You’re viewing a text-only version of this website that uses less data. View the main version of the website including all images and videos.
ਬਰਤਾਨੀਆ ਵਿੱਚ ਸਿੱਖ ਫੌਜੀ ਦੇ ਬੁੱਤ ਦੀ ਬੇਅਦਬੀ-ਪ੍ਰੈੱਸ ਰਿਵੀਊ
ਬਰਮਿੰਘਮ ਵਿੱਚ ਪਿਛਲੇ ਹਫ਼ਤੇ ਹੀ ਲਾਏ ਗਏ ਪਹਿਲੀ ਸੰਸਾਰ ਜੰਗ ਵਿੱਚ ਬਰਤਾਨੀਆ ਵੱਲੋਂ ਲੜਨ ਵਾਲੇ ਸਿੱਖ ਫੌਜੀ ਦੇ ਬੁੱਤ ਦੀ ਬੇਅਦਬੀ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦਿ ਇੰਡੀਪੈਂਡੇਂਟ ਦੀ ਖ਼ਬਰ ਮੁਤਾਬਕ ਪੁਲਿਸ ਇਸ ਘਟਨਾ ਨੂੰ ਜੁਰਮ ਮੰਨ ਕੇ ਚੱਲ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਸਾਰੇ ਸੰਬੰਧਿਤ ਲੋਕਾਂ ਨੂੰ ਮੁਲਜ਼ਮਾਂ ਨੂੰ ਫੜ੍ਹਨ ਵਿੱਚ ਮਦਦ ਦੀ ਅਪੀਲ ਕੀਤੀ ਹੈ ਅਤੇ ਸੀਸੀ ਟੀਵੀ ਕੈਮਰਿਆਂ ਦੀਆਂ ਤਸਵੀਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ:
ਮਨਤਾਰ ਬਰਾੜ ਨੇ ਬਿਆਨ ਬਦਲੇ
ਅਕਾਲੀ ਆਗੂ ਮਨਤਾਰ ਬਰਾੜ ਨੇ ਪੰਜਾਬ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ ਲਈ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਦਿੱਤੇ ਬਿਆਨ ਇਸੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ ਸਾਹਮਣੇ ਬਦਲ ਲਏ ਹਨ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਬਰਾੜ ਨੇ ਵਿਸ਼ੇਸ਼ ਜਾਂਚ ਟੀਮ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਤਤਕਾਲੀ ਮੁੱਖ ਮੰਤਰੀ ਬਾਦਲ ਨੂੰ ਦੱਸਿਆ ਸੀ ਕਿ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਕੁਝ ਲੋਕ ਧਰਨਾ ਦੇਣ ਜਾ ਰਹੇ ਹਨ। ਮੁੱਖ ਮੰਤਰੀ ਨੇ ਸ਼ਕਤੀ ਦੇ ਵਰਤੋਂ ਕਰਨ ਤੋਂ ਮਨ੍ਹਾਂ ਕੀਤਾ ਸੀ ਪਰ ਇਸ ਤੋਂ ਪਹਿਲਾਂ ਕਿ ਸ਼ਾਂਤਮਈ ਤਰੀਕੇ ਨਾਲ ਮਸਲਾ ਸੁਲਝਾਇਆ ਜਾ ਸਕਦਾ ਕੁਝ ਸ਼ਰਾਰਤੀਆਂ ਨੇ ਉੱਥੇ ਮਾਹੌਲ ਖ਼ਰਾਬ ਕਰ ਦਿੱਤਾ ਅਤੇ ਪੁਲੀਸ ਨੂੰ ਗੋਲੀ ਚਲਾਉਣੀ ਪਈ।
ਜੀਐਸਟੀ ਤੇ ਨੋਟਬੰਦੀ ਨੇ ਵਾਧੇ ਦੀ ਰਫ਼ਤਾਰ ਘਟਾਈ
ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂ ਰਾਮ ਰਾਜਨ ਨੇ ਕਿਹਾ ਕਿ ਮੌਜੂਦਾ 7 ਫੀਸਦੀ ਦੀ ਵਾਧਾ ਦਰ ਦੇਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਨਾਕਾਫ਼ੀ ਹੈ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਇੱਕ ਲੈਕਚਰ ਦੌਰਾਨ ਉਨ੍ਹਾਂ ਕਿਹਾ ਫੈਸਲਾ ਲੈਣ ਦੀ ਸ਼ਕਤੀ ਦਾ ਕੁਝ ਸਿਆਸੀ ਹੱਥਾਂ ਵਿੱਚ ਇਕਠੇ ਹੋ ਜਾਣਾ ਭਾਰਤ ਦੀ ਵੱਡੀ ਸਮੱਸਿਆ ਹੈ।
ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਤੋੰ ਪਹਿਲਾਂ 2012-2016 ਦੌਰਾਨ ਭਾਰਤੀ ਅਰਚਾਰਾ ਤੇਜ਼ ਗਤੀ ਨਾਲ ਵੱਧ ਰਿਹਾ ਸੀ ਅਤੇ ਇਨ੍ਹਾਂ ਦੋਹਾਂ ਨੇ ਇਸ ਦੀ ਰਫ਼ਤਾਰ ਨੂੰ ਮੱਠਾ ਕੀਤਾ ਹੈ।
ਕਾਂਗੋ ਵਿੱਚ ਇਬੋਲਾ ਵਾਇਰਸ ਨਾਲ 200 ਮੌਤਾਂ
ਲੋਕਤੰਤਰੀ ਗਣਰਾਜ ਕਾਂਗੋ ਦੇ ਅਧਿਕਾਰੀਆਂ ਮੁਤਾਬਕ ਦੇਸ ਵਿੱਚ ਇਬੋਲਾ ਵਾਇਰਸ ਨਾਲ 200 ਤੋਂ ਵਧੇਰੇ ਮੌਤਾਂ ਹੋਣ ਦੀ ਖ਼ਬਰ ਹੈ।
ਇਨ੍ਹਾਂ ਵਿੱਚੋਂ ਵਧੇਰੇ ਮੌਤਾਂ ਉੱਤਰੀ ਕੀਵੂ ਖੇਤਰ ਦੇ ਸ਼ਹਿਰ ਬੇਨੀ ਵਿੱਚ ਹੋਈਆਂ ਹਨ ਅਤੇ ਹਾਲੇ ਤੱਕ 25,000 ਲੋਕਾਂ ਨੂੰ ਟੀਕੇ ਲਾਏ ਜਾ ਸਕੇ ਹਨ।
ਕਾਂਗੋ ਦੇ ਸਿਹਤ ਮੰਤਰੀ ਮੁਤਾਬਕ ਹਥਿਆਰਬੰਦ ਬਾਗੀ ਮੈਡੀਕਲ ਟੀਮਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ