ਤਨੁਸ਼੍ਰੀ ਦਾ ਨਾਨਾ ਪਾਟੇਕਰ ਨੂੰ ਸਵਾਲ - ਧੀ ਨਾਲ ਕੋਈ ਇਸ ਤਰ੍ਹਾਂ ਕਰਦਾ ਹੈ?

ਅਦਾਕਾਰਾ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ।

ਉਨ੍ਹਾਂ ਮੁਤਾਬਕ ਫਿਲਮ 'ਹੌਰਨ ਓਕੇ ਪਲੀਜ਼' ਦੀ ਰਿਲੀਜ਼ ਦੌਰਾਨ ਨਾਨਾ ਪਾਟੇਕਰ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਸੀ। ਹਾਲਾਂਕਿ ਨਾਨਾ ਪਾਟੇਕਰ ਦੇ ਵਕੀਲ ਨੇ ਇਨ੍ਹਾਂ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ। ਇਹ ਫਿਲਮ 2009 ਵਿੱਚ ਰਿਲੀਜ਼ ਹੋਈ ਸੀ।

ਤਨੁਸ਼੍ਰੀ ਨੇ ਕਿਹਾ ਕਿ ਉਸ ਵੇਲੇ ਉਨ੍ਹਾਂ ਇਸ ਲਈ ਕੁਝ ਨਹੀਂ ਕਿਹਾ ਕਿਉਂਕਿ ਉਹ ਡਰ ਗਈ ਸੀ। ਉਨ੍ਹਾਂ ਨੇ ਕਿਹਾ, ''ਜੇ ਉਹ ਮੈਨੂੰ ਬੇਟੀ ਵਰਗਾ ਮੰਨਦੇ ਸੀ ਤਾਂ ਮੇਰੇ ਨਾਲ ਇਨਟੀਮੇਟ ਸਟੈੱਪ ਕਿਉਂ ਕੀਤਾ? ਧੀ ਨੂੰ ਡਰਾਉਣ ਲਈ ਕੋਈ ਗੁੰਡੇ ਬੁਲਾਉਂਦਾ ਹੈ?''

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਡਰਾਉਣ ਲਈ ਐਮਐਨਐਸ ਵਾਲਿਆਂ ਨੂੰ ਬੁਲਾਇਆ ਗਿਆ ਸੀ।

ਨਾਨਾ ਪਾਟੇਕਰ ਦੇ ਵਕੀਲ ਨੇ ਇਸ ਬਾਰੇ ਕਿਹਾ, ''ਅਸੀਂ ਨੋਟਿਸ ਭੇਜਾਂਗੇ ਤੇ ਜੇ ਫੇਰ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ ਤਾਂ ਕੁਝ ਹੋਰ ਕਰਨਾ ਹੋਵੇਗਾ।''

ਐਮਐਨਐਸ ਦੇ ਬੁਲਾਰੇ ਨੇ ਕਿਹਾ, ''ਇਹ ਪਬਲੀਸਿਟੀ ਸਟੰਟ ਹੈ, ਅਸੀਂ ਕਦੇ ਕਿਸੇ ਵੀ ਮਹਿਲਾ 'ਤੇ ਹੱਥ ਨਹੀਂ ਚੁੱਕਿਆ ਹੈ।''

ਤਨੁਸ਼੍ਰੀ, ਫਿਲਮ 'ਆਸ਼ਿਕ ਬਣਾਇਆ ਆਪਨੇ' ਤੋਂ ਮਸ਼ਹੂਰ ਹੋਈ ਸੀ। ਤਨੁਸ਼੍ਰੀ ਹੁਣ ਅਮਰੀਕਾ ਵਿੱਚ ਰਹਿੰਦੇ ਹਨ ਤੇ ਅੱਜ ਕਲ੍ਹ ਭਾਰਤ ਵਿੱਚ ਹਨ। ਹਾਲਾਂਕਿ ਉਹ ਬਾਲੀਵੁੱਡ ਤੋਂ ਲੰਮੇ ਸਮੇਂ ਤੋਂ ਦੂਰ ਹਨ।

ਇਹ ਵੀ ਪੜ੍ਹੋ:

ਕੁਝ ਲੋਕਾਂ ਨੇ ਸੋਸ਼ਲ ਮੀਡੀਆ ਤੇ ਇਸਨੂੰ ਭਾਰਤ ਦੇ #MeToo ਕੈਮਪੇਨ ਵਰਗਾ ਦੱਸਿਆ।

ਇਸ ਦੇ ਬਾਵਜੂਦ ਅਕਸਰ ਮਹਿਲਾ ਸੁਰੱਖਿਆ ਦੀ ਗੱਲ ਕਰਨ ਵਾਲੇ ਕੁਝ ਵੱਡੇ ਸਿਤਾਰੇ ਇਸ ਮਾਮਲੇ 'ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)