5 ਵੱਡੀਆਂ ਖ਼ਬਰਾਂ: ਰਾਮ ਰਹੀਮ ਦੀ ਫਿਲਮ ਰਿਲੀਜ਼ ਕਰਾਉਣ ਲਈ ਬਹਿਬਲਾਂ 'ਚ ਚਲਾਈ ਸੀ ਗੋਲੀ- ਸੁਨੀਲ ਜਾਖੜ

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਸੁਖਬੀਰ ਬਾਦਲ 'ਤੇ ਇਲਜ਼ਾਮ ਲਗਾਇਆ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ 'ਚ ਗੋਲੀਬਾਰੀ ਦਾ ਮਕਸਦ ਡੇਰਾ ਮੁਖੀ ਦੀ ਫਿਲਮ ਰਿਲੀਜ਼ ਹੋਣ ਵਿੱਚ ਹੋ ਰਹੀ ਦੇਰੀ ਨੂੰ ਰੁਕਵਾਉਣਾ ਸੀ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ 8 ਸਾਲ ਤੱਕ ਰਾਮ ਰਹੀਮ ਦਾ ਸਿੱਖ ਪੰਥ ਨਾਲ ਕੋਈ ਵਾਹ-ਵਾਸਤਾ ਨਹੀਂ ਰਿਹਾ ਤੇ ਅਜਿਹੇ ਉਸ ਲਈ ਮੁਆਫ਼ੀ ਦੇਣ ਲਈ ਕੁਝ ਦਿਨ ਹੋਰ ਰੁਕਿਆ ਜਾ ਸਕਦਾ ਸੀ।

ਪਰ ਤਤਕਾਲੀ ਉੱਪ ਮੁੱਖ ਮੰਤਰੀ ਬਾਦਲ ਦੀ ਕਾਹਲੀ ਪਿੱਛੇ ਸਿਫਾਰਿਸ ਉਸ ਦੀ ਫਿਲਮ ਦੀ ਰਿਲੀਜ਼ਿੰਗ ਸੀ।

ਇਹ ਵੀ ਪੜ੍ਹੋ:

ਉਧਰ ਦੂਜੇ ਪਾਸੇ ਸੂਤਰਾਂ ਦੇ ਹਵਾਲੇ ਨਾਲ ਦੈਨਿਕ ਭਾਸਕਰ ਨੇ ਆਪਣੀ ਖ਼ਬਰ 'ਚ ਲਿਖਿਆ ਹੈ ਕਿ ਕੋਟਕਪੂਰਾ ਦੀ ਵੀਡੀਓ ਜਾਰੀ ਕਰਨ 'ਤੇ ਨਵਜੋਤ ਸਿੰਘ ਸਿੱਧੂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਰਾਜ਼ ਹਨ।

ਖ਼ਬਰ ਮੁਤਾਬਕ ਇੱਕ ਕੈਬਨਿਟ ਮੰਤਰੀ ਅਤੇ ਕੁਝ ਵਿਧਾਇਕਾਂ ਵੱਲੋਂ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅੱਗੇ ਚੁੱਕਿਆ ਗਿਆ ਸੀ।

ਇਸ ਤੋਂ ਇਲਾਵਾ ਖ਼ਬਰ 'ਚ ਲਿਖਿਆ ਹੈ ਕਿ ਕੁਝ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਿੱਧੂ ਵੱਲੋਂ ਕੀਤੇ ਗਏ ਪੁਲਿਸ ਵਾਲਿਆਂ 'ਤੇ ਕੰਮੈਟ 'ਤੇ ਇਤਰਾਜ਼ ਜ਼ਾਹਿਰ ਕੀਤਾ ਹੈ।

ਰਾਫੇਲ ਲੜਾਕੂ ਜਹਾਜ਼ ਦਾ ਫਰਾਂਸ 'ਚ ਪ੍ਰੀਖਣ

ਰਾਜਨੀਤਕ ਗਲਿਆਰਿਆਂ ਦੀ ਹਲਚਲ ਦੌਰਾਨ ਰਾਫੇਲ ਸਮਝੌਤਾ ਜਾਰੀ ਹੈ ਅਤੇ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਆਪਣੇ ਕਰਾਰਨਾਮੇ ਤਹਿਤ ਅਪ੍ਰੈਲ 2022 ਤੱਕ 36 ਰਾਫੇਲ ਲੜਾਕੂ ਜਾਹਾਜ਼ਾਂ ਦੀ ਸਪਲਾਈ ਦੀ ਪੂਰੀ ਕਰ ਦਿੱਤੀ ਜਾਵੇਗੀ।

ਫਿਲਹਾਲ ਅਜੇ ਇੱਕ ਲੜਾਕੂ ਦਾ ਫਰਾਂਸ ਵਿੱਚ ਪ੍ਰੀਖਣ ਕੀਤਾ ਜਾ ਰਿਹਾ ਹੈ ਅਤੇ ਬਾਕੀ ਬਚੇ 35 ਜਹਾਜ਼ਾਂ ਦੀ ਸਪਲਾਈ ਸਤੰਬਰ 2019 ਤੱਕ ਸ਼ੁਰੂ ਕਰ ਦਿੱਤੀ ਜਾਵੇਗੀ।

ਜਿਸ ਦੇ ਤਹਿਤ ਹਰੇਕ 7 ਜਹਾਜ਼ਾਂ ਦੀ ਦਰ ਨਾਲ ਇਹ ਲੜਾਕੂ ਜਾਹਾਜ਼ ਭਾਰਤ ਭੇਜੇ ਜਾਣਗੇ।

ਪੰਜਾਬੀਫਰਜ਼ੀ ਵੀਜ਼ਾ ਵਕੀਲ ਨੂੰ ਬਰਤਾਨੀਆ 'ਚ ਜੇਲ੍ਹ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਲੰਡਨ 'ਚ ਜੁਲਾਈ ਵਿੱਚ ਫਰਜ਼ੀ ਵੀਜ਼ਾ ਵਕੀਲ ਲਈ ਦੋਸ਼ੀ ਕਰਾਰ ਦਿੱਤੀ ਗਈ ਹਰਵਿੰਦਰ ਕੌਰ ਥੇਥੀ ਨੂੰ 5 ਸਾਲ ਤੱਕ ਬਰਤਾਨੀਆਂ ਦੀ ਜੇਲ੍ਹ 'ਚ ਭੇਜਿਆ ਗਿਆ ਹੈ।

ਹਰਵਿੰਦਰ 'ਤੇ ਦੋਸ਼ ਹੈ ਕਿ ਉਸ ਨੇ ਇਮੀਗ੍ਰੇਸ਼ਨ ਅਰਜ਼ੀਆਂ 'ਤੇ ਆਪਣਾ ਪ੍ਰਭਾਵ ਸਥਾਪਿਤ ਕਰਨ ਲਈ ਬੈਰਿਸਟਰ, ਸੋਲਿਸਟਰ ਅਤੇ ਗ੍ਰਹਿ ਮੰਤਰਾਲੇ ਦੀ ਅਧਿਕਾਰੀ ਹੋਣ ਦੋਣ ਦਾਅਵਾ ਕੀਤਾ ਸੀ।

46 ਸਾਲਾ ਥੇਥੀ 'ਤੇ ਵੈਸਟ ਮਿਡਲੈਂਡ ਦੇ ਸੋਲੀਹੁਲ ਦੀ ਇੱਕ ਅਦਾਲਤ ਧੋਖਾਧੜੀ ਦੇ 6 ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤਾ।

ਇਹ ਵੀ ਪੜ੍ਹੋ:

ਭੀੜ ਵੱਲੋਂ ਕਤਲ 'ਤੇ ਸੁਪਰੀਮ ਕੋਰਟ ਸਖ਼ਤ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਭੀੜ ਵੱਲੋਂ ਹੋ ਰਹੇ ਕਤਲ 'ਤੇ ਸੁਪਰੀਮ ਕੋਰਟ ਨੇ ਸਖ਼ਤ ਰੁੱਖ ਅਖ਼ਤਿਆਰ ਕੀਤਾ ਹੈ।

ਅਦਾਲਤ ਨੇ ਕਿਹਾ ਹੈ ਕਿ 29 ਸੂਬਿਆਂ 'ਚੋਂ ਸਿਰਫ਼ 11 ਨੇ ਹੀ ਇਸ ਸੰਬੰਧੀ ਆਪਣੀ ਰਿਪੋਰਟ ਜਮ੍ਹਾਂ ਕਰਵਾਈ ਹੈ।

ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਬਾਕੀ ਰਹਿੰਦੇ ਸੂਬਿਆਂ ਅਤੇ ਯੂਨੀਅਨ ਟੈਰੇਟਰੀਜ਼ ਨੂੰ ਇੱਕ ਹਫ਼ਤੇ ਦੇ ਅੰਦਰ ਰਿਪੋਰਟ ਦਾਖ਼ਲ ਕਰਨ ਲਈ ਕਿਹਾ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਜੇਕਰ ਰਿਪੋਰਟ ਦਾਖ਼ਲ ਨਹੀਂ ਹੁੰਦੀ ਤਾਂ ਸੰਬੰਧਤ ਸੂਬਿਆਂ ਦੇ ਗ੍ਰਹਿ ਸਕੱਤਰਾਂ ਨੂੰ ਪੇਸ਼ ਹੋਣਾ ਪਵੇਗਾ।

ਇਸ ਦੌਰਾਨ ਸੁਪਰੀਮ ਕੋਰਟ ਨੇ ਰਕਬਰ ਖ਼ਾਨ ਦੇ ਕਤਲ ਮਾਮਲੇ 'ਤੇ ਰਾਜਸਥਾਨ ਸਰਕਾਰ ਕੋਲੋਂ ਕਾਰਵਾਈ ਦੀ ਰਿਪੋਰਟ ਮੰਗੀ ਹੈ।

ਇਹ ਵੀ ਪੜ੍ਹੋ:

ਬਰਾਮ ਓਬਾਮਾ ਦਾ ਟਰੰਪ 'ਤੇ ਹਮਲਾ

ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਡਨਲਡ ਟਰੰਪ ਅਤੇ "ਵ੍ਹਾਈਟ ਹਾਊਸ" ਤੋਂ ਬਾਹਰ ਆ ਰਹੀਆਂ "ਅਜੀਬੋ ਗਰੀਬ ਗੱਲਾਂ" 'ਤੇ ਹਮਲਾ ਕੀਤਾ ਹੈ।

ਇਲੀਨੋਇਸ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ, "ਇਹ ਸਾਧਰਨ ਨਹੀਂ ਆਸਾਧਰਨ ਵੇਲਾ ਹੈ ਅਤੇ ਖ਼ਤਰਨਾਕ ਸਮਾਂ ਹੈ।"

ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਵਿੱਚ ਇਮਾਨਦਾਰੀ, ਸੱਭਿਅਤਾ ਅਤੇ ਕਾਨੂੰਨ ਮੁਤਾਬਕ ਹੋਣੀ ਚਾਹੀਦੀ ਹੈ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)