You’re viewing a text-only version of this website that uses less data. View the main version of the website including all images and videos.
ਇੱਕ ਔਰਤ ਦੀ ਕਤਲ ਮਗਰੋਂ ਸਾੜੀ ਲਾਸ਼ ਮਿਲੀ
- ਲੇਖਕ, ਸੁਖਚਰਨ ਪ੍ਰੀਤ
- ਰੋਲ, ਸੰਗਰੂਰ ਤੋਂ ਬੀਬੀਸੀ ਪੰਜਾਬੀ ਲਈ
ਸੰਗਰੂਰ ਦੇ ਲਹਿਰਾ ਦੀ ਰਹਿਣ ਵਾਲੀ ਸਲਮਾ ਆਪਣੀ ਰੋਜ਼ੀ ਰੋਟੀ ਲਈ ਕਾਗਜ਼ ਆਦਿ ਚੁਗਣ ਦਾ ਕੰਮ ਕਰਦੀ ਸੀ ਪਰ ਐਤਵਾਰ ਦੀ ਸਵੇਰ ਉਸ ਲਈ ਆਖ਼ਰੀ ਸਵੇਰ ਬਣ ਗਈ ਕਿਉਂਕਿ ਕਿਸੇ ਨੇ ਉਸ ਨੂੰ ਮਾਰ ਦਿੱਤਾ ਅਤੇ ਲਾਸ਼ ਸ਼ਾੜਨ ਦੀ ਕੋਸ਼ਿਸ਼ ਕੀਤੀ।
ਪੁਲਿਸ ਮੁਤਾਬਕ ਮਰਹੂਮ ਦੀ ਸਾਥਣ ਅਤੇ ਹੋਰ ਸੋਮਿਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਮੁਲਜ਼ਮ ਨੂੰ ਨਾਮਜੱਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਮਰਹੂਮ ਦੇ ਪਤੀ ਚਮਨ ਲਾਲ ਮੁਤਾਬਕ, "ਸਲਮਾ ਰੋਜ਼ ਸਵੇਰੇ ਕਾਗ਼ਜ਼ ਚੁਗਣ ਲਈ ਜਾਂਦੀ ਸੀ ਅਤੇ ਅੱਜ ਸਵੇਰੇ ਵੀ ਉਹ ਘਰ ਦੇ ਕੰਮ ਮੁਕਾ ਕੇ ਕਾਗ਼ਜ਼ ਚੁਗਣ ਲਈ ਘਰੋਂ ਨਿਕਲੀ ਸੀ ਪਰ ਵਾਪਸ ਨਹੀਂ ਪਰਤੀ।"
"ਜਦੋਂ ਉਸਦੇ ਪਰਿਵਾਰ ਨੇ ਉਸਦੀ ਭਾਲ ਕੀਤੀ ਤਾਂ ਸਲਮਾ ਦੀ ਸੜੀ ਹੋਈ ਲਾਸ਼ ਸ਼ਹਿਰ ਦੀ ਅਨਾਜ ਮੰਡੀ ਵਿੱਚੋਂ ਮਿਲੀ।"
"ਜਦੋਂ ਕਾਫੀ ਲੱਭਣ ਮਗਰੋਂ ਵੀ ਸਲਮਾ ਨਹੀਂ ਮਿਲੀ ਤਾਂ ਕਿਸੇ ਨੇ ਉਨ੍ਹਾਂ ਨੂੰ ਆ ਕੇ ਦੱਸਿਆ ਕਿ ਅਨਾਜ ਮੰਡੀ ਵਿੱਚ ਇੱਕ ਔਰਤ ਦੀ ਲਾਸ਼ ਪਈ ਹੈ। ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਇਹ ਲਾਸ਼ ਉਨ੍ਹਾਂ ਦੀ ਪਤਨੀ ਦੀ ਹੀ ਸੀ।"
ਇਹ ਵੀ ਪੜ੍ਹੋ:-
ਸੰਗਰੂਰ ਜ਼ਿਲ੍ਹੇ ਦੇ ਐੱਸਐੱਸਪੀ ਡਾ ਸੰਦੀਪ ਗਰਗ ਨੇ ਬੀਬੀਸੀ ਨਾਲ ਫ਼ੋਨ ਉੱਤੇ ਦੱਸਿਆ, "ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਕਤਲ ਕੀਤੀ ਗਈ ਔਰਤ ਅਤੇ ਇਸਦੀ ਇੱਕ ਹੋਰ ਸਾਥਣ ਸਵੇਰੇ ਕਾਗ਼ਜ਼ ਵਗ਼ੈਰਾ ਇਕੱਠਾ ਕਰਨ ਲਈ ਨਿਕਲੀਆਂ ਸਨ ਜਿਸ ਤਰਾਂ ਕਿ ਇਹ ਅਕਸਰ ਹੀ ਰੋਜ਼ੀ-ਰੋਟੀ ਲਈ ਜਾਂਦੀਆਂ ਸਨ।"
ਉਨ੍ਹਾਂ ਅੱਗੇ ਦੱਸਿਆ, "ਅੱਜ ਜਦੋਂ ਇਹ ਘਰੋਂ ਨਿਕਲੀਆਂ ਤਾਂ ਇੱਕ ਵਿਅਕਤੀ ਨੇ ਇਨ੍ਹਾਂ ਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇਨ੍ਹਾਂ ਦੀ ਆਪਸ ਵਿੱਚ ਬਹਿਸ ਬਾਜ਼ੀ ਵੀ ਹੋਈ।"
"ਇਸ ਤੋਂ ਬਾਅਦ ਉਕਤ ਵਿਅਕਤੀ ਉੱਥੋਂ ਚਲਾ ਗਿਆ ਅਤੇ ਇਹ ਦੋਵੇਂ ਔਰਤਾਂ ਵੀ ਅਲੱਗ-ਅਲੱਗ ਰਸਤਿਆਂ ਉੱਤੇ ਕਾਗ਼ਜ਼ ਵਗ਼ੈਰਾ ਇਕੱਠਾ ਕਰਨ ਨਿਕਲ ਗਈਆਂ। ਕੁੱਝ ਸਮੇਂ ਬਾਅਦ ਨਾਮਜ਼ਦ ਦੋਸ਼ੀ ਆ ਕੇ ਮਰਹੂਮ ਨੂੰ ਫਿਰ ਤੰਗ ਪਰੇਸ਼ਾਨ ਕਰਨ ਲੱਗ ਪਿਆ।"
"ਜਿਸ ਦੌਰਾਨ ਇਨ੍ਹਾਂ ਦੀ ਫਿਰ ਆਪਸ ਵਿੱਚ ਬਹਿਸ ਹੋਈ ਤਾਂ ਦੋਸ਼ੀ ਨੇ ਮਰਹੂਮ ਦੇ ਥੱਪੜ ਮਾਰਿਆ ਤੇ ਉਹ ਡਿੱਗ ਪਈ ਅਤੇ ਉਸਦਾ ਸਿਰ ਕਿਸੇ ਚੀਜ਼ ਨਾਲ ਟਕਰਾ ਗਿਆ ਅਤੇ ਉਸਦੀ ਮੌਤ ਹੋ ਗਈ।"
"ਦੋਸ਼ੀ ਨੇ ਸਬੂਤ ਮਿਟਾਉਣ ਦੇ ਇਰਾਦੇ ਨਾਲ ਮਰਹੂਮ ਦੇ ਹੀ ਇਕੱਠੇ ਕੀਤੇ ਕਾਗ਼ਜ਼ਾਂ ਨਾਲ ਉਸਨੂੰ ਅੱਗ ਲਗਾ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਬਾਅਦ ਵਿੱਚ ਪੁਲਿਸ ਟੀਮ ਨੇ ਮਰਹੂਮ ਦੀ ਸਾਥਣ ਅਤੇ ਹੋਰ ਸਰੋਤਾਂ ਰਾਹੀਂ ਇਕੱਠੀ ਕੀਤੀ ਜਾਣਕਾਰੀ ਰਾਹੀਂ ਦੋਸ਼ੀ ਨੂੰ ਕਾਬੂ ਕਰ ਲਿਆ।"
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: