You’re viewing a text-only version of this website that uses less data. View the main version of the website including all images and videos.
'ਸੁਰੱਖਿਆ ਗਾਰਡਾਂ ਨਾਲ ਹੀ ਕੁੜੀਆਂ ਸੁਰੱਖਿਅਤ ਨਹੀਂ ਹੋਣੀਆਂ'
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਵਿਦਿਆਰਥਣ ਸਟੂਡੈਂਟ ਕੌਂਸਲ ਦੀ ਪ੍ਰਧਾਨ ਬਣੀ ਹੈ। ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੀ ਪ੍ਰਧਾਨ ਚੁਣੀ ਗਈ ਕਨੂਪ੍ਰਿਆ ਦਾ ਸਬੰਧ ਸਟੂਡੈਂਟਸ ਫ਼ਾਰ ਸੁਸਾਇਟੀ ਪਾਰਟੀ ਨਾਲ ਹੈ।
ਪੰਜਾਬ ਦੇ ਸਰਹੱਦੀ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਇਲਾਕੇ ਦੀ ਜੰਮਪਲ ਕਨੂਪ੍ਰਿਆ ਨੇ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀ ਆਜ਼ਾਦੀ ਦੀ ਗੱਲ ਕਰਦੀ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਕੈਂਪਸ ਵਿੱਚ ਮੁੰਡਿਆਂ ਦੇ ਅਤੇ ਕੁੜੀਆਂ ਦੇ ਅਧਿਕਾਰ ਬਰਾਬਰ ਹੋਣੇ ਚਾਹੀਦੇ ਹਨ। ਕਨੂਪ੍ਰਿਆ ਮੁਤਾਬਕ ਮੁੰਡਿਆਂ ਵਾਂਗ ਕੁੜੀਆਂ ਦੇ ਹੋਸਟਲ ਵੀ ਸਾਰੀ ਰਾਤ ਖੁੱਲ੍ਹੇ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ:
ਉਨ੍ਹਾਂ ਆਖਿਆ ਕਿ ਕੁੜੀਆਂ ਨੂੰ ਹੋਸਟਲਾਂ ਦੇ ਕਮਰਿਆਂ ਵਿੱਚ ਤਾੜਨ ਨਾਲ ਸੁਰੱਖਿਆ ਨਹੀਂ ਮਿਲਣੀ ਸਗੋਂ ਲੋੜ ਮਾਨਸਿਕਤਾ ਬਦਲਣ ਦੀ ਹੈ। ਉਨ੍ਹਾਂ ਕਿਹਾ ਕਿ ਸਕਿਊਰਿਟੀ ਗਾਰਡਾਂ ਨਾਲ ਕੁੜੀਆਂ ਸੁਰੱਖਿਅਤ ਨਹੀਂ ਹੋਣ ਸਕਦੀਆਂ । ਇਸ ਲਈ ਸਮਾਜ ਦੀ ਔਰਤਾਂ ਪ੍ਰਤੀ ਬੁਨਿਆਦੀ ਸੋਚ ਬਦਲਣ ਦੀ ਹੈ।
ਉਨ੍ਹਾਂ ਮੁਤਾਬਕ ਕੈਂਪਸ ਵਿੱਚ ਕੁੜੀਆਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ ਜੋ ਕਿ ਉਨ੍ਹਾਂ ਦਾ ਹੱਕ ਹੈ।
ਆਪਣੀ ਜਿੱਤ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਮੇਰੀ ਇਕੱਲੀ ਦੀ ਜਿੱਤ ਨਹੀਂ ਬਲਕਿ ਐਸਐਫਐਸ ਦੇ ਸਾਰੇ ਮੈਂਬਰਾਂ ਦਾ ਸਾਂਝੇ ਉੱਦਮ ਨੂੰ ਸਫ਼ਲਤਾ ਮਿਲੀ ਹੈ।
ਇਹ ਵੀ ਪੜ੍ਹੋ:
ਸਿੱਖਿਆ ਦਾ ਮਾਧਿਅਮ ਮਾਂ ਬੋਲੀ
ਕਨੂਪ੍ਰਿਆ ਦਾ ਕਹਿਣਾ ਹੈ "ਅੰਗਰੇਜ਼ੀ ਜਾਂ ਹੋਰ ਭਾਸ਼ਾ ਜ਼ਬਰਦਸਤੀ ਵਿਦਿਆਰਥੀਆਂ ਉੱਤੇ ਨਹੀਂ ਥੋਪਣੀ ਚਾਹੀਦੀ। ਕੈਂਪਸ ਵਿੱਚ ਬਹੁਤ ਸਾਰੇ ਵਿਦਿਆਰਥੀ ਪੇਂਡੂ ਇਲਾਕਿਆਂ ਤੋਂ ਆਉਂਦੇ ਹਨ ਪਰ ਇੱਥੇ ਅੰਗਰੇਜ਼ੀ ਦਾ ਬੋਲ ਬਾਲਾ ਹੋਣ ਕਾਰਨ ਉਨ੍ਹਾਂ ਨੂੰ ਸਿੱਖਿਆ ਲੈਣ ਵਿੱਚ ਦਿੱਕਤ ਆਉਂਦੀ ਹੈ। ਇਸ ਲਈ ਉਹ ਚਾਹੁੰਦੇ ਹਨ ਕਿ ਵਿਦਿਆਰਥੀਆਂ ਨੂੰ ਪੜਾਈ ਮਾਂ ਬੋਲੀ ਵਿੱਚ ਮਿਲਣੀ ਚਾਹੀਦੀ ਹੈ। "
ਫ਼ੋਟੋਗਰਾਫੀ ਦਾ ਸ਼ੌਕ
ਕਨੂਪ੍ਰਿਆ 2015 ਵਿੱਚ ਐਸਐਫਐਸ ਵਿੱਚ ਸ਼ਾਮਲ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਪਾਰਟੀ ਦੇ ਵੱਖ ਵੱਖ ਅਹੁਦਿਆਂ ਉੱਤੇ ਕੰਮ ਕੀਤਾ।
ਨਿੱਜੀ ਤੌਰ ਉੱਤੇ ਉਨ੍ਹਾਂ ਨੂੰ ਫ਼ੋਟੋਗਰਾਫੀ ਦਾ ਸ਼ੌਕ ਹੈ। ਯੂਨੀਵਰਸਿਟੀ ਵਿੱਚ ਜ਼ੂਆਲਜੀ ਵਿਭਾਗ ਦੀ ਵਿਦਿਆਰਥਨ ਕਨੂਪ੍ਰਿਆ ਨੇ ਗੱਲਬਾਤ ਦੌਰਾਨ ਦੱਸਿਆ ਕਿ ਫ਼ੋਟੋਗਰਾਫੀ ਰਾਹੀਂ ਉਹ ਆਪਣੇ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਰਾਹ ਲੱਭਦੀ ਹੈ।
ਕਨੂਪ੍ਰਿਆ ਦਾ ਮੁੱਖ ਏਜੰਡਾ
- ਵਿਦਿਆਰਥੀ ਮੁੱਦਿਆਂ ਨੂੰ ਪਹਿਲ
- ਕੁੜੀਆਂ ਦੇ ਹੋਸਟਲ ਦੇ ਨਿਰਧਾਰਿਤ ਟਾਈਮਿੰਗ ਤੋਂ ਉਨ੍ਹਾਂ ਨੂੰ ਪੂਰਨ ਮੁਕਤੀ
- ਯੂਨੀਵਰਸਿਟੀ ਦੀ ਸਰੀਰਕ ਸ਼ੋਸ਼ਣ ਵਿਰੋਧੀ ਕਮੇਟੀ ਵਿੱਚ ਵਿਦਿਆਰਥੀਆਂ ਨੂੰ ਨੁਮਾਇੰਦਗੀ
- ਫ਼ੀਸਾਂ ਵਿੱਚ ਵਾਧੇ ਉੱਤੇ ਕੰਟਰੋਲ ਅਤੇ ਸਿੱਖਿਆ ਦੇ ਨਿੱਜੀਕਰਨ ਦਾ ਵਿਰੋਧ ਕਰਨਾ
ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਪਹਿਲਾਂ ਏਜੰਡਾ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਉਭਾਰਨਾ ਹੈ ਨਾਂ ਕਿ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਹੱਥਾਂ ਦੇ ਕਠਪੁਤਲੀ ਬਣਨਾ
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ