ਪ੍ਰਦੂਸ਼ਣ ਇੰਝ ਮਾਪੋ: ਦਿੱਲੀ 'ਚ ਸਾਹ ਲੈਣਾ ਦਿਨ 'ਚ 10-45 ਸਿਗਰਟਾਂ ਫੂਕਣ ਬਰਾਬਰ, ਤੁਹਾਡੇ ਇਲਾਕੇ ਦਾ ਵੀ ਹਾਲ ਜਾਣੋ

ਦਿੱਲੀ ਵਿੱਚ ਸਾਹ ਲੈਣਾ ਦਿਨ 'ਚ ਦਰਜਣ ਸਿਗਰਟਾਂ ਪੀਣ ਦੇ ਬਰਾਬਰ ਹੋਇਆ ਪਿਆ ਹੈ। ਹਵਾ ਪ੍ਰਦੂਸ਼ਣ ਦੇ ਮਾਮਲੇ 'ਚ 5 ਨਵੰਬਰ ਨੂੰ ਤਾਂ ਦਿੱਲੀ ਵਿੱਚ ਇਸ ਸਾਲ ਹੁਣ ਤੱਕ ਦਾ ਸਭ ਤੋਂ ਮਾੜਾ ਦਿਨ ਆਖਿਆ ਜਾ ਰਿਹਾ ਹੈ।

ਜਾਣਕਾਰਾਂ ਮੁਤਾਬਕ ਭਾਰਤ ਦੀ ਰਾਜਧਾਨੀ ਵਿੱਚ ਪ੍ਰਦੂਸ਼ਣ ਦੇ ਸੂਖ਼ਮ ਕਣਾਂ — ਪੀ.ਐੱਮ 2.5 — ਦੀ ਮਾਤਰਾ 268 ਮਾਇਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ (µg/m3) ਤੱਕ ਪਹੁੰਚ ਗਈ ਹੈ। ਇਹ ਕਣ ਸਾਡੇ ਫੇਫੜਿਆਂ ਦੀਆਂ ਡੂੰਘਾਈਆਂ ਤਕ ਪਹੁੰਚਦੇ ਹਨ। ਇਨ੍ਹਾਂ ਦੀ ਸਵੀਕਾਰਯੋਗ ਮਾਤਰਾ 15 ਤੋਂ 81 µg/m3 ਹੈ।

ਕੁਝ ਰਿਪੋਰਟਾਂ ਮੁਤਾਬਕ ਤਾਂ 5 ਨਵੰਬਰ ਨੂੰ ਦਿੱਲੀ 'ਚ ਸਾਲ ਲੈਣਾ ਦਿਨ 'ਚ 45 ਸਿਗਰਟਾਂ ਦਾ ਸੇਵਨ ਕਰਨ ਦੇ ਬਰਾਬਰ ਸੀ।

ਹੇਠਾਂ ਦਿੱਤੇ ਗ੍ਰਾਫ਼ਿਕ 'ਚ ਤੁਸੀਂ ਆਪਣੇ ਸ਼ਹਿਰ ਤੇ ਨੇੜਲੇ ਇਲਾਕੇ 'ਤੇ ਕਲਿਕ ਕਰ ਕੇ ਇਹ ਜਾਣ ਸਕਦੇ ਹੋ ਕਿ ਤੁਸੀਂ ਪਿਛਲੇ ਹਫ਼ਤੇ ਦੇ ਹਵਾ ਪ੍ਰਦੂਸ਼ਣ ਕਰਕੇ ਕਿੰਨੀਆਂ ਸਿਗਰਟਾਂ ਦੇ ਬਰਾਬਰ ਨੁਕਸਾਨਦੇਹ ਕਣ ਆਪਣੇ ਅੰਦਰ ਲਿਜਾ ਚੁੱਕੇ ਹੋ:

ਬਰਕਲੇ ਅਰਥ ਦੀ ਰਿਪੋਰਟ ਮੁਤਾਬਕ ਚੀਨ 'ਚ ਹਰ ਸਾਲ 16 ਲੱਖ ਲੋਕ ਹਵਾ ਵਿੱਚ ਜ਼ਹਿਰੀਲੀਆਂ ਗੈਸਾਂ ਦੀ ਮਾਤਰਾ PM2.5 ਦੇ 52μg/m3 ਹੋਣ ਕਾਰਨ ਮਰਦੇ ਹਨ। 16 ਲੱਖ ਲੋਕਾਂ ਦੀ ਮੌਤ ਲਈ 1.1 ਖਰਬ ਸਿਗਰਟਾਂ ਦੀ ਲੋੜ ਪਵੇਗੀ। ਚੀਨ ਦੀ ਜਨਸੰਖਿਆ 135 ਕਰੋੜ ਹੈ ਅਤੇ ਹਰ ਸ਼ਖਸ ਦੇ ਖਾਤੇ 764 ਸਿਗਰਟਾਂ ਸਲਾਨਾਂ ਆਉਂਦੀਆਂ ਹਨ।

ਇੱਕ ਸਿਗਰਟ ਇੱਕ ਦਿਨ 'ਚ ਹਵਾ ਨੂੰ 22 μg/m3 ਪ੍ਰਦੂਸ਼ਿਤ ਕਰਦੀ ਹੈ।

ਬੀਜਿੰਗ 'ਚ PM2.5 ਕਾਰਨ ਰੋਜ਼ਾਨਾ 4 ਸਿਗਰਟਾਂ ਦੇ ਬਰਾਬਰ ਪ੍ਰਦੂਸ਼ਣ ਹੁੰਦਾ ਹੈ। ਇਸੇ ਤਰ੍ਹਾਂ ਜੇਕਰ ਦਿੱਲੀ 'ਚ ਹਵਾ ਦੇ ਪ੍ਰਦੂਸ਼ਣ ਦਾ ਪੱਧਰ 547 μg/m3 ਹੈ ਤਾਂ ਇਹ 25 ਰੋਜ਼ਾਨਾ ਸਿਗਰਟਾਂ ਪੀਣ ਦੇ ਬਰਾਬਰ ਹੈ।

ਅਸੀਂ ਇੱਕ ਹਫ਼ਤੇ ਹਰ ਰੋਜ਼ 33 ਸ਼ਹਿਰਾਂ 'ਚ 2.5PM ਦਾ ਅੰਕੜਾ ਇਕੱਠਾ ਕੀਤਾ। ਸਿਗਰਟਾਂ ਦੀ ਗਿਣਤੀ ਜਾਨਣ ਲਈ ਅਸੀਂ ਹਫ਼ਤੇ ਦੇ ਅੰਕੜੇ ਨੂੰ 21.6 μg/m3 ਨਾਲ ਭਾਗ ਕੀਤਾ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਅੰਕੜਾ ਤੁਹਾਡੇ ਵੱਲੋਂ ਬਾਹਰੋਂ ਲਏ ਗਏ ਸਾਹ 'ਤੇ ਅਧਾਰਿਤ ਹੈ।

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER,YouTube 'ਤੇ ਜੁੜੋ