You’re viewing a text-only version of this website that uses less data. View the main version of the website including all images and videos.
ਸਬਰੀਮਾਲਾ ਮੰਦਿਰ ਜਾਣ ਵਾਲੀ ਪਹਿਲੀ ਔਰਤ 'ਤੇ ਸੱਸ ਨੇ ਹੀ ਕੀਤਾ ਹਮਲਾ
ਕੇਰਲ ਦੇ ਸਬਰੀਮਾਲਾ ਮੰਦਰ ਵਿੱਚ ਦਰਸ਼ਨ ਕਰਨ ਵਾਲੀਆਂ ਦੋ ਔਰਤਾਂ 'ਚੋਂ ਇੱਕ ਕਨਕਦੁਰਗਾ 'ਤੇ ਉਸਦੀ ਸੱਸ ਨੇ ਹਮਲਾ ਕੀਤਾ ਹੈ। ਜਿਸ ਤੋਂ ਬਾਅਦ ਉਹ ਹਸਪਤਾਲ ਵਿੱਚ ਦਾਖਲ ਹੈ।
ਮੰਦਰ ਵਿੱਚ ਜਾਣ ਵਾਲੀ ਉਨ੍ਹਾਂ ਦੀ ਸਾਥੀ ਬਿੰਦੂ ਅੰਮਿਨੀ ਨੇ ਬੀਬੀਸੀ ਨੂੰ ਦੱਸਿਆ, ''ਕਨਕਦੁਰਗਾ ਘਰ ਪਰਤੀ ਹੀ ਸੀ ਕਿ ਉਸਦੇ ਸਿਰ 'ਤੇ ਹਮਲਾ ਕੀਤਾ ਗਿਆ।''
ਦੋਵੇਂ ਔਰਤਾਂ 2 ਜਨਵਰੀ ਨੂੰ ਮੰਦਰ ਵਿੱਚ ਦਰਸ਼ਨ ਕਰਨ 'ਚ ਸਫਲ ਹੋਈਆਂ ਸਨ।
28 ਸਤੰਬਰ ਨੂੰ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਸੀ ਕਿ ਸਬਰੀਮਾਲਾ ਵਿੱਚ 10 ਤੋਂ 50 ਸਾਲ ਦੀ ਉਮਰ ਤੱਕ ਦੀਆਂ ਔਰਤਾਂ ਦੇ ਜਾਣ 'ਤੇ ਕੋਈ ਪਾਬੰਦੀ ਨਹੀਂ ਹੈ। ਉਸ ਤੋਂ ਬਾਅਦ ਇਹ ਦੋਵੇਂ ਪਹਿਲੀਆਂ ਔਰਤਾਂ ਸਨ, ਜੋ ਮੰਦਿਰ ਵਿੱਚ ਜਾ ਸਕੀਆਂ।
ਫੈਸਲੇ ਤੋਂ ਬਾਅਦ ਘੱਟੋ ਘੱਟ 10 ਔਰਤਾਂ ਨੇ ਮੰਦਿਰ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਹਰ ਕੋਈ ਅਸਫਲ ਰਿਹਾ ਸੀ। ਭਾਜਪਾ ਅਤੇ ਹਿੰਦੂ ਸੰਸਥਾਵਾਂ ਔਰਤਾਂ ਨੂੰ ਅੰਦਰ ਜਾਣ ਤੋਂ ਰੋਕ ਰਹੀਆਂ ਸਨ।
ਇਹ ਵੀ ਪੜ੍ਹੋ:
ਨਾਇਰ ਭਾਈਚਾਰੇ ਦੀ ਕਨਕਦੁਰਗਾ ਪਿਛਲੇ ਕਾਫੀ ਸਮੇਂ ਤੋਂ ਸੁਰੱਖਿਆ ਕਾਰਨਾਂ ਕਰਕੇ ਛੁਪੀ ਹੋਈ ਸੀ। ਸੱਜੇ ਪੱਥੀ ਲੋਕ ਉਨ੍ਹਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ।
ਦੋਵੇਂ ਔਰਤਾਂ ਨੂੰ ਇੱਕੋ ਪਲੇਟਫਾਰਮ 'ਤੇ ਜੋੜਣ ਵਾਲੇ ਸੋਸ਼ਲ ਮੀਡੀਆ ਗਰੁੱਪ ਦੇ ਮੈਂਬਰ ਨੇ ਦੱਸਿਆ, ''ਘਰ ਵੜਣ 'ਤੇ ਉਸਨੂੰ ਡੰਡੇ ਨਾਲ ਮਾਰਿਆ ਗਿਆ। ਪਹਿਲਾਂ ਲੋਕਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਪਰ ਬਾਅਦ ਵਿੱਚ ਉਸਨੂੰ ਮੱਲਪੂਰਮ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ।''
ਬਿੰਦੂ ਨੇ ਕਿਹਾ, ''ਇਹ ਘਰੇਲੂ ਮਸਲਾ ਹੈ, ਪਹਿਲਾਂ ਤਾਂ ਉਸ ਦਾ ਪਤੀ ਵੀ ਉਸਦੇ ਸਬਰੀਮਾਲਾ ਜਾਣ ਦੇ ਹੱਕ ਵਿੱਚ ਨਹੀਂ ਸੀ, ਪਰ ਇਸ ਘਟਨਾ ਤੋਂ ਬਾਅਦ ਉਸ ਦੇ ਪੱਖ ਵਿੱਚ ਹੈ।''
ਹਾਲਾਂਕਿ ਬਿੰਦੂ ਨੇ ਮੁੜ ਤੋਂ ਲਾਅ ਕਾਲੇਜ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ, ''ਮੇਰੇ ਵਿਦਿਆਰਥੀ ਅਤੇ ਸਾਥੀ ਅਧਿਆਪਕ ਮੈਨੂੰ ਪੂਰਾ ਸਹਿਯੋਗ ਦੇ ਰਹੇ ਹਨ।''
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: