੱਚ ਭੜਕਾਊ ਬਹਿਸਬਾਜ਼ੀ ਵਿੱਚ ਗੁਆਚੀ ਤਰਕਸ਼ੀਲਤਾ ਨੂੰ ਸਾਂਝਾ ਕੀਤਾ।

ਪੁਲਵਾਮਾ ਹਮਲੇ 'ਤੇ ਹੁੰਦੀ ਬਹਿਸ ਨੂੰ ਲੈ ਕੇ ਆਪਣਾ ਤਜਰਬਾ ਆਪਣੀ ਫੇਸਬੁੱਕ ਵਾਲ ਤੇ ਸਾਂਝਾ ਕਰਦਿਆਂ ਵਿਸਤਾਰ ਵਿੱਚ ਲਿਖਿਆ ਕਿ ਸਿਆਸੀ ਪਾਰਟੀਆਂ, ਮੀਡੀਆ ਘਰਾਣਿਆਂ ਅਤੇ ਆਮ ਲੋਕਾਂ ਵਿਚਾਲੇ ਵੀ ਸਭ ਕੁਝ ਸਾਧਾਰਣ ਹੋ ਜਾਵੇਗਾ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗੁਆ ਦਿੱਤੀ ਉਨ੍ਹਾਂ ਦੇ ਪਰਿਵਾਰ ਦਾ ਦਰਦ ਕੋਈ ਨਹੀਂ ਸਮਝ ਸਕਦਾ।

ਉਨ੍ਹਾਂ ਸਵਾਲ ਚੁੱਕਿਆ ਕਿ ਕੁਝ ਸੁਆਲ ਅਜਿਹੇ ਹਨ ਜਿਨ੍ਹਾਂ ਦੀ ਗਿਣਤੀ ਸਮੇਂ ਨਾਲ ਵਧਦੀ ਜਾ ਰਹੀ ਹੈ। ਕੀ ਅਸੀਂ ਕੁਝ ਅਜਿਹਾ ਕਰ ਰਹੇ ਹਾਂ ਜਿਸ ਨਾਲ ਪੂਰੇ ਸਿਸਟਮ ਵਿੱਚ ਕੁਝ ਸੁਧਾਰ ਹੋ ਸਕੇ? ਬੀਬੀਸੀ ਪੰਜਾਬੀ ਦੀ ਵੈੱਬਸਾਈਟ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਨਵਜੋਤ ਸਿੱਧੂ ਖਿਲਾਫ਼ ਕਾਰਵਾਈ ਹੋਵ- ਕਾਂਗਰਸ ਜਰਨਲ ਸਕੱਤਰ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੁਲਵਾਮਾ ਹਮਲੇ ਵਿੱਚ ਆਪਣੇ ਸ਼ਾਂਤੀ ਪੱਖੀ ਬਿਆਨ ਤੋਂ ਬਾਅਦ ਵਿਵਾਦਾਂ ਵਿੱਚ ਘਿਰੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਆਪਣੀ ਗੱਲ 'ਤੇ ਕਾਇਮ ਹਨ ਤੇ ਜੇ ਕਰਤਾਰਪੁਰ ਲਾਂਘੇ ਦਾ ਕੰਮ ਰੁਕਦਾ ਹੈ ਤਾਂ ਇਸ ਨਾਲ ਅੱਤਵਾਦੀਆਂ ਨੂੰ ਤਾਕਤ ਮਿਲੇਗੀ।

ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਪਵਨ ਦੀਵਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿੱਚੋਂ ਕੱਢਣ, ਮੰਤਰੀ ਦੇ ਅਹੁਦੇ ਤੋਂ ਲਾਹੁਣ ਅਤੇ ਦੇਸ ਧਰੋਹ ਦਾ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਉਨ੍ਹਾਂ ਕਿਹਾ ਕਿ ਸਿੱਧੂ ਪਾਕਿਸਤਾਨ ਦੇ ਬੁਲਾਰੇ ਵਜੋਂ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)