ਸੁਖਪਾਲ ਖਹਿਰਾ ਨੇ ਐਲਾਨੀ ‘ਪੰਜਾਬੀ ਏਕਤਾ ਪਾਰਟੀ’: ‘ਹਊਮੈਂ ਨੂੰ ਪੱਠੇ ਨਹੀਂ ਪਾ ਰਿਹਾ, ਲੋਕਾਂ ਲਈ ਹੈ ਪਾਰਟੀ’

ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਦੋ ਦਿਨਾਂ ਬਾਅਦ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਖੀਰ ਆਪਣੇ ਨਵੇਂ ਦਲ ਦਾ ਐਲਾਨ ਕਰ ਦਿੱਤਾ ਹੈ।,ਦਾ ਐਲਾਨ ਕਰ ਦਿੱਤਾ ਹੈ।

ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਨੇ ਦੱਸਿਆ ਕਿ ਖਹਿਰਾ ਨੇ 'ਪੰਜਾਬੀ ਏਕਤਾ ਪਾਰਟੀ' ਬਣਾਉਣ ਦਾ ਐਲਾਨ ਕੀਤਾ ਹੈ।

ਖਹਿਰਾ ਨੇ ਖਾਸ ਤੌਰ 'ਤੇ ਕਿਹਾ ਕਿ ਉਨ੍ਹਾਂ ਨੇ "ਇਹ ਪਾਰਟੀ ਹਉਮੈਂ ਨੂੰ ਪੱਠੇ ਪਾਉਣ ਲਈ ਨਹੀਂ ਬਣਾਈ"।

ਉਨ੍ਹਾਂ ਦੀ ਦਲੀਲ ਹੈ ਕਿ ਪੰਜਾਬ ਵਿੱਚ ਸਿਆਸੀ ਖਾਲੀਪਨ ਹੈ ਜਿਸ ਨੂੰ ਉਹ ਭਰਨਾ ਚਾਹੁੰਦੇ ਹਨ।

ਉਨ੍ਹਾਂ ਨੇ ਆਮ ਆਦਮੀ ਪਾਰਟੀ ਉੱਪਰ ਪੰਜਾਬ ਦੀ ਪਰਵਾਹ ਨਾ ਕਰਨ ਦਾ ਆਰੋਪ ਦੁਹਰਾਉਂਦਿਆਂ ਕਿਹਾ ਕਿ ਅਕਾਲੀ ਦਲ ਹੁਣ ਨੋਨੀਆਂ, ਡੋਨੀਆਂ ਦੀ ਪਾਰਟੀ ਹੈ, ਜਦ ਕਿ ਕਾਂਗਰਸ ਪਹਿਲਾਂ ਹੀ ਪੰਜਾਬ ਨਾਲ ਨਾਇਨਸਾਫੀ ਕਰਦੀ ਰਹੀ ਹੈ। "ਇਹ ਆਪਸ ਵਿੱਚ ਫਿਕਸਡ ਮੈਚ ਖੇਡਦੇ ਹਨ।"

ਇਹ ਵੀ ਜ਼ਰੂਰ ਪੜ੍ਹੋ

ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਸਲ ਵਿੱਚ "ਭਾਜਪਾ ਤੋਂ ਡਰਦੇ ਹਨ ਕਿਉਂਕਿ ਉਨ੍ਹਾਂ ਖਿਲਾਫ ਕਾਲੇ ਧਨ ਦੇ ਕੇਸ ਹਨ ਜਿਨ੍ਹਾਂ ਦਾ ਮਸੌਦਾ ਕੇਂਦਰ ਸਰਕਾਰ ਕੋਲ ਹੈ"। ਖਹਿਰਾ ਮੁਤਾਬਕ, "ਕੈਪਟਨ ਦੀ ਚਾਬੀ ਭਾਜਪਾ ਦੇ ਹੱਥ ਹੈ।"

ਚੰਡੀਗੜ੍ਹ ਵਿੱਚ ਐਲਾਨ ਕਰਦਿਆਂ ਆਪਣੀ ਪਾਰਟੀ ਬਾਰੇ ਉਨ੍ਹਾਂ ਕਿਹਾ, "ਸਾਡਾ ਏਜੰਡਾ ਅਤੇ ਮਿਸ਼ਨ ਉਨ੍ਹਾਂ ਮੁੱਦਿਆਂ ਨੂੰ ਚੁੱਕਣ ਦਾ ਹੈ ਜਿਨ੍ਹਾਂ ਨੂੰ ਕਦੇ ਚੁੱਕਿਆ ਨਹੀਂ ਗਿਆ।"

ਉਨ੍ਹਾਂ ਨੇ ਹਰ ਵਰਗ ਲਈ ਵਾਅਦੇ ਕੀਤੇ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)