ਨਾਬਾਲਗ ਮੁੰਡੇ ਨਾਲ ਵਿਆਹ ਕਰਵਾਉਣ ਦੇ ਦੋਸ਼ 'ਚ 20 ਸਾਲਾ ਕੁੜੀ ਗ੍ਰਿਫ਼ਤਾਰ

ਮੁੰਬਈ ਪੁਲਿਸ ਨੇ ਇੱਕ 20 ਸਾਲਾ ਕੁੜੀ ਨੂੰ 17 ਸਾਲਾ ਮੁੰਡੇ ਨਾਲ ਵਿਆਹ ਕਰਵਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਇਸ ਕੁੜੀ ਅਤੇ ਜੋੜੇ ਦੀ ਬੇਟੀ ਪਿਛਲੇ ਪੰਦਰਾਂ ਦਿਨਾਂ ਤੋਂ ਜੇਲ੍ਹ ਵਿੱਚ ਸੀ।

ਇਹ ਗ੍ਰਿਫ਼ਤਾਰੀ ਲੜਕੇ ਦੀ ਮਾਂ ਵੱਲੋਂ ਸ਼ਿਕਾਇਤ ਦਰਜ ਕਰਵਾਏ ਜਾਣ ਮਗਰੋਂ ਕੀਤੀ ਗਈ। ਕੁੜੀ ਖਿਲਾਫ਼ ਬੱਚਿਆਂ ਦੇ ਜਿਣਸੀ ਸ਼ੋਸ਼ਣ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ।

ਕੁੜੀ ਮੁਤਾਬਕ ਇਹ ਰਿਸ਼ਤਾ ਸਹਿਮਤੀ ਵਾਲਾ ਹੈ ਅਤੇ ਉਨ੍ਹਾਂ ਨੇ ਲੜਕੇ ਦੇ ਨਾਬਾਲਗ ਹੋਣ ਦੇ ਦਾਅਵੇ ਨੂੰ ਵੀ ਚੁਣੌਤੀ ਦਿੱਤੀ।

ਭਾਰਤ ਵਿੱਚ ਸਰੀਰਕ ਸੰਬੰਧਾਂ ਲਈ ਸਹਿਮਤੀ ਦੇਣ ਦੀ ਉਮਰ 18 ਸਾਲ ਹੈ ਜਦਕਿ ਲੜਕਿਆਂ ਲਈ ਵਿਆਹ ਦੀ ਉਮਰ 21 ਸਾਲ ਅਤੇ ਲੜਕੀਆਂ ਲਈ 18 ਸਾਲ ਹੈ।

ਜਿਸ ਕਾਰਨ ਇਸ ਕੁੜੀ ਉੱਪਰ ਬਾਲ ਵਿਆਹ ਵਿਰੋਧੀ ਧਾਰਾਵਾਂ ਵੀ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ:

ਬੀਬੀਸੀ ਪੱਤਰਕਾਰ ਗੀਤਾ ਪਾਂਡੇ ਮੁਤਾਬਕ ਇਹ ਇੱਕ ਵਿੱਲਖਣ ਕੇਸ ਹੈ। ਜਿਸ ਵਿੱਚ ਕਿਸੇ ਕੁੜੀ ਨੂੰ ਬਾਲ ਵਿਆਹ ਲਈ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਕਈ ਲੜਕਿਆਂ ਨੂੰ ਨਾਬਾਲਗ ਕੁੜੀਆਂ ਨਾਲ ਬਿਨਾਂ ਸਹਿਮਤੀ ਦੇ ਸਰੀਰਕ ਰਿਸ਼ਤੇ ਬਣਾਉਣ ਲਈ ਗ੍ਰਿਫ਼ਤਾਰ ਕੀਤਾ ਜਾਂਦਾ ਹੈ।

ਮੁੰਬਈ ਪੁਲਿਸ ਦੇ ਅਫ਼ਸਰ ਨੇ ਬੀਬੀਸੀ ਨੂੰ ਦੱਸਿਆ ਕਿ ਮੁੰਡੇ ਦੀ ਮਾਂ ਨੇ ਪਿਛਲੇ ਸਾਲ ਦਸੰਬਰ ਵਿੱਚ ਕੁੜੀ ਅਤੇ ਉਸਦੇ ਪਰਿਵਾਰ ਖਿਲਾਫ ਆਪਣੇ ਲੜਕੇ ਨੂੰ ਅਗਵਾ ਕਰਕੇ ਧੱਕੇ ਨਾਲ ਵਿਆਹ ਕਰਵਾਉਣ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਅਫ਼ਸਰ ਨੇ ਦੱਸਿਆ ਕਿ ਇਲਜ਼ਾਮ ਇੱਕ ਮਹਿਲਾ ਉੱਪਰ ਲੱਗੇ ਹੋਣ ਕਾਰਨ ਉਨ੍ਹਾਂ ਨੇ ਪੂਰੀ ਜਾਂਚ-ਪੜਤਾਲ ਤੋਂ ਬਾਅਦ ਹੀ ਇਹ ਗ੍ਰਿਫਤਾਰੀ ਕੀਤੀ ਹੈ।

ਸ਼ਿਕਾਇਤ ਵਿੱਚ ਮਾਂ ਨੇ ਇਹ ਵੀ ਕਿਹਾ ਸੀ ਕਿ ਉਸ ਦਾ ਬੇਟਾ ਇਸ ਕੁੜੀ ਨਾਲ ਪਿਛਲੇ ਦੋ ਸਾਲਾਂ ਤੋਂ ਸੰਪਰਕ ਵਿੱਚ ਸੀ ਅਤੇ ਕੁੜੀ ਨੇ ਮੁੰਡੇ ਨੂੰ ਧਮਕੀ ਦਿੱਤੀ ਸੀ ਕਿ ਜੇ ਉਸ ਨੇ ਮਿਲਣਾ ਬੰਦ ਕੀਤਾ ਤਾਂ ਉਹ ਖ਼ੁਦਕੁਸ਼ੀ ਕਰ ਲਵੇਗੀ।

ਮੀਡੀਆ ਰਿਪੋਰਟਾਂ ਮੁਤਾਬਕ ਕੁੜੀ ਨੇ ਜ਼ਮਾਨਤ ਦੀ ਅਰਜੀ ਦਿੱਤੀ ਹੋਈ ਹੈ ਅਤੇ ਕਿਹਾ ਹੈ ਕਿ ਦੋਵੇਂ ਬਾਲਗ ਹਨ ਅਤੇ ਰਿਸ਼ਤਾ ਸਹਿਮਤੀ ਨਾਲ ਬਣਿਆ ਸੀ।

ਕੁੜੀ ਮੁਤਾਬਕ ਮੁੰਡੇ ਦੀਆਂ 20 ਅਤੇ 18 ਸਾਲ ਦੀਆਂ ਦੋ ਭੈਣਾਂ ਹਨ, ਜਿਸ ਕਾਰਨ ਮੁੰਡਾ 17 ਸਾਲ ਅੱਠ ਮਹੀਨੇ ਦਾ ਹੋ ਹੀ ਨਹੀਂ ਸਕਦਾ।

ਉਮੀਦ ਹੈ ਕਿ ਕੁੜੀ ਦੀ ਅਪੀਲ ਉੱਪਰ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)