ਗਲੀ ਬੁਆਏ : ਰਣਵੀਰ- ਆਲੀਆ ਦੀ ਫਿਲਮ ਬਾਰੇ ਕੀ ਰਾਏ ਰੱਖਦੇ ਨੇ ਫਿਲਮ ਮਾਹਰ

ਵੈਲਨਟਾਈਨਜ਼ ਡੇਅ 'ਤੇ ਰਿਲੀਜ਼ ਹੋਈ ਹੈ ਆਲੀਆ ਭੱਟ ਅਤੇ ਰਣਵੀਰ ਸਿੰਘ ਦੀ ਫਿਲਮ 'ਗਲ਼ੀ ਬੁਆਏ'। ਇਸ ਫ਼ਿਲਮ ਦਾ ਨਿਰਦੇਸ਼ਨ ਜ਼ੋਆ ਅਖ਼ਤਰ ਨੇ ਕੀਤਾ ਹੈ।

ਫਿਲਮ ਦੀ ਕਹਾਣੀ ਮੁੰਬਈ ਦੇ ਸਲੱਮ ਏਰੀਆ ਧਾਰਾਵੀ ਵਿੱਚ ਰਹਿਣ ਵਾਲੇ ਇੱਕ ਉਭਰਦੇ ਹੋਏ ਰੈਪਰ ਮੁਰਾਦ ਦੀ ਹੈ, ਜੋ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਹਰਾ ਕੇ ਕਮਾਲ ਦਾ ਰੈਪਰ ਬਣਦਾ ਹੈ।

ਫਿਲਮ ਅਸਲ ਜ਼ਿੰਦਗੀ ਦੇ ਕੁਝ ਰੈਪਰਜ਼ 'ਤੇ ਆਧਾਰਿਤ ਹੈ ਅਤੇ ਜ਼ਿਆਦਾਤਰ ਮਾਹਿਰਾਂ ਨੇ ਫਿਲਮ ਨੂੰ ਚੰਗੇ ਰਿਵਿਊਜ਼ ਦਿੱਤੇ ਹਨ।

Times of India- 4 stars

ਟਾਈਮਜ਼ ਆਫ ਇੰਡੀਆ ਦੇ ਰਚਿਤ ਗੁਪਤਾ ਨੇ ਇਸ ਫਿਲਮ ਨੂੰ 4 ਸਟਾਰਜ਼ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰੈਪ ਦਾ ਵਧੇਰੇ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਹੈ ਪਰ ਉਸਦੇ ਬਾਵਜੂਦ ਫਿਲਮ ਵੇਖਣ ਤੋਂ ਬਾਅਦ ਲੋਕ ਇਸ ਕਹਾਣੀ ਨੂੰ ਪਸੰਦ ਕਰਨਗੇ।

ਫਿਲਮ ਦੀ ਕੁਝ ਕੁਝ ਕਹਾਣੀ ਦਾ ਪਹਿਲਾਂ ਤੋਂ ਹੀ ਅਨੁਮਾਨ ਲਗਾਉਣਾ ਸੌਖਾ ਹੈ ਪਰ ਭਾਵੁਕ ਪਲ ਇਸ ਨੂੰ ਸਭ ਤੋਂ ਵੱਖਰਾ ਕਰਦੇ ਹਨ।

ਵਿਜੇ ਮੌਰਿਆ ਦੇ ਡਾਇਲੌਗਜ਼ ਵਿਚ ਦਮ ਹੈ। ਰੀਮਾ ਕਗਤੀ ਅਤੇ ਜ਼ੋਆ ਅਖ਼ਤਰ ਦੀ ਕਹਾਣੀ 'ਤੇ ਸਕ੍ਰੀਨਪਲੇਅ ਫਿਲਮ ਵਿੱਚ ਜਾਨ ਪਾ ਦਿੰਦੇ ਹਨ । ਫਿਲਮ ਦੀ ਯੂਐਸਪੀ ਹਨ ਰਣਵੀਰ ਸਿੰਘ ਜੋ ਸ਼ਾਇਦ ਇਹੀ ਫਿਲਮ ਕਰਨ ਲਈ ਪੈਦਾ ਹੋਏ ਸਨ। ਆਲੀਆ ਭੱਟ ਨੇ ਵੀ ਕਮਾਲ ਦਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ:

Hindustan Times- 4 stars

ਹਿੰਦੁਸਤਾਨ ਟਾਈਮਜ਼ ਦੇ ਕ੍ਰਿਟਿਕ ਰਾਜਾ ਸੇਨ ਨੇ ਵੀ ਫਿਲਮ ਨੂੰ 4 ਸਟਾਰਜ਼ ਦਿੱਤੇ ਹਨ ਅਤੇ ਉਨ੍ਹਾਂ ਮੁਤਾਬਕ ਫਿਲਮ ਦੀ ਸਭ ਤੋਂ ਜ਼ਬਰਦਸਤ ਪਰਫੌਰਮੈਂਸ ਐਮਸੀ ਸ਼ੇਰ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਸਿਧਾਂਤ ਚਤੁਰਵੇਦੀ ਨੇ ਦਿੱਤੀ ਹੈ।

ਉਹ ਕਾਫੀ ਨੈਚੁਰਲ ਹਨ ਅਤੇ ਜਦ ਫਿਲਮ ਵਿੱਚ ਰੈਪ ਬੈਟਲ ਹੁੰਦਾ ਹੈ ਤਾਂ ਅਜਿਹਾ ਲਗਦਾ ਹੈ ਕਿ ਉਹ ਸਹੀ ਵਿੱਚ ਆਪਣੇ ਵਿਰੋਧੀਆਂ ਨੂੰ ਚੁੱਪ ਕਰਵਾ ਰਹੇ ਹਨ।

ਰਾਜਾ ਨੇ ਸਿਨੇਮਟੌਗਰਾਫਰ ਓਜ਼ਾ ਦੀ ਵੀ ਸਿਫ਼ਤ ਕੀਤੀ ਹੈ। ਉਹਨਾਂ ਨੇ ਮੁੰਬਈ ਨੂੰ ਬੇਹੱਦ ਖੂਬਸੂਰਤ ਵਿਖਾਇਆ ਹੈ। ਨਾਲ ਹੀ ਆਲੀਆ ਅਤੇ ਰਣਵੀਰ ਨੂੰ ਵੀ ਇੱਕ ਦਮ ਰਾਅ ਯਾਨਿ ਕਿ ਨੈਚੁਰਲ ਫੌਰਮ 'ਚ ਵਿਖਾਇਆ ਗਿਆ ਹੈ।

ਆਲੀਆ ਭੱਟ ਫਿਲਮ ਵਿੱਚ ਕਾਫੀ ਫੋਕੱਸਡ ਅਤੇ ਫੀਅਰਲੈੱਸ ਹਨ ਅਤੇ ਹੱਥ ਵਿੱਚ ਮਾਈਕ੍ਰੋਫੋਨ ਨਾਲ ਰਣਵੀਰ ਸਿੰਘ ਦਾ ਕੋਈ ਮੁਕਾਬਲਾ ਨਹੀਂ ਹੈ।

NDTV- 3 stars

ਐਨਡੀਟੀਵੀ ਦੇ ਸਾਈਬਲ ਚੈਟਰਜੀ ਨੇ ਫਿਲਮ ਨੂੰ ਤਿੰਨ ਸਟਾਰਜ਼ ਦਿੱਤੇ ਹਨ ਅਤੇ ਉਨ੍ਹਾਂ ਮੁਤਾਬਕ ਰਣਵੀਰ ਸਿੰਘ ਨੇ ਜ਼ਬਰਦਸਤ ਪਰਫੌਰਮੈਂਸ ਦਿੱਤੀ ਹੈ ਅਤੇ ਉਨ੍ਹਾਂ ਨੂੰ ਸਪੋਰਟ ਕਰਦੀ ਹੈ ਆਲੀਆ ਭੱਟ।

ਐਮ ਸੀ ਸ਼ੇਰ ਦੇ ਕਿਰਦਾਰ ਵਿੱਚ ਸਿਧਾਂਤ ਚਤੁਰਵੇਦੀ ਕਾਫੀ ਪ੍ਰਭਾਵ ਪਾਉਂਦੇ ਹਨ। ਫਿਲਮ ਗਲੀ ਬੁਆਏ ਦੀ ਸਿਫ਼ਤ ਉਨ੍ਹਾਂ ਦੀ ਕਲਾ, ਰੰਗੀਨ ਕਿਰਦਾਰਾਂ ਅਤੇ ਰਣਵੀਰ ਸਿੰਘ ਲਈ ਬਣਦੀ ਹੈ।

Indian Express-3.5 stars

ਇੰਡੀਅਨ ਐਕਸਪ੍ਰੈਸ ਦੀ ਸ਼ੁਬਰਾ ਗੁਪਤਾ ਨੇ ਇਸ ਫਿਲਮ ਨੂੰ 3.5 ਸਟਾਰਜ਼ ਦਿੱਤੇ ਹਨ। ਉਹ ਲਿਖਦੀ ਹੈ ਕਿ ਫਿਲਮ ਵਿੱਚ ਰਣਵੀਰ ਸਿੰਘ ਦੇ ਕਿਰਦਾਰ ਮੁਰਾਦ ਦੇ ਗੁੱਸੇ ਵਿੱਚ ਵੀ ਇੱਕ ਸੌਫਟਨੈਸ ਨਜ਼ਰ ਆਉਂਦੀ ਹੈ।

ਰਣਵੀਰ ਨੇ ਇਸ ਕਿਰਦਾਰ ਵਿੱਚ ਜਾਨ ਪਾ ਦਿੱਤੀ ਹੈ। ਪਿਛਲੇ ਸਾਲ ਰਿਲੀਜ਼ ਹੋਈ ਆਲੀਆ ਦੀ ਫਿਲਮ ਰਾਜ਼ੀ ਵਿੱਚ ਉਹਨਾਂ ਨੇ ਪੰਖ ਫੈਲਾਏ ਸਨ ਅਤੇ ਇਸ ਫਿਲਮ 'ਚ ਉਨ੍ਹਾਂ ਦੱਸ ਦਿੱਤਾ ਕਿ ਉਹ ਬੜੇ ਆਰਾਮ ਨਾਲ ਕੋਈ ਵੀ ਕਿਰਦਾਰ ਨਿਭਾਅ ਸਕਦੀ ਹੈ।

ਇਸ ਫਿਲਮ ਦਾ ਮਜ਼ਾ ਪੂਰੀ ਤਰ੍ਹਾਂ ਲੈਣਾ ਚਾਹੀਦਾ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)