You’re viewing a text-only version of this website that uses less data. View the main version of the website including all images and videos.
ਸਟੈਚੂ ਆਫ਼ ਯੂਨਿਟੀ : ਸਰਦਾਰ ਵੱਲਭ ਬਾਈ ਪਟੇਲ ਦੇ ਬੁੱਤ ਦੇ ਉਦਘਾਟਨ ਤੋਂ ਪਹਿਲਾਂ ਹਿਰਾਸਤ 'ਚ ਲਏ ਗਏ ਕਈ ਲੋਕ
ਗੁਜਰਾਤ ਦੇ ਨਰਮਦਾ ਜ਼ਿਲ੍ਹੇ ਵਿੱਚ ਅੱਜ ਦੁਨੀਆਂ ਦਾ ਸਭ ਤੋਂ ਉੱਚਾ ਬੁੱਤ 'ਸਟੈਚੂ ਆਫ਼ ਯੂਨਿਟੀ' ਦਾ ਉਦਘਾਟਨ ਹੋਵੇਗਾ, ਪਰ ਇਸਦਾ ਵਿਰੋਧ ਕਰ ਰਹੇ ਲੋਕਾਂ ਨੂੰ ਕਥਿਤ ਤੌਰ 'ਤੇ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਬੁੱਤ ਦਾ ਉਨ੍ਹਾਂ ਦੇ ਜਨਮ ਦਿਨ ਮੌਕੇ ਉਦਘਾਟਨ ਕਰਨਗੇ।
182 ਮੀਟਰ ਉੱਚੀ ਇਹ ਮੂਰਤੀ ਕੇਵੜੀਆ ਵਿੱਚ ਸਰਦਾਰ ਸਰੋਵਰ ਡੈਮ ਦੇ ਨੇੜੇ ਹੈ। ਸਥਾਨਕ ਆਦਿਵਾਸੀ ਇਸ ਬੁੱਤ ਦੇ ਨਿਰਮਾਣ ਅਤੇ ਉਦਘਾਟਨ ਸਮਾਰੋਹ ਦਾ ਵਿਰੋਧ ਕਰ ਰਹੇ ਹਨ।
ਇਹ ਵੀ ਪੜ੍ਹੋ:
ਆਦਿਵਾਸੀ ਲੀਡਰਾਂ ਦਾ ਦਾਅਵਾ ਹੈ ਕਿ 90 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਅਜੇ ਤੱਕ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਨੂੰ ਕਿੱਥੇ ਰੱਖਿਆ ਗਿਆ ਹੈ।
ਪਰ ਨਰਮਦਾ ਜ਼ਿਲ੍ਹੇ ਦੇ ਜ਼ਿਲ੍ਹਾ ਕਲੈਕਟਰ ਆਰ ਐੱਸ ਨਿਨਾਮਾ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਕਿਸੇ ਨੂੰ ਵੀ ਹਿਰਾਸਤ 'ਚ ਨਹੀਂ ਲਿਆ ਗਿਆ।
ਪੁਲਿਸ ਨੇ ਕਿੰਨੇ ਲੋਕਾਂ ਨੂੰ ਲਿਆ ਹਿਰਾਸਤ 'ਚ
ਆਮਲੇਠਾ ਪੁਲਿਸ ਸਟੇਸ਼ਨ ਦੇ ਥਾਣਾ ਇੰਚਾਰਜ ਐਮ ਏ ਪ੍ਰਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਪੰਜ ਲੋਕਾਂ ਨੂੰ ਆਮਲੇਠਾ ਥਾਣਾ ਖੇਤਰ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ।
ਉਨ੍ਹਾਂ ਨੇ ਕਿਹਾ, "ਸਾਨੂੰ ਜਾਣਕਾਰੀ ਮਿਲੀ ਸੀ ਕਿ ਇਹ ਲੋਕ ਪ੍ਰਦਰਸ਼ਨ ਕਰਨ ਵਾਲੇ ਹਨ, ਇਸ ਆਧਾਰ 'ਤੇ ਅਸੀਂ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਹੈ।''
ਡੇਡੀਆਪਾਡਾ ਪੁਲਿਸ ਸਟੇਸ਼ਨ ਨੇ ਏਐਸਆਈ ਨਰਾਨ ਵਸਵਾ ਨੇ ਬੀਬੀਸੀ ਨੂੰ ਦੱਸਿਆ ਕਿ ਬੀਟੀਐਸ ਅਤੇ ਬੀਪੀਟੀ ਵਰਗੇ ਸੰਗਠਨ ਉਦਘਾਟਨ ਸਮਾਰੋਹ ਦਾ ਵਿਰੋਧ ਕਰ ਰਹੇ ਹਨ ਅਤੇ ਇਨ੍ਹਾਂ ਸੰਗਠਨਾ ਦੇ 16 ਕਾਰਕੁਨ ਹਿਰਾਸਤ ਵਿੱਚ ਲਏ ਗਏ ਹਨ।
ਵਿਰੋਧ ਵਿੱਚ ਬੁਲਾਇਆ ਗਿਆ ਬੰਦ
ਇਸ ਇਲਾਕੇ ਦੇ ਆਦਿਵਾਸੀਆਂ ਨੇ ਇਸ ਬੁੱਤ ਦੇ ਉਦਘਾਟਨ ਖ਼ਿਲਾਫ਼ ਬੰਦ ਦਾ ਸੱਦਾ ਦਿੱਤਾ ਹੈ। ਉਨ੍ਹਾਂ ਮੁਤਾਬਕ ਮੂਰਤੀ 'ਤੇ ਐਨਾ ਪੈਸਾ ਲਗਾਉਣ ਦੀ ਥਾਂ ਲੋਕਾਂ ਦੀ ਮਦਦ ਲਈ ਵੀ ਦਿੱਤਾ ਜਾ ਸਕਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਅੰਬਾਜੀ ਤੋਂ ਉਮਰਗਾਮ ਤੱਕ ਦੇ ਕਈ ਪਿੰਡ ਇਸ ਬੰਦ ਵਿੱਚ ਸ਼ਾਮਲ ਹੋ ਰਹੇ ਹਨ।
ਮੱਧ ਗੁਜਰਾਤ ਦੇ ਚਾਰ ਜ਼ਿਲ੍ਹੇ-ਛੋਟਾ ਉਦੈਪੁਰ, ਪੰਚਮਹਿਲ, ਵਡੋਦਰਾ ਅਤੇ ਨਰਮਦਾ ਨੇ ਆਦਿਵਾਸੀਆਂ ਨੇ ਖ਼ੁਦ ਨੰ ਪਾਣੀ ਵਿੱਚ ਡੋਬਣ ਦੀ ਧਮਕੀ ਦਿੱਤੀ ਹੈ।
ਕਿਉਂ ਹੈ ਨਰਾਜ਼ਗੀ
ਇਲਾਕੇ ਦੇ ਗੰਨੀ ਕਿਸਾਨ ਮੰਗ ਕਰ ਰਹੇ ਹਨ ਕਿ ਸ਼ੂਗਰ ਮਿੱਲ ਤੋਂ ਉਨ੍ਹਾਂ ਦੀ ਰੁਕੀ ਹੋਏ ਰਕਮ ਦਵਾਈ ਜਾਵੇ।
ਕਿਸਾਨਾ ਦਾ ਦਾਅਵਾ ਹੈ ਕਿ ਖੰਡ ਦੀਆਂ ਜਿਹੜੀਆਂ ਮਿੱਲਾਂ ਨੇ ਉਨ੍ਹਾਂ ਦੀ ਫ਼ਸਲ ਖਰੀਦੀ ਹੈ, ਉਹ ਬੰਦ ਹੋ ਚੁੱਕੀ ਹੈ ਅਤੇ ਅਜੇ ਤੱਕ ਉਨ੍ਹਾਂ ਦਾ ਭੁਗਤਾਨ ਨਹੀਂ ਹੋਇਆ।
ਬੁੱਤ ਦਾ ਨਿਰਮਾਣ ਕਾਰਜ ਪੂਰਾ ਹੋਣ 'ਤੇ ਸੂਬਾ ਸਰਕਾਰ ਵੱਲੋਂ ਰੱਖੀ ਗਈ 'ਏਕਤਾ ਯਾਤਰਾ' ਦਾ ਵੀ ਕਿਸਾਨਾਂ ਨੇ ਵਿਰੋਧ ਕੀਤਾ। ਆਦਿਵਾਸੀਆਂ ਨੇ ਕਥਿਤ ਤੌਰ 'ਤੇ 'ਏਕਤਾ ਯਾਤਰਾ' ਦੇ ਪ੍ਰਚਾਰ ਲਈ ਲਾਏ ਗਏ ਪੋਸਟਰ ਫਾੜ ਦਿੱਤੇ।
ਇਹ ਵੀ ਪੜ੍ਹੋ:
ਸਟੈਚੂ ਆਫ਼ ਯੂਨਿਟੀ ਦੇ ਆਲੇ-ਦੁਆਲੇ ਦੇ 22 ਪਿੰਡਾਂ ਦੇ ਆਦਿਵਾਸੀਆਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਖੁੱਲ੍ਹੀ ਚਿੱਠੀ ਲਿਖੀ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਉਹ ਜਦੋਂ ਉਹ ਬੁੱਤ ਦੇ ਉਦਘਾਟਨ ਲਈ ਆਉਣਗੇ ਤਾਂ ਉਨ੍ਹਾਂ ਦਾ ਸਵਾਗਤ ਨਹੀਂ ਕੀਤਾ ਜਾਵੇਗਾ।
ਸਥਾਨਕ ਆਦਿਵਾਸੀ ਲੀਡਰ ਵੀ ਸਮਾਰੋਹ ਦਾ ਬਾਈਕਾਟ ਕਰ ਰਹੇ ਹਨ।