ਰਫਾਲ ਮਾਮਲਾ ਜਦੋਂ ਲੋਕ ਸਭਾ ’ਚ ਉੱਠਿਆ ਤਾਂ ‘ਕਾਗਜ਼ ਦੇ ਰਫਾਲ’ ਉੱਡਣ ਲੱਗੇ

ਫਰਾਂਸ ਤੋਂ ਲੜਾਕੂ ਜਹਾਜ਼ ਸੌਦੇ ਵਿੱਚ ਵਿਰੋਧੀ ਪਾਰਟੀਆਂ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ 'ਤੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਬਹਿਸ ਸ਼ੁਰੂ ਹੋਈ। ਬਹਿਸ ਦੌਰਾਨ ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਇਸ ਸੌਦੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ।

ਰਾਹੁਲ ਵੱਲੋਂ ਮੁੱਖ ਤੌਰ 'ਤੇ ਖੜ੍ਹੇ ਕੀਤੇ ਸਵਾਲ

  • ਕਿਸ ਨੇ ਹਵਾਈ ਫੌਜ ਦੀ 126 ਰਫਾਲ ਦੀਆਂ ਲੋੜਾਂ ਨੂੰ 36 ਵਿੱਚ ਤਬਦੀਲ ਕੀਤਾ। ਇਸ ਸੌਦੇ ਵਿੱਚ ਬਦਲਾਅ ਕਿਸ ਨੇ ਕੀਤਾ ਅਤੇ ਕਿਉਂ ਕੀਤਾ? ਸਾਬਕਾ ਰੱਖਿਆ ਮੰਤਰੀ ਮਨੋਹਰ ਪਰਿਕਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਡੀਲ ਨੂੰ ਬਦਲ ਦਿੱਤਾ ਗਿਆ। ਪੁਰਾਣੀ ਡੀਲ ਨੂੰ ਇਸ ਸਰਕਾਰ ਨੇ ਕਿਉਂ ਬਦਲਿਆ?
  • ਸਭ ਜਾਣਦੇ ਹਨ ਕਿ ਯੂਪੀਏ ਸਰਕਾਰ 526 ਕਰੋੜ ਵਿੱਚ 126 ਰਫਾਲ ਖਰੀਦਣ ਜਾ ਰਹੀ ਸੀ। ਹੁਣ ਮੋਦੀ ਸਰਕਾਰ 1600 ਕਰੋੜ ਰੁਪਏ ਵਿੱਚ 36 ਰਫਾਲ ਖਰੀਦਣ ਜਾ ਰਹੀ ਹੈ। ਅਖੀਰ ਇਹ ਕੀਮਤ ਕਿਉਂ ਬਦਲੀ?
  • ਫਰਾਂਸ ਨੇ ਖੁਦ ਕਿਹਾ ਕਿ ਐੱਚਏਐੱਲ ਤੋਂ ਜਹਾਜ਼ ਦਾ ਕੰਮ ਖੋਹ ਕੇ ਅਨਿਲ ਅੰਬਾਨੀ ਨੂੰ ਦੇਣ ਦਾ ਫੈਸਲਾ ਭਾਰਤ ਸਰਕਾਰ ਦਾ ਸੀ। ਅਖੀਰ ਐੱਚਏਐੱਲ ਤੋਂ ਇਹ ਕੰਮ ਕਿਉਂ ਖੋਹਿਆ ਗਿਆ। ਐੱਚਏਐਲ ਨੇ ਕਈ ਲੜਾਕੂ ਜਹਾਜ਼ ਬਣਾਏ ਹਨ।
  • 10 ਦਿਨ ਪਹਿਲਾਂ ਕੰਪਨੀ ਬਣਾਉਣ ਵਾਲੇ ਅਨਿਲ ਅੰਬਾਨੀ ਜੋ ਕਿ 45 ਹਜ਼ਾਰ ਕਰੋੜ ਦੇ ਕਰਜ਼ੇ ਹੇਠ ਹਨ ਅਜਿਹੇ ਵਿੱਚ ਉਨ੍ਹਾਂ ਦੀ ਕੰਪਨੀ ਨੂੰ ਰਫਾਲ ਦਾ ਠੇਕਾ ਕਿਉਂ ਦਿੱਤਾ ਗਿਆ।

ਇਹ ਵੀ ਪੜ੍ਹੋ:

  • ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਕੀਮਤ ਗੁਪਤ ਹੈ ਜਦਕਿ ਫਰਾਂਸ ਦੇ ਰਾਸ਼ਟਰਪਤੀ ਨੇ ਮਨਮੋਹਨ ਸਿੰਘ ਨੂੰ ਕਿਹਾ ਸੀ ਕਿ ਇਸ ਦੀ ਕੀਮਤ ਦੱਸਣ ਵਿੱਚ ਕੋਈ ਮੁਸ਼ਕਿਲ ਨਹੀਂ ਹੈ ਅਤੇ ਇਸ ਵਿੱਚ ਗੁਪਤ ਰੱਖਣ ਵਰਗੀ ਕੋਈ ਗੱਲ ਵੀ ਨਹੀਂ ਹੈ।
  • ਪੁਰਾਣੇ ਕਰਾਰ ਵਿੱਚ ਭਾਰਤ ਸਰਕਾਰ ਦੀ ਕੰਪਨੀ ਐੱਚਏਐੱਲ ਨੇ ਜਹਾਜ਼ ਬਣਾਉਣੇ ਸਨ। ਕਈ ਸੂਬਿਆਂ ਵਿੱਚ ਇਸ ਦੇ ਕੰਮ ਹੁੰਦੇ ਅਤੇ ਲੋਕਾਂ ਨੂੰ ਰੁਜ਼ਗਾਰ ਮਿਲਦਾ।
  • ਰਾਹੁਲ ਗਾਂਧੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਜੇਪੀਸੀ ਬਣਾਉਣ 'ਤੇ ਕੋਈ ਇਤਰਾਜ਼ ਜ਼ਾਹਿਰ ਨਹੀਂ ਕੀਤਾ ਹੈ।
  • ਰਾਹੁਲ ਗਾਂਧੀ ਨੇ ਕਿਹਾ ਕਿ ਗੋਆ ਦੇ ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਵਿੱਚ ਕਿਹਾ ਕਿ ਉਨ੍ਹਾਂ ਕੋਲ ਰਫਾਲ ਦੀਆਂ ਫਾਈਲਾਂ ਪਈਆਂ ਹਨ ਅਤੇ ਪੂਰਾ ਸੱਚ ਉਨ੍ਹਾਂ ਕੋਲ ਹੈ।
  • ਰਾਹੁਲ ਗਾਂਧੀ ਜਦੋਂ ਲੋਕਸਭਾ ਵਿੱਚ ਸਵਾਲ ਪੁੱਛ ਰਹੇ ਸਨ ਤਾਂ ਉਨ੍ਹਾਂ ਨੇ ਇੱਕ ਟੇਪ ਚਲਾਉਣ ਦੀ ਇਜਾਜ਼ਤ ਮੰਗੀ। ਇਸ ਟੇਪ ਬਾਰੇ ਕਿਹਾ ਜਾ ਰਿਹਾ ਹੈ ਕਿ ਸਾਬਕਾ ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਕਾਂਗਰਸ ਆਗੂ ਨਾਲ ਇਸ ਬਾਰੇ ਗੱਲਬਾਤ ਕੀਤੀ ਸੀ। ਇਸ ਮੰਗ 'ਤੇ ਅਰੁਣ ਜੇਤਲੀ ਨੇ ਇਤਰਾਜ਼ ਜ਼ਾਹਿਰ ਕੀਤਾ ਅਤੇ ਕਿਹਾ ਕਿ ਇਸ ਟੇਪ ਦੀ ਕੋਈ ਪ੍ਰਮਾਣਿਕਤਾ ਨਹੀਂ ਹੈ। ਲੋਕ ਸਭਾ ਸਪੀਕਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ।

ਸੰਸਦ ਵਿੱਚ ਰਾਹੁਲ ਗਾਂਧੀ ਦੇ ਸਵਾਲਾਂ ਦਾ ਜਵਾਬ ਦੇਣ ਲਈ ਮੋਦੀ ਸਰਕਾਰ ਵੱਲੋਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਮੋਰਚਾ ਸੰਭਾਲਿਆ।

ਅਰੁਣ ਜੇਤਲੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਰਫਾਲ ’ਤੇ ਵਿਰੋਧੀ ਧਿਰ ਦੇ ਇਲਜ਼ਾਮਾਂ ਨੂੰ ਖਾਰਿਜ ਕਰ ਦਿੱਤਾ ਹੈ। ਜੇਤਲੀ ਨੇ ਕਿਹਾ ਕਿ ਰਾਹੁਲ ਗਾਂਧੀ ਝੂਠ ਬੋਲ ਰਹੇ ਹਨ ਕਿਉਂਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਸ ਗੱਲ ਨੂੰ ਰੱਦ ਕਰ ਦਿੱਤਾ ਹੈ ਕਿ ਕੀਮਤ ਬਾਰੇ ਉਨ੍ਹਾਂ ਨੇ ਮਨਮੋਹਨ ਸਿੰਘ ਨੂੰ ਕੁਝ ਕਿਹਾ ਸੀ।

ਅਰੁਣ ਜੇਤਲੀ ਨੇ ਕਿਹਾ, "ਇਸ ਦੇਸ ਵਿੱਚ ਕੁਝ ਅਜਿਹੇ ਪਰਿਵਾਰ ਹਨ ਜਿਨ੍ਹਾਂ ਨੂੰ ਪੈਸਿਆਂ ਦਾ ਗਣਿਤ ਤਾਂ ਸਮਝ ਵਿੱਚ ਆਉਂਦਾ ਹੈ ਪਰ ਦੇਸ ਦੀ ਸੁਰੱਖਿਆ ਸਮਝ ਵਿੱਚ ਨਹੀਂ ਆਉਂਦੀ।''

ਰਾਹੁਲ ਦੇ ਅਨਿਲ ਅੰਬਾਨੀ ਦਾ ਨਾਂ ਲੈਣ ਦੇ ਜਵਾਬ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਆਏ ਕਵਾਤਰੋਕੀ ਦਾ ਨਾਮ ਲਿਆ। ਡਬਲ ਏ ਦੇ ਜਵਾਬ ਵਿੱਚ ਜੇਤਲੀ ਨੇ ਕਿਹਾ ਕਿ, ਕੀ ਰਾਹੁਲ ਬਚਪਨ ਵਿੱਚ 'ਕਿਊ' (ਕਵਾਤਰੋਕੀ) ਦੀ ਗੋਦ ਵਿੱਚ ਖੇਡੇ ਸਨ।

ਰਾਹੁਲ ਗਾਂਧੀ ਦੇ ਸਵਾਲਾਂ ਤੇ ਜੇਤਲੀ ਨੇ ਅਗਸਤਾ, ਬੋਫੋਰਸ ਅਤੇ ਨੈਸ਼ਨਲ ਬਹੈਰਲਡ ਨੂੰ ਲੈ ਸਵਾਲ ਪੁੱਛੇ। ਜੇਤਲੀ ਨੇ ਕਿਹਾ ਕਿ ਤਿੰਨਾਂ ਮਾਮਲਿਆਂ ਵਿੱਚ ਰਾਹੁਲ ਗਾਂਧੀ ਦੇ ਪਰਿਵਾਰ 'ਤੇ ਸਿੱਧੇ ਇਲਜ਼ਾਮ ਹਨ।

ਇਸ ਤੋਂ ਇਲਾਵਾ ਸਦਨ ਵਿੱਚ ਹੋਈਆਂ ਦਿਲਚਸਪ ਗੱਲਾਂ

-ਸਦਨ ਵਿੱਚ ਰਾਹੁਲ ਗਾਂਧੀ ਨੇ ਰਫਾਲ ਡੀਲ ਬਾਰੇ ਗੱਲਬਾਤ ਕਰਦਿਆਂ ਅਨਿਲ ਅੰਬਾਨੀ ਦਾ ਨਾਮ ਲਿਆ ਤਾਂ ਸਪੀਕਰ ਸੁਮਿਤਰਾ ਮਹਾਜਨ ਨੇ ਇਹ ਕਹਿੰਦੀਆਂ ਉਨ੍ਹਾਂ ਦਾ ਨਾਮ ਲੈਣ ਤੋਂ ਮਨ੍ਹਾ ਕਰ ਦਿੱਤਾ ਕਿ ਉਹ ਸਦਨ ਦੇ ਮੈਂਬਰ ਨਹੀਂ ਹਨ ਇਸ ਲਈ ਨਾਮ ਨਾ ਲਿਆ ਜਾਵੇ।

ਰਾਹੁਲ ਗਾਂਧੀ ਨੇ ਕਿਹਾ- 'ਕੀ ਉਹ 'ਏਏ' ਕਹਿ ਸਕਦੇ ਹਨ?' ਹਾਲਾਂਕਿ ਸਪੀਕਰ ਸੁਮਿਤਰਾ ਮਹਾਜਨ ਨੇ ਨਾ ਹਾਂ ਕੀਤੀ ਅਤੇ ਨਾ ਹੀ ਨਾਂ ਪਰ ਉਨ੍ਹਾਂ ਕਿਹਾ ਮੇਰੇ ਤੋਂ ਨਾ ਪੁੱਛੋ। ਫਿਰ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਵਿੱਚ 'ਏਏ' ਦਾ ਹੀ ਜ਼ਿਕਰ ਕੀਤਾ।

ਇਹ ਵੀ ਪੜ੍ਹੋ:

- ਰਾਹੁਲ ਗਾਂਧੀ ਨੇ ਮਨੋਹਰ ਪਰੀਕਰ ਦਾ ਨਾਮ ਲੈਂਦਿਆਂ ਉਨ੍ਹਾਂ ਨੂੰ ਗੋਆ ਦਾ ਮੁੱਖ ਮੰਤਰੀ ਕਹਿ ਕੇ ਸੰਬੋਧਨ ਕੀਤਾ ਪਰ ਫਿਰ ਸਪੀਕਰ ਸਾਹਿਬਾ ਨੇ ਉਨ੍ਹਾਂ ਦਾ ਮਾਈਕ ਬੰਦ ਕਰ ਦਿੱਤਾ ਤੇ ਕਿਹਾ ਕਿ ਗੋਆ ਦੇ ਮੁੱਖ ਮੰਤਰੀ ਨਾ ਕਹੋ ਸਾਬਕਾ ਰੱਖਿਆ ਮੰਤਰੀ ਕਹੋ, ਤਾਂ ਰਾਹੁਲ ਨੇ ਕਿਹਾ ਇਹ ਕਹਿਣਾ ਤਾਂ ਹੋਰ ਵੀ ਵੱਡੀ ਗੱਲ ਹੈ।

-ਰਾਹੁਲ ਗਾਂਧੀ ਤੋਂ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਜਵਾਬ ਦੇ ਰਹੇ ਸਨ ਤਾਂ ਕਿਸੇ ਆਗੂ ਨੇ ਕਾਗਜ਼ ਦੇ ਜਹਾਜ ਬਣਾ ਕੇ ਉਡਾਉਣੇ ਸ਼ੁਰੂ ਕਰ ਦਿੱਤੇ। ਸਪੀਕਰ ਸਪਮਿਤਰਾ ਮਹਾਜਨ ਨੇ ਖੜੇ ਹੋ ਕੇ ਕਿਹਾ, "ਬਚਪਨ ਵਿੱਚ ਕਦੇ ਜਹਾਜ਼ ਨਹੀਂ ਉਡਾਇਆ। ਕੀ ਤੁਸੀਂ ਛੋਟੇ ਬੱਚੇ ਹੋ?"

- ਅਰੁਣ ਜੇਤਲੀ ਨੇ ਬੀਬੀਸੀ ਦੀ ਸੀਰੀਜ਼ 'ਯੈੱਸ ਮਨਿਸਟਰ' ਦੇ ਇੱਕ ਡਾਇਲਗ ਦਾ ਜ਼ਿਕਰ ਕਰਦਿਆਂ ਕਿਹਾ ਕਿ 'ਉਹ ਆਗੂ ਨਾਕਾਯਾਬ ਮੰਨਿਆ ਜਾਂਦਾ ਹੈ ਜੋ ਫੈਸਲਾ ਲੈਣ ਵਿੱਚ ਅਸਮਰੱਥ ਹੈ।'

ਇਹ ਵੀਡੀਓ ਤੁਹਾਨੂੰ ਪ ਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)